October 21, 2011 admin

ਜੱਚੇ-ਬੱਚੇ ਦੀ ਸਿਹਤ-ਸੰਭਾਲ ਸਬੰਧੀ ਵਰਕਸ਼ਾਪ

ਕਪੂਰਥਲਾ – ਡਿਪਟੀ ਕਮਿਸ਼ਨਰ ਕਪੂਰਥਲਾ ਡਾ| ਹਰਕੇਸ਼ ਸਿੰਘ ਸਿੱਧੂ ਦੇ ਨਿਰਦੇਸ਼ਾਂ ਹੇਠ ਸਿਵਲ ਸਰਜਨ ਡਾ| ਹਰਿਦੰਰ ਸਿੰਘ ਦੀ ਅਗਵਾਈ ਹੇਠ ਜੱਚੇ-ਬੱਚੇ ਦੀ ਸਿਹਤ ਸੰਭਾਲ ਬਾਰੇ ਜ਼ਿਲ੍ਹਾ ਪੱਧਰੀ ਵਰਕਸ਼ਾਪ ਲਗਾਈ ਗਈ। ਇਸ ਵਰਕਸ਼ਾਪ ਦੀ ਪ੍ਰਧਾਨਗੀ ਕਰਦੇ ਡਾ| ਰਾਜ ਕੁਮਾਰ ਨੇ ਦੱਸਿਆ ਕਿ ਸਰਕਾਰੀ ਹਸਪਤਾਲਾਂ ’ਚ ਜਣੇਪੇ ਲਈ ਮਾਹਿਰ ਸਟਾਫ ਤਾਇਨਾਤ þ, ਮੁਫ਼ਤ ਦਵਾਈਆਂ ਦਿੱਤੀਆਂ ਜਾਦੀਆਂ ਹਨ ਅਤੇ ਇਥੋਂ ਤੱਕ ਕਿ ਘਰ ਆਉਣ-ਜਾਣ ਲਈ ਖਰਚਾ ਵੀ ਸਰਕਾਰ ਦੁਆਰਾ ਦਿੱਤਾ ਜਾਂਦਾ þ। ਇਸ ਤੋਂ ਇਲਾਵਾ ਪੰਜਾਬ ਸਰਕਾਰ ਦੁਆਰਾ ਚਲਾਈ ਗਈ ਮਾਤਾ ਕੁਸ਼ਲਿਆ ਯੋਜਨਾ ਅਧੀਨ ਜਣੇਪਾ ਕਰਵਾਉਣ ਵਾਲੀ ਹਰ ਔਰਤ ਨੂੰ ਇਕ ਹਜ਼ਾਰ ਰੁਪਏ ਦੀ ਨਗਦ ਸਹਾਇਤਾ ਦਿੱਤੀ ਜਾਂਦੀ þ। ਇਸ ਮੌਕੇ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ| ਚਮਨ ਲਾਲ ਨੇ ਦੱਸਿਆ ਕਿ ਇਹ ਵਰਕਸ਼ਾਪ ਲੋਕਾਂ ਨੂੰ ਸਰਕਾਰੀ ਸਹੂਲਤਾਂ ਦੀ ਜਾਣਕਾਰੀ ਦੇਣ ਲਈ þ, ਤਾਂ ਕਿ ਉਹ ਨਿੱਜੀ ਹਸਪਤਾਲਾਂ ’ਚ #ੱਟ ਦਾ ਸ਼ਿਕਾਰ ਨਾ ਹੋਣ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ| ਦਵਿੰਦਰ ਬੰਗਾ, ਡਾ| ਸਿੰਮੀ ਧਵਨ, ਮਾਸ ਮੀਡੀਆ ਅਫਸਰ ਪ੍ਰਗਟ ਸਿੰਘ ਨੇ ਵੀ ਸਰਕਾਰੀ ਸਹੂਲਤਾਂ ਬਾਬਤ ਜਾਣਕਾਰੀ ਸਾਂਝੀ ਕੀਤੀ। ਵਰਕਸ਼ਾਪ ’ਚ ਹੋਰਨਾਂ ਤੋਂ ਇਲਾਵਾ ਰੈਡ ਕਰਾਸ ਦੇ ਸੈਕਟਰੀ ਜਗਜੀਤ ਸਿੰਘ, ਅਧਿਆਪਕਾ ਜਸਕਰਨਜੀਤ ਕੌਰ, ਪਿ੍ਰਅੰਕਾ ਸ਼ਰਮਾ, ਸ੍ਰੀ ਸੈਮਸਨ ਮਸੀਹ ਕੁਆਰਡੀਨੇਟਰ ਜ਼ਿਲ੍ਹਾ ਨਹਿਰੂ ਯੁਵਾ ਕੇਂਦਰ ਨੇ ਵੀ ਹਿੱਸਾ ਲਿਆ। ਇਸ ਮੌਕੇ ਆਈ| ਸੀ| ਡੀ| ਐਸ| ਵਿਭਾਗ ਦੇ ਅਮਲੇ ਨੇ ਹਿੱਸਾ ਲਿਆ।

Translate »