ਗੁਰਦਾਸਪੁਰ- ਸਿੱਖਿਆ ਤੇ ਭਾਸ਼ਾ ਵਿਭਾਗ ਪੰਜਾਬ ਵਲੋਂ ਇਸ ਸਾਲ ਲਈ ਚੁਣੇ ਗਏ ਸਟੇਟ ਐਵਾਰਡ ਲਈ ਅਧਿਆਪਕਾਂ ਨੂੰ ‘ਗੌਰਵਮਈ ਸਟੇਟ ਐਵਾਰਡ’ ਨਾਲ ਸਨਮਾਨਿਤ ਕਰਨ ਲਈ ਰਾਜ ਪੱਧਰੀ ਸਮਾਗਮ ਗੁਰਦਾਸਪੁਰ ਜ਼ਿਲ•ੇ ਦੇ ਕਸਬਾ ਕਾਹਨੂੰਵਾਨ ਵਿਖੇ 21 ਅਕਤੂਬਰ, 2011 ਨੂੰ ਆਯੋਜਿਤ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ ਸ. ਕਰਮਜੀਤ ਸਿੰਘ ਜ਼ਿਲ•ਾ ਸਿੱਖਿਆ ਅਫ਼ਸਰ, ਗੁਰਦਾਸਪੁਰ ਅਤੇ ਸ੍ਰੀਮਤੀ ਸਿੰਦੋ ਸਾਹਨੀ ਜਿਲਾ ਸਿੱਖਿਆ ਅਫਸਰ, ਪਠਾਨਕੋਟ ਨੇ ਗੱਲਬਾਤ ਕਰਦਿਆ ਦਿੱਤੀ। ਉਨਾ ਅੱਗੇ ਦੱਸਿਆ ਕਿ ਇਸ ਰਾਜ ਪੱਧਰੀ ਸਮਾਗਮ ਵਿੱਚ ਸ. ਸੇਵਾ ਸਿੰਘ ਸੇਖਵਾਂ ਸਿੱਖਿਆ ਤੇ ਭਾਸ਼ਾ ਮੰਤਰੀ ਪੰਜਾਬ ਬਤੌਰ ਮੁੱਖ ਮਹਿਮਾਨ ਸ਼ਿਰਕਤ ਕਰਨਗੇ। ਸਿੱਖਿਆ ਦੇ ਖੇਤਰ ਵਿੱਚ ਵਧੀਆ ਕਾਰੁਜ਼ਗਾਰੀ ਲਈ ਮੈਰਿਟ ਦੇ ਆਧਾਰ ‘ਤੇ ਚੁਣੇ ਗਏ ਅਧਿਆਪਕਾਂ ਨੂੰ ਮਾਣਯੋਗ ਸਿੱਖਿਆ ਤੇ ਭਾਸ਼ਾ ਮੰਤਰੀ ਸ. ਸੇਵਾ ਸਿੰਘ ਸੇਖਵਾਂ ਸਟੇਟ ਐਵਾਰਡ ਨਾਲ ਸਨਮਾਨਿਤ ਕਰਨਗੇ।