October 22, 2011 admin

ਇਲੈਕਟੋਰਲ ਰਜੀਸਟਰੇਸ਼ਨ ਅਧਿਕਾਰੀ ਆਪਣੇ ਆਪ ਵੋਟਾਂ ਦੀ ਸੁਧਾਈ ਸਮੇਂ ਵੋਟਾਂ ਨੂੰ ਕੱਟ ਨਹੀਂ ਸਕੇਗਾ

ਚੰਡੀਗੜ੍ਹ – ਪੰਜਾਬ ਵਿਚ ਇਲੈਕਟੋਰਲ ਰਜੀਸਟਰੇਸ਼ਨ ਅਧਿਕਾਰੀ ਆਪਣੇ ਆਪ ਵੋਟਾਂ ਦੀ ਸੁਧਾਈ ਸਮੇਂ ਵੋਟਾਂ ਨੂੰ ਕੱਟ ਨਹੀਂ ਸਕੇਗਾ। ਇਹ ਗੱਲ ਮੁੱਖ ਚੋਣ ਅਧਿਕਾਰੀ ਕੁਸਮਜੀਤ ਸਿੱਧੂ ਨੇ ਸਪਸ਼ਟ ਕੀਤਾ ਹੈ ਕਿ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਹੋਣ ਕਾਰਨ ਪ੍ਰਭਾਵਿਤ ਵਿਅਕਤੀ ਨੂੰ ਅਗਾਊਂ ਨੋਟਿਸ ਜਾਰੀ ਕੀਤੇ ਜਾਣ ਤੋਂ ਬਿਨਾ ਕੋਈ ਵੀ ਵੋਟ ਨਹੀਂ ਕੱਟੀ ਜਾਵੇਗੀ। ਇਹ ਹਦਾਇਤਾਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਹੋਣ ਤੱਕ ਲਾਗੂ ਰਹਿਣਗੀਆਂ। ਉਹਨਾਂ ਕਿਹਾ ਕਿ ਇਹ ਹਦਾਇਤਾਂ ਪਹਿਲਾਂ ਹੀ ਇਲੈਕਟਰੋਲ ਰਜਿਸਟ੍ਰੇਸ਼ਨ ਅਫਸਰਾਂ ਨੂੰ ਜਾਰੀ ਕੀਤੀਆਂ ਜਾ ਚੁੱਕੀਆਂ ਹਨ। ਉਹਨਾਂ ਕਿਹਾ ਕਿ ਕੋਈ ਵੀ ਵੋਟ ਸਬੰਧਿਤ ਵਿਅਕਤੀ ਨੂੰ ਅਗਾਊ ਨੋਟਿਸ ਜਾਰੀ ਕੀਤੇ ਜਾਣ ਤੋਂ ਬਿਨਾ ਵੋਟਰ ਸੂਚੀ ਵਿਚੋਂ ਕੱਟੀ ਨਹੀ ਜਾ ਸਕਦੀ। ਉਹਨਾਂ ਕਿਹਾ ਕਿ ਵੋਟਰ ਦੀ ਮੌਤ ਹੋਣ ਜਾਣ ਦੀ ਸੂਰਤ ਵਿਚ ਰਜਿਸਟਰਾਰ ਜਨਮ ਤੇ ਮੌਤ ਵੱਲੋ ਦਿੱਤੀ ਗਈ ਸੂਚੀ ਦੇ ਸਬੰਧ ਵਿਚ ਉਪਰੋਕਤ ਹਦਾਇਤ ਤੋਂ ਛੋਟ ਹੈ। ਵੋਟਰਾਂ ਦੇ ਕਿਸੇ ਹੋਰ ਥਾਂ ਤਬਦੀਲ ਹੋ ਜਾਣ ਦੇ ਸਬੰਧ ਵਿਚ ਵੀ ਉਹਨਾਂ ਨੂੰ ਨੋਟਿਸ ਜਾਰੀ ਕਰਨਾ ਜਰੂਰੀ ਹੋਵੇਗਾ।  ਮੈਡਮ ਕੁਮਸਜੀਤ ਸਿੱਧੂ ਨੇ ਅਗੇ ਦੱਸਿਆ ਕਿ ਰਾਜ ਭਰ ਵਿਚ ਨਵੀਂਆਂ ਵੋਟਾਂ ਬਨਾਉਣ ਅਤੇ ਵੋਟਰ ਸੂਚੀਆਂ ਨੂੰ ਸੋਧਣ ਦੀ ਪ੍ਰਕ੍ਰਿਆ ਬਿਨਾ ਕਿਸੇ ਅੜਚਨ ਤੋਂ ਚਲ ਰਹੀ ਹੈ। ਉਹਨਾਂ ਕਿਹਾ ਕਿ ਜੇ ਕੋਈ ਵੀ ਆਪਣੀ ਵੋਟ ਬਨਾਉਣਾ ਚਾਹੁੰਦਾ ਹੈ ਜਾਂ ਕਟਾਉਣਾਂ ਚਾਹੁੰਦਾ ਹੈ ਜਾਂ ਉਸ ਵਿਚ ਸੋਧ ਕਰਾਉਣਾ ਚਾਉਂਦਾ ਹੈ ਤਾ ਉਹ ਕ੍ਰਮਵਾਰ ਫਾਰਮ-6, ਫਾਰਮ-6ਏ, ਫਾਰਮ-7, ਫਾਰਮ-8 ਤੇ ਫਾਰਮ-8ਏ ਭਰਕੇ ਦੇਣ ਜੋ ਸਾਰੇ ਬੂਥ ਪੱਧਰੀ ਅਧਿਕਾਰੀਆਂ ਤੇ ਇਲੈਕਟਰੋਲ ਰਜਿਸਟ੍ਰੇਸ਼ਨ ਅਧਿਕਾਰੀਆਂ ਕੋਲ ਉਪਲਭਦ ਹਨ। ਇਹ ਫਾਰਮ ਵੈਬਸਾਈਟ http//www/ceopunjab.nic.in ਤੋਂ ਡਾਊਨ ਲੋਰਡ ਕੀਤੇ ਜਾ ਸਕਦੇ ਹਨ।

Translate »