ਅੰਮ੍ਰਿਤਸਰ – ਗੁਰੂ ਨਾਨਕ ਦੇਵ ਯੂਨੀਵਰਸਿਟੀ ਨਾਲ ਸਬੰਧਤ ਐਜੂਕੇਸ਼ਨਲ ਕਾਲਜਾਂ ਦਾ ਜ਼ੋਨਲ ਯੁਵਕ ਮੇਲਾ ਭਲਕੇ 21 ਅਕਤੂਬਰ ਨੂੰ ਯੂਨੀਵਰਸਿਟੀ ਦੇ ਦਸਮੇਸ਼ ਆਡੀਟੋਰੀਅਮ ਵਿਚ ਸ਼ੁਰੂ ਹੋ ਰਿਹਾ ਹੈ। ਇਸ ਯੁਵਕ ਮੇਲੇ ਦਾ ਉਦਘਾਟਨ ਸਵੇਰੇ 9.30 ਵਜੇ ਜ਼ਿਲਾ ਟਰਾਂਸਪੋਰਟ ਅਫਸਰ, ਸ੍ਰੀ ਵਿਮਲ ਸੇਤੀਆ ਕਰਨਗੇ।
ਯੁਵਕ ਭਲਾਈ ਵਿਭਾਗ ਦੀ ਡਾਇਰੈਕਟਰ, ਡਾ. ਜਗਜੀਤ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਯੁਵਕ ਮੇਲੇ ਵਿਚ ਐਜੂਕੇਸ਼ਨਲ ਕਾਲਜਾਂ ਦੀਆਂ ਟੀਮਾਂ 24 ਆਈਟਮਾਂ ਵਿਚ ਹਿੱਸਾ ਲੈਣਗੀਆਂ।ਸਮਾਪਤੀ ਸਮਾਰੋਹ 23 ਅਕਤੂਬਰ ਸ਼ਾਮ ਨੂੰ ਹੋਵੇਗਾ।
ਉਨ੍ਹਾਂ ਦੱਸਿਆ ਕਿ 21 ਅਕਤੂਬਰ ਨੂੰ ਮੇਲੇ ਦੇ ਸ਼ੁਰੂਆਤ ਫੈਂਸੀ ਡਰੈਸ ਦੀ ਆਈਟਮ ਨਾਲ ਸਵੇਰੇ 9.30 ਵਜੇ ਹੋਵੇਗੀ।
ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਬੀ.ਕਾਮ. ਭਾਗ ਦੂਜਾ ਅਤੇ ਬੀ.ਸੀ.ਏ. ਭਾਗ ਤੀਜਾ ਦੇ ਨਤੀਜਿਆਂ ਦਾ ਐਲਾਨ
ਅੰਮ੍ਰਿਤਸਰ, – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਇਸ ਸਾਲ ਸਤੰਬਰ ਵਿਚ ਲਈਆਂ ਗਈਆਂ ਬੀ.ਕਾਮ. ਭਾਗ ਦੂਜਾ ਅਤੇ ਬੀ.ਸੀ.ਏ. ਭਾਗ ਤੀਜਾ ਦੀਆਂ ਪ੍ਰੀਖਿਆਵਾਂ ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਗਿਆ ਹੈ।