October 21, 2011 admin

ਮਹਾਤਮਾ ਗਾਂਧੀ ਕੌਮੀ ਪੇਂਡੂ ਰੋਜ਼ਗਾਰ ਸ਼ਰਤੀਆ ਸਕੀਮ ਅਧੀਨ ਪੇਡੂ ਖੇਤਰ ਵਿੱਚ ਰਹਿੰਦੇ ਪਰਿਵਾਰਾ ਨੂੰ 100 ਦਿਨ ਦਾ ਰੋਜ਼ਗਾਰ

ਗੁਰਦਾਸਪੁਰ – ਮਹਾਤਮਾ ਗਾਂਧੀ  à¨¨à¨°à©‡à¨—ਸ (ਕੌਮੀ ਪੇਂਡੂ ਰੋਜ਼ਗਾਰ ਸ਼ਰਤੀਆ ਸਕੀਮ) ਅਧੀਨ ਜਿਲਾ ਗੁਰਦਾਸਪੁਰ ਵਿੱਚ ਚਾਲੂ ਵਿੱਤੀ ਸਾਲ 2011-12 ਦੌਰਾਨ 9.50 ਕਰੋੜ ਰੁਪਏ ਦੀ ਰਾਸ਼ੀ ਪੇਡੂ ਖੇਤਰ ਵਿੱਚ ਰਹਿਦੇ ਬੇਰੁਜ਼ਗਾਰ ਮਜਦੂਰੀ ਕਰਨ ਦੇ ਚਾਹਵਾਨ ਪਰਿਵਾਰਾ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਅਤੇ ਵਿਕਾਸ ਕੰਮ ਕਰਨ ਲਈ ਖਰਚ ਕੀਤੀ ਜਾ ਰਹੀ ਹੈ। ਇਹ ਪ੍ਰਗਟਾਵਾ ਸ. ਮਹਿੰਦਰ ਸਿੰਘ ਕੈਥ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੇ ਅੱਜ ਸਥਾਨਕ ਪੰਚਾਇਤ ਭਵਨ ਵਿਖੇ ਜਿਲਾ ਨਰੇਗਾ ਕਮੇਟੀ ਮੀਟਿੰਗ ਸਮੇ ਮਹਾਤਮਾ ਗਾਂਧੀ ਨਰੇਗਸ ਸਕੀਮ ਦੇ ਲਾਗੂ ਕਰਨ ਸਬੰਧੀ ਜਾਇਜਾ ਲੈਣ ਲਈ ਆਯੋਜਿਤ ਮੀਟਿੰਗ ਨੂੰ ਸੰਬੋਧਨ ਕਰਦਿਆ ਕੀਤਾ। ਉਨਾ ਅੱਗੇ ਦੱਸਿਆ ਕਿ ਉਪਰੋਕਤ ਰਾਸ਼ੀ ਵਿੱਚੋ 3.50 ਕਰੋੜ ਰੁਪਏ ਜਿਲੇ ਦੇ ਪੇਡੂ ਖੇਤਰਾਂ ਵਿੱਚ ਖਰਚ ਕੀਤੇ ਜਾ ਚੁੱਕੇ ਹਨ ਅਤੇ ਜਿਸ ਵਿਚੋ 1 ਕਰੋੜ 10 ਲੱਖ ਰੁਪਏ ਪਠਾਨਕੋਟ ਜਿਲੇ ਦੇ ਪੇਡੂ ਖੇਤਰਾ ਵਿੱਚ ਖਰਚ ਕੀਤੇ ਗਏ ਹਨ। ਅਤੇ 3.50 ਕਰੋੜ ਰੁਪਏ ਦੀ ਹੋਰ ਰਾਸ਼ੀ  à¨œà¨¿à¨²à¨¾ ਗੁਰਦਾਸਪੁਰ ਦੇ ਪੇਡੂ ਖੇਤਰਾਂ ਅੰਦਰ ਜਿਲਾ ਵਿਕਾਸ ਤੇ ਪੰਚਾਇਤ ਵਿਭਾਗ ਰਾਹੀਂ ਖਰਚ ਕੀਤੀ ਜਾ ਰਹੀ ਹੈ। ਇਸ ਮੌਕੇ ‘ਤੇ ਸ. ਕੈਥ ਨੇ ਮਹਾਤਮਾ ਗਾਂਧੀ ਕੌਮੀ ਪੇਂਡੂ ਰੋਜ਼ਗਾਰ ਸ਼ਰਤੀਆ ਸਕੀਮ ਅਧੀਨ ਸਰਕਾਰੀ ਸ਼ਰਤਾ ਤੇ ਨਿਯਮਾ ਅਨੁਸਾਰ ਹੀ ਸਬੰਧਿਤ ਵਿਭਾਗਾ ਦੇ ਅਧਿਕਾਰੀਅਆ ਨੂੰ ਗਰਾਟਾ ਖਰਚ ਕਰਨ ਲਈ ਆਦੇਸ਼ ਦਿੱਤੇ। ਉਨਾ ਬੀ.ਡੀ.ਪੀ.ਓ ਨੂੰ ਪੰਚਾਇਤੀ ਜਮੀਨਾ ਜਿੰਨਾ ਵਿੱਚ ਖੇਤੀ ਨਹੀ ਹੋ ਰਹੀ , ਉਨਾ ਵਿੱਚ ਪੰਚਾਇਤੀ ਮਤੇ ਪਾ ਕੇ ਪੌਦੇ ਲਗੁਣ ਲਈ ਕਿਹਾਅਤੇ ਇਸ ਲਈ ਉਨਾ ਬਲਾਕ ਪੱਧਰ ਤੇ ਬੀ.ਡੀ.ਪੀ.ਓਜ ਨੂੰ ਨਰਸਰੀਆਂ ਤਿਆਰ ਕਰਵਾਉਣ ਲਈ ਵੀ ਆਦੇਸ਼ ਦਿੱਤੇ। ਉਨਾ ਪਿੰਡਾਂ ਦੀਅੰ ਲਿੰਕ ਸੜਕਾਂ ਦੇ ਬਰਮ ਕਿਸਾਨਾ ਵਲੋ ਆਪਣੀਆਂ ਪੈਲੀਆਂ ਵਿੱਚ ਮਿਲਾ ਕੇ ਕੀਤੇ ਗਏ ਨਜਾਇਜ ਤੁਰੰਤ ਖਾਲੀ ਕਰਵਾ ਕੇ ਉਨਾ ‘ਤੇ ਮਿੱਟੀ ਪਾਉਣ ਤੇ ਪਿੰਡਾਂ ਦੇ ਟੋਭਿਆ ਦੀ ਪਾਣੀ ਦੀ ਸਹੀ ਵਰਤੋ ਲਈ ਟੋਭਿਆਂ ਦੀ ਸਫਾਈ ਕਰਕੇ ਰੀਟੇਨਿੰਗ ਵਾਲ ਕਰਕੇ ਉਸਦੇ ਪਾਣੀ ਨੂੰ ਖੇਤੀ ਮੰਤਵ ਲਈ ਵਰਤੋ ਵਿੱਚ ਲਿਆਉਣ ਦੇ ਆਦੇਸ਼ ਦਿੱਤੇ।
            ਡਿਪਟੀ ਕਮਿਸ਼ਨਰ ਸ੍ਰੀ ਕੈਥ ਨੇ ਇਹ ਵੀ ਦੱਸਿਆਕਿ ਮਹਾਤਮਾ ਗਾਂਧੀ ਕੌਮੀ ਪੇਂਡੂ ਰੋਜ਼ਗਾਰ ਸ਼ਰਤੀਆ ਸਕੀਮ  à¨…ਧੀਨ ਪੇਡੂ ਖੇਤਰ ਵਿੱਚ ਰਹਿੰਦੇ ਪਰਿਵਾਰਾ ਨੂੰ 100 ਦਿਨ ਦਾ ਰੋਜ਼ਗਾਰ ਮੁਹੱਈਆ ਕਰਵਾਉਣ ਦੇ ਮੰਤਵ ਨਾਲ ਵਿਕਾਸ ਕੰਮ ਕਰਵਾਏ ਜਾਣ। ਉਨਾ ਅੱਗੇ ਦੱਸਿਆ ਕਿ ਚਾਲੂ ਵਿੱਤੀ ਸਾਲ 2011-12 ਹੁਣ ਤਕ 5597 ਪਰਿਵਾਰਾ ਨੂੰ 1 ਲੱਖ 10 ਹਜਾਰ 557 ਦਿਹਾੜੀਆਂ ਦਾ ਰੋਜਗਾਰ ਮੁਹੱਈਆ ਕਰਵਾਇਆ ਜਾ ਚੁੱਕਾ ਹੈ। ਉਨਾ ਅੱਗੇ ਕਿਹਾ ਕਿ ਗਰਾਮ ਪੰਚਾਇਤਾ ਅਤੇ ਲਾਈਨ ਵਿਭਾਗਾ ਵਲੋ ਖਰਚ ਕੀਤੀ ਰਾਸ਼ੀ ਸਕੀਮ ਦੀਆਂ ਅਗਵਾਈ ਲੀਆ ਅਨੁਸਾਰ ਹੋਣੀ ਚਾਹਦੀ ਹੈ, ਜਿਸ ਤਹਿਤ 60 ਪ੍ਰਤੀਸ਼ਤ ਲੈਬਰ ਅਤੇ 40 ਪ੍ਰਤੀਸ਼ਤ ਮੀਟੀਰੀਅਲ ਤੇ ਖਰਚ ਹੋਣਾ ਚਾਹੀਦਾ ਹੈ। ਅਤੇ ਨਿਯਮਾ ਦਾ ਪਾਲਣਾ ਨਾ ਕਰਨ ਵਾਲੇ ਅਧਿਕਾਰੀਆਂ ਤੋਂ ਰਿਕਵਰੀ ਤੋ ਖਰਚ ਕੀਤੀ ਰਾਸ਼ੀ ਦੀ ਰਿਕਵਰੀ ਤੇ ਉਨਾ ਖਿਲਾਫ ਅਨੁਸਾਸਿਤੀ ਕਾਰਵਾਈ ਕੀਤੀ ਜਾ ਸਕਦੀ ਹੈ। ਉਨਾ ਇਹ ਵੀ ਦੱਸਿਆ ਤਿ ਸਰਕਾਰ ਵਲੋ 28 ਜੁਲਾਈ 2011 ਤੋ ਮਜਦੂਰੀ ਦਿਹਾੜੀ ਦਾ ਰੇਟ 123 ਰੁਪਏ ਤੋ ਵਧਾ ਕੇ 153 ਰੁਪਏ ਕਰ ਦਿੱਤਾ ਗਿਆ ਹੈ। ਇਸ ਮੌਕੇ ਹੋਰਨਾ ਤੋ ਇਲਾਵਾ ਸ੍ਰੀ ਸਤੀਸ਼ ਵਵਿਸ਼ਟ ਏ.ਡੀ.ਸੀ (ਵਿ) ਗੁਰਦਾਸਪੁਰ, ਸ. ਰਣਬੀਰ ਸਿੰਘ ਮੂਧਲ ਡੀ.ੀਡ.ਪੀ.ਓ ਤੇ ਜਿਲੇ ਦੇ ਸਮੂਹ ਬਲਾਕ ਵਿਕਾਸ ੱਤੇ ਪੰਚਾਇਤ ਅਫਸਰ ਤੋਂ ਇਲਾਵਾ ਲਾਈਨ ਵਿਭਾਗਾ ਦੇ ਅਧਿਕਾਰੀ ਹਾਜਰ ਸਨ।

Translate »