October 21, 2011 admin

ਵੈਟਨਰੀ ਯੂਨੀਵਰਸਿਟੀ ਵਿਖੇ 30 ਅਕਤੂਬਰ ਨੂੰ ਕੁੱਤਿਆਂ ਦੀ ਮਹੱਤਵਪੂਰਨ ਪ੍ਰਦਰਸ਼ਨ

ਲੁਧਿਆਣਾ – ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਆਪਣੀ ਸਥਾਪਨਾ ਤੋਂ ਬਾਅਦ ਪਸ਼ੂ ਪਾਲਣ ਦੇ ਹਰੇਕ ਖੇਤਰ ਵਿੱਚ ਹਰਮਨ ਪਿਆਰੀ ਹੋ ਰਹੀ ਹੈ। ਜਿੱਥੇ ਯੂਨੀਵਰਸਿਟੀ ਛੋਟੇ ਪਾਲਤੂ ਜਾਨਵਰਾਂ ਦੇ ਇਲਾਜ ਸਬੰਧੀ ਕਈ ਮਹੱਤਵਪੂਰਨ ਕਾਰਜ ਕਰਦੀ ਹੈ ਉੱਥੇ ਵਿਸ਼ਵ ਵੈਟਨਰੀ ਵਰ੍ਹਾ 2011 ਵਿੱਚ ਕੁੱਤਿਆਂ ਦੀ ਇਕ ਬੜੀ ਖੂਬਸੂਰਤ ਪ੍ਰਦਰਸ਼ਨੀ 30 ਅਕਤੂਬਰ 2011 ਨੂੰ ਵੈਟਨਰੀ ਯੂਨੀਵਰਸਿਟੀ ਵਿਖੇ ਲਗਾਈ ਜਾ ਰਹੀ ਹੈ। ਇਹ ਪ੍ਰਦਰਸ਼ਨੀ ਯੂਨੀਵਰਸਿਟੀ ਦੇ ਸਿਲਵਰ ਜੁਬਲੀ ਕੰਪਲੈਕਸ ਵਿੱਚ ਲਗਾਈ ਜਾਵੇਗੀ। ਇਹ ਜਾਣਕਾਰੀ ਸਾਂਝੀ ਕਰਦਿਆਂ ਇਸ ਪ੍ਰਦਰਸ਼ਨੀ ਦੇ ਸੰਯੋਜਕ ਅਤੇ ਮੈਡੀਸਨ ਵਿਭਾਗ ਦੇ ਮੁਖੀ ਡਾ| ਕੀਰਤੀ ਦੂਆ ਨੇ ਕਿਹਾ ਕਿ ਇਸ ਪ੍ਰਦਰਸ਼ਨੀ ਵਿੱਚ ਉੱਤਰੀ ਭਾਰਤ ਵਿੱਚੋਂ ਕੁੱਤਿਆਂ ਦੀਆਂ ਜਾਤੀਆਂ ਪ੍ਰਦਰਸ਼ਿਤ ਕੀਤੀਆਂ ਜਾਣਗੀਆਂ। ਮੁਲਕ ਦੇ ਉੱਘੇ ਨਿਰਣਾਇਕ ਇਸ ਪ੍ਰਦਰਸ਼ਨੀ ਵਿੱਚ ਕੁੱਤਿਆਂ ਦੇ ਮੁਕਾਬਲਿਆਂ ਦੇ ਨਿਰਣੇ ਕਰਨਗੇ। ਸਰਵਉੱਤਮ ਕੁੱਤਿਆਂ ਨੂੰ ਇਨਾਮ ਦਿੱਤੇ ਜਾਣਗੇ। ਸਭ ਤੋਂ ਛੋਟੇ ਕੁੱਤਾ ਪਾਲਕ ਅਤੇ ਔਰਤ ਕੁੱਤਾ ਪਾਲਕ ਨੂੰ ਵੀ ਇਨਾਮ ਨਾਲ ਨਿਵਾਜਿਆ ਜਾਏਗਾ। ਡਾ| ਦੂਆ ਨੇ ਕੁੱਤਿਆਂ ਦੀ ਬਤੌਰ ਪਾਲਤੂ ਜਾਨਵਰ ਮਹੱਤਤਾ ਦੱਸਦੇ ਹੋਏ ਕਿਹਾ ਕਿ ਕੁੱਤੇ ਵਧੀਆ ਸਾਥੀ ਦੇ ਤੋਰ ਤੇ ਸਭ ਤੋਂ ਵਧੇਰੇ ਪਸੰਦ ਕੀਤੇ ਜਾਣ ਵਾਲਾ ਘਰੇਲੂ ਜਾਨਵਰ ਹੈ। ਇਹ ਜਿੱਥੇ ਬਹੁਤ ਵਫ਼ਾਦਾਰ ਹੈ ਉੱਥੇ ਇਹ ਖੇਡ ਤਬੀਅਤ ਦਾ ਜਾਨਵਰ ਹੈ। ਪਾਲਤੂਆਂ ਦਾ ਸਾਥ ਉਨ੍ਹਾਂ ਦੇ ਮਾਲਕਾਂ ਨੂੰ ਸਿਹਤ ਸਬੰਧੀ ਬਹੁਤ ਫਾਇਦੇ ਦੇਂਦਾ ਹੈ। ਜਿਸ ਨਾਲ ਉਨ੍ਹਾਂ ਦੇ ਤਨਾਅ ਘੱਟਦੇ ਹਨ ਅਤੇ ਜ਼ਿੰਦਗੀ ਖੁਸ਼ਗਵਾਰ ਹੁੰਦੀ ਹੈ। ਕਈ ਬਿਮਾਰੀਆਂ ਦੇ ਇਲਾਜਾਂ ਵਾਸਤੇ ਜਾਨਵਰਾਂ ਨੂੰ ਡਾਕਟਰੀ ਤੌਰ ਤੇ ਵਰਤਿਆ ਜਾਂਦਾ ਹੈ। ਕੁੱਤੇ ਨਾਲ ਸੈਰ ਕਰਦਿਆਂ ਮਨੁੱਖ ਸਿਹਤ, ਤਾਜ਼ੀ ਹਵਾ ਅਤੇ ਸਮਾਜਿਕ ਮਿਲਣਸਾਰਤਾ ਦਾ ਫਾਇਦਾ ਵੀ ਲੈਂਦਾ ਹੈ।
ਡਾ| ਦੂਆ ਨੇ ਕਿਹਾ ਕਿ ਇਸ ਪ੍ਰਦਰਸ਼ਨੀ ਵਿੱਚ ਵੈਟਨਰੀ ਇਲਾਜ ਨਾਲ ਸਬੰਧਤ ਕਈ ਕੰਪਨੀਆਂ ਆਪਣੇ ਉਤਪਾਦਾਂ ਨਾਲ ਪਹੁੰਚਣਗੀਆਂ। ਕੁੱਤਿਆਂ ਨੂੰ ਸਿਖਲਾਈ ਦੇਣ ਵਾਲੇ ਅਤੇ ਉਨ੍ਹਾਂ ਦੀ ਖੁਰਾਕ
ਉੱਪਲਬਧ ਕਰਾਉਣ ਵਾਲੇ ਵੀ ਸ਼ਾਮਿਲ ਹੋਣਗੇ। ਇਸ ਤਰ੍ਹਾਂ ਇਹ ਪ੍ਰਦਰਸ਼ਨੀ ਜਿੱਥੇ ਕੁੱਤਾ ਪ੍ਰੇਮੀਆਂ ਲਈ ਇਕ ਵਧੀਆ ਮੰਚ ਸਾਬਿਤ ਹੋਏਗੀ ਉੱਥੇ ਵਿਦਿਆਰਥੀ, ਡਾਕਟਰ ਅਤੇ ਖੁਰਾਕ ਉਤਪਾਦਕ ਵੀ ਇਸ ਤੋਂ ਬਿਹਤਰ ਫਾਇਦੇ ਲੈਣਗੇ। ਹੋਰ ਵਧੇਰੇ ਜਾਣਕਾਰੀ ਲਈ ਵੈਟਨਰੀ ਯੂਨੀਵਰਸਿਟੀ ਦੇ ਮੈਡੀਸਨ ਵਿਭਾਗ ਨਾਲ ਸੰਪਰਕ ਕੀਤਾ ਜਾ ਸਕਦਾ ਹੈ ਜਾਂ ਫਿਰ ਯੂਨੀਵਰਸਿਟੀ ਦੀ ਵੈਬਸਾਈਟ ਾਾਾ|ਗੳਦਵੳਸੁ|ਨਿ ਨੂੰ ਵੇਖਿਆ ਜਾ ਸਕਦਾ ਹੈ।

Translate »