October 21, 2011 admin

ਪੰਜਾਬੀ ਲਿਖਾਰੀ ਸਭਾ ਕੈਲਗਰੀ ਦੇ ਸਕੱਤਰ ਨੂੰ ਵੱਡਾ ਸਦਮਾ ਇੱਕੋ ਇੱਕ 3 ਸਾਲਾ ਪੁਤਰੀ ਦਾ ਵਿਛੋੜਾ

ਬਠਿੰਡਾ, 20 ਅਕਤੂਬਰ (ਤੁੰਗਵਾਲੀ) : ਇਹ ਖਬਰ ਸਾਹਿਤਕ ਹਲਕਿਆਂ ਵਿੱਚ ਬੜੇ ਦੁੱਖ ਨਾਲ ਪੜ੍ਹੀ ਜਾਵੇਗੀ ਕਿ ਪੰਜਾਬੀ ਲਿਖਾਰੀ ਸਭਾ ਕੈਲਗਰੀ ਕੈਨੇਡਾ ਦੇ ਸਕੱਤਰ ਅਤੇ ਉੱਘੇ ਪੰਜਾਬੀ ਲਿਖਾਰੀ ਭੋਲਾ ਸਿੰਘ ਚੌਹਾਨ (ਤੁੰਗਵਾਲੀ) ਦੀ ਇੱਕੋ ਇੱਕ ਪੁੱਤਰੀ ਸਦੀਵੀ ਵਿਛੋੜਾ ਦੇ ਗਈ ਹੈ। ਉਹ (ਜੁਗਾਦ ਕੌਰ) ਮਾਤਰ 3 ਸਾਲ ਦੀ ਨੰਨ੍ਹੀ ਬੱਚੀ ਸੀ। ਜੁਗਾਦ ਕੌਰ ਪਿਛਲੇ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੀ ਸੀ ਤੇ ਕੈਨੇਡਾ ਦੇ  ਵੱਡੇ ਵੱਡੇ ਹਸਪਤਾਲਾਂ ਵਿੱਚ ਵੀ ਉਸਦਾ ਇਲਾਜ਼ ਕਰਵਾਇਆ ਜਾ ਰਿਹਾ ਸੀ ਪਰ ਪ੍ਰਮਾਤਮਾ ਨੂੰ ਕੁੱਝ ਹੋਰ ਹੀ ਮਨਜੂਰ ਸੀ। 16 ਅਕਤੂਬਰ ਨੂੰ ਸਵੇਰੇ ਸਵੇਰੇ ਬੱਚੀ ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਕੇ ਪ੍ਰਭੂ ਚਰਨਾਂ ਵਿੱਚ ਜਾ ਬਿਰਾਜੀ ਹੈ ਜਿਸ ਨਾਲ ਭੋਲਾ ਸਿੰਘ ਚੌਹਾਨ, ਉਨ੍ਹਾਂ ਦੀ ਪਤਨੀ ਹਰਭਜਨ ਕੌਰ ਭੋਲਾ ਸਿੰਘ ਚੌਹਾਨ ਦੇ ਮਾਤਾ ਪਿਤਾ ਸ੍ਰ. ਤੇਜਾ ਸਿੰਘ ਚੌਹਾਨ ਅਤੇ ਬਸੰਤ ਕੌਰ ਚੌਹਾਨ ਗਹਿਰੇ ਸਦਮੇ ਵਿੱਚ ਹਨ। ਪੰਜਾਬੀ ਲਿਖਾਰੀ ਸਭਾ ਦੇ ਪ੍ਰਧਾਨ ਗੁਰਬਚਨ ਬਰਾੜ, ਮੀਤ ਪ੍ਰਧਾਨ ਮਹਿੰਦਰ ਐਸ.ਪਾਲ, ਜਨਰਲ ਸਕੱਤਰ ਤਰਲੋਚਨ ਸੈਂਭੀ, ਖਜਾਨਚੀ ਬਲਜਿੰਦਰ ਸੰਘਾ, ਮੀਡੀਆ ਸਲਾਹਕਾਰ ਅਤੇ ਸਾਬਕਾ ਸਕੱਤਰ ਹਰਬੰਸ ਸਿੰਘ ਬੁੱਟਰ, ਮੈਂਬਰਾਨ ਬਲਵੀਰ ਗੋਰਾ, ਹਰੀਪਾਲ, ਪਰਮਜੀਤ ਸੰਦਲ, ਅਵਨਿੰਦਰ ਨੂਰ, ਜੋਰਾਵਰ ਬਾਂਸਲ ਅਤੇ ਸਮੂਹ ਕੈਲਗਰੀ ਪੰਜਾਬੀ ਭਰਾਵਾਂ ਨੇ ਬੱਚੀ ਜੁਗਾਦ ਕੌਰ ਦੇ ਅਕਾਲ ਚਲਾਣੇ ‘ਤੇ ਦੁਖੀ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਬੱਚੀ ਦਾ ਅੰਤਮਿ ਸੰਸਕਾਰ ਆਗਾਮੀ 23 ਅਕਤੂਬਰ ਦਿਨ ਐਤਵਾਰ ਨੂੰ ਦੁਪਹਿਰ 2.30 ਵਜੇ 3219-4ਸਟਰੀਟ ਨਾਰਥ ਵੈਸਟ ਕੈਲਗਰੀ ਵਾਲੇ ਫਿਊਨਰਲ ਹੋਮ ਵਿਖੇ ਹੋਵੇਗਾ। ਉਸੇ ਦਿਨ ਅੰਤਿਮ ਅਰਦਾਸ ਗੁਰੂ ਰਾਮਦਾਸ ਦਰਬਾਰ 84 ਸਟਰੀਟ- ਮੈਕਨਾਈਟ ਕੈਲਗਰੀ ਵਿਖੇ ਹੋਵੇਗੀ। ਇਹ ਖਬਰ ਪੋੰਡ ਤੁੰਗਵਾਲੀ ਵਿਖੇ ਪਹੁੰਚਦੇ ਹੀ ਸੋਗ ਦੀ ਲਹਿਰ ਦੌੜ ਗਈ। ਪਿੰਡ ਤੁੰਗਵਾਲੀ ਵਾਸੀਆਂ ਸਰਪੰਚ ਸੋਮਾ ਦੇਵੀ, ਸੁਰਿੰਦਰ ਕੁਮਾਰ ਭੁੱਚੋ ਮੰਡੀ, ਉੱਘੇ ਪੱਤਰਕਾਰ ਸੁਖਨੈਬ ਸਿੰਘ ਸਿੱਧੁ, ਉੱਘੇ ਕਲਾਕਾਰ ਬਲਵੀਰ ਚੋਟੀਆ,  ਸੁਰੇਸ਼ ਕੁਮਾਰ, ਸੁਰਿੰਦਰ ਸੋਮੀ, ਅਵਤਾਰ ਸਿੰਘ ਤੁੰਗਵਾਲੀ ਆਦਿ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

Translate »