ਹਰਿੰਦਰ ਸਿੰਘ ਤੱਖਰ ਦੁਬਾਰਾ ਕੈਬਨਿਟ ਮੰਤਰੀ ਬਣੇ
ਟਰਾਂਟੋ (ਜੰਜੂਆ) – ਅੱਜ ਦੁਪਹਿਰੇ 2 ਵਜੇ ਪ੍ਰੀਮੀਅਰ ਡਾਲਟਨ ਮੈਗਿੰਟੀ ਦੀ ਅਗਵਾਈ ਵਿੱਚ ਉਨਟਾਰੀਓ ਦੀ ਨਵੀਂ ਚੁਣੀ ਗਈ ਸਰਕਾਰ ਦੇ ਮੰਤਰੀ ਮੰਡਲ ਨੇ ਸਹੁੰ ਚੁੱਕੀ। ਡਾਲਟਨ ਮੈਗਿੰਟੀ, ਜਿਹੜੇ ਲਗਾਤਾਰ ਤੀਸਰੀ ਵਾਰ ਸੂਬੇ ਦੇ ਪ੍ਰੀਮੀਅਰ ਬਣੇ ਹਨ, ਨੇ ਇਸ ਵਾਰ ਮੰਤਰੀ ਮੰਡਲ ਵਿਚ ਮੰਤਰੀਆਂ ਦੀ ਗਿਣਤੀ ਘਟਾ ਕੇ 28 ਤੋਂ 22 ਕਰ ਦਿੱਤੀ ਹੈ ਅਤੇ ਸਿਰਫ ਤਜਰਬੇਕਾਰ ਐਮæ ਪੀæ ਪੀæ ਹੀ ਆਪਣੇ ਮੰਤਰੀ ਮੰਡਲ ਵਿਚ ਸ਼ਾਮਲਿ ਕੀਤੇ ਹਨ। ਸਾਲ 1998 ਤੋਂ ਬਾਅਦ ਹੁਣ ਤੱਕ ਦੇ ਇਸ ਸਭ ਤੋਂ ਛੋਟੇ ਮੰਤਰੀ ਮੰਡਲ ਵਿਚ ਹੇਠ ਲਿਖੇ ਮੰਤਰੀ ਸ਼ਾਮਿਲ ਕੀਤੇ ਗਏ ਹਨ:
ਡਾਲਟਨ ਮੈਗਿੰਟੀ, ਪ੍ਰੀਮੀਅਰ ਅਤੇ ਇੰਟਰਗੌਰਮਿੰਟਲ ਮਾਮਲੇ
ਡਵਾਈਟ ਡੰਕਨ, ਡਿਪਟੀ ਪ੍ਰੀਮੀਅਰ ਅਤੇ ਵਿੱਤ ਮੰਤਰੀ
ਜੌਹਨ ਮਿਲੋਏ – ਹਾਊਸ ਲੀਡਰ, ਕਮਿਊਨਿਟੀ ਅਤੇ ਸਮਾਜਿਕ ਸੇਵਾਵਾਂ
ਜੌਹਨ ਗੈਰਟਸਨ- ਅਟਾਰਨੀ ਜਨਰਲ
ਚਾਰਲਸ ਸੌਸਾ, ਸਿਟੀਜ਼ਨਸ਼ਿਪ ਅਤੇ ਇੰਮੀਗ੍ਰੇਸ਼ਨ ਮੰਤਰੀ
ਡੈਬ ਮੈਥਿਊਜ਼- ਸਿਹਤ ਸੇਵਾਵਾਂ ਦੇ ਮੰਤਰੀ
ਲਿੰਡਾ ਜਿਫਰੀ- ਲੇਬਰ ਮੰਤਰੀ ਅਤੇ ਸੀਨੀਅਰਜ਼
ਹਰਿੰਦਰ ਤੱਖਰ- ਸਰਕਾਰੀ ਸੇਵਾਵਾਂ ਦੇ ਮੰਤਰੀ
ਲੌਰੈਲ ਬ੍ਰਾਟਨ- ਸਿੱਖਿਆ, ਔਰਤਾਂ ਦੇ ਮਾਮਲੇ
ਟੈਡ ਮੈਕਿਨ- ਖੇਤੀਬਾੜੀ, ਭੋਜਨ ਅਤੇ ਦਿਹਾਤੀ ਮਾਮਲੇ
ਕ੍ਰਿਸ ਬੈਂਟਲੀ- ਊਰਜਾ ਮੰਤਰੀ
ਮਿਸ਼ੈਲ ਗਰੈਵੈਲ- ਕੁਦਰਤੀ ਸਰੋਤ, ਸਮੇਤ ਜੰਗਲਾਤ ਮੰਤਰੀ
ਜਿੰਮ ਬ੍ਰੈਡਲੀ- ਵਾਤਾਵਰਣ ਮਾਮਲੇ
ਐਰਿਕ ਹੋਸਕਿੰਸ- ਬੱਚੇ ਅਤੇ ਨੌਜਵਾਨ ਸੇਵਾਵਾਂ
ਗਲੈਨ ਮੁਰੇ- ਟਰੇਨਿੰਗ, ਕਾਲਿਜ ਅਤੇ ਯੂਨੀਵਰਸਿਟੀਆਂ
ਮੈਡਲੀਨ ਮੈਲਿਊਰ- ਕਮਿਊਨਿਟੀ ਸੇਫਟੀ ਅਤੇ ਜੇਲ੍ਹ ਸੇਵਾਵਾਂ, ਫਰਾਂਕੋਫੋਨ ਮਾਮਲੇ
ਮਾਰਗਰੈਟ ਬੈਸਟ- ਕੰਜਿਊਮਰ ਸੇਵਾਵਾਂ
ਬ੍ਰਾਡ ਡੂਗਿਟ- ਆਰਥਿਕ ਵਿਕਾਸ ਅਤੇ ਇਨੋਵੇਸ਼ਨ
ਬੌਬ ਚਰੈਲੀ – ਟਰਾਂਸਪੋਰਟ ਅਤੇ ਬੁਨਿਆਦੀ ਢਾਂਚ
ਰਿਕ ਬਰਟਲੂਚੀ- ਉਤਰੀ ਵਿਕਾਸ ਅਤੇ ਖਾਣਾਂ, ਕੈਬਨਿਟ ਦੇ ਚੇਅਰਮੈਨ
ਕੈਥਲੀਨ ਵੇਨ- ਮਿਊਂਸਪਲ, ਹਾਊਸਿੰਗ ਅਤੇ ਐਬੋਰਿਜ਼ਨਲ ਮਾਮਲੇ
ਮਾਈਕਲ ਚੈਨ – ਟੂਰਿਜ਼ਮ ਅਤੇ ਕਲਚਰ