October 21, 2011 admin

ਆਮ ਜਨਤਾ ਨੂੰ ਜਾਗਰੂਕ ਕਰਨ ਲਈ ਅਪੀਲ ਕੀਤੀ

ਗੁਰਦਾਸਪੁਰ – ਡਿਪਟੀ ਕਮਿਸ਼ਨਰ ਕਮ ਜਿਲਾ ਚੋਣਕਾਰ ਅਫ਼ਸਰ ਸ. ਮਹਿੰਦਰ ਸਿੰਘ ਕੈਂਥ ਨੇ ਜਾਣਕਾਰੀ ਦੇਦਿੰਆ ਦੱਸਿਆ ਕਿ ਮੁੱਖ ਚੋਣ ਕਮਿਸ਼ਨਰ ਭਾਰਤ ਸਰਕਾਰ ਵਲੋ ਯੋਗਤਾ ਮਿਤੀ 1-1-2012 ਦੇ ਆਧਾਰ ‘ਤੇ ਪ੍ਰਾਪਤ ਕੀਤੇ ਜਾ ਰਹੇ ਦਾਅਵੇ-ਇਤਰਾਜਾ ਦੀ ਮਿਆਦ ਵਿੱਚ ਮਿਤੀ 24-10-2011 ਤਕ ਦਾ ਵਾਧਾ ਕਰ ਦਿੱਤਾ ਗਿਆ ਹੈ। ਜਦੋ ਕਿ ਭਾਰਤ ਚੋਣ ਕਮਿਸ਼ਨ ਨਵੀ ਦਿੱਲੀ ਵਲੋ ਜਾਰੀ ਪਹਿਲੇ ਪ੍ਰੋਗਰਾਮ ਅਨੁਸਾਰ 4 ਅਕਤੂਬਰ 2011 ਤੋ 20 ਅਕਤੂਬਰ 2011 ਤਕ ਦਾਅਵੇ ਤੇ ਇਤਰਾਜ ਪ੍ਰਾਪਤ ਕੀਤੇ ਜਾਣ ਸਨ ਅਤੇ ਹੁਣ ਉਹ ਵਿਅਕਤੀ ਜਿਨਾ ਦੀ ਭਾਰਤ ਭਰ ਵਿੱਚ ਵੋਟ ਰਜਿਸਟਰਡ ਨਹੀ ਹੋਈ , ਉਹ ਫਾਰਮ ਨੰਬਰ 6 ਭਰ ਕੇ ਸਮੇਤ ਇੱਕ ਰੰਗਾਦਰ ਫੋਟੋ , ਰਿਹਾਇਸ਼ ਤੇ ਉਮਰ ਦੇ ਸਬੂਤ ਨਾਲ ਲਗਾ ਕੇ 24-10-2011 ਤਕ ਆਪਣੀ ਵੋਟ ਬੀ.ਐਲ.ਓਜ਼ ਰਾਹੀ ਰਜਿਸਟਰ ਕਰਵਾ ਸਕਦੇ ਹਨ।  à¨¡à¨¿à¨ªà¨Ÿà©€ ਕਮਿਸ਼ਨਰ ਕਮ ਜਿਲਾ ਚੋਣਕਾਰ ਅਫਸਰ ਸ.ਕੈਂਥ ਵਲੋ ਵੋਟਰ ਸੂਚੀ ਨੂੰ ਪਾਰਦਰਸ਼ੀ ਢੰਗ ਨਾਲ ਬਣਾਉਣ ਹਿੱਤ ਸਮੂਹ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ, ਸਮਾਜ ਸੇਵੀ ਸੰਸਥਾਵਾ, ਮੁਹੱਲਾ ਸੁਧਾਰ ਕਮੇਟੀਆ, ਪੇਂਡੂ ਸੁਧਾਰ ਕਮੇਟੀਆ ਨੂੰ ਅਪੀਲ ਕੀਤੀ ਹੈ ਕਿ ਉਹ ਫੋਟੋ ਵੋਟਰ ਸੂਚੀਆਂ ਦੀ ਸੁਧਾਈ ਦੇ ਚੱਲ ਰਹੇ ਕੰਮ ਵਿੱਚ ਮੁੱਖ ਚੋਣ ਕਮਿਸ਼ਨ ਦੀਆਂ ਹਦਾਇਤਾ ਅਨੁਸਾਰ ਕੀਤੀ ਗਈ ਉਪਰੋਕਤ ਤਬਦੀਲੀ ਸਬੰਧੀ ਸੰਭਵ ਸਾਧਨਾ ਰਾਹੀ ਆਮ ਜਨਤਾ-ਵੋਟਰਾ ਨੂੰ ਵੱਧ ਤੋ ਵੱਧ ਜਾਗਰੂਕ ਕਰਨ ਲਈ ਉਪਰਾਲੇ ਕਰਨ।

Translate »