ਸਦਭਾਵਨਾ ਬਣਾਈ ਰੱਖਣ ਲਈ 2 ਕਿਸਾਨ ਆਗੂ ਕੀਤੇ ਰਿਹਾਅ
ਮਾਨਸਾ—ਪਿਛਲੇ ਦਿਨੀਂ 17 ਕਿਸਾਨ-ਮਜ਼ਦੂਰ ਜਥੇਬੰਦੀਆਂ ਦੀ ਮੀਟਿੰਗ ਤੋਂ ਬਾਅਦ ਮਿਲੇ ਹੁੰਗਾਰੇ ਕਾਰਨ ਅੱਜ ਡੀ.ਆਈ.ਜੀ. ਬਠਿੰਡਾ ਰੇਂਜ ਸ. ਪਰਮਜੀਤ ਸਿੰਘ ਗਰੇਵਾਲ ਅਤੇ ਡਿਪਟੀ ਕਮਿਸ਼ਨਰ ਮਾਨਸਾ ਸ. ਰਵਿੰਦਰ ਸਿੰਘ ਨੇ ਜਥੇਬੰਦੀਆਂ ਦੇ ਨੁਮਾਇੰਦਿਆਂ ਦੀ ਹਾਜ਼ਰੀ ਵਿਚ ਉਨ•ਾਂ ਗੋਬਿੰਦਪੁਰੇ ਦੇ ਕਿਸਾਨਾਂ ਨੂੰ ਪਿੰਡ ਨੇੜਲੀਆਂ ਉਪਜਾਊ ਜ਼ਮੀਨਾਂ ਵਿਖਾਈਆਂ ਜਿਨ•ਾਂ ਨੇ ਅਜੇ ਤੱਕ ਆਪਣੀਆਂ ਜ਼ਮੀਨਾਂ ਦੇ ਚੈਕ ਨਹੀਂ ਲਏ ਸਨ।
ਡੀ.ਆਈ.ਜੀ. ਸ. ਪਰਮਜੀਤ ਸਿੰਘ ਗਰੇਵਾਲ ਅਤੇ ਡਿਪਟੀ ਕਮਿਸ਼ਨਰ ਸ. ਰਵਿੰਦਰ ਸਿੰਘ ਨੇ 17 ਕਿਸਾਨ-ਮਜ਼ਦੂਰ ਜਥੇਬੰਦੀਆਂ ਦੇ ਨੁਮਾਇੰਦਿਆਂ ਨੂੰ ਨਾਲ ਲਿਜਾ ਕੇ ਜ਼ਮੀਨ ਦੇ 6 ਟੱਕ ਦਿਖਾਉਣ ਤੋਂ ਬਾਅਦ ਦੱਸਿਆ ਕਿ ਇਨ•ਾਂ ਟੱਕਾਂ ਵਿੱਚ 20 ਤੋਂ 40 ਏਕੜ ਜ਼ਮੀਨ ਹੈ ਅਤੇ ਇਹ ਸਾਰੇ ਪੱਖਾਂ ਤੋਂ ਬਹੁਤ ਵਧੀਆ ਜ਼ਮੀਨ ਹੈ। ਉਨ•ਾਂ ਦੱਸਿਆ ਕਿ ਇਸ ਜ਼ਮੀਨ ਵਿਚ ਨਹਿਰੀ ਪਾਣੀ ਦੀ ਵੀ ਸੁਵਿਧਾ ਹੈ ਅਤੇ ਇਥੋਂ ਦੀ ਸਰਕਾਰੀ ਖਾਲ ਵੀ ਲੰਘਦਾ ਹੈ। ਉਨ•ਾਂ ਦੱਸਿਆ ਕਿ ਇਥੇ ਟਿਊਬਵੈਲ ਵੀ ਲੱਗੇ ਹੋਏ ਹਨ ਅਤੇ ਇਥੇ ਬਹੁਤਾਤ ਵਿਚ ਨਰਮੇ ਅਤੇ ਝੋਨੇ ਦੀ ਫ਼ਸਲ ਖੜ•ੀ ਹੈ। ਇਸ ਮੌਕੇ ਸ. ਗਰੇਵਾਲ ਨੇ ਇਹ ਵੀ ਦੱਸਿਆ ਕਿ ਸਦਭਾਵਨਾ ਅਤੇ ਸ਼ਾਂਤੀ ਕਾਇਮ ਰੱਖਣ ਲਈ ਦੋ ਕਿਸਾਨ ਆਗੂਆਂ ਨੂੰ ਵੀ ਰਿਹਾਅ ਕਰ ਦਿੱਤਾ ਗਿਆ ਜੋ ਜੇਲ ਵਿੱਚ ਬੰਦ ਸਨ। ਉਨ•ਾਂ ਕਿਹਾ ਕਿ ਜਿਹੜੇ ਕਿਸਾਨ ਆਗੂਆਂ ਨੂੰ ਛੱਡਿਆ ਗਿਆ ਉਨ•ਾਂ ਵਿੱਚ ਗੁਰਲਾਲ ਸਿੰਘ ਤੇ ਜੋਗਿੰਦਰ ਸਿੰਘ ਸ਼ਾਮਲ ਸਨ।
ਇਸ ਮੌਕੇ ਡਿਪਟੀ ਕਮਿਸ਼ਨਰ ਮਾਨਸਾ ਸ. ਰਵਿੰਦਰ ਸਿੰਘ ਨੇ ਦੱਸਿਆ ਕਿ ਜਥੇਬੰਦੀਆਂ ਦੇ ਨੁਮਾਇੰਦਿਆਂ ਅਤੇ ਜ਼ਮੀਨ ਬਦਲੇ ਜ਼ਮੀਨ ਲੈਣ ਵਾਲੇ ਕਿਸਾਨਾਂ ਨੇ ਜ਼ਮੀਨ ‘ਚ ਬੜੀ ਦਿਲਚਸਪੀ ਦਿਖਾਈ। ਉਨ•ਾਂ ਕਿਹਾ ਕਿ 4 ਟੱਕਾਂ ਨੂੰ ਲਿੰਕ ਰੋਡ ਵੀ ਲੱਗਦਾ ਹੈ ਅਤੇ ਇਹ ਜ਼ਮੀਨ ਇੱਕ ਡੇਢ ਕਿਲੋਮੀਟਰ ਦੇ ਅੰਦਰ-ਅੰਦਰ ਹੀ ਹੈ। ਉਨ•ਾਂ ਕਿਹਾ ਕਿ ਇਸ ਮੌਕੇ ਜਿਹੜੇ ਕਿਸਾਨ ਇਥੇ ਜ਼ਮੀਨ ਲੈਣਾ ਚਾਹੁੰਦੇ ਸਨ, ਉਹ ਵੀ ਹਾਜ਼ਰ ਸਨ, ਜਿਨ•ਾਂ ਵਿੱਚ ਗੁਰਮੇਲ ਸਿੰਘ, ਵਧਾਵਾ ਸਿੰਘ, ਮੇਜਰ ਸਿੰਘ, ਗੁਰਵਿੰਦਰ ਸਿੰਘ, ਮੋਨੀ ਸਿੰਘ, ਪੰਮਾ ਸਿੰਘ, ਦੁੱਲਾ ਸਿੰਘ, ਰਣਬੀਰ ਪੁੱਤਰ ਗੁਰਲਾਲ ਸਿੰਘ ਅਤੇ ਰਜਿੰਦਰ ਸਿੰਘ ਸ਼ਾਮਲ ਸਨ।
ਕਿਸਾਨ ਅਤੇ ਮਜ਼ਦੂਰ ਆਗੂਆਂ ਵਿੱਚ ਝੰਡਾ ਸਿੰਘ ਜੇਠੂਕੇ, ਬੂਟਾ ਸਿੰਘ ਬੁਰਜ ਗਿੱਲ, ਲਛਮਣ ਸਿੰਘ, ਮੱਘਰ ਸਿੰਘ ਕੁਲਰੀਆਂ, ਰਾਮ ਸਿੰਘ ਭੈਣੀਬਾਘਾ ਅਤੇ ਭੀਮ ਸਿੰਘ ਸ਼ਾਮਲ ਸਨ। ਜ਼ਮੀਨ ਦੇਖਣ ਤੋਂ ਬਾਅਦ ਆਖਰੀ ਨਤੀਜੇ ਲਈ ਇਨ•ਾਂ ਆਗੂਆਂ ਅਤੇ ਡੀ.ਆਈ.ਜੀ. ਸ. ਗਰੇਵਾਲ ਅਤੇ ਡਿਪਟੀ ਕਮਿਸ਼ਨਰ ਸ. ਰਵਿੰਦਰ ਸਿੰਘ ਦੀ ਮੀਟਿੰਗ ਚੱਲ ਰਹੀ ਸੀ।