October 21, 2011 admin

ਡਿਪਟੀ ਕਮਿਸ਼ਨਰ ਵੱਲੋਂ ਮੀਟਿੰਗ ਦੌਰਾਨ ਖੇਤੀਬਾੜੀ ਨਾਲ ਸੰਬੰਧਤ ਕੰਮਾਂ ਦਾ ਜਾਇਜਾ

ਬਰਨਾਲਾ – ਸ: ਪਰਮਜੀਤ ਸਿੰਘ ਡਿਪਟੀ ਕਮਿਸ਼ਨਰ/ਚੇਅਰਮੈਨ ਆਤਮਾ ਬਰਨਾਲਾ ਵੱਲੋਂ ਅੱਜ ਜ਼ਿਲਾ ਖੇਤੀਬਾੜੀ ਉਤਪਾਦਨ ਕਮੇਟੀ ਦੀ ਪ੍ਰਧਾਨਗੀ ਕਰਦੇ ਹੋਏ ਵੱਖ-ਵੱਖ ਵਿਭਾਗਾਂ ਦੇ ਖੇਤੀਬਾੜੀ ਨਾਲ ਸੰਬੰਧਤ ਕੰਮਾਂ ਦਾ ਜਾਇਜਾ ਲਿਆ ਗਿਆ।  ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਉਨਾਂ ਵੱਲੋਂ ਵੱਖ-ਵੱਖ ਖਰੀਦ ਏਜੰਸੀਆ ਨੂੰ ਝੋਨੇ ਦੀ ਲਿਫਟਿੰਗ ਦਾ ਕੰਮ ਤੇਜ਼ੀ ਨਾਲ ਕਰਨ ਦੀ ਹਦਾਇਤ ਕੀਤੀ ਅਤੇ ਮੁੱਖ ਖੇਤੀਬਾੜੀ ਅਫਸਰ ਬਰਨਾਲਾ  ਨੂੰ ਹਾੜੀ ਦੇ ਸੀਜਨ ਲਈ ਖਾਦਾਂ ਦੇ ਪ੍ਰਬੰਧ ਤੇ ਖਾਸ ਕਰਕੇ ਡੀ|ਏ|ਪੀ| ਖਾਦ ਦੀ ਸਟਾਕ ਪੁਜਸ਼ੀਨ ਤੇ ਰੇਟਾਂ ਬਾਰੇ ਵਿਸਥਾਰ ਪੂਰਵਕ ਦੱਸਣ ਲਈ ਕਿਹਾ ਗਿਆ।  ਜਿਸ ’ਤੇ ਮੁੱਖ ਖੇਤੀਬਾੜੀ ਅਫਸਰ ਬਰਨਾਲਾ ਡਾ| ਬਿੱਕਰ ਸਿੰਘ ਸਿੱਧੂ ਨੇ ਦੱਸਿਆ ਕਿ ਡੀ|ਏ|ਪੀ| ਖਾਦ ਦੇ ਰੇਟ ਭਾਰਤ ਸਰਕਾਰ ਵੱਲੋਂ ਪ੍ਰਤੀ ਟਨ ਸਬਸਿਡੀ ਫਿਕਸ ਹੋਣ ਕਰਕੇ ਵੱਖ-ਵੱਖ ਆ ਰਹੇ ਹਨ, ਪੰ੍ਰਤੂ ਇਸ ਖਾਦ ਦੀ ਕੁੱਲ ਮੰਗ 19,000/- ਮੀ: ਟਨ ਦੇ ਵਿਰੁੱਧ 11,000/- ਮੀ: ਟਨ ਮੌਜੂਦ ਹਨ ਤੇ ਕਿਸੇ ਕਿਸਮ ਦੀ ਘਾਟ ਦਾ ਖਦਸ਼ਾ ਨਹੀ। ਮੁੱਖ ਖੇਤੀਬਾੜੀ ਅਫਸਰ, ਬਰਨਾਲਾ ਨੇ ਦੱਸਿਆ ਕਿ ਹਾੜੀ ਦੌਰਾਨ ਕਣਕ ਹੇਠ 1,13,000 ਰਕਬਾ ਬੀਜਿਆ ਜਾਣ ਦੀ ਸੰਭਾਵਨਾ ਹੈ ਅਤੇ ਕਿਸਾਨਾਂ ਨੂੰ 500/- ਰੁ: ਉਪਦਾਨ ’ਤੇ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਤਸਦੀਕ ਸ਼ੁਦਾ ਕਣਕ ਦੇ ਬੀਜ ਦੀ ਵੰਡ ਕੀਤੀ ਜਾਵੇਗੀ। ਆਤਮਾ ਸਕੀਮ ਅਧੀਨ ਹੁਣ ਤੱਕ ਕਿਸਾਨਾਂ ਦੇ ਅੰਤਰਰਾਜੀ ਅਤੇ ਅੰਤਰ ਜ਼ਿਲਾ ਚਾਰ ਵਿਸ਼ੇਸ਼ ਦੌਰੇ ਕਰਵਾਏ ਜਾ ਚੁੱਕੇ ਹਨ ਤਾਂ ਜੋ ਕਿਸਾਨ ਵੱਖ-ਵੱਖ ਆਧੁਨਿਕ ਖੇਤੀ ਤਕਨੀਕ ਬਾਰੇ ਜਾਣਕਾਰੀ ਹਾਸਲ ਕਰ ਸਕਣ।
ਡਿਪਟੀ ਕਮਿਸ਼ਨਰ ਨੇ ਡਿਪਟੀ ਡਾਇਰੈਕਟਰ ਬਾਗਬਾਨੀ ਨੂੰ ਬੇ-ਜਮੀਨੇ ਕਿਸਾਨਾਂ ਲਈ ਮਧੂ ਮੱਖੀ ਪਾਲਣ ਸੰਬੰਧੀ ਟ੍ਰੇਨਿੰਗ ਦਾ ਪ੍ਰਬੰਧ ਕਰਨ ਦੀ ਹਦਾਇਤ ਕੀਤੀ ਅਤੇ ਡੇਅਰੀ ਵਿਭਾਗ ਦੇ ਨੁਮਾਇੰਦੇ ਨੂੰ ਵਰਮੀਕੰਪੋਜਟ (ਗੰਡੋਇਆਂ ਦੀ ਖਾਦ) ਦੇ ਚੱਲ ਰਹੇ ਯੂਨਿਟ ਵੱਧ ਤੋਂ ਵੱਧ ਕਿਸਾਨਾਂ ਵਿੱਚ ਪ੍ਰਚੱਲਿਤ ਕਰਨ ਲਈ ਹਿੱਤ ਪ੍ਰਦਸ਼ਿਤ ਕਰਨ ਲਈ ਕਿਹਾ। 

Translate »