October 21, 2011 admin

ਲੋਕ ਸੰਪਰਕ ਵਿਭਾਗ ਪੰਜਾਬੀ ਯੂਨੀਵਰਸਿਟੀ, ਪਟਿਆਲਾ

ਪਟਿਆਲਾ – ਭਾਰਤੀ ਸਮਾਜਕ ਵਿਗਿਆਨ ਸੰਘ ਦੀ ਅਗਲੀ ਇਕੱਤਰਤਾ ਪੰਜਾਬੀ ਯੂਨੀਵਰਸਿਟੀ ਵਿਖੇ ਆਯੋਜਿਤ ਕੀਤੀ ਜਾਵੇਗੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ| ਐਸ| ਐਸ| ਟਿਵਾਣਾ ਡੀਨ, ਅਕਾਦਮਿਕ ਮਾਮਲੇ ਜੋ ਕਿ ਪਿਛਲੇ ਦਿਨੀਂ ਹੈਦਰਾਬਾਦ ਵਿਖੇ ਇਸੇ ਸੰਸਥਾਂ ਦੀ ਇਕੱਤਰਤਾ ਵਿਚ ਭਾਗ ਲੈ ਕੇ ਆਏ ਹਨ, ਨੇ ਦੱਸਆ ਕਿ ਇਸ ਸੰਘ ਦਾ ਮੁੱਖ ਮੰਤਵ ਆਪਸੀ ਵਿਦਿਅਕ ਵਰਤਾਰੇ ਰਾਹੀਂ ਦੇਸ਼ ਭਰ ਵਿਚ ਸਮਾਜਕ ਵਿਗਿਆਨਾਂ ਦੇ ਵੱਖ-ਵੱਖ ਖੇਤਰਾਂ ਵਿਚ ਵਿਦਿਅਕ ਅਦਾਰਿਆਂ ਅਤੇ ਸਮਾਜਕ ਸੰਸਥਾਵਾਂ ਰਾਹੀਂ ਸਿਖਲਾਈ ਦੇਣਾ ਅਤੇ ਖੋਜ ਨੂੰ ਪ੍ਰਫੁੱਲਿਤ ਕਰਨਾ ਹੈ।

Translate »