October 22, 2011 admin

ਖੇਤੀਬਾੜੀ ਵਿਭਾਗ ਵੱਲੋਂ ਬਰਨਾਲਾ ਵਿਖੇ ਹਾੜੀ ਦੀਆਂ ਫਸਲਾਂ ਸਬੰਧੀ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ

ਕਿਸਾਨਾਂ ਖੇਤੀ ਦੀਆਂ ਸਿਫਾਰਿਸ਼ ਤਕਨੀਕਾਂ ਨੂੰ ਅਪਣਾ ਕੇ ਖੇਤੀ ਧੰਦੇ ਨੂੰ ਲਾਹੇਵੰਦ ਬਣਾਉਣ : ਖੇਤੀ ਸਾਇੰਸਦਾਨ
ਬਰਨਾਲਾ – ਪ੍ਰਦੂਸ਼ਿਤ ਰਹਿਤ ਵਾਤਾਵਰਣ ਦੇ ਉਦੇਸ਼ ਅਧੀਨ ਹਾੜੀ ਦੀਆਂ ਫ਼ਸਲਾਂ ਸਬੰਧੀ ਤਕਨੀਕੀ ਜਾਣਕਾਰੀ ਦੇਣ ਲਈ ਜ਼ਿਲਾ ਪੱਧਰੀ ਕਿਸਾਨ ਸਿਖਲਾਈ ਕੈਂਪ ਖੇਤੀਬਾੜੀ ਵਿਭਾਗ ਵੱਲੋਂ ਕਾਲਾ ਮਹਿਰ ਸਟੇਡੀਅਮ ਵਿਖੇ ਲਗਾਇਆ ਗਿਆ। ਇਸ ਕੈਂਪ ਵਿੱਚ ਪਸ਼ੂ ਪਾਲਣ, ਬਾਗਬਾਨੀ, ਮੱਛੀ ਪਾਲਣ, ਜੰਗਲਾਤ, ਭੂਮੀ ਰੱਖਿਆ, ਇਫਕੋ ਬਰਨਾਲਾ ਤੇ ਹੋਰ ਵਿਭਾਗਾਂ ਵੱਲੋਂ ਨੁਮਾਇਸ਼ਾਂ ਲਗਾਈਆਂ ਗਈਆਂ। ਇਸ ਕੈਂਪ ਦਾ ਉਦਘਾਟਨ ਸੰਤ ਬਲਵੀਰ ਸਿੰਘ ਘੰੁਨਸ ਚੇਅਰਮੈਨ ਜ਼ਿਲਾ ਪਲੈਨਿੰਗ ਕਮੇਟੀ ਬਰਨਾਲਾ ਵੱਲੋਂ ਕੀਤਾ ਗਿਆ, ਕਿਸਾਨਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਉਨਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਖੇਤੀਬਾੜੀ ਵਿਭਾਗ ਵੱਲੋਂ ਆਯੋਜਿਤ ਕੀਤੇ ਗਏ ਇਸ ਤਰਾਂ ਦੇ ਕਿਸਾਨ ਸਿਖਲਾਈ ਕੈਂਪ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕਰਨ, ਜਿਸ ਨਾਲ ਆਪਣੀ ਖੇਤੀ ਪੈਦਾਵਾਰ ਵਿੱਚ ਵਾਧਾ ਕਰਕੇ ਆਰਥਿਕ ਹਾਲਤ ਨੂੰ ਸੁਧਾਰ ਸਕਣ। ਇਸ ਤੋਂ ਇਲਾਵਾ ਉਨਾਂ ਨੇ ਇੱਕ ਨਸ਼ਾ ਮੁਕਤ ਸਮਾਜ ਦੀ ਸਿਰਜਣਾ ਕਰਨ ਲਈ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਪ੍ਰੇਰਣਾ ਦੇਣ ਲਈ ਇੱਕ ਵੱਡੀ ਮੁਹਿੰਮ ਦੀ ਸ਼ੁਰੂਆਤ ਕਰਨ ਦੀ ਅਪੀਲ ਕੀਤੀ। ਇਸ ਮੌਕੇ ’ਤੇ ਹਲਕਾ ਇੰਚਾਰਜ ਸ| ਮਲਕੀਤ ਸਿੰਘ ਕੀਤੂ, ਸਾਬਕਾ ਐਮ|ਐਲ|ਏ|, ਬਰਨਾਲਾ ਵੱਲੋਂ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਆਪਣੇ ਸੰਬੋਧਨ ਵਿੱਚ ਕਿਸਾਨਾਂ ਨੂੰ ਖੇਤੀ ਦੀਆਂ ਸਿਫਾਰਿਸ਼ ਤਕਨੀਕਾਂ ਅਪਣਾ ਕੇ ਇਸ ਧੰਦੇ ਨੂੰ ਲਾਹੇਵੰਦ ਬਣਾਉਣ, ਆਪਸੀ ਭਾਈਚਾਰੇ ਨੂੰ ਵਧਾਉਣ ਅਤੇ ਸਹਾਇਕ ਧੰਦਿਆਂ ਨੂੰ ਅਪਣਾ ਕੇ ਵਾਧੂ ਆਮਦਨ ਦੇ ਸਾਧਨ ਪੈਦਾ ਕਰਨ ਦੀ ਸਲਾਹ ਦਿੱਤੀ।
ਜ਼ਿਲੇ ਦੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰ| ਬਲਵੰਤ ਸਿੰਘ ਸ਼ੇਰਗਿੱਲ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਕਿਸਾਨਾਂ ਨੂੰ ਪੂਰੀ ਤਰਾਂ ਸੁੱਕਾ ਤੇ ਸਾਫ ਝੋਨਾ ਮੰਡੀਆਂ ਵਿੱਚ ਲਿਆਉਣ, ਝੋਨੇ ਦੀ ਪਰਾਲੀ ਨੂੰ ਨਾ ਸਾੜਨ ਦੀ ਅਪੀਲ ਕੀਤੀ ਅਤੇ ਕੰਬਾਈਨ ਮਾਲਕਾਂ/ਚਾਲਕਾਂ ਨੂੰ ਸ਼ਾਮ 7 ਵਜੇ ਤੋਂ ਸਵੇਰੇ 10 ਵਜੇ ਤੱਕ ਝੋਨੇ ਦੀ ਕਟਾਈ ਨਾ ਕਰਨ ਲਈ ਕਿਹਾ ਅਤੇ ਖੇਤੀ ਖਰਚੇ ਘਟਾਉਣ ਲਈ ਉਨਾਂ ਕਿਸਾਨਾਂ ਨੂੰ ਕਿਹਾ ਕਿ ਸਿਰਫ ਤਸਦੀਕਸ਼ੁਦਾ ਸਿਫਾਰਿਸ਼ ਕਿਸਮਾਂ ਦੀ ਬਿਜਾਈ ਕਰਨ ਤੇ ਮਿੱਟੀ ਪਰਖ ਆਧਾਰ ’ਤੇ ਮਾਹਿਰਾਂ ਦੀ ਸਲਾਹ ਅਨੁਸਾਰ ਰਸਾਇਣਿਕ ਖਾਦਾਂ ਦੀ ਵਰਤੋਂ ਕਰਨ ਤਾਂ ਜੋ ਹੋ ਰਹੇ ਹਵਾ/ਪਾਣੀ ਦੇ ਪ੍ਰਦੂਸ਼ਣ ਤੋਂ ਬਚਿਆ ਜਾ ਸਕੇ ਅਤੇ ਉਚੇਚੇ ਤੌਰ ’ਤੇ ਕਿਸਾਨਾਂ ਨੂੰ ਵਰਮੀ ਕੰਪੋਜਟ ਦੀ ਵਰਤੋਂ ਕਰਨ ਲਈ ਕਿਹਾ।
ਡਾ| ਤਰਸੇਮ ਸਿੰਘ ਸੰਯੁਕਤ ਡਾਇਰੈਕਟਰ ਖੇਤੀਬਾੜੀ, ਪੰਜਾਬ ਨੇ ਕਿਸਾਨਾਂ ਦੇ ਸਨਮੁਖ ਹੰੁਦਿਆਂ ਕਿਹਾ ਕਿ ਰਾਜ ਦੇ 50|33 ਲੱਖ ਹੈਕਟੇਅਰ ਰਕਬੇ ਵਿੱਚੋਂ 84 ਪ੍ਰਤੀਸ਼ਤ ਹਿੱਸਾ ਕਾਸ਼ਤ ਅਧੀਨ ਹੈ ਜਿਸ ਦਾ 98 ਪ੍ਰਤੀਸ਼ਤ ਸਿੰਚਾਈ ਅਧੀਨ ਹੈ। ਪੰਜਾਬ ਭਾਰਤ ਦਾ 1|5 ਪ੍ਰਤੀਸ਼ਤ ਭੂਗੋਲਿਕ ਰਕਬਾ ਹੋਣ ਦੇ ਬਾਵਜੂਦ 20% ਕਣਕ, 11% ਚਾਵਲ ਅਤੇ 12% ਕਪਾਹ ਪੈਦਾ ਕਰਦਾ ਹੈ ਅਤੇ ਸੈਂਟਰਲ ਪੂਲ ਵਿੱਚ 35 ਤੋਂ 40 ਪ੍ਰਤੀਸ਼ਤ ਚਾਵਲ ਤੇ 50 ਤੋਂ 60 ਪ੍ਰਤੀਸ਼ਤ ਕਣਕ ਦਾ ਯੋਗਦਾਨ ਪਾਉਂਦਾ ਹੈ। ਪੰਜਾਬ ਵਿੱਚ ਇਸ ਸਾਲ 3500000 ਹੈਕ| ਕਣਕ, 20000 ਹੈਕ| ਜੌਂ, 13000 ਹੈਕ| ਦਾਲਾਂ, 40000 ਹੈਕ| ਤੇਲਬੀਜ ਅਤੇ 20000 ਹੈਕ| ਸੂਰਜਮੁਖੀ ਦੀ ਕਾਸ਼ਤ ਕੀਤੇ ਜਾਣ ਦਾ ਟੀਚਾ ਹੈ। ਉਨਾਂ ਕਿਹਾ ਕਿ ਕਣਕ 1370296 ਕੁਇੰਟਲ, ਜੌਂ 10395 ਕੁਇੰਟਲ, ਛੋਲੇ 725 ਕੁਇੰਟਲ, ਹਾੜੀ ਤੇਲਬੀਜ 957 ਕੁਇੰਟਲ ਤੇ ਮਸਰ 243 ਕੁਇੰਟਲ ਪ੍ਰਮਾਣਤ ਬੀਜਾਂ ਦੇ ਪ੍ਰਬੰਧ ਕੀਤੇ ਗਏ ਹਨ। ਹਾੜੀ ਸੀਜ਼ਨ ਦੌਰਾਨ ਵਿਭਾਗ ਵੱਲੋਂ ਕਿਸਾਨਾਂ ਨੂੰ ਸਮੇਂ ਸਿਰ ਰਸਾਇਣਕ ਖਾਦਾਂ ਮੁਹੱਈਆ ਕਰਨ ਲਈ ਯੂਰੀਆ 13|50 ਲੱਖ, ਡੀ|ਏ|ਪੀ| 4|15 ਅਤੇ ਐਮ|ਓ|ਪੀ| 0|50 ਲੱਖ ਮੀ:ਟਨ ਦੇ ਮਿਥੇ ਟੀਚੇ ਅਨੁਸਾਰ ਪ੍ਰਬੰਧ ਕਰ ਲਏ ਗਏ ਹਨ। ਇਸ ਸੀਜ਼ਨ ਵਿੱਚ ਕਿਸਾਨਾਂ ਨੂੰ ਖਾਦਾਂ ਦੀ ਥੁੜ ਨਹੀਂ ਆਉਣ ਦਿੱਤੀ ਜਾਵੇਗੀ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੀ ਟੀਮ ਦੇ ਇੰਚਾਰਜ ਡਾ| ਸੁਰਜੀਤ ਸਿੰਘ (ਸੀਨੀਅਰ ਐਗਰੋਨੋਮਿਸਟ) ਨੇ ਹਾੜੀ ਦੀਆਂ ਫ਼ਸਲਾਂ ਦੀ ਪੂਰੀ ਪੈਦਾਵਾਰ ਲੈਣ ਲਈ ਸਮੇਂ ਸਿਰ ਬਿਜਾਈ, ਨਦੀਨਾਂ ਦੀ ਰੋਕਥਾਮ ਬਾਰੇ ਵਿਸਥਾਰ ਪੂਰਵਕ ਚਾਨਣਾ ਪਾਇਆ। ਡਾ| ਐਸ|ਪੀ|ਐਸ| ਬਰਾੜ ਨੇ ਯੂਨੀਵਰਸਿਟੀ ਵੱਲੋਂ ਕਣਕ ਦੀ ਸਿਫਾਰਿਸ਼ ਕੀਤੀਆਂ ਕਿਸਮਾਂ ਪੀ|ਬੀ|ਡਬਲਯੂ|-621, ਐਚ|ਡੀ|-2967 ਤੇ ਡੀ|ਬੀ|ਡਬਲਯੂ|-17 ਆਦਿ ਦੀ ਜਾਣਕਾਰੀ ਦਿੱਤੀ। ਡਾ| ਦਲਵਿੰਦਰ ਸਿੰਘ ਵੈਨੀਪਾਲ ਨੇ ਕਿਸਾਨਾਂ ਨੂੰ ਸਿਰਫ ਮਿੱਟੀ ਪਰਖ ਆਧਾਰ ’ਤੇ ਖਾਦਾਂ ਦੀ ਵਰਤੋਂ ਕਰਨ ਤੇ ਸੂਖਮ ਤੱਤਾਂ ਦੀ ਸਹੀ ਪਹਿਚਾਣ ਤੋਂ ਬਾਅਦ ਹੀ ਸਹੀ ਢੰਗ ਨਾਲ ਵਰਤੋਂ ਕਰਨ ਬਾਰੇ ਦੱਸਿਆ। ਡਾ| ਜੇ|ਐਸ| ਕੁਲਾਰ ਨੇ ਕੀੜੇ ਮਕੌੜਿਆਂ ਦੀ ਰੋਕਥਾਮ ਬਾਰੇ ਦੱਸਿਆ। ਡਾ| ਚੰਦਰ ਮੋਹਨ ਨੇ ਬਿਮਾਰੀਆਂ ਦੇ ਇਲਾਜ ਲਈ ਬੀਜ ਸੋਧਨ ਤੋਂ ਲੈ ਕੇ ਫਸਲ ਦੀ ਕਟਾਈ ਤੱਕ ਕੀਤੀਆਂ ਜਾਣ ਵਾਲੀਆਂ ਕੀਟਨਾਸ਼ਕ/ਉੱਲੀ ਨਾਸ਼ਕ ਜ਼ਹਿਰਾਂ ਦੀ ਜਾਣਕਾਰੀ ਕਿਸਾਨਾਂ ਨੂੰ ਪ੍ਰਦਾਨ ਕੀਤੀ ਅਤੇ ਡਾ| ਮਾਹੇਸ਼ ਨਾਰੰਗ ਨੇ ਖੇਤੀ ਵਰਤੋ ਦੀ ਮਸ਼ੀਨਰੀ ਬਾਰੇ ਜਾਣਕਾਰੀ ਦਿੱਤੀ।
ਆਏ ਹੋਏ ਮਹਿਮਾਨਾਂ ਅਤੇ ਕਿਸਾਨਾਂ ਨੂੰ ਜੀ ਆਇਆ ਆਖਦੇ ਹੋਏ ਮੁੱਖ ਖੇਤੀਬਾੜੀ ਅਫ਼ਸਰ ਬਰਨਾਲਾ ਡਾ| ਬਿੱਕਰ ਸਿੰਘ ਸਿੱਧੂ ਨੇ ਆਤਮਾ ਸਕੀਮ ਦੇ ਸਹਿਯੋਗ ਨਾਲ ਲਗਾਏ ਜਾ ਰਹੇ ਇਸ ਕੈਂਪ ਵਿੱਚ ਦੱਸਿਆ ਕਿ ਜ਼ਿਲੇ ਦੀ ਮੁੱਖ ਫਸਲ ਕਣਕ ਅਧੀਨ 11300 ਹੈਕ| ਰਕਬਾ ਬੀਜਣ ਦਾ ਟੀਚਾ ਰੱਖਿਆ ਗਿਆ ਹੈ ਅਤੇ ਇਨਾਂ ਲੋੜੀਂਦੀ 19000 ਮੀ:ਟਨ ਡੀ|ਏ|ਪੀ| ਵਿੱਚੋਂ 11000 ਟਨ ਹੀ ਪਹਿਲਾਂ ਆ ਚੁੱਕੀ ਹੈ। ਉਨਾਂ ਕਿਸਾਨਾਂ ਨੂੰ ਖਾਦਾਂ ਪਿ੍ਰੰਟ ਰੇਟ ਦੇਖਕੇ ਅਤੇ ਪੱਕਾ ਬਿਲ ਲੈ ਕੇ ਖਰੀਦਣ ਲਈ ਕਿਹਾ। ਉਨਾਂ ਕਿਹਾ ਕਿ ਹੋਰ ਕਿਸਾਨਾਂ ਨੂੰ ਤਕਨੀਕੀ ਜਾਣਕਾਰੀ ਦੇਣ ਲਈ ਮਿਤੀ 25 ਨਵੰਬਰ ਨੂੰ ਸ਼ਹਿਣਾ, 28 ਨਵੰਬਰ ਨੂੰ ਮਹਿਲਕਲਾਂ ਤੇ 30 ਨਵੰਬਰ ਨੂੰ ਬਰਨਾਲਾ ਵਿੱਚ ਬਲਾਕ ਪੱਧਰ ’ਤੇ ਕੈਂਪ ਲਗਾਏ ਜਾਣਗੇ।  ਅਗਲੇ ਸਾਲ ਲਈ ਕਣਕ ਦੀਆਂ ਸੁਧਰੀਆਂ ਕਿਸਮਾਂ ਦਾ ਕਿਸਾਨਾਂ ਵੱਲੋਂ ਆਪਣਾ ਬੀਜ ਤਿਆਰ ਕਰਨ ਵਾਸਤੇ 37 ਪਿੰਡ ਸੀਡ ਵਿਲੇਜ਼ ਸਕੀਮ ਅਧੀਨ ਚੁਣੇ ਗਏ ਹਨ, ਜਿੱਥੇ ਕਿਸਾਨਾਂ ਨੂੰ ਅੱਧੇ-ਅੱਧੇ ਏਕੜ ਲਈ 50% ਉਪਦਾਨ ’ਤੇ ਬੀਜ ਮੁਹੱਈਆ ਕਰਵਾਇਆ ਜਾਵੇਗਾ ਅਤੇ 200 ਕੁਇੰਟਲ ਬਰਸੀਮ ਦਾ ਬੀਜ 10,000 ਪ੍ਰਤੀ ਕੁਇੰਟਲ ਉਪਦਾਨ ’ਤੇ ਕਿਸਾਨਾਂ ਨੂੰ ਦਿੱਤਾ ਜਾ ਰਿਹਾ ਹੈ।  ਹੁਣ ਤੱਕ ਕੁਆਲਿਟੀ ਕੰਟਰੋਲ ਅਧੀਨ 60 ਕੀਟ ਨਾਸ਼ਕ ਤੇ 40 ਖਾਦਾਂ ਦੇ ਸੈਂਪਲ ਭਰੇ ਜਾ ਚੁੱਕੇ ਹਨ। ਅੰਤ ਵਿੱਚ ਡਾ| ਅਪਰ ਅਪਾਰ ਸਿੰਘ ਵਿਰਕ ਟ੍ਰੇਨਿੰਗ ਅਫ਼ਸਰ ਦਫ਼ਤਰ ਜ਼ਿਲਾ ਸਿਖਲਾਈ ਅਫ਼ਸਰ, ਸੰਗਰੂਰ ਅਤੇ ਬਰਨਾਲਾ ਨੇ ਆਏ ਹੋਏ ਮਹਿਮਾਨਾਂ, ਕਿਸਾਨਾਂ, ਸਾਇੰਸਦਾਨਾਂ ਦਾ ਧੰਨਵਾਦ ਕੀਤਾ।

Translate »