October 21, 2011 admin

ਸ੍ਰੀ ਗੁਰੂ ਰਾਮਦਾਸ ਜੀ ਦੇ ਨਾਮ ਪੁਰ ਮੈਡੀਕਲ ਸੰਸਥਾ ਨੇ ਵਿਦਿਆ ਤੇ ਖੋਜ ਕਾਰਜਾਂ ‘ਚ ਨਵੇਂ ਕੀਰਤੀਮਾਨ ਸਥਾਪਤ ਕੀਤੇ ਹਨ- ਜਥੇ. ਅਵਤਾਰ ਸਿੰਘ ਵਿਦਿਅਕ ਅਦਾਰਿਆਂ ‘ਚ ਗੁਰਦੁਆਰਾ ਸਾਹਿਬਾਨ ਸਥਾਪਤ ਕੀਤੇ ਜਾਣਗੇ

ਅੰਮ੍ਰਿਤਸਰ: 20 ਅਕਤੂਬਰ- ਸਿੱਖ ਜਗਤ ਦੀ ਪ੍ਰਤੀਨਿਧ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੁਰਦੁਆਰਾ ਪ੍ਰਬੰਧ ਨੂੰ ਸਚਾਰੂ ਬਨਾਉਣ ਦੇ ਨਾਲ-ਨਾਲ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਅਤੇ ਵਿਦਿਆ ਦੇ ਖੇਤਰ ‘ਚ ਅਹਿਮ ਪੈੜਾਂ ਸਥਾਪਤ ਕੀਤੀਆਂ ਹਨ। ਇਸ ਦੇ ਪ੍ਰਬੰਧ ਅਧੀਨ ਚਲ ਰਹੀਆਂ ਸੰਸਥਾਵਾਂ ‘ਚ ਅਕਾਦਮਿਕ, ਇੰਜੀਨੀਅਰਿੰਗ ਅਤੇ ਮੈਡੀਕਲ ਸਿਖਿਆ ਦੇ ਧਾਰਮਿਕ ਸੰਸਕਾਰਾਂ ਨੂੰ ਉਜਾਗਰ ਕਰਨ ਲਈ ਪਹਿਲ ਦਿੱਤੀ ਜਾ ਰਹੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇ. ਅਵਤਾਰ ਸਿੰਘ ਨੇ ਅੱਜ ਸਥਾਨਕ ਸ੍ਰੀ ਗੁਰੂ ਰਾਮਦਾਸ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਐਂਡ ਰੀਸਰਚ ਦੇ ਪ੍ਰਬੰਧਕਾਂ, ਸਟਾਫ ਅਤੇ ਵਿਦਿਆਰਥੀਆਂ ਵੱਲੋਂ ਚੌਥੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਕ ਪ੍ਰਭਾਵਸ਼ਾਲੀ ਸਮਾਗਮ ਦੋਰਾਨ ਜੁੜੀਆਂ ਸੰਗਤਾਂ, ਡਾਕਟਰਾਂ ਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕੀਤਾ।
ਉਨ੍ਹਾਂ ਕਿਹਾ ਕਿ ਗੁਰੂ ਸਾਹਿਬਾਨ ਵੱਲੋਂ ਦਰਸਾਈ ਗੁਰਮਤਿ ਜੀਵਨ-ਜੁਗਤ ਮਨੁੱਖੀ ਜੀਵਨ ਦੇ ਹਰ ਪਹਿਲੂ ਪ੍ਰਤੀ ਸੁਚੇਤ ਕਰਦੀ ਹੈ ਅਤੇ ਸ੍ਰੀ ਗੁਰੂ ਰਾਮਦਾਸ ਜੀ ਵੱਲੋਂ ਸਹਿਜ, ਸਿਮਰਨ, ਸਮਰਪਣ ਤੇ ਸਹਿਨਸ਼ੀਲਤਾ ਵਰਗੀ ਨਿਸ਼ਟਾ ਨਾਲ ਗੁਰੂ-ਘਰ ਦੀ ਕੀਤੀ ਸੇਵਾ ਦੀ ਮਹਾਨਤਾ ਦਾ ਵਰਨਣ ਕਰਦਿਆਂ ਵਿਦਿਆਰਥੀਆਂ ਤੇ ਡਾਕਟਰਾਂ ਨੂੰ ਆਪਣੇ ਕਿੱਤੇ ‘ਚ ਉੱਚੀ-ਸੁੱਚੀ ਭਾਵਨਾਂ ਨਾਲ ਸੇਵਾ ਕਰਨ ਦੀ ਪ੍ਰੇਰਨਾਂ ਕੀਤੀ। ਉਨ੍ਹਾਂ ਕਿਹਾ ਕਿ ਗੁਰਮਤਿ ‘ਚ ਸੇਵਾ ਦੀ ਮਹੱਤਤਾ ਨੂੰ ਮੁੱਖ ਰੱਖਦਿਆਂ ਵਿਦਿਆਰਥੀਆਂ ਨੂੰ ਗੁਰਮਤਿ ਨਾਲ ਜੋੜਨ ਦੀ ਭਾਵਨਾ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਪਣੇ ਪ੍ਰਬੰਧ ਅਧੀਨ ਚਲ ਰਹੇ ਵਿਦਿਅਕ ਅਦਾਰਿਆਂ ‘ਚ ਗੁਰਦੁਆਰਾ ਸਾਹਿਬਾਨ ਸਥਾਪਤ ਕਰਨ ਦਾ ਫੈਸਲਾ ਕੀਤਾ ਹੈ।
ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਰਾਮਦਾਸ ਜੀ ਦੇ ਨਾਮਪੁਰ ਮਨੁੱਖਤਾ ਦੀ ਸੇਵਾ ਲਈ ਚਲ ਰਹੀ ਇਸ ਸੰਸਥਾ ਦਾ ਡਾਕਟਰੀ ਸੇਵਾਵਾਂ ‘ਚ ਵੱਡਾ ਯੋਗਦਾਨ ਹੈ ਅਤੇ ਸ੍ਰੀ ਗੁਰੂ ਰਾਮਦਾਸ ਚੈਰੀਟੇਬਲ ਹਸਪਤਾਲ ‘ਚ ਬਿਨਾਂ ਕਿਸੇ ਲਾਭ ਦੇ ਉਚਪਾਏ ਦੀਆਂ ਸੇਵਾਵਾਂ ਮੁਹੱਈਆ ਕੀਤੀਆਂ ਜਾ ਰਹੀਆਂ ਹਨ ਜਿਸ ਦਾ ਲੋੜਵੰਦ ਲਾਹਾ ਲੈ ਰਹੇ ਹਨ। ਇਸ ਤੋਂ ਪਹਿਲਾਂ ਉਨ੍ਹਾਂ ਹਸਪਤਾਲ ਦੇ ਬੱਚਾ ਵਿਭਾਗ ‘ਚ ਕਿਸੇ ਵੀ ਰੋਗ ਤੋਂ ਪੀੜਤ ਨਵ ਜੰਮੇ ਬੱਚਿਆਂ ਦੇ ਇਲਾਜ ਲਈ ਅਧੁਨਿਕ ਸਹੂਲਤਾਂ ਵਾਲੀਆਂਲਗਾਈਆਂ ਨਵੀਆਂ ਮਸ਼ੀਨਾਂ ਦਾ ਉਦਘਾਟਨ ਕੀਤਾ। ਇਸ ਮੌਕੇ ਟ੍ਰੱਸਟ ਦੇ ਸਕੱਤਰ ਸ. ਜੋਗਿੰਦਰ ਸਿੰਘ ਅਦਲੀਵਾਲ ਨੇ ਵੀ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਕੀਤੀ।
ਇਸ ਮੌਕੇ ਟ੍ਰਸਟ ਦੇ ਮੈਂਬਰਾਂ ਵੱਲੋਂ ਜਥੇ. ਅਵਤਾਰ ਸਿੰਘ ਨੂੰ ਸਿਰੋਪਾ ਨਾਲ ਸਨਮਾਨਤ ਕੀਤਾ। ਇਸ ਤੋਂ ਪਹਿਲਾਂ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਗੁਰਦੇਵ ਸਿੰਘ ਕੋਹਾੜਕਾ ਨੇ ਇਲਾਹੀ ਬਾਣੀ ਦੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ।
ਇਸ ਮੌਕੇ ਸ੍ਰੀ ਗੁਰੂ ਰਾਮਦਾਸ ਚੈਰੀਟੇਬਲ ਟ੍ਰੱਸਟ ਦੇ ਮੈਂਬਰ ਸ. ਰਾਜਿੰਦਰ ਸਿੰਘ ਮਹਿਤਾ ਤੇ ਡਾ. ਗੁਰਿੰਦਰ ਸਿੰਘ ਗਰੇਵਾਲ, ਸ੍ਰੀ ਗੁਰੂ ਰਾਮਦਾਸ ਇੰਸਟੀਚਿਊਟ ਆਫ਼ ਸਾਇੰਸਜ਼ ਐਂਡ ਰੀਸਰਚ ਵੱਲਾ ਦੀ ਡਾਇਰੈਕਟਰ ਪ੍ਰਿੰਸੀਪਲ ਡਾ. ਗੀਤਾ ਸ਼ਰਮਾ, ਸ੍ਰੀ ਗੁਰੂ ਰਾਮਦਾਸ ਡੈਂਟਲ ਸਾਇੰਸਜ਼ ਐਂਡ ਰੀਸਰਚ ਦੇ ਪ੍ਰਿੰਸੀਪਲ ਡਾ. ਚਰਨਜੀਤ ਸਿੰਘ ਬੱਲ, ਡੀ.ਐਮ.ਸੀ. ਹੀਰੋ ਹਾਰਟ ਲੁਧਿਆਣਾ ਦੇ ਮੁਖੀ ਡਾ. ਗੁਰਪ੍ਰੀਤ ਸਿੰਘ ਵਾਂਡਰ, ਸ਼੍ਰੋਮਣੀ ਕਮੇਟੀ ਦੇ ਮੈਂਬਰਾਨ ਸ. ਗੁਰਬਚਨ ਸਿੰਘ ਕਰਮੂੰਵਾਲਾ, ਸ. ਅਮਰੀਕ ਸਿੰਘ ਸ਼ਾਹਪੁਰ ਗੋਰਾਇਆ, ਸ. ਅਮਰਜੀਤ ਸਿੰਘ ਭਲਾਈਪੁਰ, ਸ. ਸੁਰਜੀਤ ਸਿੰਘ ਭਿੱਟੇਵੱਡ, ਸ. ਖੁਸ਼ਵਿੰਦਰ ਸਿੰਘ ਭਾਟੀਆ, ਸ. ਹਰਜਾਪ ਸਿੰਘ ਸੁਲਤਾਨਵਿੰਡ, ਸਾਬਕਾ ਮੈਂਬਰ ਸ. ਕਸ਼ਮੀਰ ਸਿੰਘ ਬਰਿਆਰ, ਟ੍ਰੱਸਟ ਦੇ ਸਕੱਤਰ ਸ. ਜੋਗਿੰਦਰ ਸਿੰਘ ਅਦਲੀਵਾਲ, ਐਡੀਸ਼ਨਲ ਸਕੱਤਰ ਡਾ. ਏ.ਪੀ. ਸਿੰਘ, ਟ੍ਰੱਸਟ ਦੇ ਇੰਚਾਰਜ ਸ. ਅਮਨਦੀਪ ਸਿੰਘ, ਓ.ਐਸ.ਡੀ. ਡਾ. ਬਲਜੀਤ ਸਿੰਘ ਖੁਰਾਣਾ, ਸ਼੍ਰੋਮਣੀ ਕਮੇਟੀ ਦੇ ਮੀਤ ਸਕੱਤਰ ਸ. ਰਾਮ ਸਿੰਘ, ਪਬਲੀਸਿਟੀ ਵਿਭਾਗ ਦੇ ਇੰਚਾਰਜ ਸ. ਕੁਲਵਿੰਦਰ ਸਿੰਘ, ਡਾ. ਪੰਕਜ ਸ਼ਰਮਾ, ਮੈਡੀਕਲ ਸੁਪ੍ਰਿੰਟੈਂਡੈਂਟ ਡਾ. ਬਲਜੀਤ ਸਿੰਘ, ਈ.ਐਨ.ਟੀ. ਵਿਭਾਗ ਦੇ ਮੁਖੀ ਡਾ. ਬਲਦੇਵ ਸਿੰਘ, ਚਮੜੀ ਰੋਗਾਂ ਦੇ ਮਾਹਰ ਡਾ. ਭੁਪਿੰਦਰ ਸਿੰਘ, ਪੈਥਾਲੋਜੀ ਵਿਭਾਗ ਦੇ ਮੁਖੀ ਡਾ. ਦਲਜੀਤ ਸਿੰਘ, ਫਾਰਮਾਕਾਲੋਜੀ ਲੈਬ ਦੇ ਪ੍ਰੋ: ਡਾ. ਰਮਨ ਸ਼ਰਮਾ, ਮਾਈਕਰੋ ਬਾਇਓਲੋਜੀ ਵਿਭਾਗ ਦੇ ਮੁਖੀ ਡਾ. ਅਰੂਨਾਂ ਅਗਰਵਾਲ, ਐਨਾਟਮੀ ਵਿਭਾਗ ਦੇ ਮੁਖੀ ਡਾ. ਅਨੁਪਮਾ, ਫਿਜੀਓਥਰੈਪੀ ਵਿਭਾਗ ਦੇ ਮੁਖੀ ਡਾ. ਹਰਕੀਰਤ ਕੌਰ, ਸ੍ਰੀ ਗੁਰੂ ਰਾਮਦਾਸ ਨਰਸਿੰਗ ਕਾਲਜ ਦੀ ਪ੍ਰਿੰਸੀਪਲ ਬੀਬੀ ਪ੍ਰਵੇਸ਼ ਸੈਣੀ ਤੇ ਭਾਈ ਸਤਿੰਦਰਪਾਲ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਸਟਾਫ ਅਤੇ ਸੰਗਤਾਂ ਮੌਜੂਦ ਸਨ।

Translate »