October 20, 2011 admin

ਐਨ.ਡੀ.ਏ. ਦਾਖਲਾ ਟੈਸਟ ਕੋਚਿੰਗ ਨਾਲ ਸਬੰਧਤ ਰਿਸੋਰਸ ਪਰਸਨਜ਼ ਦੀ ਇੱਕ ਵਿਸ਼ੇਸ਼ ਮੀਟਿੰਗ

ਹੁਸ਼ਿਆਰਪੁਰ –  ਜ਼ਿਲ•ਾ ਹੁਸ਼ਿਆਰਪੁਰ ਦੇ ਵੱਖ-ਵੱਖ ਸੀਨੀਅਰ ਸੈਕੰਡਰੀ ਸਕੂਲਾਂ ਅੰਦਰ 12ਵੀਂ ਜਮਾਤ ਵਿੱਚ ਪੜ•ਦੇ ਵਿਦਿਆਰਥੀਆਂ ਨੂੰੰ ਨੈਸ਼ਨਲ ਡਿਫੈਂਸ ਅਕੈਡਮੀ ਵਿੱਚ ਦਾਖਲਾ ਦਿਵਾਉਣ ਲਈ ਆਰੰਭੇ ਗਏ ਮੁਫ਼ਤ ਕੋਚਿੰਗ ਦੇ ਪ੍ਰੋਗਰਾਮ ਦੇ ਸਬੰਧ ਵਿੱਚ ਅੱਜ ਇਥੇ ਮਿੰਨੀ ਸਕੱਤਰੇਤ ਦੇ ਮੀਟਿੰਗ ਹਾਲ ਵਿੱਚ ਐਨ.ਡੀ.ਏ. ਦਾਖਲਾ ਟੈਸਟ ਕੋਚਿੰਗ ਨਾਲ ਸਬੰਧਤ ਰਿਸੋਰਸ ਪਰਸਨਜ਼ ਦੀ ਇੱਕ ਵਿਸ਼ੇਸ਼ ਮੀਟਿੰਗ ਸ੍ਰ: ਦੀਪਇੰਦਰ ਸਿੰਘ ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿੱਚ ਬ੍ਰਿਗੇਡੀਅਰ ਕੇ. ਐਸ. ਢਿੱਲੋਂ ਜ਼ਿਲ•ਾ ਸੈਨਿਕ ਭਲਾਈ ਅਫ਼ਸਰ ਜਲੰਧਰ, ਲੈਫ: ਕਰਨਲ ਮਨਮੋਹਨ ਸਿੰਘ ਡਿਪਟੀ ਡਾਇਰੈਕਟਰ ਸੈਨਿਕ ਭਲਾਈ ਵਿਭਾਗ ਪੰਜਾਬ ਜਲੰਧਰ,
ਹਰਮਿੰਦਰ ਸਿੰਘ ਵਧੀਕ ਡਿਪਟੀ ਕਮਿਸ਼ਨਰ (ਵਿਕਾਸ), ਇੰਦਰਜੀਤ ਸਿੰਘ ਜ਼ਿਲ•ਾ ਸਿੱਖਿਆ ਅਫ਼ਸਰ (ਸ), ਅਵਤਾਰ ਸਿੰਘ ਭੁੱਲਰ ਜ਼ਿਲ•ਾ ਵਿਕਾਸ ਤੇ ਪੰਚਾਇਤ ਅਫ਼ਸਰ, ਡਾ. ਚਮਨ ਲਾਲ ਵਸ਼ਿਸ਼ਟ, ਰਾਕੇਸ਼ ਕੁਮਾਰ ਨੋਡਲ ਅਫ਼ਸਰ  ਅਤੇ 8 ਨੋਡਲ ਸਕੂਲਾਂ ਦੇ ਪ੍ਰਿੰਸੀਪਲ ਵੀ ਹਾਜ਼ਰ ਸਨ।
 ਸ੍ਰ:ਦੀਪਇੰਦਰ ਸਿੰਘ ਨੇ ਕਿਹਾ ਕਿ ਨੈਸ਼ਨਲ ਡਿਫੈਂਸ ਅਕੈਡਮੀ ਵਿੱਚ ਦਾਖਲਾ ਦਿਵਾਉਣ ਲਈ ਸ਼ੁਰੂ ਕੀਤੇ ਗਏ ਪ੍ਰੋਗਰਾਮ  ਤਹਿਤ ਜ਼ਿਲ•ੇ ਅੰਦਰ 8 ਨੋਡਲ ਕੋਚਿੰਗ ਸੈਂਟਰਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਲਵਾੜਾ-1, ਦਸੂਹਾ, ਬਾਗਪੁਰ, ਹੁਸ਼ਿਆਰਪੁਰ, ਗੜ•ਸੰਕਰ, ਟਾਂਡਾ ਉੜਮੁੜ, ਮੁਕੇਰੀਆਂ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਮਾਹਿਲਪੁਰ ਦੀ ਸਥਾਪਨਾ ਕੀਤੀ ਗਈ ਹੈ।  ਉਨ•ਾਂ ਦੱਸਿਆ ਕਿ ਇਨ•ਾਂ ਸੈਂਟਰਾਂ  ਵਿੱਚ 742 ਵਿਦਿਆਰਥੀਆਂ ਨੂੰ ਰਜਿਸਟਰਡ ਕੀਤਾ ਗਿਆ ਹੈ ਅਤੇ ਇਨ•ਾਂ ਵਿਦਿਆਰਥੀਆਂ ਨੂੰ ਮੁਫ਼ਤ ਕੋਚਿੰਗ ਦੇਣ ਲਈ 84 ਵੱਖ-ਵੱਖ ਵਿਸ਼ਿਆਂ ਦੇ ਮਾਹਰ ਰਿਸੋਰਸ ਪਰਸਨ ਦੀ ਚੋਣ ਕੀਤੀ ਗਈ ਹੈ।  ਉਨ•ਾਂ ਸਮੂਹ ਰਿਸੋਰਸ ਪਰਸਨਜ਼ ਨੂੰ  ਕਿਹਾ ਕਿ ਸਰਕਾਰੀ ਡਿਊਟੀ ਦੇ ਨਾਲ-ਨਾਲ ਉਨ•ਾਂ ਦੀ ਸਮਾਜਿਕ ਜਿਮੇਵਾਰੀ ਬਣਦੀ ਹੈ ਕਿ ਇਨ•ਾਂ ਨੋਡਲ ਕੋਚਿੰਗ ਸੈਂਟਰਾਂ ਵਿੱਚ ਰਜਿਸਟਰਡ ਕੀਤੇ ਗਏ ਵਿਦਿਆਰਥੀਆਂ ਨੂੰ ਪੂਰੀ ਲਗਨ ਮਿਹਨਤ ਨਾਲ ਕੋਚਿੰਗ ਦਿੱਤੀ ਜਾਵੇ।
 ਇਸ ਮੌਕੇ ਤੇ ਬ੍ਰਿਗੇਡੀਅਰ ਕੇ ਐਸ ਢਿੱਲੋਂ ਨੇ ਕਿਹਾ ਕਿ ਜ਼ਿਲ•ਾ ਸੈਨਿਕ ਭਲਾਈ ਵਿਭਾਗ ਵੱਲੋਂ ਇਸ ਸਬੰਧ ਵਿੱਚ ਪੂਰਾ ਸਹਿਯੋਗ ਦਿੱਤਾ ਜਾਵੇਗਾ ਅਤੇ ਐਨ ਡੀ ਏ ਦਾਖਲਾ ਟੈਸਟ ਨਾਲ ਸਬੰਧਤ ਸਿਲੇਬਸ ਅਤੇ ਕਿਤਾਬਾਂ ਦਾ ਸੈਟ ਮੁਹੱਈਆ ਕਰਵਾਇਆ ਜਾਵੇਗਾ। ਲੈਫ: ਕਰਨਲ ਮਨਮੋਹਨ ਸਿੰਘ ਨੇ ਦੱÎਸਿਆ ਕਿ ਪਿਛਲੇ ਚਾਰ ਸਾਲਾਂ ਦੌਰਾਨ ਜ਼ਿਲ•ਾ ਸੈਨਿਕ ਭਲਾਈ ਵਿਭਾਗ ਜਲੰਧਰ ਵੱਲੋਂ 74 ਵਿਦਿਆਰਥੀਆਂ ਨੂੰ ਨੈਸ਼ਨਲ ਡਿਫੈਂਸ ਅਕੈਡਮੀ ਵਿੱਚ ਦਾਖਲਾ ਦਿਵਾਇਆ ਗਿਆ ਹੈ।  ਉਨ•ਾਂ ਕਿਹਾ ਕਿ ਐਨ ਡੀ ਏ ਵਿੱਚ ਦਾਖਲਾ ਲੈਣ ਲਈ ਵਿਦਿਆਰਥੀਆਂ ਦੀ ਉਮਰ ਸਾਢੇ 16 ਸਾਲ ਤੋਂ  19 ਸਾਲ ਹੋਣੀ ਚਾਹੀਦੀ ਹੈ।  ਉਨ•ਾਂ ਕਿਹਾ ਕਿ ਜਿਹੜੇ ਵਿਦਿਆਰਥੀ ਬਾਹਰਵੀਂ ਜਮਾਤ ਵਿੱਚ ਨਾਨ ਮੈਡੀਕਲ ਵਿਸ਼ੇ ਨਾਲ ਪੜ• ਰਹੇ ਹੋਣ, ਉਨ•ਾਂ ਨੂੰ ਐਨ ਡੀ ਏ ਵਿੱਚ ਜਾਣ ਲਈ ਵੱਧ ਤੋਂ ਵੱਧ ਪ੍ਰੇਰਿਤ ਕੀਤਾ ਜਾਵੇ।
 ਇਸ ਮੌਕੇ ਤੇ ਇੰਦਰਜੀਤ ਸਿੰਘ ਜ਼ਿਲ•ਾ ਸਿੱਖਿਆ ਅਫ਼ਸਰ (ਸੈਕੰ:) ਨੇ ਦੱਸਿਆ ਕਿ ਜ਼ਿਲ•ੇ ਦੇ 8 ਨੋਡਲ ਸੈਂਟਰਾਂ ਵਿੱਚ ਐਨ ਡੀ ਏ ਦਾਖਲਾ ਟੈਸਟ ਲਈ ਮੁਫ਼ਤ ਕੋਚਿੰਗ ਦਸੰਬਰ ਦੀਆਂ ਛੁੱਟੀਆਂ 25 ਦਸੰਬਰ ਤੋਂ ਲੈ ਕੇ 31 ਦਸੰਬਰ 2011 ਤੱਕ ਅਤੇ ਅਪ੍ਰੈਲ ਵਿੱਚ 1 ਅਪ੍ਰੈਲ ਤੋਂ ਲੈ ਕੇ 14 ਅਪ੍ਰੈਲ 2012 ਤੱਕ ਦਿੱਤੀ ਜਾਵੇਗੀ।  ਉਨ•ਾਂ ਨੇ ਪ੍ਰਿੰਸੀਪਲਾਂ ਅਤੇ ਰਿਸੋਰਸ ਪਰਸਨਾਂ ਨੂੰ ਅਪੀਲ ਕੀਤੀ ਕਿ ਉਹ ਐਨ ਡੀ ਏ ਵਿੱਚ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਨੂੰ ਕੋਚਿੰਗ ਦੇਣ ਲਈ ਆਪਣੀ ਜਿੰਮੇਵਾਰੀ ਨਿਭਾਉਣ। 

Translate »