October 21, 2011 admin

· ਪੰਜਾਬ ਸਰਕਾਰ ਵਲੋਂ ਕਿਸਾਨਾਂ ਨੂੰ ਕਣਕ ਦਾ 1370296 ਕੁਇੰਟਲ ਬੀਜ ਸਬਸਿਡੀ ਤੇ ਦਿੱਤਾ ਜਾਵੇਗਾ · ਖੇਤੀ ਦੀਆਂ ਆਧੁਨਿਕ ਮਸ਼ੀਨਾਂ ਤੇ 3 ਕਰੋੜ ਰੁਪਏ ਸਬਸਿਡੀ ਵਜੋਂ ਦਿੱਤੇ ਜਾਣਗੇ -ਡਾ|ਭੱਟੀ · ਜਿ਼ਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ ਅਤੇ ਪ੍ਰਦਰਸਨੀਆਂ ਦਾ 2000 ਤੋਂ ਵੱਧ ਕਿਸਾਨਾਂ ਨੇ ਲਾਭ ਉਠਾਇਆ ।

ਜਲੰਧਰ – ਪੰਜਾਬ ਸਰਕਾਰ ਵਲੋਂ 1370296 ਕੁਇੰਟਲ ਕਣਕ ਦਾ ਸੋਧਿਆ ਬੀਜ 500 ਰੁਪਏ ਪ੍ਰਤੀ ਕੁਇੰਟਲ ਸਬਸਿਡੀ ਦੇ ਅਧਾਰ ਤੇ ਕਿਸਾਨਾਂ ਨੂੰ ਬਿਜਾਈ ਵਾਸਤੇ ਦਿੱਤਾ ਜਾਵੇਗਾ ਅਤੇ ਕਿਸਾਨਾਂ ਨੂੰ ਜਿਪਸਮ ਅਤੇ ਮਾਈਕਰੋਨਿਊਟਰੀਅਂੈਟ ਖਾਦਾਂ ਉਤੇ ਵੀ 500 ਰੁਪਏ ਪ੍ਰਤੀ ਹੈਕਟੇਅਰ ਸਬਸਿਡੀ ਮੁਹੱਈਆ ਕਰਵਾਈ ਜਾਵੇਗੀ।ਇਹ ਜਾਣਕਾਰੀ ਡਾ|ਹਰਵਿੰਦਰ ਸਿੰਘ ਭੱਟੀ ਸੰਯੁਕਤ ਡਾਇਰੈਕਟਰ ਖੇਤੀਬਾੜੀ ਵਿਭਾਗ,ਪੰਜਾਬ ਨੇ ਅੱਜ ਇਥੇ ਅਮਰ ਪੇਲੈਸ ਜੀ|ਟੀ|ਰੋਡ ਭੋਗਪੁਰ ਵਿਖੇ ਹਾੜ੍ਹੀ ਦੀਆਂ ਫਸਲਾਂ ਦੀ ਬਿਜਾਈ ਸਬੰਧੀ ਜਿ਼ਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ ਨੂੰ ਸੰਬੋਧਨ ਕਰਦਿਆਂ ਦਿੱਤੀ।ਇਸ ਕੈਂਪ ਵਿੱਚ ਜਿ਼ਲ੍ਹਾ ਭਰ ਤੋਂ ਆਏ ਹੋਏ 2000 ਤੋਂ ਵੱਧ ਕਿਸਾਨਾਂ ਨੇ ਭਾਗ ਲਿਆ ਅਤੇ ਆਤਮਾ ਸਕੀਮ ਅਧੀਨ ਖੇਤੀਬਾੜੀ ਅਤੇ ਇਸ ਨਾਲ ਜੁੜੇ ਹੋਏ ਹੋਰ ਸਹਾਇਕ ਧੰਦਿਆਂ ਸਬੰਧੀ ਲਗਾਈਆਂ ਗਈਆਂ ਪ੍ਰਦਰਸ਼ਨੀਆਂ ਤੋਂ ਭਰਪੂਰ ਜਾਣਕਾਰੀ ਪ੍ਰਾਪਤ ਕਰਨ ਦੇ ਨਾਲ-ਨਾਲ ਬੀਜਾਂ,ਕੀਟ ਨਾਸ਼ਕ ਦਵਾਈਆਂ,ਮਸ਼ੀਨਾਂ ਅਤੇ ਅਗਾਂਹ ਵਧੂ ਕਿਸਾਨਾਂ ਵਲੋਂ ਤਿਆਰ ਕੀਤੀਆਂ ਖੇਤੀ ਅਧਾਰਤ ਖਾਣ-ਪੀਣ ਵਾਲੀਆਂ ਵਸਤਾਂ ਦੀ ਵੱਡੇ ਪੱਧਰ ਤੇ ਖਰੀਦੋ ਫਰੋਖਤ ਵੀ ਕੀਤੀ।ਉਨ੍ਹਾਂ ਕਿਹਾ ਕਿ ਇਸ ਸਾਲ 35 ਲੱਖ ਹੈਕਟੇਅਰ ਰਕਬੇ ਵਿਚ ਕਣਕ ਦੀ ਬਿਜਾਈ ਕੀਤੀ ਜਾ ਰਹੀ ਹੈ ਜਦਕਿ ਖੇਤੀ ਵਿਭਿੰਨਤਾ ਪ੍ਰੋਗਰਾਮ ਅਧੀਨ ਇਹ ਰਕਬਾ ਪਿਛਲੇ ਸਾਲ ਤੋਂ 10000 ਹੈਕਟੇਅਰ ਘੱਟ ਰੱਖਿਆ ਗਿਆ ਹੈ।
                   ਉਨ੍ਹਾਂ ਦੱਸਿਆ ਕਿ ਹਾੜ੍ਹੀ ਦੀ ਫਸਲ ਵਾਸਤੇ ਪੰਜਾਬ ਸਰਕਾਰ ਵਲੋਂ ਖਾਦਾਂ ਦੇ ਢੁਕਵੇਂ ਪ੍ਰਬੰਧ ਕੀਤੇ ਜਾ ਚੁੱਕੇ ਹਨ ਕਿਸਾਨਾਂ ਨੂੰ ਬਿਜਾਈ ਦੌਰਾਨ ਖਾਦਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ।ਉਨ੍ਹਾਂ ਦੱਸਿਆ ਕਿ 13,50,000 ਟਨ ਯੂਰੀਆ,4,15,000 ਮੀਟਰਿਕ ਟਨ ਡੀ|ਏ|ਪੀ|,50000 ਮੀਟਰਿਕ ਟਨ ਪੋਟਾਸ਼ ਦਾ ਪ੍ਰਬੰਧ ਕੀਤਾ ਗਿਆ ਹੈ।ਸ੍ਰੀ ਭੱਟੀ ਨੇ ਇਹ ਵੀ ਦੱਸਿਆ ਕਿ ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਆਧੁਨਿਕ ਤਕਨੀਕਾਂ ਰਾਹੀਂ ਖੇਤੀਬਾੜੀ ਦਾ ਧੰਦਾ ਕਰਨ ਦੇ ਮਨੋਰਥ ਨਾਲ ਵੱਖ-ਵੱਖ ਤਰ੍ਹਾਂ ਦੀਆਂ ਖੇਤੀਬਾੜੀ ਨਾਲ ਸਬੰਧਿਤ ਮਸ਼ੀਨਾਂ ਉਤੇ 300 ਲੱਖ ਰੁਪਏ ਦੀ ਸਬਸਿਡੀ ਉਪਦਾਨ ਦੇ ਤੌਰ ਤੇ ਦਿੱਤੀ ਗਈ ਹੈ ਜਿ਼ਨ੍ਹਾਂ ਵਿਚ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਤੋਂ ਰੋਕਣ ਦੇ ਮਨੋਰਥ ਨਾਲ ਹੈਪੀ ਸੀਡਰ ਮਸ਼ੀਨਾਂ ਸਬਸਿਡੀ ਤੇ ਦਿੱਤੀਆਂ ਜਾ ਰਹੀਆਂ ਹਨ।ਇਸ ਦੇ ਨਾਲ-ਨਾਲ 450 ਰੋਟਾ ਵੇਟਰ ਦੀਆਂ ਮਸੀਨਾਂ ,221 ਜੀਰੋ ਟਿੱਲ ਡਰਿੱਲਾਂ ਆਦਿ ਵਰਗੀਆਂ ਮਸ਼ੀਨਾਂ ਸਬਸਿਡੀ ਤੇ ਮੁਹੱਈਆ ਕਰਵਾਏ ਜਾਣ ਦਾ ਪ੍ਰੋਗਰਾਮ ਬਣਾਇਆ ਗਿਆ ਹੈ।ਉਨ੍ਹਾਂ ਅਗੇ ਦੱਸਿਆ ਕਿ ਖੇਤੀ ਵਿਭਿੰਨਤਾ ਪ੍ਰੋਗਰਾਮ ਅਧੀਨ 73000 ਹੈਕਟੇਅਰ ਰਕਬਾ ਦਾਲਾਂ ਅਤੇ ਤੇਲ ਬੀਜਾਂ ਦੀ ਫਸਲ ਹੇਠ ਲਿਆਂਦਾ ਜਾ ਰਿਹਾ ਹੈ ।ਉਨ੍ਹਾਂ ਕਿਹਾ ਕਿ ਦਾਲਾਂ ਨੂੰ ਉਤਸ਼ਾਹਿਤ ਕਰਨ ਵਾਸਤੇ ਹਰ ਬਲਾਕ ਪੱਧਰ ਤੇ ਦਾਲਾਂ ਸਬੰਧੀ ਕਿਸਾਨ ਖੇਤ ਸਕੂਲ ਲਗਾਏ ਜਾਣਗੇ ਅਤੇ ਹਰੇਕ ਸਕੂਲ ਉਤੇ 17000 ਰੁਪਏ ਹਰ ਸੀਜ਼ਨ ਦੌਰਾਨ ਖਰਚ ਕੀਤੇ ਜਾਇਆ ਕਰਨਗੇ ਅਤੇ ਦਾਲਾਂ ਦੇ ਬੀਜ 1200 ਰੁਪਏ ਕੁਇੰਟਲ ਸਬਸਿਡੀ ਉਤੇ ਕਿਸਾਨਾਂ ਨੂੰ ਮੁਹੱਈਆ ਕਰਵਾਏ ਜਾ ਰਹੇ ਹਨ ਅਤੇ ਦਾਲਾਂ ਦੀ ਬਿਜਾਈ ਵਾਸਤੇ ਵੱਖ-ਵੱਖ ਤਰ੍ਹਾਂ ਦੀਆਂ ਮਸ਼ੀਨਾਂ ਵੀ ਸਬਸਿਡੀ ਅਧਾਰ ਤੇ ਦਿੱਤੀਆਂ ਜਾ ਰਹੀਆਂ ਹਨ।ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਸਰਕਾਰ ਵਲੋਂ ਸਬਸਿਡੀ ਤੇ ਦਿੱਤੀਆਂ ਜਾ ਰਹੀਆਂ ਮਸ਼ੀਨਾਂ ਅਤੇ ਬੀਜਾਂ ਦਾ ਵੱਧ ਤੋਂ ਵੱਧ ਲਾਭ ਪ੍ਰਾਪਤ ਕਰਨ।
            ਡਾ|ਸੁਤੰਤਰ ਕੁਮਾਰ ਐੇਰੀ ਮੁੱਖ ਖੇਤੀਬਾੜੀ ਅਫਸਰ ਜਲੰਧਰ ਨੇ ਦੱਸਿਆ ਕਿ ਜਿ਼ਲ੍ਹੇ ਵਿੱਚ ਹਾੜ੍ਹੀ ਦੀਆਂ ਫਸਲਾਂ ਦੀ ਬਿਜਾਈ ਦੌਰਾਨ 1,69000 ਹੈਕਟੇਅਰ ਰਕਬਾ ਕਣਕ ਦੀ ਬਿਜਾਈ ਹੇਠ ਲਿਆ ਕੇ 7,93000 ਮੀਟਰਿਕ ਟਨ ਕਣਕ ਦੀ ਪੈਦਾਵਾਰ ਕਰਨ ਦਾ ਟੀਚਾ ਰੱਖਿਆ ਗਿਆ ਹੈ।ਉਨ੍ਹਾਂ ਦੱਸਿਆ ਕਿ ਇਸ ਸਾਲ ਖੇਤੀ ਵਿਭਿੰਨਤਾ ਪ੍ਰੋਗਰਾਮ ਅਧੀਨ ਪਿਛਲੇ ਸਾਲ ਦੇ 7346 ਹੈਕਟੇਅਰ ਰਕਬੇ ਦੇ ਮੁਕਾਬਲੇ 8658 ਹੈਕਟੇਅਰ ਰਕਬੇ ਵਿੱਚ ਕਮਾਦ ਦੀ ਬਿਜਾਈ ਕੀਤੀ ਗਈ ਹੈ।ਉਨ੍ਹਾਂ ਦੱਸਿਆ ਕਿ ਖਾਦਾਂ,ਬੀਜਾਂ ਅਤੇ ਕੀਟ ਨਾਸ਼ਕ ਦਵਾਈਆਂ ਦੇ ਕਵਾਲਟੀ ਸੁਧਾਰ ਵਾਸਤੇ ਜਿ਼ਲ੍ਹੇ ਵਿਚ ਗਠਤ ਕੀਤੀਆਂ ਗਈਆਂ ਟੀਮਾਂ ਵਲੋ 145 ਸੈਂਪਲ ਖਾਦਾਂ, 170 ਸੈਪਲ ਕੀਟ ਨਾਸ਼ਕ ਦਵਾਈਆਂ ਅਤੇ 80 ਸੈਂਪਲ ਬੀਜਾਂ ਦੇ ਭਰੇ ਗਏ ਹਨ ਜਿਹੜੇ ਕਿ ਲੈਬਾਰਟਰੀਆਂ ਨੂੰ ਟੈਸਟ ਕਰਨ ਲਈ ਭੇਜੇ ਗਏ ਹਨ। ਉਨ੍ਹਾਂ ਕਿਹਾ ਕਿ ਘਟੀਆ ਕੁਆਲਟੀ ਦੀਆਂ ਦਵਾਈਆਂ,ਬੀਜ ਅਤੇ ਖਾਦਾਂ ਵੇਚਣ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।
            ਇਸ ਮੌਕੇ ਤੇ ਸ੍ਰੀ ਬੰਤਾ ਸਿੰਘ ਬੁੱਟਰ ਡਾਇਰੈਕਟਰ ਪੰਜਾਬ ਮੰਡੀ ਬੋਰਡ ਨੇ ਦੱਸਿਆ ਕਿ ਸਰਕਾਰ ਵਲੋਂ ਝੋਨੇ ਦੀ ਖਰੀਦ ਲਈ 18600 ਕਰੋੜ ਰੁਪਏ ਦਾ ਪ੍ਰਬੰਧ ਕੀਤਾ ਗਿਆ ਹੈ ਅਤੇ ਕਿਸਾਨਾਂ ਨੂੰ 48 ਘੰਟਿਆਂ ਵਿਚ ਝੋਨੇ ਦੀ ਅਦਾਇਗੀ ਕਰਨ ਨੂੰ ਯਕੀਨੀ ਬਣਾਇਆ ਗਿਆ ਹੈ।ਉਨ੍ਹਾਂ ਇਹ ਵੀ ਦੱਸਿਆ ਕਿ ਪੰਜਾਬ ਵਿਚ ਝੋਨੇ ਦੀ ਖਰੀਦ ਵਾਸਤੇ 1745 ਖਰੀਦ ਕੇਂਦਰ ਤਿਆਰ ਕੀਤੇ ਗਏ ਹਨ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਅਪਣਾ ਝੋਨਾ ਮੰਡੀਆਂ ਵਿਚ ਸੁਕਾ ਕੇ ਲਿਆਉਣ ਤਾਂ ਕਿ ਉਨ੍ਹਾਂ ਨੂੰ ਮੰਡੀ ਵਿਚ ਲੰਮਾ ਸਮਾਂ ਬੈਠਣਾ ਨਾ ਪਵੇ।ਇਸ ਮੌਕੇ ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਆਏ ਖੇਤੀਬਾੜੀ ਮਾਹਿਰਾਂ ਵਿੱਚ ਡਾ|ਐਸ|ਪੀ|ਐਸ|ਬਰਾੜ ਨੇ ਫਸਲਾਂ ਨੂੰ ਰੋਗਾਂ ਤੋਂ ਬਚਾਉਣ, ਡਾ|ਸੁਰਜੀਤ ਸਿੰਘ ਨੇ ਕਣਕ ਦੀਆਂ ਕਿਸਮਾਂ ਸਬੰਧੀ, ਡਾ|ਜੇ|ਐਸ|ਕੁਲਾਰ ਨੇ ਫਸਲੀ ਕੀੜਿਆਂ ਮਕੌੜਿਆਂ ਸਬੰਧੀ, ਡਾ|ਬੈਨੀਪਾਲ ਨੇ ਭੋਂ ਪਰਖ ਅਤੇ ਡਾ|ਚੰਦਰ ਮੋਹਨ ਨੇ ਫਸਲਾਂ ਦੀਆਂ ਬਿਮਾਰੀਆਂ ਸਬੰਧੀ ਕਿਸਾਨਾਂ ਨੂੰ ਭਰਪੂਰ ਜਾਣਕਾਰੀ ਦਿੱਤੀ।ਇਸ ਮੌਕੇ ਬ੍ਰਿਗੇਡੀਅਰ ਕੇ|ਐਸ|ਢਿਲੋਂ, ਸ੍ਰੀ ਗੁਰਦੇਵ ਸਿੰਘ ਲਾਲੀ, ਸ੍ਰੀ ਅਮਰਜੀਤ ਸਿੰਘ ਚਾਹੜਕੇ,ਸ੍ਰੀ ਮਹਿੰਦਰ ਸਿੰਘ ਨਾਹਲ ਅਤੇ ਹੋਰ ਅਗਾਂਹ ਵਧੂ ਕਿਸਾਨ ਅਤੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਹਾਜਰ ਸਨ। ਡੀ ਮੁਹੱਈਆ ਕਰਵਾਈ ਜਾਵੇਗੀ।ਇਹ ਜਾਣਕਾਰੀ ਡਾ|ਹਰਵਿੰਦਰ ਸਿੰਘ ਭੱਟੀ ਸੰਯੁਕਤ ਡਾਇਰੈਕਟਰ ਖੇਤੀਬਾੜੀ ਵਿਭਾਗ,ਪੰਜਾਬ ਨੇ ਅੱਜ ਇਥੇ ਅਮਰ ਪੇਲੈਸ ਜੀ|ਟੀ|ਰੋਡ ਭੋਗਪੁਰ ਵਿਖੇ ਹਾੜ੍ਹੀ ਦੀਆਂ ਫਸਲਾਂ ਦੀ ਬਿਜਾਈ ਸਬੰਧੀ ਜਿ਼ਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ ਨੂੰ ਸੰਬੋਧਨ ਕਰਦਿਆਂ ਦਿੱਤੀ।ਇਸ ਕੈਂਪ ਵਿੱਚ ਜਿ਼ਲ੍ਹਾ ਭਰ ਤੋਂ ਆਏ ਹੋਏ 2000 ਤੋਂ ਵੱਧ ਕਿਸਾਨਾਂ ਨੇ ਭਾਗ ਲਿਆ ਅਤੇ ਆਤਮਾ ਸਕੀਮ ਅਧੀਨ ਖੇਤੀਬਾੜੀ ਅਤੇ ਇਸ ਨਾਲ ਜੁੜੇ ਹੋਏ ਹੋਰ ਸਹਾਇਕ ਧੰਦਿਆਂ ਸਬੰਧੀ ਲਗਾਈਆਂ ਗਈਆਂ ਪ੍ਰਦਰਸ਼ਨੀਆਂ ਤੋਂ ਭਰਪੂਰ ਜਾਣਕਾਰੀ ਪ੍ਰਾਪਤ ਕਰਨ ਦੇ ਨਾਲ-ਨਾਲ ਬੀਜਾਂ,ਕੀਟ ਨਾਸ਼ਕ ਦਵਾਈਆਂ,ਮਸ਼ੀਨਾਂ ਅਤੇ ਅਗਾਂਹ ਵਧੂ ਕਿਸਾਨਾਂ ਵਲੋਂ ਤਿਆਰ ਕੀਤੀਆਂ ਖੇਤੀ ਅਧਾਰਤ ਖਾਣ-ਪੀਣ ਵਾਲੀਆਂ ਵਸਤਾਂ ਦੀ ਵੱਡੇ ਪੱਧਰ ਤੇ ਖਰੀਦੋ ਫਰੋਖਤ ਵੀ ਕੀਤੀ।ਉਨ੍ਹਾਂ ਕਿਹਾ ਕਿ ਇਸ ਸਾਲ 35 ਲੱਖ ਹੈਕਟੇਅਰ ਰਕਬੇ ਵਿਚ ਕਣਕ ਦੀ ਬਿਜਾਈ ਕੀਤੀ ਜਾ ਰਹੀ ਹੈ ਜਦਕਿ ਖੇਤੀ ਵਿਭਿੰਨਤਾ ਪ੍ਰੋਗਰਾਮ ਅਧੀਨ ਇਹ ਰਕਬਾ ਪਿਛਲੇ ਸਾਲ ਤੋਂ 10000 ਹੈਕਟੇਅਰ ਘੱਟ ਰੱਖਿਆ ਗਿਆ ਹੈ।
                   ਉਨ੍ਹਾਂ ਦੱਸਿਆ ਕਿ ਹਾੜ੍ਹੀ ਦੀ ਫਸਲ ਵਾਸਤੇ ਪੰਜਾਬ ਸਰਕਾਰ ਵਲੋਂ ਖਾਦਾਂ ਦੇ ਢੁਕਵੇਂ ਪ੍ਰਬੰਧ ਕੀਤੇ ਜਾ ਚੁੱਕੇ ਹਨ ਕਿਸਾਨਾਂ ਨੂੰ ਬਿਜਾਈ ਦੌਰਾਨ ਖਾਦਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ।ਉਨ੍ਹਾਂ ਦੱਸਿਆ ਕਿ 13,50,000 ਟਨ ਯੂਰੀਆ,4,15,000 ਮੀਟਰਿਕ ਟਨ ਡੀ|ਏ|ਪੀ|,50000 ਮੀਟਰਿਕ ਟਨ ਪੋਟਾਸ਼ ਦਾ ਪ੍ਰਬੰਧ ਕੀਤਾ ਗਿਆ ਹੈ।ਸ੍ਰੀ ਭੱਟੀ ਨੇ ਇਹ ਵੀ ਦੱਸਿਆ ਕਿ ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਆਧੁਨਿਕ ਤਕਨੀਕਾਂ ਰਾਹੀਂ ਖੇਤੀਬਾੜੀ ਦਾ ਧੰਦਾ ਕਰਨ ਦੇ ਮਨੋਰਥ ਨਾਲ ਵੱਖ-ਵੱਖ ਤਰ੍ਹਾਂ ਦੀਆਂ ਖੇਤੀਬਾੜੀ ਨਾਲ ਸਬੰਧਿਤ ਮਸ਼ੀਨਾਂ ਉਤੇ 300 ਲੱਖ ਰੁਪਏ ਦੀ ਸਬਸਿਡੀ ਉਪਦਾਨ ਦੇ ਤੌਰ ਤੇ ਦਿੱਤੀ ਗਈ ਹੈ ਜਿ਼ਨ੍ਹਾਂ ਵਿਚ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਤੋਂ ਰੋਕਣ ਦੇ ਮਨੋਰਥ ਨਾਲ ਹੈਪੀ ਸੀਡਰ ਮਸ਼ੀਨਾਂ ਸਬਸਿਡੀ ਤੇ ਦਿੱਤੀਆਂ ਜਾ ਰਹੀਆਂ ਹਨ।ਇਸ ਦੇ ਨਾਲ-ਨਾਲ 450 ਰੋਟਾ ਵੇਟਰ ਦੀਆਂ ਮਸੀਨਾਂ ,221 ਜੀਰੋ ਟਿੱਲ ਡਰਿੱਲਾਂ ਆਦਿ ਵਰਗੀਆਂ ਮਸ਼ੀਨਾਂ ਸਬਸਿਡੀ ਤੇ ਮੁਹੱਈਆ ਕਰਵਾਏ ਜਾਣ ਦਾ ਪ੍ਰੋਗਰਾਮ ਬਣਾਇਆ ਗਿਆ ਹੈ।ਉਨ੍ਹਾਂ ਅਗੇ ਦੱਸਿਆ ਕਿ ਖੇਤੀ ਵਿਭਿੰਨਤਾ ਪ੍ਰੋਗਰਾਮ ਅਧੀਨ 73000 ਹੈਕਟੇਅਰ ਰਕਬਾ ਦਾਲਾਂ ਅਤੇ ਤੇਲ ਬੀਜਾਂ ਦੀ ਫਸਲ ਹੇਠ ਲਿਆਂਦਾ ਜਾ ਰਿਹਾ ਹੈ ।ਉਨ੍ਹਾਂ ਕਿਹਾ ਕਿ ਦਾਲਾਂ ਨੂੰ ਉਤਸ਼ਾਹਿਤ ਕਰਨ ਵਾਸਤੇ ਹਰ ਬਲਾਕ ਪੱਧਰ ਤੇ ਦਾਲਾਂ ਸਬੰਧੀ ਕਿਸਾਨ ਖੇਤ ਸਕੂਲ ਲਗਾਏ ਜਾਣਗੇ ਅਤੇ ਹਰੇਕ ਸਕੂਲ ਉਤੇ 17000 ਰੁਪਏ ਹਰ ਸੀਜ਼ਨ ਦੌਰਾਨ ਖਰਚ ਕੀਤੇ ਜਾਇਆ ਕਰਨਗੇ ਅਤੇ ਦਾਲਾਂ ਦੇ ਬੀਜ 1200 ਰੁਪਏ ਕੁਇੰਟਲ ਸਬਸਿਡੀ ਉਤੇ ਕਿਸਾਨਾਂ ਨੂੰ ਮੁਹੱਈਆ ਕਰਵਾਏ ਜਾ ਰਹੇ ਹਨ ਅਤੇ ਦਾਲਾਂ ਦੀ ਬਿਜਾਈ ਵਾਸਤੇ ਵੱਖ-ਵੱਖ ਤਰ੍ਹਾਂ ਦੀਆਂ ਮਸ਼ੀਨਾਂ ਵੀ ਸਬਸਿਡੀ ਅਧਾਰ ਤੇ ਦਿੱਤੀਆਂ ਜਾ ਰਹੀਆਂ ਹਨ।ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਸਰਕਾਰ ਵਲੋਂ ਸਬਸਿਡੀ ਤੇ ਦਿੱਤੀਆਂ ਜਾ ਰਹੀਆਂ ਮਸ਼ੀਨਾਂ ਅਤੇ ਬੀਜਾਂ ਦਾ ਵੱਧ ਤੋਂ ਵੱਧ ਲਾਭ ਪ੍ਰਾਪਤ ਕਰਨ।
            ਡਾ|ਸੁਤੰਤਰ ਕੁਮਾਰ ਐੇਰੀ ਮੁੱਖ ਖੇਤੀਬਾੜੀ ਅਫਸਰ ਜਲੰਧਰ ਨੇ ਦੱਸਿਆ ਕਿ ਜਿ਼ਲ੍ਹੇ ਵਿੱਚ ਹਾੜ੍ਹੀ ਦੀਆਂ ਫਸਲਾਂ ਦੀ ਬਿਜਾਈ ਦੌਰਾਨ 1,69000 ਹੈਕਟੇਅਰ ਰਕਬਾ ਕਣਕ ਦੀ ਬਿਜਾਈ ਹੇਠ ਲਿਆ ਕੇ 7,93000 ਮੀਟਰਿਕ ਟਨ ਕਣਕ ਦੀ ਪੈਦਾਵਾਰ ਕਰਨ ਦਾ ਟੀਚਾ ਰੱਖਿਆ ਗਿਆ ਹੈ।ਉਨ੍ਹਾਂ ਦੱਸਿਆ ਕਿ ਇਸ ਸਾਲ ਖੇਤੀ ਵਿਭਿੰਨਤਾ ਪ੍ਰੋਗਰਾਮ ਅਧੀਨ ਪਿਛਲੇ ਸਾਲ ਦੇ 7346 ਹੈਕਟੇਅਰ ਰਕਬੇ ਦੇ ਮੁਕਾਬਲੇ 8658 ਹੈਕਟੇਅਰ ਰਕਬੇ ਵਿੱਚ ਕਮਾਦ ਦੀ ਬਿਜਾਈ ਕੀਤੀ ਗਈ ਹੈ।ਉਨ੍ਹਾਂ ਦੱਸਿਆ ਕਿ ਖਾਦਾਂ,ਬੀਜਾਂ ਅਤੇ ਕੀਟ ਨਾਸ਼ਕ ਦਵਾਈਆਂ ਦੇ ਕਵਾਲਟੀ ਸੁਧਾਰ ਵਾਸਤੇ ਜਿ਼ਲ੍ਹੇ ਵਿਚ ਗਠਤ ਕੀਤੀਆਂ ਗਈਆਂ ਟੀਮਾਂ ਵਲੋ 145 ਸੈਂਪਲ ਖਾਦਾਂ, 170 ਸੈਪਲ ਕੀਟ ਨਾਸ਼ਕ ਦਵਾਈਆਂ ਅਤੇ 80 ਸੈਂਪਲ ਬੀਜਾਂ ਦੇ ਭਰੇ ਗਏ ਹਨ ਜਿਹੜੇ ਕਿ ਲੈਬਾਰਟਰੀਆਂ ਨੂੰ ਟੈਸਟ ਕਰਨ ਲਈ ਭੇਜੇ ਗਏ ਹਨ। ਉਨ੍ਹਾਂ ਕਿਹਾ ਕਿ ਘਟੀਆ ਕੁਆਲਟੀ ਦੀਆਂ ਦਵਾਈਆਂ,ਬੀਜ ਅਤੇ ਖਾਦਾਂ ਵੇਚਣ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।
            ਇਸ ਮੌਕੇ ਤੇ ਸ੍ਰੀ ਬੰਤਾ ਸਿੰਘ ਬੁੱਟਰ ਡਾਇਰੈਕਟਰ ਪੰਜਾਬ ਮੰਡੀ ਬੋਰਡ ਨੇ ਦੱਸਿਆ ਕਿ ਸਰਕਾਰ ਵਲੋਂ ਝੋਨੇ ਦੀ ਖਰੀਦ ਲਈ 18600 ਕਰੋੜ ਰੁਪਏ ਦਾ ਪ੍ਰਬੰਧ ਕੀਤਾ ਗਿਆ ਹੈ ਅਤੇ ਕਿਸਾਨਾਂ ਨੂੰ 48 ਘੰਟਿਆਂ ਵਿਚ ਝੋਨੇ ਦੀ ਅਦਾਇਗੀ ਕਰਨ ਨੂੰ ਯਕੀਨੀ ਬਣਾਇਆ ਗਿਆ ਹੈ।ਉਨ੍ਹਾਂ ਇਹ ਵੀ ਦੱਸਿਆ ਕਿ ਪੰਜਾਬ ਵਿਚ ਝੋਨੇ ਦੀ ਖਰੀਦ ਵਾਸਤੇ 1745 ਖਰੀਦ ਕੇਂਦਰ ਤਿਆਰ ਕੀਤੇ ਗਏ ਹਨ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਅਪਣਾ ਝੋਨਾ ਮੰਡੀਆਂ ਵਿਚ ਸੁਕਾ ਕੇ ਲਿਆਉਣ ਤਾਂ ਕਿ ਉਨ੍ਹਾਂ ਨੂੰ ਮੰਡੀ ਵਿਚ ਲੰਮਾ ਸਮਾਂ ਬੈਠਣਾ ਨਾ ਪਵੇ।ਇਸ ਮੌਕੇ ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਆਏ ਖੇਤੀਬਾੜੀ ਮਾਹਿਰਾਂ ਵਿੱਚ ਡਾ|ਐਸ|ਪੀ|ਐਸ|ਬਰਾੜ ਨੇ ਫਸਲਾਂ ਨੂੰ ਰੋਗਾਂ ਤੋਂ ਬਚਾਉਣ, ਡਾ|ਸੁਰਜੀਤ ਸਿੰਘ ਨੇ ਕਣਕ ਦੀਆਂ ਕਿਸਮਾਂ ਸਬੰਧੀ, ਡਾ|ਜੇ|ਐਸ|ਕੁਲਾਰ ਨੇ ਫਸਲੀ ਕੀੜਿਆਂ ਮਕੌੜਿਆਂ ਸਬੰਧੀ, ਡਾ|ਬੈਨੀਪਾਲ ਨੇ ਭੋਂ ਪਰਖ ਅਤੇ ਡਾ|ਚੰਦਰ ਮੋਹਨ ਨੇ ਫਸਲਾਂ ਦੀਆਂ ਬਿਮਾਰੀਆਂ ਸਬੰਧੀ ਕਿਸਾਨਾਂ ਨੂੰ ਭਰਪੂਰ ਜਾਣਕਾਰੀ ਦਿੱਤੀ।ਇਸ ਮੌਕੇ ਬ੍ਰਿਗੇਡੀਅਰ ਕੇ|ਐਸ|ਢਿਲੋਂ, ਸ੍ਰੀ ਗੁਰਦੇਵ ਸਿੰਘ ਲਾਲੀ, ਸ੍ਰੀ ਅਮਰਜੀਤ ਸਿੰਘ ਚਾਹੜਕੇ,ਸ੍ਰੀ ਮਹਿੰਦਰ ਸਿੰਘ ਨਾਹਲ ਅਤੇ ਹੋਰ ਅਗਾਂਹ ਵਧੂ ਕਿਸਾਨ ਅਤੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਹਾਜਰ ਸਨ।

Translate »