October 20, 2011 admin

ਨਵੰਬਰ 1984 ਵਿਚ ਸਿਖਾਂ ਦੇ ਕਤਲੇਆਮ ਦੌਰਾਨ ਨਿਭਾਈ ਭੂਮਿਕਾ ਲਈ ਅਮਿਤਾਭ ਬਚਨ ਖਿਲਾਫ ਆਸਟਰੇਲੀਆ ਵਿਚ ਅਪਰਾਧਕ ਸ਼ਿਕਾਇਤ ਦਰਜ

18 ਅਕਤੂਬਰ 2011-ਨਵੰਬਰ 1984 ਵਿਚ ਭਾਰਤ ਦੀ ਸਿਖ ਅਬਾਦੀ ’ਤੇ ਸੰਗਠਿਤ ਹਮਲੇ ਕਰਵਾਉਣ, ਭੜਕਾਉਣ, ਸ਼ਮੂਲੀਅਤ ਕਰਨ, ਸਾਜਿਸ਼ ਰਚਣ, ਸ਼ਹਿ ਦੇਣ ਦੇ ਦੋਸ਼ਾਂ ਤਹਿਤ ਭਾਰਤ ਦੇ ਫਿਲਮ ਸਟਾਰ ਅਮਿਤਾਭ ਬਚਨ ਖਿਲਾਫ ਆਸਟਰੇਲੀਆ ਦੇ ਕਾਮਨਵੈਲਥ ਡਾਇਰੈਕਟਰ ਆਫ ਪਬਲਿਕ ਪ੍ਰੋਸੀਕਿਊਸ਼ਨਸ ਕੋਲ ਅਪਰਾਧਕ ਸ਼ਿਕਾਇਤ ਦਰਜ ਕੀਤੀ ਗਈ ਹੈ। ਅਮਿਤਾਭ ਬਚਨ ਇਸ ਵੇਲੇ ਆਸਟਰੇਲੀਆ ਵਿਚ ਹੈ ਜਿਥੇ ਉਸ ਨੇ ਕੁਈਨਸਲੈਂਡ ਯੂਨੀਵਰਸਿਟੀ ਆਫ ਟੈਕਨੋਲਾਜੀ ਬ੍ਰਿਸਬੇਨ ਤੋਂ ਆਨਰੇਰੀ ਡਿਗਰੀ ਹਾਸਿਲ ਕਰਨੀ ਹੈ ਤੇ ਉਸਨੇ ਹਾਲੀਵੁੱਡ ਫਿਲਮ ‘ਗ੍ਰੇਟ ਗੇਟਸਬੀ’ ਦੀ ਅਦਾਕਾਰ ਲੀਓਨਾਰਡੋ ਡੀ ਕਾਪਰੀਓ ਦੇ ਨਾਲ ਸ਼ੂਟਿੰਗ ਕਰਨੀ ਹੈ।
 
ਅਮਿਤਾਭ ਬਚਨ ਦੇ ਖਿਲਾਫ ਇਹ ਸ਼ਿਕਾਇਤ ਨਵੰਬਰ 1984 ਸਿਖ ਨਸਲਕੁਸ਼ੀ ਦੀਆਂ ਵਿਧਵਾਵਾਂ ਤੇ ਪੀੜਤਾਂ ਦੀ ਤਰਫੋਂ ਅਮਰੀਕਾ ਸਥਿਤ ਮਨੁੱਖੀ ਅਧਿਕਾਰ ਸੰਸਥਾ ਸਿਖਸ ਫਾਰ ਜਸਟਿਸ, ਨੈਸ਼ਨਲ 1984 ਵਿਕਟਿਮਸ ਜਸਟਿਸ ਐਂਡ ਵੈਲਫੇਅਰ ਸੁਸਾਇਟੀ ਤੇ ਆਲ ਇੰਡੀਆ ਸਿਖ ਸਟੂਡੈਂਟਸ ਫੈਡਰੇਸ਼ਨ ਵਲੋਂ ਦਰਜ ਕਰਵਾਈ ਗਈ ਹੈ।

Translate »