ਅੰਮ੍ਰਿਤਸਰ – ਸ੍ਰੀ ਰਜਤ ਅਗਰਵਾਲ ਡਿਪਟੀ ਕਮਿਸ਼ਨਰ ਕਮ ਜਿਲਾ ਚੋਣ ਅਧਿਕਾਰੀ ਅੰਮ੍ਰਿਤਸਰ ਨੇ ਵੋਟਰ ਸੂਚੀਆਂ ਦੀ ਸੁਧਾਈ ਦੇ ਕੰਮ ਸਬੰਧੀ ਚੋਣ ਕਮਿਸ਼ਨ ਤੋਂ ਪ੍ਰਾਪਤ ਆਦੇਸ਼ਾਂ ਤੋਂ ਜਾਣੂੰ ਕਰਵਾਉਂਦਿਆਂ ਅੱਜ ਇਥੇ ਦੱਸਿਆ ਕਿ ਮਿਤੀ 1.1.2012 ਦੀ ਯੋਗਤਾ ਮਿਤੀ ਅਨੁਸਾਰ ਬਣਨ ਵਾਲੀਆਂ ਵੋਟਰ ਸੂਚੀਆਂ ਦੀ ਸੁਧਾਈ ਦਾ ਕੰਮ 20 ਅਕਤੂਬਰ ਦੀ ਥਾਂ 24 ਅਕਤੂਬਰ, 2011 ਤੱਕ ਕੀਤਾ ਜਾਵੇਗਾ।
ਜਿਕਰਯੋਗ ਹੈ ਕਿ ਵੋਟਰ ਸੂਚੀਆਂ ਦੀ ਸੁਧਾਈ ਲਈ ਵਿਸ਼ੇਸ਼ ਮੁਹਿੰਮ ਬੂਥ ਪੱਧਰੀ ਏਜੰਟਾਂ ਵੱਲੋਂ 9 ਤੇ 16 ਅਕਤੂਬਰ ਨੂੰ ਚਲਾਈ ਗਈ ਸੀ। ਪਰ ਹੁਣ ਸੁਧਾਈ ਦੇ ਕੰਮ ਦੀ ਮਿਆਦ ਵਧਾ ਦਿੱਤੀ ਗਈ ਹੈ ਅਤੇ ਵੋਟਰ ਇਸ ਦਾ ਲਾਭ ਉਠਾਉਂਦਿਆਂ ਹੋਇਆਂ 24 ਅਕਤੂਬਰ ਤੱਕ ਵੋਟਰ ਸੂਚੀਆਂ ਦੀ ਸੁਧਾਈ ਲਈ ਬੀ:ਐਲ:ਓਜ਼ ਨਾਲ ਸੰਪਰਕ ਕਰ ਸਕਦੇ ਹਨ।
ਡਿਪਟੀ ਕਮਿਸ਼ਨਰ-ਕਮ-ਜਿਲ੍ਹਾ ਚੋਣ ਅਧਿਕਾਰੀ ਸ੍ਰੀ ਰਜਤ ਅਗਰਵਾਲ ਨੇ ਦੱਸਿਆ ਕਿ 1.1.2012 ਨੂੰ 18 ਸਾਲ ਦੀ ਉਮਰ ਦੇ ਸਾਰੇ ਨਾਗਰਿਕ ਜੋ ਵੋਟਰ ਬਣਨ ਵਜੋਂ ਆਪਣੀਆਂ ਸਾਰੀਆਂ ਸ਼ਰਤਾਂ ਪੂਰੀਆਂ ਕਰਦੇ ਹਨ, ਵੋਟਰ ਵਜੋਂ ਰਜਿਸਟਰ ਹੋਣ ਲਈ 6 ਨੰਬਰ ਫਾਰਮ ਦਾਖਲ ਕਰ ਸਕਦੇ ਹਨ। ਇਤਰਾਜਾਂ ਲਈ 7 ਨੰਬਰ ਫਾਰਮ ਤੇ ਜੇ ਕਿਸੇ ਵੋਟਰ ਵੱਲੋਂ ਵੋਟਰ ਸੂਚੀ ਵਿੱਚ ਆਪਣਾ ਨਾਂ ਠੀਕ ਕਰਵਾਉਣਾ ਹੋਵੇ ਤਾਂ ਉਹ ਫਾਰਮ ਨੰਬਰ 8 ਤੇ ਜੇ ਸ਼ਨਾਖਤੀ ਕਾਰਡ ਦਰੁਸਤ ਕਰਵਾਉਣਾ ਹੋਵੇ ਤਾਂ ਫਾਰਮ ਨੰ: 001-ਬੀ ਤੇ ਦੋ ਪਾਸਪੋਰਟ ਸਾਈਜ ਦੀਆਂ ਫੋਟੋਆਂ ਦੇ ਸਕਦਾ ਹੈ। ਇਸੇ ਤਰ੍ਹਾਂ ਜੇ ਕੋਈ ਵੋਟਰ ਆਪਣਾ ਪਤਾ ਬਦਲਕੇ ਉਸ ਵਿਧਾਨ ਸਭਾ ਹਲਕੇ ਵਿੱਚ ਨਵੇਂ ਪਤੇ ਤੇ ਰਹਿੰਦਾ ਹੈ ਤਾਂ ਉਹ ਫਾਰਮ ਨੰ: 8 ਓ ਭਰਕੇ ਸਬੰਧਤ ਇਲਾਕੇ ਦੇ ਬੀ:ਐਲ:ਓਜ਼ ਜਾਂ ਚੋਣ ਹਲਕੇ ਦੇ ਚੋਣਕਾਰ ਰਜਿਸਟਰੇਸ਼ਨ ਅਫਸਰ ਨੂੰ ਤੱਕ ਦੇ ਸਕਦਾ ਹੈ।