ਪਟਿਆਲਾ- ਕ੍ਰਿਸ਼ੀ ਵਿਗਿਆਨ ਕੇÎਦਰ, ਪਟਿਆਲਾ ਵਿਖੇ ਵਿਗਿਆਨਕ ਸਲਾਹਕਾਰ ਕਮੇਟੀ ਦੀ ਮੀਟਿੰਗ ਹੋਈ, ਜਿਸ ਦੀ ਪ੍ਰਧਾਨਗੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਉਪ ਕੁਲਪਤੀ ਡਾਕਟਰ ਬਲਦੇਵ ਸਿੰਘ ਢਿੱਲੋÎ ਨੇ ਕੀਤੀ। ਇਸ ਸਮਾਰੋਹ ਦੀ ਪ੍ਰਧਾਨਗੀ ਕਰਦਿਆਂ ਡਾ. ਢਿੱਲੋਂ ਨੇ ਕਿਸਾਨਾਂ ਨੂੰ ਬਾਸਮਤੀ ਅਤੇ ਹੋਰ ਫਸਲਾਂ ਵਿੱਚ ਖੇਤੀ ਜ਼ਹਿਰਾਂ ਦੀ ਵਰਤੋਂÎ ਘਟਾਉਣ ਲਈ ਕਿਹਾ ਤਾਂ ਕਿ ਸਾਡੀ ਉਪਜ ਦਾ ਵਿਦੇਸ਼ਾਂ ਵਿੱਚ ਚੰਗਾ ਮੁੱਲ ਮਿਲ ਸਕੇ। ਡਾਕਟਰ ਮੁਖਤਾਰ ਸਿੰਘ ਗਿੱਲ, ਨਿਰਦੇਸ਼ਕ ਪਸਾਰ ਸਿੱਖਿਆ ਨੇ ਆਪਣੇ ਸੰਬੋਧਨ ਵਿੱਚ ਕਣਕ ਝੋਨਾ ਫਸਲੀ ਚੱਕਰ ਛੱਡ ਕੇ ਹੋਰ ਫਸਲਾਂ, ਫਲਾਂ ਅਤੇ ਸਬਜ਼ੀਆਂ ਅਧੀਨ ਰਕਬਾ ਵਧਾਉਣ ਲਈ ਕਿਹਾ ਤਾਂ ਜੋ ਵਧਦੀ ਆਬਾਦੀ ਦਾ ਪੋਸ਼ਣ ਕੀਤਾ ਜਾ ਸਕੇ ਅਤੇ ਕੁਦਰਤੀ ਸੋਮਿਆਂ ਦੀ ਸਹਿਯੋਗ ਵਰਤੋÎ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ। ਜੋਨਲ ਪ੍ਰੋਜੈਕਟ ਡਾਇਰੈਕਟਰ ਡਾ ਏ.ਐਮ. ਨਰੂਲਾ ਨੇ ਕ੍ਰਿਸ਼ੀ ਵਿਗਿਆਨ ਕੇਂÎਦਰ ਵਲੋÎ ਚਲਾਈ ਜਾਂਦੀ ਕਿਸਾਨ ਮੋਬਾਇਲ ਮੈਸੇਜ ਸਰਵਿਸ ਦੀ ਸ਼ਲਾਘਾ ਕੀਤੀ ਅਤੇ ਇਸ ਸੇਵਾ ਨੂੰ ਹੋਰ ਵਧਾਉਣ ਦੀ ਲੋੜ ਤੇ ਜੋਰ ਦਿੱਤਾ।
ਇਸ ਸਮਾਰੋਹ ਦੇ ਵਿੱਚ ਕ੍ਰਿਸ਼ੀ ਵਿਗਿਆਨ ਕੇÎਦਰ, ਪਟਿਆਲਾ ਦੇ ਡਿਪਟੀ ਡਾਇਰੈਕਟਰ (ਸਿਖਲਾਈ) ਡਾਕਟਰ ਗੁਰਜਿੰਦਰ ਪਾਲ ਸਿੰਘ ਸੋਢੀ ਨੇ ਆਏ ਹੋਏ ਮਹਿਮਾਨਾਂ ਦਾ ਸੁਆਗਤ ਕੀਤਾ ਅਤੇ ਕ੍ਰਿਸ਼ੀ ਵਿਗਿਆਨ ਕੇÎਦਰ, ਪਟਿਆਲਾ ਵਲੋÎ ਚਲਾਏ ਜਾਂਦੇ ਸਿਖਲਾਈ ਕੋਰਸਾਂ ਬਾਰੇ, ਖੇਤ ਦਿਵਸਾਂ ਬਾਰੇ ਅਤੇ ਹੋਰ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ। ਡਾਕਟਰ ਸੋਢੀ ਨੇ ਕੇ ਵੀ ਕੇ ਵਲੋÎ ਆਯੋਜਿਤ ਕਿਸਾਨ ਮੇਲਿਆਂ, ਫਸਲਾਂ ਵਿੱਚ ਕੀੜੇ ਅਤੇ ਬਿਮਾਰੀਆਂ ਦੀ ਸੰਯੁਕਤ ਰੋਕਥਾਮ ਬਾਰੇ ਸੈਮੀਨਾਰ, ਗਿਆਨ ਵਧਾਉ ਫੇਰੀਆਂ ਅਤੇ ਰੇਡੀਓ, ਟੀ ਵੀ ਗੱਲਬਾਤ ਬਾਰੇ ਜਾਣਕਾਰੀ ਦਿੱਤੀ। ਡਾ. ਸੋਢੀ ਨੇ ਆਉਣ ਵਾਲੀ ਛਿਮਾਹੀ ਦੇ ਵਿੱਚ ਕੇ. ਵੀ ਕੇ ਦੀਆਂ ਉਲੀਕੀਆਂ ਗਤੀਵਿਧੀਆਂ ਬਾਰੇ ਚਾਨਣਾ ਪਾਇਆ ਅਤੇ ਵੱਖ ਵੱਖ ਵਿਭਾਗਾਂ ਤੋÎ ਕੇ ਵੀ ਕੇ ਦੀ ਕਾਰਗੁਜਾਰੀ ਬਾਰੇ ਸੁਝਾਅ ਮੰਗੇ।
ਮੁੱਖ ਖੇਤੀਬਾੜੀ ਅਫਸਰ ਡਾਕਟਰ ਰਜਿੰਦਰ ਸਿੰਘ ਸੋਹੀ ਨੇ ਕਣਕ ਦੇ ਵਿੱਚ ਲਘੂ ਤੱਤਾਂ ਦੀ ਕਮੀ ਅਤੇ ਖਾਦਾਂ ਦੀ ਲੋੜ ਤੋÎ ਵੱਧ ਵਰਤੋÎ ਦੀ ਸਮੱਸਿਆ ਬਾਰੇ ਚਰਚਾ ਕੀਤੀ ਅਤੇ ਸੁਝਾਅ ਦਿੱਤਾ ਕਿ ਸਹਿਕਾਰੀ ਸੁਸਾਇਟੀਆਂ ਦੇ ਸੈਕਟਰੀਆਂ ਨੂੰ ਖਾਦਾਂ ਦੀ ਸਹੀ ਵਰਤੋÎ ਬਾਰੇ ਵੱਧ ਤੋÎ ਵੱਧ ਸਿੱਖਿਅਤ ਕੀਤਾ ਜਾਵੇ। ਸ੍ਰੀਮਤੀ ਹਰਜੀਤ ਕੋਰ ਅਰਨੇਜਾ, ਜਿਲ੍ਹਾ ਪ੍ਰੋਗਰਾਮ ਅਫਸਰ ਨੇ ਪਟਿਆਲਾ ਦੇ ਬਾਰਡਰ ਏਰੀਏ ਨਾਲ ਸੰਬੰਧਤ ਸੈਲਫ ਹੈਲਪ ਗਰੁੱਪਾਂ ਦੀ ਟ੍ਰੇਨਿੰਗ ਬਾਰੇ ਸੁਝਾਅ ਦਿੱਤੇ। ਸ੍ਰੀ ਕੌਰ ਸਿੰਘ, ਡਿਪਟੀ ਰਜਿਸਟਰਾਰ, ਪਟਿਆਲਾ ਨੇ ਮਾਈ ਭਾਗੋ ਸਕੀਮੇ ਦੇ ਵਿੱਚ ਕੇ ਵੀ ਕੇ ਵੱਲੋÎ ਸਿੱਖਿਅਤ ਸਿਖਿਆਰਥੀਆਂ ਵਲੋÎ ਪ੍ਰਾਪਤ ਉਪਬਲਧੀਆਂ ਦੀ ਸ਼ਲਾਘਾ ਕੀਤੀ ਅਤੇ ਕਣਕ ਦੇ ਵਿੱਚ ਖਾਦਾਂ ਦੀ ਸੁੱਚਜੀ ਵਰਤੋਂÎ ਬਾਰੇ ਕਿਸਾਨਾਂ ਨੂੰ ਸਿੱਖਿਅਤ ਕਰਨ ਲਈ ਆਪਣੇ ਸੁਝਾਅ ਦਿੱਤੇ। ਕੇਂਦਰੀ ਮੱਝ ਖੋਜ ਕੇÎਦਰ, ਨਾਭਾ ਦੇ ਇੰਚਾਰਜ ਡਾ. ਪੀ. ਐਸ. ਅੋਬਰਾਏ ਨੇ ਪਸ਼ੂ ਪਾਲਣ ਦੇ ਵਿੱਚ ਸਿਖਲਾਈ ਕੋਰਸ ਲਗਾਉਣ ਬਾਰੇ ਆਪਣੇ ਸੁਝਾਅ ਦਿੱਤੇ। ਸਟਰਾਅਬੈਰੀ ਉਤਪਾਦਕ ਸਰਦਾਰ ਅਵਤਾਰ ਸਿੰਘ ਨੇ ਖੇਤੀ ਮਾਹਿਰਾਂ ਤੋÎ ਪੰਜਾਬ ਵਿੱਚ ਸਟਰਾਅਬੈਰੀ ਦੀ ਕਾਸ਼ਤ ਸੰਬੰਧੀ ਸਿਫਾਰਸ਼ਾਂ ਦੀ ਮੰਗ ਕੀਤੀ। ਸ੍ਰੀਮਤੀ ਪ੍ਰਮਜੀਤ ਕੌਰ ਨੇ ਕੇ ਵੀ ਕੇ ਵਲੋÎ ਫੁਲਕਾਰੀ ਕਢਾਈ ਨਾਲ ਸੰਬੰਧਤ ਉੱਦਮੀਆਂ ਨੂੰ ਦਿੱਤੀਆਂ ਜਾਂਦੀਆਂ ਸੇਵਾਵਾਂ ਬਾਰੇ ਚਾਨਣਾ ਪਾਇਆ।
ਡਾਕਟਰ ਟੀ ਐਸ ਥਿੰਦ, ਵਧੀਕ ਨਿਰਦੇਸ਼ਕ ਖੋਜ, ਪੀ.ਏ.ਯੂ, ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ ਅਤੇ ਅਗਾਂਹਵਧੂ ਕਿਸਾਨ ਸ. ਹਰਬੰਸ ਸਿੰਘ, ਸ. ਮੇਹਰਬਾਨ ਸਿੰਘ, ਸ. ਅਵਤਾਰ ਸਿੰਘ, ਸ. ਜਗਜੀਤ ਸਿੰਘ ਧਨੋਆ, ਸ. ਗੁਰਪ੍ਰੀਤ ਸਿੰਘ ਸੇਰਗਿਲ ਨੇ ਜਿਲ੍ਹੇ ਦੇ ਕਿਸਾਨਾਂ ਦੀ ਨੁਮਾਇੰਦਗੀ ਕੀਤੀ। ਸ੍ਰੀਮਤੀ ਭੁਪਿੰਦਰ ਕੌਰ, ਸ੍ਰੀਮਤੀ ਪ੍ਰਮਜੀਤ ਕੌਰ ਅਤੇ ਮਨਦੀਪ ਕੌਰ ਨੇ ਪਟਿਆਲਾ ਜਿਲ੍ਹੇ ਦੇ ਸਵੈ ਸਹਾਇਤਾ ਸਮੂਹਾਂ ਦੀ ਪ੍ਰਤੀਨਿਧਤਾ ਕੀਤੀ। ਇਸ ਮੌਕੇ ਕੇ ਵੀ ਕੇ ਤੋਂ ਸਿਖਲਾਈ ਪ੍ਰਾਪਤ ਕਰਨ ਤੋÎ ਬਾਅਦ ਸਵੈ ਰੁਜਗਾਰ ਕਰ ਰਹੇ ਕਿਸਾਨ ਅਤੇ ਕਿਸਾਨ ਬੀਬੀਆਂ ਵਲੋÎ ਸੋਇਆ ਦੁੱਧ, ਪਨੀਰ, ਆਚਾਰ, ਚਟਨੀਆਂ, ਫੁਲਕਾਰੀ ਕਢਾਈ ਤੋÎ ਬਣਾਏ ਬਾਗ, ਸੂਟ, ਬੈਗ ਆਦਿ ਦੀ ਪ੍ਰਦਰਸ਼ਨੀ ਵੀ ਲਗਾਈ ਗਈ।