October 20, 2011 admin

ਡੀ. ਸੀ. ਵੱਲੋਂ ਗੁਰੂ ਨਾਨਕ ਦੇਵ ਖੇਡ ਸਟੇਡੀਅਮ ਦੀ ਚਲ ਰਹੀ ਉਸਾਰੀ ਦਾ ਜਾਇਜ਼ਾ

ਅੰਮ੍ਰਿਤਸਰ – ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ੍ਰੀ ਰਜਤ ਅਗਰਵਾਲ ਵੱਲੋਂ ਅੱਜ ਸਥਾਨਕ ਗੁਰੂ ਨਾਨਕ ਦੇਵ ਖੇਡ ਸਟੇਡੀਅਮ ਦੀ ਉਸਾਰੀ ਦਾ ਜਾਇਜ਼ਾ ਲੈਣ ਲਈ ਵਿਸ਼ੇਸ ਦੌਰਾ ਕੀਤਾ ਗਿਆ।
         ਉਨ੍ਹਾਂ ਦੱਸਿਆ ਕਿ 11 ਨਵੰਬਰ 2011 ਨੂੰ ਹੋਣ ਵਾਲੇ ਵਿਸ਼ਵ ਕਬੱਡੀ ਕੱਪ ਦੇ ਚਾਰ ਮੈਚਾਂ ਲਈ ਖੇਡ ਸਟੇਡੀਅਮ ਦੀ ਨਵੇਂ ਸਿਰੇ ਤੋਂ ਉਸਾਰੀ ਚਲ ਰਹੀ ਹੈ ਅਤੇ ਪੀ. ਡਬਲਯੂ. ਡੀ. ਅਧਿਕਾਰੀਆਂ ਨੂੰ ਇਸ ਦੀ ਉਸਾਰੀ ਦੇ ਕੰਮ ਨੂੰ 30 ਅਕਤੂਬਰ ਤੱਕ ਪੂਰੀ ਤਰਾਂ੍ਹ ਨੇਪਰੇ ਚਾੜ੍ਹਨ ਦੇ ਸਖਤ ਆਦੇਸ਼ ਦਿੱਤੇ ਗਏ ਹਨ।
         ਉਨ੍ਹਾਂ ਇਸ ਮੌਕੇ ਪ੍ਰਗਤੀ ਅਧੀਨ ਚਲ ਰਹੇ ਕੰਮ ਦੀ ਰਫ਼ਤਾਰ ‘ਤੇ  ਨਾ-ਖੁਸ਼ੀ ਪ੍ਰਗਟਾਈ ਅਤੇ ਅਧਿਕਾਰੀਆਂ ਨੂੰ ਸਖਤ ਸ਼ਬਦਾਂ ਵਿੱਚ ਤਾੜਨਾ ਕੀਤੀ ਕਿ ਉਸਾਰੀ ਦੇ ਕੰਮ ਨੂੰ ਸਮੇਂ ਸਿਰ ਨੇਪਰੇ ਚਾੜ੍ਹਨ ਲਈ ਦਿਨ-ਰਾਤ ਕੰਮ ਕੀਤਾ ਅਤੇ ਸਟੇਡੀਅਮ ਦੇ ਹਰ ਬਲਾਕ, ਮੇਨ ਸਟੇਜ, ਪੌੜੀਆਂ ਅਤੇ ਟਾਇਲਟ ਆਦਿ ਦਾ ਕੰਮ ਵੱਖ-ਵੱਖ ਟੀਮਾਂ ਬਣਾ ਕੇ ਨਾਲ-ਨਾਲ ਚਲਾਇਆ ਜਾਵੇ ਅਤੇ ਕਿਸੇ ਵੀ ਕੁਤਾਹੀ ਦੇ ਰੂਪ ਵਿੱਚ ਉਨ੍ਹਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ।
         ਇਸ ਮੌਕੇ ਉਨ੍ਹਾਂ ਨੇ ਕਬੱਡੀ ਮੈਚਾਂ ਦੌਰਾਨ ਸਟੇਡੀਅਮ ਦੇ ਸੁਰੱਖਿਆ ਇੰਤਜਾਮਾਂ ਦਾ ਵੀ  ਜਾਇਜ਼ਾ ਲਿਆ।
         ਇਸ ਮੌਕੇ ਸ੍ਰੀ ਆਰ. ਪੀ ਮਿੱਤਲ, ਪੁਲਿਸ ਕਮਿਸ਼ਨਰ ਅੰਮ੍ਰਿਤਸਰ, ਸ੍ਰੀ ਧਰਮਪਾਲ ਗੁਪਤਾ, ਕਮਿਸ਼ਨਰ ਨਗਰ ਨਿਗਮ, ਸ੍ਰ. ਬਲਜੀਤ ਸਿੰਘ, ਵਧੀਕ ਡਿਪਟੀ ਕਮਿਸ਼ਨਰ, ਉਪ ਮੰਡਲ ਮੈਜਿਸਟਰੇਟ ਅੰਮ੍ਰਿਤਸਰ-1 ਅਤੇ 2, ਜਿਲ੍ਹਾ ਖੇਡ ਅਫਸਰ ਸ੍ਰੀਮਤੀ ਜਸਬੀਰ ਕੌਰ ਅਤੇ ਜ਼ਿਲ੍ਹੇ ਦੇ ਹੋਰ ਅਧਿਕਾਰੀ ਵੀ ਉਨ੍ਹਾਂ ਦੇ ਨਾਲ ਸਨ।

Translate »