ਅੰਮ੍ਰਿਤਸਰ – ਪੰਜਾਬ ਸਰਕਾਰ ਦਾ ਡੇਅਰੀ ਵਿਕਾਸ ਵਿਭਾਗ, ਡੇਅਰੀ ਫਾਰਮਾਂ ਦਾ ਮੀਨੀਕਰਨ ਕਰਨ ਦਾ ਉਪਰਾਲਾ ਕਰ ਰਿਹਾ ਹੈ। ਇਸ ਉਪਰਾਲੇ ਅਧੀਨ ਡੇਅਰੀ ਫਾਰਮਰਾਂ ਨੂੰ ਆਪਣੇ ਫਾਰਮਾਂ ਤੇ ਦੁੱਧ ਠੰਡਾ ਕਰਨ ਵਾਲਾ ਯੰਤਰ ਲਗਾਉਣ ਤੇ 50 % ਸਬਸਿਡੀ ਉਪਲਬਧ ਕਰਵਾ ਰਿਹਾ ਹੈ ਅਤੇ ਵੱਧ ਤੋਂ ਵੱਧ 4 ਲੱਖ ਰੁਪਏ ਸਬਸਿਡੀ ਦਾ ਉਪਬੰਧ ਹੈ। ਇਹ ਜਾਣਕਾਰੀ ਸ੍ਰ ਕਸ਼ਮੀਰ ਸਿੰਘ, ਡਿਪਟੀ ਡਾਇਰੈਕਟਰ ਡੇਅਰੀ ਨੇ ਅੱਜ ਇਥੇ ਦਿੱਤੀ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਸ੍ਰ ਕਸ਼ਮੀਰ ਸਿੰਘ ਨੇ ਦੱਸਿਆ ਕਿ 500 ਲੀਟਰ ਦੀ ਸਮਰੱਥਾ ਵਾਲੇ ਦੁੱਧ ਠੰਡਾ ਕਰਨ ਵਾਲੇ ਯੰਤਰ ਦਾ ਰੇਟ 4.30 ਲੱਖ, 1 ਹਜ਼ਾਰ ਲੀਟਰ ਦੀ ਸਮਰੱਥਾ ਵਾਲੇ ਦਾ ਰੇਟ 5.90 ਲੱਖ ਰੁਪਏ ਅਤੇ 2 ਹਜ਼ਾਰ ਲੀਟਰ ਦੀ ਸਮਰੱਥਾ ਵਾਲੇ ਦੁੱਧ ਠੰਡਾ ਕਰਨ ਵਾਲੇ ਯੰਤਰ ਦਾ ਰੇਟ 7.33 ਲੱਖ ਰੁਪਏ ਨਿਰਧਾਰਿਤ ਕੀਤਾ ਗਿਆ ਹੈ ਅਤੇ ਇਨ੍ਹਾਂ ਯੰਤਰਾਂ ਨੂੰ ਖਰੀਦ ਕਰਨ ਲਈ ਪੰਜਾਬ ਸਰਕਾਰ ਨੇ ਮੈਸਰਜ: ਆਈ.ਐਸ.ਐਫ. ਇੰਡਸਟਰੀਜ ਲਿਮਟਿਡ, 15- ਬੀ, ਸਿਡਕੂ ਇੰਡਸਟਰੀਅਲ ਅਸਟੇਟ,ਅਮਬਰੂਦ ਚੇਨਈ, ਮੈਸ: ਬਲਿਯੂ ਸਟਾਰ ਲਿਮਟਿਡ, ਪੋਖਰਾ ਰੋਡ, ਮਾਂਜੀਵਾੜਾ (ਥਾਨਾ) , ਮੈਸਰਜ: ਆਈ.ਡੀ.ਐਮ.ਸੀ.,ਲਿਮਟਿਡ ਪਲਾਂਟ ਨੰਬਰ 443, ਜੀ.ਆਈ.ਡੀ.ਸੀ., ਸਟੇਨ ਵਿਸਾਲ ਉਦਯੋਗ ਨਗਰ, ਜ਼ਿਲ੍ਹਾ ਆਨੰਦ (ਗੁਜਰਾਤ), ਮੈਸਰਜ : ਜੀ.ਈ.ਏ., ਵੈਸਟ ਫਾਲੀਆ, ਸਾਰਜ ਇੰਡੀਆ, ਬੀ-33, ਫੇਜ਼-1, ਮਾਇਆਪੁਰੀ ਇੰਡਸਟਰੀਅਲ ਏਰੀਆ, ਨਵੀਂ ਦਿੱਲੀ, ਮੈਸਰਜ: ਡੀ.ਲੈਵਲ ਪ੍ਰਾਈਵੇਟ ਲਿਮਟਿਡ , ਬਲਾਕ ਨੰਬਰ ਵੀ-1ਐਮ.ਆਈ.ਡੀ.ਸੀ.ਕਾਰਡ ਤਹਿਸੀਲ ਸਤਾਰਾ ,ਪੂਨੇ, ਮੈਸਰਜ: ਕਿਰਲਾਸਕਰ, ਗਰੀਨ ਫੀਲਡ ਇੰਡਸਟਰੀਜ 42/ਏ-8, ਬ.ਪ.ਇੰਡਸਟਰੀਅਲ ਏਰੀਆ, ਹਥਲੀ ਸੋਰ, ਕਠੂਆ ( ਜੰਮੂ ਅਤੇ ਕਸ਼ਮੀਰ), ਮੈਸਰਜ: ਮਹਿੰਦਰਾ ਇੰਡਸਟਰੀਜ , ਪਿੰਡ ਤੇ ਡਾਕ ਖਾਨਾ ਦਾਊ , ਚੰਡੀਗੜ੍ਹ, ਲੁਧਿਆਣਾ ਹਾਈਵੇ ਜ਼ਿਲ੍ਹਾ ਮੋਹਾਲੀ , ਇੰਟਰਨੈਸਨਲ ਟਰੈਕਟਰ ਲਿਮਟਿਡ, ਪਿੰਡ ਚੱਕ ਗੁੱਜਰਾਂ, ਡਾ: ਪਿੱਪਲਾਵਾਲਾ, ਜਲੰਧਰ ਰੋਡ, ਹੁਸ਼ਿਆਰਪੁਰ ਨੂੰ ਪ੍ਰਵਾਨਿਤ ਕੀਤਾ ਹੈ। ਡਿਪਟੀ ਡਾਇਰੈਕਟਰ ਡੇਅਰੀ ਨੇ ਅੱਗੇ ਦੱਸਿਆ ਕਿ ਡੇਅਰੀ ਫਾਰਮਾਂ ਤੇ ਬਿਜਲੀ ਦੀ ਸਮੱਸਿਆ ਨੂੰ ਹੱਲ ਕਰਵਾਉਣ ਦੇ ਲਈ ਬਾਇਓ ਗੈਸ ਪਲਾਂਟ ਲਗਾ ਕੇ ਜਨਰੇਟਰਾਂ ਰਾਹੀਂ ਬਿਜਲੀ ਪੈਦਾ ਕਰਨ ਦਾ ਉਪਰਾਲਾ ਵੀ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਕੰਮ ਲਈ ਆਰ.ਕੇ.ਵਾਈ.ਸਕੀਮ ਅਧੀਨ 50 % ਸਬਸਿਡੀ ਅਤੇ ਵੱਧ ਤੋਂ ਵੱਧ 3.50 ਲੱਖ ਰੁਪਏ ਦੀ ਸਬਸਿਡੀ ਦਾ ਉਪਬੰਧ ਹੈ। ਬਾਇਓ ਗੈਸ ਪਲਾਂਟ 35 ਘਣ ਮੀਟਰ ਦਾ ਹੋਵੇਗਾ ਅਤੇ ਉਸ ਦੀ ਕੀਮਤ 3.40 ਲੱਖ ਰੁਪਏ ਹੋਵੇਗੀ ਅਤੇ ਜਨਰੇਟਰ ਦੀ ਕੀਮਤ 2.75 ਤੋਂ 3.46 ਲੱਖ ਰੁਪਏ ਹੈ। ਇਹ ਜਨਰੇਟਰ ਨਿਰਧਾਰਿਤ ਕੰਪਨੀਆਂ ਮੈਸਰਜ: ਪ੍ਰਸਾਤ ਜਨਰੇਟਰ ਕੰਪਨੀ 10 ਐਸ.ਸੀ.ਐਫ.ਐਮ.ਆਈ.ਈ.ਪਾਰਟ –1, ਬਹਾਦਰਗੜ੍ਹ, ਮੈਸਰਜ: ਪ੍ਰਫੈਕਟ ਗੈਸ ਜਨਰੇਟਰ,ਬੀ 301, ਔਖਲਾ ਇੰਡਸਟਰੀਅਲ ਏਰੀਆ ,ਫੇਜ਼ -1, ਨਵੀਂ ਦਿੱਲੀ, ਮੈਸਰਜ : ਸੀਆ ਇੰਸਟੂਮੈਂਟ, ਐਸ-17, ਰੋਡ ਨੰਬਰ 2, ਮੇਵਾੜ ਇੰਡਸਟਰੀਅਲ ਏਰੀਆ, ਮਦਰੀ ਉਦੈਪੁਰ ਤੋਂ ਕਰਨੀ ਹੋਵੇਗੀ। ਇਹ ਗੈਸ ਪਲਾਂਟ ਪੀ.ਏ.ਯੂ.ਦੇ ਡਾਇਰੈਕਟਰ, ਸਕੂਲ ਆਫ ਐਨਰਜੀ ਵੱਲੋਂ ਉਸਾਰਿਆ ਜਾਵੇਗਾ। ਲਾਭਪਾਤਰੀ ਨੂੰ ਸਕੂਲ ਆਫ ਐਨਰਜੀ ਸਟੱਡੀਜ਼ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਇੱਕ ਦਿਨ ਦੀ ਟ੍ਰੇਨਿੰਗ ਹਾਸਲ ਕਰਨੀ ਹੋਵੇਗੀ। ਲਾਭਪਾਤਰੀ ਦਾ ਯੂਨਿਟ 1-4-2010 ਤੋਂ ਬਾਅਦ ਸਥਾਪਿਤ ਕੀਤਾ ਹੋਵੇ ਅਤੇ ਉਸ ਕੋਲ 50 ਦੁਧਾਰੂ ਪਸ਼ੂ ਹੋਣ।