October 22, 2011 admin

ਸਥਾਨਕ ਸਰਕਾਰਾਂ ਵਿਭਾਗ ‘ਚ ਬਦਲੀਆਂ

ਚੰਡੀਗੜ੍ਹ – ਪੰਜਾਬ ਦੇ ਸਥਾਨਕ ਸਰਕਾਰਾਂ ਵਿਭਾਗ ‘ਚ 10 ਕਾਰਜ ਸਾਧਕ ਅਫਸਰਾਂ ਤੇ 11 ਮਿਊਂਸਪਲ ਇੰਜੀਨੀਅਰ (ਐਮ.ਈ) ਤੇ ਸਹਾਇਕ ਮਿਊਂਸਪਲ ਇੰਜੀਨੀਅਰ (ਏ.ਐਮ.ਈ ) ਦੀਆਂ ਬਦਲੀਆਂ ਕੀਤੀਅÎਾਂ ਗਈਆਂ ਹਨ।
ਪੰਜਾਬ ਸਰਕਾਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਕਾਰਜ ਸਾਧਕ ਅਫਸਰਾਂ  ‘ਚ  ਜੀਤ ਸਿੰਘ ਨੂੰ ਬੱਸੀ ਪਠਾਣਾਂ ਤੋਂ ਸੁਨਾਮ, ਰਵਨੀਤ ਸਿੰਘ ਨੂੰ ਸੁਨਾਮ ਤੋਂ ਨਾਭਾ, ਹਰਦੀਪ ਸਿੰਘ ਨੂੰ ਨਾਭਾ ਤੋਂ ਮਾਛੀਵਾੜਾ, ਕੇ.ਐਸ. ਬਰਾੜ ਨੂੰ ਮੋਗਾ ਤੋਂ ਫਿਰੋਜ਼ਪੁਰ, ਰਾਜਪਾਲ ਸਿੰਘ ਮੱਕੜ ਨੂੰ ਗਿੱਦੜਬਾਹਾ ਤੋਂ ਤਲਵੰਡੀ ਸਾਬੋ, ਗੁਰਦਾਸ ਸਿੰਘ ਨੂੰ ਗੋਨਿਆਣਾ ਤੋਂ ਜੈਤੋ, ਹਰਦੇਵ ਸਿੰਘ ਨੂੰ ਬੰਗਾ ਤੋਂ ਦਸੂਹਾ, ਸੁਰਿੰਦਰ ਕੁਮਾਰ ਨੂੰ ਸਰਦੂਲਗੜ੍ਹ ਤੋਂ ਗਿੱਦੜਬਾਹਾ, ਜਗਜੀਤ ਸਿੰਘ ਸ਼ਾਹੀ ਨੂੰ ਬਨੂੰੜ ਤੋਂ ਮੋਹਾਲੀ ਵਿਖੇ ਬਦਲਿਆ ਗਿਆ ਹੈ। ਇਸ ਤੋਂ ਇਲਾਵਾ ਕਾਰਜ ਸਾਧਕ ਅਫਸਰ ਗੁਰਦਾਸ ਸਿੰਘ ਨੂੰ ਨਗਰ ਕੌਂਸਲ ਗੋਨਿਆਣਾ ਦਾ ਵੀ ਚਾਰਜ ਦਿੱਤਾ ਗਿਆ ਹੈ ਤੇ ਦਲਜੀਤ ਸਿੰਘ ਸੰਧੂ ਕਾਨੂੰਨ ਅਫਸਰ ਨੂੰ ਨਗਰ ਕੌਂਸਲ ਬਨੂੰੜ ਦਾ ਵਾਧੂ ਚਾਰਜ ਦਿੱਤਾ ਗਿਆ ਹੈ।
               ਇਸ ਤੋਂ ਇਲਾਵਾ  ਕੁਲਦੀਪ ਵਰਮਾ ਐਮ.ਈ. ਨੂੰ  ਖੰਨਾ ਤੋਂ ਜ਼ੀਰਕਪੁਰ, ਰਜਿੰਦਰ Ðਰਾਏੇ ਨੂੰ ਜ਼ੀਰਕਪੁਰ ਤੋਂ ਖਰੜ, ਸੁਨੀਲ ਖੋਸਲਾ ਨੂੰ ਖਰੜ ਤੋਂ ਮੰਡੀ ਗੋਬਿੰਦਗੜ੍ਹ, ਪ੍ਰਸ਼ੋਤਮ ਕੁਮਾਰ ਨੂੰ ਮੰਡੀ ਗੋਬਿੰਦਗੜ੍ਹ  ਤੋਂ ਮਲੋਟ, ਰਾਜੀਵ ਕੁਮਾਰ ਨੂੰ ਮਲੋਟ ਤੋਂ ਖੰਨਾ, ਜਦਕਿ ਏ.ਐਮ.ਈ ਸਤਪਾਲ ਕਲੇਰ ਨੂੰ  ਨਾਭਾ ਤੋਂ ਜਗਰਾਉਂ, ਅਮਰਜੀਤ ਸਿੰਘ ਨਕੋਦਰ ਤੋਂ ਦੋਰਾਹਾ, ਸੰਦੀਪ ਸਿੰਘ ਨੂੰ ਮੋਗਾ ਤੋਂ ਜਲਾਲਾਬਾਦ, ਸਤੀਸ਼ ਕੁਮਾਰ ਨੂੰ ਜਲਾਲਾਬਾਦ ਤੋਂ ਮੋਗਾ, ਸਵਰਾਜ ਇੰਦਰ ਸਿੰਘ ਨੂੰ ਸਰਹਿੰਦ ਤੋਂ ਫਗਵਾੜਾ ਵਿਖੇ ਬਦਲਿਆ ਗਿਆ ਹੈ। ਇਸ ਤੋਂ ਇਲਾਵਾ ਮੁਕੇਸ਼ ਕੁਮਾਰ Ð ਏ.ਐਮ.ਈ. ਰਾਏਕੋਟ ਨੂੰ ਡੇਰਾਬੱਸੀ ਦਾ ਵਾਧੂ ਚਾਰਜ ਦਿੱਤਾ ਗਿਆ ਹੈ।

Translate »