October 20, 2011 admin

ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਪ੍ਰਾਈਵੇਟ ਪ੍ਰੀਖਿਆਰਥੀਆਂ ਲਈ ਦਾਖਲਾ ਫਾਰਮ ਆਨ-ਲਾਈਨ ਸਹੂਲਤ

ਅੰਮ੍ਰਿਤਸਰ —- ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਪ੍ਰਾਈਵੇਟ ਪ੍ਰੀਖਿਆਰਥੀਆਂ ਦੇ ਅਪ੍ਰੈਲ 2012 ਨਾਲ ਸੰਬੰਧਤ ਦਾਖਲਾ ਫਾਰਮ ਵਿਦਿਆਰਥੀਆਂ ਵੱਲੋਂ ਹੱਥ ਲਿਖਤ ਦੀ ਜਗ੍ਹਾ ‘ਤੇ ਆਨ-ਲਾਈਨ ਕੰਪਿਊਟਰ ਰਾਹੀਂ ਭਰ ਕੇ ਭੇਜਣ ਦੀ ਵਿਵਸਥਾ ਕੀਤੀ ਗਈ ਹੈ।

       ਰਜਿਸਟਰਾਰ, ਡਾ. ਇੰਦਰਜੀਤ ਸਿੰਘ ਨੇ ਦੱਸਿਆ ਕਿ ਯੂਨੀਵਰਸਿਟੀ ਦੀ ਵੈਬਸਾਈਟ www.gnduadmissions.org ‘ਤੇ ਸੰਪਰਕ ਕਰਕੇ ਵਿੰਡੋ ਖੋਲ੍ਹਣ ‘ਤੇ ਕੁੱਝ ਸਵਾਲਾਂ ਦਾ ਜੁਆਬ ਦੇਣ ਉਪਰੰਤ ਬੈਂਕ ਸਲਿੱਪ ਖੁੱਲ੍ਹੇਗੀ, ਜਿਸ ਦਾ ਪ੍ਰਿੰਟ ਲੈਣ ਉਪਰੰਤ ਪ੍ਰੀਖਿਆਰਥੀ ਸਟੇਟ ਬੈਂਕ ਆਫ ਪਟਿਆਲਾ ਦੀ ਕਿਸੇ ਵੀ ਬ੍ਰਾਂਚ ਵਿਚ ਪ੍ਰੀਖਿਆ ਫੀਸ ਜਮ੍ਹਾਂ ਕਰਵਾਉਣ ਜਾਵੇਗਾ। ਉਨ੍ਹਾਂ ਕਿਹਾ ਕਿ ਅਗਲੇ ਦਿਨ ਡਿਪਾਜ਼ਟ ਆਈ.ਡੀ. ਦਾ ਵੇਰਵਾ ਦੇ ਕੇ ਪ੍ਰੀਖਿਆ ਦਾਖਲਾ ਫਾਰਮ ਭਰਨ ਵਾਲੀ ਵਿੰਡੋ ਖੋਲ੍ਹ ਕੇ ਅਤੇ ਦਾਖਲਾ ਫਾਰਮ ਕੰਪਿਊਟਰ ‘ਤੇ ਭਰਨ ਉਪਰੰਤ ਪ੍ਰੀਖਿਆਰਥੀ ਵੱਲੋਂ ਇਸ ਦਾ ਪ੍ਰਿੰਟ ਡਾਊਨਲੋਡ ਕਰਵਾ ਕੇ ਦਾਖਲਾ ਫਾਰਮ ਨੂੰ ਤਸਦੀਕ ਕਰਵਾਉਣ ਉਪਰੰਤ ਬੈਂਕ ਰਸੀਦ ਦੀ ਅਸਲ ਕਾਪੀ ਰਜਿਸਟਰਾਰ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਪਾਸ ਡਾਕ ਰਾਹੀਂ ਭੇਜ ਸਕਦਾ ਹੈ ਜਾਂ ਫਿਰ ਯੂਨੀਵਰਸਿਟੀ ਕੈਂਪ ਅੰਮ੍ਰਿਤਸਰ, ਰਿਜ਼ਨਲ ਕੈਂਪਸ ਗੁਰਦਾਸਪੁਰ ਤੇ ਜਲੰਧਰ ਅਤੇ ਯੂਨੀਵਰਸਿਟੀ ਕਾਲਜ ਜਲੰਧਰ ਵਿਖੇ ਦਸਤੀ ਜਮ੍ਹਾਂ ਕਰਵਾ ਸਕਦਾ ਹੈ।

———-

ਗੁਰੂ ਨਾਨਕ ਦੇਵ ਯੂਨੀਵਰਸਿਟੀ ਨਾਲ ਸੰਬੰਧਤ ਕਾਲਜਾਂ ਅਤੇ ਐਸੋਸੀਏਟ ਇੰਸਟੀਚਿਊਸਨਜ਼

ਲਈ ਰੈਗੂਲਰ ਪ੍ਰੀਖਿਆਰਥੀਆਂ ਦੇ ਪ੍ਰੀਖਿਆ ਦਾਖਲਾ ਫਾਰਮ ਵੈਬਸਾਈਟ ‘ਤੇ ਉਪਲਬਧ

ਅੰਮ੍ਰਿਤਸਰ 19 ਅਕਤੂਬਰ (             )- ਗੁਰੂ ਨਾਨਕ ਦੇਵ ਯੂਨੀਵਰਸਿਟੀ ਨਾਲ ਸੰਬੰਧਤ ਕਾਲਜਾਂ ਅਤੇ ਐਸੋਸੀਏਟ ਇੰਸਟੀਚਿਊਸਨਜ਼ ਨੂੰ ਰੈਗੂਲਰ ਪ੍ਰੀਖਿਆਰਥੀਆਂ ਦੇ ਪ੍ਰੀਖਿਆ ਦਾਖਲਾ ਫਾਰਮ ਅਪ੍ਰੈਲ 2012 ਦੀਆਂ ਪ੍ਰੀਖਿਆਵਾਂ ਅਤੇ ਅਗਾਂਹ ਤੋਂ ਹੋਣ ਵਾਲੀਆਂ ਪ੍ਰੀਖਿਆਵਾਂ ਲਈ ਫਾਰਮਾਂ ਦੀ ਖਰੀਦ ਕਰਨ ਦੀ ਜ਼ਰੂਰਤ ਨਹੀਂ ਹੈ। ਇਹ ਫਾਰਮ ਯੂਨੀਵਰਸਿਟੀ ਵੈਬਸਾਈਟ www.gndu.ac.in ‘ਤੇ ਉਪਲਬਧ ਹਨ।

       ਇਸ ਬਾਰੇ ਜਾਣਕਾਰੀ ਦਿੰਦਿਆਂ ਰਜਿਸਟਰਾਰ, ਡਾ. ਇੰਦਰਜੀਤ ਸਿੰਘ ਨੇ ਦੱਸਿਆ ਕਿ ਕਾਲਜ ਵੱਲੋਂ ਆਪਣੀ ਪੱਧਰ ‘ਤੇ ਵੈਬਸਾਈਟ ਨੂੰ ਕਲਿੱਕ ਕਰਨ ਉਪਰੰਤ ਡਾਊਨਲੋਡ ਦਾ ਮੀਨੂ ਆਵੇਗਾ। ਇਸ ਮੀਨੂ ਨੂੰ ਕਲਿੱਕ ਕਰਨ ਉਪਰੰਤ ਅਗਲਾ ਸਬ-ਮੀਨੂ ਫਾਰਮਜ਼ ਦਾ ਆਵੇਗਾ ਅਤੇ ਇਸ ਸਬ-ਮੀਨੂ ਨੂੰ ਕਲਿੱਕ ਕਰਨ ਉਪਰੰਤ ਸਮੂੰਹ ਪ੍ਰੀਖਿਆਵਾਂ ਦੇ ਫਾਰਮਾਂ ਦੀ ਵਿੰਡੋ ਖੁੱਲ੍ਹ ਜਾਵੇਗੀ। ਉਨ੍ਹਾਂ ਕਿਹਾ ਕਿ ਕਾਲਜ ਵੱਲੋਂ ਆਪਣੇ ਪੱਧਰ ‘ਤੇ ਲੋੜ ਅਨੁਸਾਰ ਫਾਰਮ ਡਾਊਨਲੋਡ ਕੀਤੇ ਜਾ ਸਕਦੇ ਹਨ। ਇਹ ਦਾਖਲਾ ਫਾਰਮ ਪਹਿਲੇ ਤਰੀਕੇ ਅਨੁਸਾਰ ਭਰ ਕੇ ਅਤੇ ਤਸਦੀਕ ਕਰਕੇ ਸਮੇਤ ਦਾਖਲਾ ਫੀਸ ਯੂਨੀਵਰਸਿਟੀ ਦੀ ਪ੍ਰੀਖਿਆ ਸ਼ਾਖਾ ਪਾਸ ਜਮ੍ਹਾਂ ਕਰਵਾ ਦਿੱਤੇ ਜਾਣ। ਉਨ੍ਹਾਂ ਕਿਹਾ ਕਿ ਸਾਰੀਆਂ ਕਲਾਸਾਂ ਦੀ ਇਕੱਠੀ ਦਾਖਲਾ ਫੀਸ ਇਕ ਬੈਂਕ ਡਰਾਫਟ ਜਾਂ ਕੈਸ਼ ਰੂਪ ਵਿਚ ਯੂਨੀਵਰਸਿਟੀ ਕੈਸ਼ੀਅਰ ਪਾਸ ਜਮ੍ਹਾਂ ਕਰਵਾਉਣ ਦਾ ਉਪਰਾਲਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਫੀਸਾਂ ਦੀ ਪੜਤਾਲ ਦਾ ਕੰਮ ਰੋਲ ਨੰਬਰ ਜਾਰੀ ਹੋਣ ਤੋਂ ਪਹਿਲਾਂ ਨਿਪਟਾਉਣ ਲਈ ਕਲਾਸ-ਵਾਰ ਵਿਦਿਆਰਥੀਆਂ ਦੀ ਗਿਣਤੀ ਅਤੇ ਜਮ੍ਹਾਂ ਕਰਵਾਈ ਗਈ ਫੀਸ ਰਸੀਦ ਦੀ ਕਾਪੀ ਸਮੇਤ ਯੂਨੀਵਰਸਿਟੀ ਦੀ ਲੇਖਾ ਸ਼ਾਖਾ ਦੇ ਫੀਸ ਸੈਕਸ਼ਨ ਪਾਸ ਜਮ੍ਹਾਂ ਕਰਵਾਈ ਜਾਵੇ।

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 24 ਵਿਦਿਆਰਥੀਆਂ

ਕੈਪਜੈਮਿਨੀ ਕੰਪਨੀ ਵੱਲੋਂ ਨੌਕਰੀਆਂ ਦੀ ਪੇਸ਼ਕਸ਼
ਅੰਮ੍ਰਿਤਸਰ – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਟੈਕਸਟਾਈਲ ਕੈਮਿਸਟਰੀ ਵਿਭਾਗ ਦੇ 2012 ਬੈਚ ਦੇ 24 ਵਿਦਿਆਰਥੀਆਂ ਨੂੰ ਵਿਸ਼ਵ ਪ੍ਰਸਿੱਧ ਕੈਪਜੈਮਿਨੀ ਕੰਪਨੀ ਵੱਲੋਂ ਕੈਂਪਸ ਪਲੇਸਮੈਂਟ ਰਾਹੀਂ ਨੌਕਰੀਆਂ ਵਾਸਤੇ ਚੁਣਿਆ ਹੈ।

       ਪਲੇਸਮੈਂਟ ਅਫਸਰ, ਡਾ. ਹਰਦੀਪ ਸਿੰਘ ਨੇ ਦੱਸਿਆ ਕਿ ਇਨ੍ਹਾਂ ਵਿਦਿਆਰਥੀਆਂ ਨੂੰ 3.60 ਰੁਪਏ ਦੇ ਸਾਲਾਨਾ ਤਨਖਾਹ ਪੈਕੇਜ ‘ਤੇ ਨੌਕਰੀਆਂ ਦੀ ਪੇਸ਼ਕਸ਼ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਇਸੇ ਵਿਭਾਗ ਦੇ ਹੀ  3 ਵਿਦਿਆਰਥੀਆਂ ਨੂੰ ਐਡਵਾਂਸ ਅਕੈਡਮੀ ਆਫ ਡਿਵੈਲਪਮੈਂਟ ਆਫ ਟੈਕਸਟਾਈਲ ਟੈਕਨਾਲੋਜੀ ਵੱਲੋਂ 3 ਲੱਖ ਰੁਪਏ ਸਾਲਾਨਾ ਤਨਖਾਹ ਪੈਕੇਜ ‘ਤੇ ਨੌਕਰੀਆਂ ਲਈ ਚੁਣਿਆ ਗਿਆ ਹੈ।

       ਉਨ੍ਹਾਂ ਦੱਸਿਆ ਕਿ ਹੁਣ ਤਕ ਬੈਚ 2011 ਦੇ ਵੱਖ – ਵੱਖ ਕੋਰਸਾਂ ਦੇ 471 ਵਿਦਿਆਰਥੀਆਂ ਨੂੰ ਕੋਰਸ ਪੂਰਾ ਹੋਣ ਤੋਂ ਪਹਿਲਾਂ ਹੀ ਕੈਂਪਸ ਪਲੇਸਮੈਂਟ ਰਾਹੀਂ 8 ਰਾਸ਼ਟਰੀ ਅਤੇ ਬਹੁ-ਰਾਸ਼ਟਰੀ ਪੱਧਰ ਦੀਆਂ ਪ੍ਰਸਿੱਧ ਕੰਪਨੀਆਂ ਵੱਲੋਂ ਨੌਕਰੀਆਂ ਦੀ ਪੇਸ਼ਕਸ਼ ਆ ਚੁੱਕੀ ਹੈ।

Translate »