ਫੌਜ ‘ਚ ਭਰਤੀ ਲਈ ਦੁਆਬੇ ਦੇ ਨੌਜਵਾਨਾਂ ‘ਚ ਉਤਸ਼ਾਹ ਅੱਗੇ ਨਾਲੋਂ ਵਧਿਆ-ਬ੍ਰਿਗੇਡੀਅਰ ਰਾਏਜ਼ਾਦਾ
ਕਪੂਰਥਲਾ- ‘ਭਾਰਤੀ ਫੌਜ ‘ਚ ਭਰਤੀ ਹੋਣ ਲਈ ਦੁਆਬੇ ਦੇ ਨੌਜਵਾਨਾਂ ‘ਚ ਉਤਸ਼ਾਹ ਅੱਗੇ ਨਾਲੋਂ ਵਧਿਆ ਹੈ, ਜਿਸ ਦਾ ਸਬੂਤ ਕਪੂਰਥਲਾ ਵਿਖੇ ਹੋ ਰਹੀ ਭਰਤੀ ਰੈਲੀ ‘ਚ ਨੌਜਵਾਨਾਂ ਦਾ ਵੱਡੀ ਗਿਣਤੀ ‘ਚ ਪਹੁੰਚਣਾ ਹੈ।’ ਉਕਤ ਸ਼ਬਦਾਂ ਦਾ ਪ੍ਰਗਟਾਵਾ ਡਿਪਟੀ ਡਾਇਰੈਕਟਰ ਜਨਰਲ (ਭਰਤੀ) ਬ੍ਰਿਗੇਡੀਅਰ ਵਿਨੋਦ ਰਾਏਜ਼ਾਦਾ ਨੇ ਸਥਾਨਕ ਗੁਰੂ ਨਾਨਕ ਸਟੇਡੀਅਮ ਵਿਖੇ ਚੱਲ ਰਹੀ ਭਰਤੀ ਰੈਲੀ ਮੌਕੇ ਪ੍ਰੈਸ ਮਿਲਣੀ ਸਮੇਂ ਕੀਤਾ। ਉਨ•ਾਂ ਦੱਸਿਆ ਕਿ ਇਸ ਭਰਤੀ ‘ਚ ਜਲੰਧਰ, ਕਪੂਰਥਲਾ, ਸ਼ਹੀਦ ਭਗਤ ਸਿੰਘ ਨਗਰ ਅਤੇ ਹੁਸ਼ਿਆਰਪੁਰ ਦੇ ਨੌਜਵਾਨਾਂ ਨੇ ਜਨਰਲ ਡਿਊਟੀ ਸਿਪਾਹੀ ਅਤੇ ਪੰਜਾਬ ਭਰ ਤੋਂ ਨੌਜਵਾਨਾਂ ਨੇ ਤਕਨੀਕੀ ਵਰਗ ‘ਚ ਭਾਗ ਲਿਆ। 17 ਅਕਤੂਬਰ ਨੂੰ ਪਹਿਲੇ ਦਿਨ 2154 ਅਤੇ ਦੂਸਰੇ ਦਿਨ 4302 ਉਮੀਦਵਾਰਾਂ ਨੇ ਭਾਗ ਲਿਆ। ਇਸ ਤਰਾਂ ਅੱਜ ਤੱਕ ਮੋਟੇ ਤੌਰ ‘ਤੇ ਕਰੀਬ 9 ਹਜ਼ਾਰ ਨੌਜਵਾਨ ਇਸ ਰੈਲੀ ‘ਚ ਭਾਗ ਲੈ ਚੁੱਕੇ ਹਨ। ਭਰਤੀ ਸਬੰਧੀ ਦੇਸ਼ ਭਰ ਦੇ ਕੋਟੇ ਦੀ ਗੱਲ ਕਰਦੇ ਉਨ•ਾਂ ਦੱਸਿਆ ਕਿ ਇਹ ਕੋਟਾ ਜਨਸੰਖਿਆ ਦੇ ਅਧਾਰ ‘ਤੇ ਵੰਡਿਆ ਜਾਂਦਾ ਹੈ ਅਤੇ ਪਿਛਲੀ ਜਨਸੰਖਿਆ ਦੇ ਅਧਾਰ ‘ਤੇ ਪੰਜਾਬ ਦਾ ਇਹ ਕੋਟਾ 2.4 ਫੀਸਦੀ ਬਣਦਾ ਹੈ, ਜੋ ਕਿ ਪੂਰਾ ਕਰ ਲਿਆ ਜਾਂਦਾ ਹੈ ਅਤੇ ਅਜੇ ਤੱਕ ਕਦੇ ਇਹ ਸਮੱਸਿਆ ਨਹੀਂ ਆਈ ਕਿ ਕੋਟੇ ਵਿਚੋਂ ਸੀਟਾਂ ਵਧ ਜਾਣ ਅਤੇ ਯੋਗ ਨੌਜਵਾਨ ਨਾ ਹੋਣ। ਉਨ•ਾਂ ਭਰਤੀ ਸਬੰਧੀ ਜ਼ਿਲ•ਾ ਪ੍ਰਸ਼ਾਸਨ ਵੱਲੋਂ ਦਿੱਤੇ ਸਹਿਯੋਗ ਲਈ ਵਿਸ਼ੇਸ਼ ਤੌਰ ‘ਤੇ ਡਿਪਟੀ ਕਮਿਸ਼ਨਰ ਡਾ. ਹਰਕੇਸ਼ ਸਿੰਘ ਸਿੱਧੂ ਦਾ ਧੰਨਵਾਦ ਕੀਤਾ।
ਕੈਪਸ਼ਨ-100 ਪ੍ਰੈਸ ਨੂੰ ਸੰਬੋਧਨ ਕਰਦੇ ਬ੍ਰਿਗੇਡੀਅਰ ਵਿਨੋਦ ਰਾਏਜ਼ਾਦਾ
ਮਿਲਾਵਟੀ ਵਸਤਾਂ ਵੇਚਣ ਵਾਲਿਆਂ ਖਿਲਾਫ ਹੋਵੇਗੀ ਕਾਰਵਾਈ-ਡਿਪਟੀ ਕਮਿਸ਼ਨਰ
ਬਰਨਾਲਾ, 19 ਅਕਤੂਬਰ ( )-ਡਿਪਟੀ ਕਮਿਸ਼ਨਰ ਕਪੂਰਥਲਾ ਡਾ. ਹਰਕੇਸ਼ ਸਿੰਘ ਸਿੱਧੂ ਨੇ ਮਿਲਾਵਟਖੋਰਾਂ ਨੂੰ ਚੇਤਾਵਨੀ ਦਿੰਦੇ ਕਿਹਾ ਕਿ ਜੇਕਰ ਕੋਈ ਜ਼ਿਲ•ੇ ‘ਚ ਮਿਲਾਵਟ ਕਰਦਾ ਫੜਿਆ ਗਿਆ, ਤਾਂ ਸਖਤ ਕਾਰਵਾਈ ਕੀਤੀ ਜਾਵੇਗੀ। ਉਨ•ਾਂ ਸਿਹਤ ਵਿਭਾਗ ਨੂੰ ਇਸ ਸਬੰਧੀ ਹਦਾਇਤ ਕੀਤੀ ਕਿ ਬਾਜ਼ਾਰ ਵਿੱਚ ਖਾਣ-ਪੀਣ ਦੀਆਂ ਮਿਲਾਵਟੀ ਵਸਤਾਂ ਵੇਚਣ ਵਾਲਿਆਂ ਖਿਲਾਫ ਸਿਕੰਜਾ ਕੱਸਿਆ ਜਾਵੇ ਅਤੇ ਪੂਰੇ ਜ਼ਿਲ•ੇ ਵਿਚੋਂ ਅਜਿਹੀਆਂ ਚੀਜਾਂ ਬਣਾਉਣ ਵਾਲੇ ਅਤੇ ਵੇਚਣ ਵਾਲਿਆਂ ਦੀਆਂ ਦੁਕਾਨਾਂ ਤੋਂ ਖਾਣ-ਪੀਣ ਦੀਆਂ ਵਸਤੂਆਂ ਦੇ ਨਮੂਨੇ ਭਰੇ ਜਾਣ। ਉਨ•ਾਂ ਕਿਹਾ ਕਿ ਵੇਖਣ ਵਿੱਚ ਆਇਆ ਹੈ ਕਿ ਤਿਉਹਾਰਾਂ ਦੇ ਦਿਨਾਂ ਦੌਰਾਨ ਕੁਝ ਲੋਕਾਂ ਵੱਲੋਂ ਮਿਲਾਵਟੀ ਖਾਧ ਪਦਾਰਥ ਬਾਜ਼ਾਰ ਵਿੱਚ ਵੇਚੇ ਜਾਂਦੇ ਹਨ, ਜੋ ਕਿ ਮਨੁੱਖੀ ਸਿਹਤ ਲਈ ਬੇਹੱਦ ਖਤਰਨਾਕ ਹੁੰਦੇ ਹਨ ਅਤੇ ਅਜਿਹੀਆਂ ਮਿਲਾਵਟੀ ਚੀਜਾਂ ਖਾਣ ਨਾਲ ਅਕਸਰ ਹੀ ਲੋਕਾਂ ਦੀ ਸਿਹਤ ਵਿੱਚ ਵਿਗਾੜ ਪੈਦਾ ਹੁੰਦਾ ਹੈ। ਡਿਪਟੀ ਕਮਿਸ਼ਨਰਾਂ ਨੇ ਸਿਵਲ ਸਰਜਨ ਨੂੰ ਹਦਾਇਤ ਕਰਦਿਆਂ ਕਿਹਾ ਹੈ ਕਿ ਮਿਲਾਵਟੀ ਵਸਤਾਂ ਦੀ ਵਿਕਰੀ ‘ਤੇ ਪਾਬੰਦੀ ਲਗਾਉਣ ਲਈ ਵਿਸ਼ੇਸ਼ ਕਦਮ ਚੁੱਕੇ ਜਾਣ ਅਤੇ ਪੂਰੇ ਜ਼ਿਲ•ੇ ਵਿੱਚ ਟੀਮਾਂ ਦਾ ਗਠਨ ਕਰਕੇ ਖਾਦ ਪਦਾਰਥਾਂ ਦੇ ਨਮੂਨੇ ਭਰੇ ਜਾਣ। ਉਨ•ਾਂ ਨਾਲ ਹੀ ਕਿਹਾ ਕਿ ਜੋ ਕੋਈ ਵੀ ਨਿਰਮਾਤਾ ਜਾਂ ਵਿਕਰੇਤਾ ਮਿਲਾਵਟੀ ਖਾਦ ਪਦਾਰਥ ਵੇਚਦਾ ਫੜਿਆ ਗਿਆ ਤਾਂ ਉਸ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ।
ਵੋਟਰ ਸੂਚੀਆਂ ਦੀ ਸੁਧਾਈ ਲਈ ਸਮੇਂ ਦੀ ਹੱਦ ਵਧਾਈ
ਕਪੂਰਥਲਾ -ਚੋਣ ਕਮਿਸ਼ਨ ਵੱਲੋਂ ਨਿਰਧਾਰਤ ਕੀਤੇ ਗਏ ਪ੍ਰੋਗਰਾਮ ਅਨੁਸਾਰ ਹੋ ਰਹੀ ਵੋਟਰ ਸੂਚੀਆਂ ਦੀ ਸੁਧਾਈ ਲਈ ਸਮੇਂ ਦੀ ਹੱਦ 24 ਅਕਤੂਬਰ ਤੱਕ ਵਧਾ ਦਿੱਤੀ ਹੈ। ਡਿਪਟੀ ਕਮਿਸ਼ਨਰ ਕਪੂਰਥਲਾ ਡਾ. ਹਰਕੇਸ਼ ਸਿੰਘ ਸਿੱਧੂ ਨੇ ਜ਼ਿਲ•ਾ ਵਾਸੀਆਂ ਨੂੰ ਇਸ ਵਾਧੇ ਦਾ ਲਾਹਾ ਲੈਣ ਦਾ ਸੱਦਾ ਦਿੰਦੇ ਕਿਹਾ ਕਿ ਹੁਣ ਉਹ 24 ਅਕਤੂਬਰ ਤੱਕ ਵੋਟਰ ਸੂਚੀਆਂ ‘ਚ ਆਪਣੇ ਨਾਂਅ ਦਾਖਲ ਕਰਵਾ ਸਕਦੇ ਹਨ, ਕਟਵਾ ਸਕਦੇ ਹਨ ਅਤੇ ਸੋਧ ਕਰਵਾ ਸਕਦੇ ਹਨ। ਉਨ•ਾਂ ਦੱਸਿਆ ਕਿ ਇਸ ਲਈ ਬੂਥ ਪੱਧਰ ‘ਤੇ ਕਰਮਚਾਰੀ ਤਾਇਨਾਤ ਹਨ ਅਤੇ ਉਨ•ਾਂ ਕੋਲ ਆਪਣੇ ਇਤਰਾਜ਼ ਫਾਰਮ ਭਰ ਕੇ ਦਿੱਤੇ ਜਾ ਸਕਦੇ ਹਨ। ਇਸ ਤੋਂ ਇਲਾਵਾ ਐਸ. ਡੀ. ਐਮਜ਼ ਦਫ਼ਤਰ ਅਤੇ ਜ਼ਿਲ•ਾ ਚੋਣ ਅਫਸਰ ਦੇ ਦਫ਼ਤਰ ਤੋਂ ਵੀ ਇਹ ਫਾਰਮ ਪ੍ਰਾਪਤ ਕੀਤੇ ਜਾ ਸਕਦੇ ਹਨ। ਵੋਟ ਦੀ ਅਹਿਮੀਅਤ ਬਾਰੇ ਬੋਲਦੇ ਉਨ•ਾਂ ਕਿਹਾ ਕਿ ਲੋਕਤੰਤਰ ‘ਚ ਵੋਟ ਦੀ ਬਹੁਤ ਮਹੱਤਤਾ ਹੈ ਅਤੇ ਇਕ-ਇਕ ਵੋਟਰ ਸਰਕਾਰਾਂ ਬਨਾਉਣ ਦੀ ਤਾਕਤ ਰੱਖਦਾ ਹੈ, ਪਰ ਇਹ ਤਾਂ ਹੀ ਸੰਭਵ ਹੈ ਜੇਕਰ ਉਹ ਆਪਣੀ ਵੋਟ ਬਣਾਵੇ।
Êਝੋਨੇ ਦੀ ਖਰੀਦ ‘ਚ ਕਪੂਰਥਲਾ ਜ਼ਿਲ•ੇ ਨੇ ਬਾਜ਼ੀ ਮਾਰੀ
Êਪੰਜਾਬ ਭਰ ‘ਚੋਂ ਤੀਸਰੇ ਸਥਾਨ ‘ਤੇ, ਖਰੀਦ 4 ਲੱਖ ਟਨ ਤੋਂ ਟੱਪੀ
ਕਪੂਰਥਲਾ, 19 ਅਕਤੂਬਰ ( )-‘ਮੰਡੀ ‘ਚ ਝੋਨਾ ਸੁੱਟਣ ਨੂੰ ਥਾਂ ਨਾ ਹੋਣੀ, ਕਈ-ਕਈ ਦਿਨ ਮੰਡੀ ‘ਚ ਬੈਠਣਾ ਅਤੇ ਫਿਰ ਪੈਸੇ ਲੈਣ ਲਈ ਚੱਕਰ ਲਗਾਉਂਦੇ ਫਿਰਨਾ ਤਾਂ ਹੁਣ ਪਿਛਲੇ ਸਮੇਂ ਦੀਆਂ ਗੱਲਾਂ ਹੋ ਗਈਆਂ ਜਾਪਦੀਆਂ ਹਨ, ਹੁਣ ਤਾਂ ਕਣਕ ਵਾਂਗ ਝੋਨਾ ਵੀ ਨਾਲੋ-ਨਾਲ ਤੁਲ ਰਿਹਾ ਹੈ ਅਤੇ ਨਾਲ-ਨਾਲ ਹੀ ਪੈਸੇ ਮਿਲ ਰਹੇ ਹਨ।’ ਇਹ ਵਿਚਾਰ ਹਨ ਮੰਡੀ ‘ਚ ਝੋਨਾ ਲੈ ਕੇ ਆਉਂਦੇ ਬਹੁਤੇ ਕਿਸਾਨਾਂ ਦੇ। ਕਈ ਕਿਸਾਨਾਂ ਤਾਂ ਇਥੋਂ ਤੱਕ ਕਹਿੰਦੇ ਹਨ ਕਿ ਅੱਗੇ ਤਾਂ ਝੋਨਾ ਸੁੱਟਣ ਹੀ ਆਈਦਾ ਸੀ, ਵੇਚਣ ਤਾਂ ਐਂਤਕੀ ਲੱਗੇ ਹਾਂ। ਇਸ ਸਬੰਧੀ ਜਦ ਡੀ. ਐਫ. ਐਸ. ਸੀ. ਸ੍ਰੀਮਤੀ ਰਜਨੀਸ਼ ਕੌਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ•ਾਂ ਦੱਸਿਆ ਕਿ ਇਹ ਸਾਰਾ ਕੁੱਝ ਡਿਪਟੀ ਕਮਿਸ਼ਨਰ ਕਪੂਰਥਲਾ ਡਾ. ਹਰਕੇਸ਼ ਸਿੰੰਘ ਸਿੱਧੂ ਹੁਰਾਂ ਦੀ ਮਿਹਨਤ ਸਦਕਾ ਹੋਇਆ ਹੈ। ਉਨ•ਾਂ ਦੱਸਿਆ ਕਿ ਡੀ. ਸੀ. ਸਾਹਿਬ ਹਰ ਰੋਜ਼ ਝੋਨੇ ਦੀ ਖਰੀਦ ਸਬੰਧੀ ਮੀਟਿੰਗ ਕਰਦੇ ਹਨ ਅਤੇ ਜਿੱਥੇ ਕਿਧਰੇ ਕੋਈ ਸਮੱਸਿਆ ਆ ਰਹੀ ਹੋਵੇ, ਉਸ ਨੂੰ ਆਪਣਾ ਰਸੂਖ ਵਰਤ ਕੇ ਤਰੁੰਤ ਹਲ ਕਰਵਾ ਦਿੰਦੇ ਹਨ, ਸੋ ਇਸ ਵਾਰ ਝੋਨੇ ਦੀ ਖਰੀਦ ‘ਚ ਸਾਨੂੰ ਕੋਈ ਸਮੱਸਿਆ ਆਈ ਹੀ ਨਹੀਂ। ਉਨ•ਾਂ ਬੜੇ ਮਾਣ ਨਾਲ ਦੱਸਿਆ ਕਿ ਕਪੂਰਥਲਾ ਜ਼ਿਲ•ਾ, ਜੋ ਕਿ ਰਕਬੇ ਪੱਖੋਂ ਵੀ ਛੋਟਾ ਹੈ, ਝੋਨੇ ਦੀ ਖਰੀਦ ਦੇ ਮਾਮਲੇ ‘ਚ ਪੰਜਾਬ ‘ਚ ਤੀਸਰੇ ਨੰਬਰ ‘ਤੇ ਆਇਆ ਹੈ। ਕੱਲ ਸ਼ਾਮ ਤੱਕ ਕਪੂਰਥਲਾ ਜ਼ਿਲ•ੇ ਦੀਆਂ ਮੰਡੀਆਂ ਵਿਚੋਂ 3,89,189 ਟਨ ਝੋਨਾ ਚੁੱਕਿਆ ਗਿਆ ਸੀ, ਜਦਕਿ ਪਿਛਲੇ ਸਾਲ 18 ਅਕਤੂਬਰ ਤੱਕ 3 ਲੱਖ 71 ਹਜ਼ਾਰ ਟਨ ਝੋਨਾ ਚੁੱਕਿਆ ਗਿਆ ਸੀ। ਉਨ•ਾਂ ਦੱਸਿਆ ਕਿ ਇਸ ਵਾਰ ਝੋਨੇ ਦਾ ਝਾੜ, ਕੁਆਲਟੀ ਬਹੁਤ ਵਧੀਆ ਹੈ ਅਤੇ ਕਿਸਾਨ ਵੀ ਡਿਪਟੀ ਕਮਿਸ਼ਨਰ ਸਾਹਿਬ ਦੀ ਅਪੀਲ ‘ਤੇ ਸੁੱਕਾ ਝੋਨਾ ਹੀ ਮੰਡੀ ਲਿਆ ਰਹੇ ਹਨ, ਜਿਸ ਕਾਰਨ ਖਰੀਦ ‘ਚ ਕੋਈ ਤੰਗੀ ਨਹੀਂ ਆ ਰਹੀ। ਉਨ•ਾਂ ਦੱਸਿਆ ਕਿ ਇਸ ਸਾਲ 5 ਲੱਖ 71 ਹਜ਼ਾਰ ਟਨ ਝੋਨਾ ਸਾਡੇ ਜ਼ਿਲ•ੇ ‘ਚ ਪੈਦਾ ਹੋਣ ਦੀ ਆਸ ਹੈ, ਇਸ ਹਿਸਾਬ ਨਾਲ ਅਸੀਂ ਮੰਨਦੇ ਹਾਂ ਕਿ ਝੋਨੇ ਦੀ ਖਰੀਦ 80 ਫੀਸਦੀ ਦੇ ਨੇੜੇ ਹੋ ਚੁੱਕੀ ਹੈ ਅਤੇ ਹਫ਼ਤਾ ਕੀ ਹੋਰ ਝੋਨਾ ਮੰਡੀ ਆਵੇਗਾ। ਝੋਨੇ ਦੀ ਲਿਫਟਿੰਗ ਬਾਰੇ ਬੋਲਦੇ ਉਨ•ਾਂ ਦੱਸਿਆ ਕਿ ਜ਼ਿਲ•ੇ ‘ਚ ਖਰੀਦ ਕਰ ਰਹੀਆਂ ਏਜੰਸੀਆਂ ‘ਚ ਪਨਗਰੇਨ, ਮਾਰਕਫੈਡ, ਪਨਸਪ, ਪੰਜਾਬ ਵੇਅਰ ਹਾਊਸ, ਪੰਜਾਬ ਐਗਰੋ ਅਤੇ ਐਫ. ਸੀ. ਆਈ ਨਾਲੋ-ਨਾਲ ਝੋਨੇ ਦੀ ਲਿਫਟਿੰਗ ਕਰਵਾ ਰਹੀਆਂ ਹਨ, ਜਿਸ ਕਾਰਨ 4 ਲੱਖ ਟਨ ਦੀ ਹੋਈ ਕੁੱਲ ਖਰੀਦ ‘ਚੋਂ ਕੁੱਝ ਸੈਂਕੜੇ ਹੀ ਬਾਕੀ ਮੰਡੀਆਂ ‘ਚ ਹੈ। ਉਨ•ਾਂ ਦੱਸਿਆ ਕਿ ਪਨਗਰੇਨ ਵੱਲੋਂ ਅੱਜ ਤੱਕ ਕੀਤੀ ਖਰੀਦ 95539 ਟਨ ਵਿਚੋਂ 72800 ਟਨ ਚੁੱਕ ਚੁੱਕੀ ਹੈ। ਇਸੇ ਤਰਾਂ ਮਾਰਕਫੈਡ 77196 ਟਨ ਵਿਚੋਂ 56850 ਟਨ, ਪਨਸਪ 85412 ਟਨ ਵਿਚੋਂ 55413 ਟਨ, ਪੰਜਾਬ ਵੇਅਰ ਹਾਊਸ 56884 ਟਨ ਵਿਚੋਂ 44433 ਟਨ, ਪੰਜਾਬ ਐਗਰੋ 52271 ਟਨ ਵਿਚੋਂ 42500 ਟਨ, ਐਫ. ਸੀ. ਆਈ. 12862 ਟਨ ਵਿਚੋਂ 5261 ਟਨ ਦੀ ਲਿਫਟਿੰਗ ਕਰ ਚੁੱਕੀ ਹੈ। ਝੋਨੇ ਦੀ ਅਦਾਇਗੀ ਬਾਰੇ ਉਨ•ਾਂ ਦੱਸਿਆ ਕਿ ਇਸ ਵਾਰ ਝੋਨੇ ਦੀ ਰਕਮ ਵੀ ਨਾਲੋ-ਨਾਲ ਕਿਸਾਨਾਂ ਨੂੰ ਦਿੱਤੀ ਜਾ ਰਹੀ ਹੈ। ਹੁਣ ਤੱਕ ਕੀਤੀ ਗਈ ਕੁੱਲ ਖਰੀਦ ਵਿਚੋਂ ਪਨਗਰੇਨ 95 ਫੀਸਦੀ ਝੋਨੇ ਦੀ ਅਦਾਇਗੀ ਕਰ ਚੁੱਕੀ ਹੈ। ਇਸੇ ਤਰਾਂ ਮਾਕਫੈਡ 94 ਫੀਸਦੀ ਝੋਨੇ ਦੀ, ਪਨਸਪ 89 ਫੀਸਦੀ ਝੋਨੇ ਦੀ, ਪੰਜਾਬ ਸਟੇਟ ਵੇਅਰ ਹਾਊਸ 100 ਫੀਸਦੀ, ਪੰਜਾਬ ਐਗਰੋ 91 ਫੀਸਦੀ ਦੀ ਅਤੇ ਐਫ. ਸੀ. ਆਈ. 59 ਫੀਸਦੀ ਝੋਨੇ ਦੀ ਅਦਾਇਗੀ ਕਰ ਚੁੱਕੀ ਹੈ।
ਕੈਪਸ਼ਨ-ਸ੍ਰੀਮਤੀ ਰਜਨੀਸ਼ ਕੌਰ (ਜ਼ਿਲ•ਾ ਖੁਰਾਕ ਸਪਲਾਈ ਕੰਟਰੋਲਰ)
ਮੁੱਖ ਮੰਤਰੀ ਵੱਲੋਂ ਕਪੂਰਥਲਾ ਜ਼ਿਲ•ੇ ‘ਚ ਸੰਗਤ ਦਰਸ਼ਨ 30-31 ਨੂੰ
ਕਪੂਰਥਲਾ -ਮੁੱਖ ਮੰਤਰੀ ਪੰਜਾਬ ਸ. ਪ੍ਰਕਾਸ਼ ਸਿੰਘ ਬਾਦਲ 30 ਅਤੇ 31 ਅਕਤੂਬਰ ਨੂੰ ਕਪੂਰਥਲਾ ਜ਼ਿਲ•ੇ ‘ਚ ਸੰਗਤ ਦਰਸ਼ਨ ਪ੍ਰੋਗਰਾਮ ਕਰਕੇ ਲੋਕਾਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਕਰਨਗੇ। ਉਕਤ ਜਾਣਕਾਰੀ ਦਿੰਦੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਕਪੂਰਥਲਾ ਇੰਚਾਰਜ ਅਤੇ ਵਿਧਾਇਕ ਸ. ਸਰਬਜੀਤ ਸਿੰਘ ਮੱਕੜ ਨੇ ਦੱਸਿਆ ਕਿ 30 ਅਕਤੂਬਰ ਨੂੰ ਸ਼ਹਿਰ ਤੋਂ ਬਾਹਰਲੇ ਹਲਕਿਆਂ ‘ਚ ਸੰਗਤ ਦਰਸ਼ਨ ਹੋਵੇਗਾ ਅਤੇ 31 ਅਕਤੂਬਰ ਨੂੰ ਸ਼ਹਿਰ ‘ਚ ਚਾਰ ਵੱਖ-ਵੱਖ ਥਾਂਵਾਂ ‘ਤੇ ਮੁੱਖ ਮੰਤਰੀ ਸੰਗਤ ਦਰਸ਼ਨ ਕਰਕੇ ਸ਼ਹਿਰ ਵਾਸੀਆਂ ਦੀਆਂ ਸ਼ਿਕਾਇਤਾਂ ਦੂਰ ਕਰਨਗੇ। ਉਨ•ਾਂ ਦੱਸਿਆ ਕਿ ਹੁਣ ਤੱਕ ਕਪੂਰਥਲਾ ਸ਼ਹਿਰ ਨੂੰ ਮੇਰੇ ਯਤਨਾਂ ਸਦਕਾ 37 ਕਰੋੜ ਰੁਪਏ ਦੀ ਗਰਾਂਟ ਪ੍ਰਾਪਤ ਹੋ ਚੁੱਕੀ ਹੈ ਅਤੇ ਆਉਂਦੇ ਦਿਨਾਂ ‘ਚ ਹੋਰ ਗਰਾਂਟ ਜਾਰੀ ਕੀਤੀ ਜਾਵੇਗੀ। ਉਨ•ਾਂ ਪਿੰਡਾਂ ਦੀਆਂ ਪੰਚਾਇਤਾਂ ਨੂੰ ਅਪੀਲ ਵੀ ਕੀਤੀ ਕਿ ਉਹ ਪਹਿਲਾਂ ਜਾਰੀ ਹੋਈ ਗਰਾਂਟ ਦੀ ਵਰਤੋਂ ਕਰਨ ਅਤੇ ਅੱਗੋਂ ਹੋਰ ਗਰਾਂਟ ਲੈਣ ਲਈ ਆਪਣੇ ਪ੍ਰਾਜੈਕਟ ਦੇਣ, ਤਾਂ ਜੋ ਉਨ•ਾਂ ‘ਤੇ ਵੀ ਸਮੇਂ ਸਿਰ ਕਾਰਵਾਈ ਹੋ ਸਕੇ। ਉਨ•ਾਂ ਕਿਹਾ ਕਿ ਵਿਕਾਸ ਦੇ ਮਾਮਲੇ ‘ਚ ਪੰਜਾਬ ਸਰਕਾਰ ਹਰ ਵੇਲੇ ਲੋਕਾਂ ਦੇ ਨਾਲ ਹੈ ਅਤੇ ਹਰ ਬਣਦਾ ਕੰਮ ਪੂਰਾ ਕਰਵਾਇਆ ਜਾਵੇਗਾ। ਉਨ•ਾਂ ਹਲਕੇ ਦੇ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਵਿਕਾਸ ਅਤੇ ਹੋਰ ਕੰਮਾਂ ਸਬੰਧੀ ਕਿਸੇ ਵੇਲੇ ਵੀ ਮੇਰੇ ਨਾਲ ਰਾਬਤਾ ਕਾਇਮ ਕਰ ਸਕਦੇ ਹਨ। ਉਨ•ਾਂ ਦੱਸਿਆ ਕਿ ਹਲਕੇ ਦੀ ਸੇਵਾ ਲਈ ਮੈਂ ਆਪਣੀ ਰਿਹਾਇਸ਼ ਵੀ ਕਪੂਰਥਲਾ ਵਿਖੇ ਮਨਸੂਰਵਾਲ ਪੈਟਰੋਲ ਪੰਪ ਦੇ ਬਿਲਕੁਲ ਸਾਹਮਣੇ ‘ਬਾਦਲ ਨਿਵਾਸ’ ਵਿਖੇ ਕਰ ਲਈ ਹੈ, ਤਾਂ ਜੋ ਕਿਸੇ ਵਕਤ ਵੀ ਲੋਕ ਮੇਰੇ ਤੱਕ ਪਹੁੰਚ ਕਰ ਸਕਣ।