October 20, 2011 admin

ਕਬੱਡੀ ਮੈਚਾਂ ਨੂੰ ਸੁਚਾਰੂ ਢੰਗ ਨਾਲ ਕਰਵਾਉਣ ਲਈ ਅੱਜ ਸ. ਮਹਿੰਦਰ ਸਿੰਘ ਕੈਂਥ ਡਿਪਟੀ ਕਮਿਸ਼ਨਰ, ਗੁਰਦਾਸਪੁਰ ਦੀ ਪ੍ਰਧਾਨਗੀ ਹੇਠ ਸਬੰਧਿਤ ਸਮੂਹ ਵਿਭਾਗਾ ਦੇ ਅਧਿਕਾਰੀਆਂ ਦੀ ਮੀਟਿੰਗ ਆਯੋਜਿਤ

ਗੁਰਦਾਸਪੁਰ- ਪੰਜਾਬ ਸਰਕਾਰ ਵਲੋ 1 ਨਵੰਬਰ ਤੋ 20 ਨਵੰਬਰ 2011 ਤਕ ਆਯੋਜਿਤ ਕੀਤੇ ਜਾ ਰਹੇ ਦੂਸਰੇ ਵਿਸ਼ਵ ਕੱਪ ਕਬੱਡੀ ਟੂਰਨਾਮੈਂਟ ਦੇ ਸੂਬੇ ਦੇ ਵੱਖ-ਵੱਖ ਜਿਲਿਆ ਵਿੱਚ ਕਰਵਾਏ ਜਾਣ ਵਾਲੇ ਕਬੱਡੀ ਮੈਚਾਂ ਦੀ ਲੜੀ ਤਹਿਤ ਗੁਰਦਾਸਪੁਰ ਦੇ ਸਥਾਨਕ ਸਰਕਾਰੀ ਕਾਲਜ ਦੇ ਖੇਡ ਸਟੇਡੀਅਮ ਵਿਖੇ 3 ਨਵੰਬਰ 2011 ਨੂੰ ਸ਼ਾਮ 6 ਵਜੇ ਤੋ ਲੈ ਕੇ ਰਾਤ 10 ਵਜੇ ਤਕ ਪੁਰਸ਼ਾ ਦੇ ਕਰਵਾਏ ਜਾਣ ਵਾਲੇ ਕਬੱਡੀ ਮੈਚਾਂ ਨੂੰ ਸੁਚਾਰੂ ਢੰਗ ਨਾਲ ਕਰਵਾਉਣ ਲਈ ਅੱਜ ਸ. ਮਹਿੰਦਰ ਸਿੰਘ ਕੈਂਥ ਡਿਪਟੀ ਕਮਿਸ਼ਨਰ, ਗੁਰਦਾਸਪੁਰ ਦੀ ਪ੍ਰਧਾਨਗੀ ਹੇਠ ਉਨ੍ਹਾਂ ਦੇ ਦਫ਼ਤਰ ਵਿਖੇ ਸਬੰਧਿਤ ਸਮੂਹ ਵਿਭਾਗਾ ਦੇ ਅਧਿਕਾਰੀਆਂ ਦੀ ਮੀਟਿੰਗ ਆਯੋਜਿਤ ਕੀਤੀ ਗਈ। ਅਤੇ ਮੀਟਿੰਗ ਤੋਂ ਉਪਰੰਤ ਡਿਪਟੀ ਕਮਿਸਨਰ ਨੇ ਮੌਕੇ ‘ਤੇ ਖੇਡ ਸਟੇਡੀਅਮ ਦਾ ਅਧਿਕਾਰੀਆਂ ਨਾਲ ਦੌਰਾ ਕਰਕੇ ਕੀਤੇ ਜਾਣ ਵਾਲੇ ਪ੍ਰਬੰਧਾਂ ਦਾ ਜਾਇਜ਼ਾ ਵੀ ਲਿਆ । ਇਸ ਮੌਕੇ ਡਿਪਟੀ ਕਮਿਸ਼ਨਰ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਵਲੋਂ ਬੀਤੇ ਦਿਨ ਲੁਧਿਆਣਾ ਵਿਖੇ ਸਮੂਹ ਜਿਲਿਆ ਦੇ ਡਿਪਟੀ ਕਮਿਸ਼ਨਰਾਂ ਨਾਲ ਮੀਟਿੰਗ ਕਰਕੇ ਕੀਤੇ ਜਾਣ ਵਾਲੇ ਪ੍ਰਬੰਧਾ ਸਬੰਧੀ ਦਿਸ਼ਾ-ਨਿਰਦੇਸ਼ ਦਿੱਤੇ ਗਏ ਹਨ, ਜਿਨਾ ਅਨੁਸਾਰ ਸੁਚਾਰੂ ਪ੍ਰਬੰਧ ਕਰਨ ਲਈ ਡਿਪਟੀ ਕਮਿਸ਼ਨਰ ਵਲੋਂ ਵਿਭਾਗਾਂ ਦੇ ਅਧਿਕਾਰੀਆਂ ਦੀ ਟੀਮਾ ਬਣਾ ਕੇ ਵੱਖ-ਵੱਖ ਪ੍ਰਬੰਧਾਂ ਲਈ ਡਿਊਟੀਆਂ ਲਗਾਈਆਂ । ਸ. ਕੈਂਥ ਨੇ ਜਾਣਕਾਰੀ ਦੇਦਿੰਆਂ ਅੱਗੇ ਦੱਸਿਆ ਕਿ 3 ਨਵੰਬਰ 2011 ਨੂੰ ਪਹਿਲਾ ਮੈਚ ਨਾਰਵੇ ਅਤੇ ਸਪੇਨ ਵਿਚਕਾਰ, ਦੂਸਰਾ ਮੈਚ ਪਾਕਿਸਤਾਨ ਅਤੇ ਯੂ.ਐਸ.ਏ ਵਿਚਕਾਰ ਅਤੇ ਤੀਸਰਾ ਮੈਚ ਇਟਲੀ ਅਤੇ ਅਰਜਨਟੀਨਾ ਦੇਸ਼ਾ ਦੀਆਂ ਟੀਮਾ ਦਰਮਿਆਨ ਖੇਡਿਆ ਜਾਵੇਗਾ। ਡਿਪਟੀ ਕਮਿਸ਼ਨਰ ਸ. ਕੈਥ ਨੇ ਸਮੂਹ ਅਧਿਕਾਰੀਆਂ ਨੂੰ ਸਖ਼ਤ ਹਦਾਇਤ ਕਰਦਿਆ ਕਿਹਾ ਕਿ ਉਹ ਉਪਰੋਕਤ ਮੈਚਾਂ ਨੂੰ ਕਰਵਾਉਣ ਲਈ ਕੀਤੇ ਜਾਣ ਵਾਲੇ ਸਾਰੇ ਪ੍ਰਬੰਧਾਂ ਨੂੰ ਪੂਰੀ ਸੰਜੀਦਗੀ ਅਤੇ ਇਮਾਨਦਾਰੀ ਨਾਲ ਨਿਪੇਰੇ ਚਾੜ੍ਹਣ ਨੂੰ ਯਕੀਨੀ ਬਣਾਉਣ। ਉਨ੍ਹਾ ਅੱਗੇ ਕਿਹਾ ਕਿ ਸ੍ਰੀ ਪ੍ਰਦੀਪ ਸੱਭਰਵਾਲ ਵਧੀਕ ਡਿਪਟੀ ਕਮਿਸ਼ਨਰ (ਜ) ਗੁਰਦਾਸਪੁਰ ਤੇ ਸ. ਤੇਜਿੰਦਰਪਾਲ ਸਿੰਘ ਐਸ.ਡੀ.ਐਮ ਗੁਰਦਾਸਪੁਰ ਸਮੁੱਚੇ ਪ੍ਰਬੰਧਾਂ ਦੀ ਨਿਗਰਾਨੀ ਕਰਨਗੇ ਅਤੇ ਲੋੜ ਪੈਣ ‘ਤੇ ਸਬੰਧਿਤ ਅਧਿਕਾਰੀ ਉਨ੍ਹਾਂ ਨਾਲ ਰਾਬਤਾ ਪੈਦਾ ਕਰਨਗੇ ਅਤੇ ਕੀਤੇ ਗਏ ਪ੍ਰਬੰਧਾਂ ਦੀ ਪ੍ਰਗਤੀ ਸਬੰਧੀ ਰੋਜ਼ਾਨਾ ਉਨਾ ਨੂੰ (ਡਿਪਟੀ ਕਮਿਸ਼ਨਰ) ਰਿਪੋਰਟ ਦੇਣਗੇ।  ਡਿਪਟੀ ਕਮਿਸ਼ਨਰ ਵਲੋਂ ਖੇਡ ਸਟੇਡੀਅਮ ਦਾ ਮੁਆਇਨਾ ਕਰਦੇ ਸਮੇਂ ਵੀ.ਵੀ.ਆਈ.ਪੀ,ਵੀ.ਆਈ.ਪੀ, ਖਿਡਾਰੀਆਂ, ਪ੍ਰੈਸ, ਲੋਕਾਂ ਦੇ ਚੁਣੇ ਨੁਮਾਇੰਦਿਆ ਅਤੇ ਸਰਪੰਚਾਂ -ਪੰਚਾਂ ਅਤੇ ਆਮ ਲੋਕਾਂ ਦੇ ਬੈਠਣ, ਪਾਰਕਿੰਗ, ਬੈਰੀਕੇਟਿੰਗ ਆਦਿ ਕੀਤੇ ਜਾਣ ਵਾਲੇ ਪ੍ਰਬੰਧਾ ਦੇ ਮੌਕੇ ਤੇ ਜਾਇਜਾ ਲੈ ਕੇ ਸਬੰਧਿਤ ਅਧਿਕਾਰੀਆਂ ਨੂੰ ਜਰੂਰੀ ਆਦੇਸ਼ ਦਿੱਤੇ ਗਏ। ਇਸ ਮੌਕੇ ਹੋਰਨਾ ਤੋ ਇਲਾਵਾ ਸ੍ਰੀ ਪ੍ਰਦੀਪ ਸੱਭਰਵਾਲ ਵਧੀਕ ਡਿਪਟੀ ਕਮਿਸ਼ਨਰ (ਜ) ਗੁਰਦਾਸਪੁਰ, ਸ੍ਰੀ ਸਤੀਸ਼ ਵਵਿਸ਼ਟ ਵਧੀਕ ਡਿਪਟੀ ਕਮਿਸ਼ਨਰ (ਵਿ) ਗੁਰਦਾਸਪੁਰ, ਸ. ਤੇਜਿੰਦਰਪਾਲ ਸਿੰਘ ਐਸ.ਡੀ.ਐਮ ਗੁਰਦਾਸਪੁਰ, ਸ. ਜਸਬੀਰ ਸਿੰਘ ਐਸ.ਡੀ.ਐਮ ਡੇਰਾ ਬਾਬਾ ਨਾਨਕ, ਸ. ਨਰਿੰਦਰ ਸਿੰਘ ਵਾੜਾ ਸੈਕਟਰੀ ਕਬੱਡੀ ਐਸੋਸੀਏਸਨ ਗੁਰਦਾਸਪੁਰ, ਐਕਸੀਅਨ ਪੀ.ਐਸ.ਟਿਵਾਣਾ ਪੀ.ਡਬਲਿਊ.ਡੀ, ਸ੍ਰੀਮਤੀ ਓਮਾ ਜੱਗੀ ਜ਼ਿਲਾ ਖੇਡ ਅਫਸਰ, ਡਾ. ਨਿਰਮਲ ਸਿੰਘ ਡੀ.ਐਫ.ਐਸ.ਓ ,ਸ੍ਰੀ ਮਿਨਹਾਸ ਤਹਿਸੀਲਦਾਰ ਗੁਰਦਾਸਪੁਰ, ਸ. ਬਲਵਿੰਦਰ ਸਿੰਘ ਜ਼ਿਲ੍ਹਾ ਲੋਕ ਭਲਾਈ ਅਫ਼ਸਰ ਗੁਰਦਾਸਪੁਰ, ਡੀ.ਐਮ.ਸੀ ਗੁਰਦਾਸਪੁਰ ਵੀ ਹਾਜ਼ਰ ਸਨ।

Translate »