October 21, 2011 admin

ਪ੍ਰਸ਼ਾਂਤ ਭੂਸ਼ਨ 22 ਨੂੰ ਅਮਰੀਕਾ ਵਿੱਚ

ਡੇਟਨ (ਚਰਨਜੀਤ ਸਿੰਘ ਗੁਮਟਾਲਾ) : ਸੁਪਰੀਮਕੋਰਟ ਦੇ ਪ੍ਰਸਿੱਧ ਵਕੀਲ, ਸਮਾਜ ਸੇਵੀ ਤੇ ਅੰਨਾ ਹਜ਼ਾਰੇ ਟੀਮ ਦੇ ਮੈਂਬਰ ਪ੍ਰਸ਼ਾਂਤ ਭੂਸ਼ਨ 22 ਅਕਤੂਬਰ ਦਿਨ ਸ਼ਨੀਵਾਰ ਨੂੰ ਅਮਰੀਕਾ ਦੇ ਪ੍ਰਸਿੱਧ ਸ਼ਹਿਰ ਸ਼ਿਕਾਗੋ ਵਿਖੇ ਦੋ ਜਨ ਸਭਾਵਾਂ ਨੂੰ ਸੰਬੋਧਨ ਕਰਨਗੇ। ਉਹ ਸਵੇਰੇ 10 ਵਜੇ ਤੋਂ 12 ਵਜੇ ਤੀਕ ਸਟਰਿਚ ਸਕੂਲ ਆਫ਼ ਮੈਡੀਸਨ, ਲੋਯੋਲਾ ਯੂਨੀਵਰਸਿਟੀ, 2160 ਐਸ. ਫਸਟ ਐਵੇਨਿਊ ਮੇਅਵੂਡ ਵਿਖੇ ਆਪਣੇ ਵਿਚਾਰ ਰਖਣਗੇ ਤੇ ਇਸੇ ਦਿਨ ਸ਼ਾਮ ਨੂੰ 2 ਵਜੇ ਤੋਂ 4 ਵਜੇ ਤੀਕ ਗੰਜ ਹਾਲ, ਰੂਜ਼ਵੈਲਟ ਯੂਨੀਵਰਸਿਟੀ, 430 ਐਸ ਮਿਚੀਗਨ ਐਵੇਨਿਊ ਵਿਖੇ ਸ੍ਰੋਤਿਆਂ ਦੇ ਸਨਮੁੱਖ ਹੋਣਗੇ। ਉਨ੍ਹਾਂ ਦਾ ਬੋਲਣ ਦਾ ਵਿਸ਼ਾ ਹੋਵੇਗਾ, ”ਭਾਰਤ ਦੇ ਭਵਿੱਖ ਦਾ ਪੁਨਰ-ਨਿਰਮਾਣ: ਕੁਰੱਪਸ਼ਨ ਵਿਰੋਧੀ ਲੋਕ ਪਾਲ ਬਿਲ (ਰਿਸ਼ੇਪਿੰਗ ਇੰਡੀਆ’à©› ਫਿਊਚਰ: ਐਨ ਆਂਟੀ ਕੁਰੱਪਸ਼ਨ ਜਨ ਲੋਕ ਪਾਲ ਬਿਲ”। ਇਹ ਆਮ ਗੱਲਬਾਤ ਹੋਵੇਗੀ ਤੇ ਹਰੇਕ ਨੂੰ ਇਸ ਵਿੱਚ ਸ਼ਾਮਲ ਹੋਣ ਲਈ ਖੁੱਲਾ ਸੱਦਾ ਦਿੱਤਾ ਗਿਆ ਹੈ।ਸ਼ਲਿਨੀ ਗੁਪਤਾ ਅਨੁਸਾਰ ਜਨ ਲੋਕਪਾਲ ਬਿਲ ਤੋਂ ਇਲਾਵਾ ਉਹ ਅੰਨਾ ਹਜ਼ਾਰੇ ਵਲੋਂ ਚਲਾਈ ਜਾ ਰਹੀ ਲੋਕ ਲਹਿਰ ਦੇ ਭਵਿੱਖ ਬਾਰੇ ਵੀ ਦੱਸਣਗੇ ਤੇ ਇਹ ਵੀ ਜਾਣਕਾਰੀ ਦੇਣਗੇ ਕਿ ਵਿਦੇਸ਼ਾਂ ਵਿੱਚ ਬੈਠੇ ਭਾਰਤੀ ਇਸ ਲਹਿਰ ਵਿੱਚ ਕੀ ਯੋਗਦਾਨ ਪਾ ਸਕਦੇ ਹਨ ਤਾਂ ਜੋ ਭਾਰਤ ਵਿਚੋਂ ਰਿਸ਼ਵਤਖੋਰੀ ਨੂੰ ਖਤਮ ਕੀਤਾ ਜਾ ਸਕੇ। ਵਧੇਰੇ ਯਾਣਕਾਰੀ ਲੈਣ ਲਈ ਸ਼ਲਿਨੀ ਗੁਪਤਾ ਨਾਲ ਉਨਾਂ ਦੇ ਫੋਨ ਨੰਬਰ 6303462332 ‘ਤੇ ਸਪੰਰਕ ਕੀਤਾ ਜਾ ਸਕਦਾ ਹੈ।

Translate »