ਚੰਡੀਗੜ – ਕੈਟ (ਕਾੱਮਨ ਐਡਮੀਸ਼ਨ ਟੈਸਟ) ੨੦੧੧ ਸ਼ੁਰੂ ਹੋ ਚੁੱਕਾ ਹੈ। ਇਹ ਟੈਸਟ ਨਾਂ ਤਾਂ ਜਿਆਦਾ ਸੋਖਾ ਹੈ ਅਤੇ ਨਾਂ ਹੀ ਜਿਆਦਾ ਅੋਖਾ। ਕੁਆਂਨਟੀਟੀਵ ਸੈਕਸ਼ਨ ਥੋੜਾ ਅੋਖਾ ਸੀ ।
ਆਰੀਅਨਸ ਗਰੁੱਪ ਦੇ ਚੈਅਰਮੈਨ ਡਾ: ਅੰਸ਼ੂ ਕਟਾਰੀਆ ਨੇ ਕਿਹਾ ਕਿ ੨੦੦੮ ਤੋ ਕੈਟ ਦੇਣ ਵਾਲੇ ਵਿਦਿਆਰਥੀਆ ਦੀ ਗਿਣਤੀ ਹਰ ਸਾਲ ਘੱਟ ਰਹੀ ਹੈ ਜਿਵੇਂ ਕਿ ੨੦੦੧-੨.੭੬ ਲੱਖ, ੨੦੦੯-੨.੪੨ ਲੱਖ, ੨੦੧੦- ੨.੦੫ ਲੱਖ, ੨੦੧੧-੨.੦੬ ਲੱਖ। ਡਾ: ਕਟਾਰੀਆ ਨੇ ਕਿਹਾ ਕਿ ਗਲੋਬਲ ਮੈਲਟਡਾਊਨ ਤੋ ਇਲਾਵਾ ਪੇਪਰ-ਪੈਂਸਿਲ ਫਾਰਮਿਟ ਨੂੰ ਬੰਦ ਕਰਨਾ ਵੀ ਕੈਟ ਵਿੱਚ ਵਿਦਿਆਰਥੀਆ ਦੇ ਘੱਟ ਰੁਝਾਨ ਦਾ ਇੱਕ ਕਾਰਨ ਹੈ ।
ਡਾ: ਕਟਾਰੀਆ ਨੇ ਅੱਗੇ ਕਿਹਾ ਕਿ ਕੈਟ ਪੇਪਰ ਪੈਂਸਿਲ ਅਤੇ ਆੱਨ ਲਾਇਨ ਦੋਨੋ ਤਰਾਂ ਦਾ ਹੋਣਾ ਚਾਹੀਦਾ ਹੈ । ਡਾ: ਕਟਾਰੀਆ ਨੇ ਅੱਗੇ ਕਿਹਾ ਕਿ ਪਿੰਡਾ ਦੇ ਵਿਦਿਆਰਥੀਆ ਨੂੰ ਆਨਲਾਇਨ ਫ਼ਾਰਮੈਟ ਦੀ ਪੂਰੀ ਜਾਣਕਾਰੀ ਨਹੀਂ ਹੁੰਦੀ। ਉਹਨਾਂ ਇਹ ਵੀ ਕਿਹਾ ਕਿ ਸ਼ਹਿਰ ਅਤੇ ਪਿੰਡਾਂ ਦੇ ਵਿੱਚ ਵਿਦਿਆਰਥੀਆ ਨੂੰ ਹਾਲੇ ਵੀ ਕੰਮਪਿਉਟਰ ਦੀ ਚੰਗੀ ਤਰਾਂ ਜਾਣਕਾਰੀ ਨਹੀ ਹੈ। ਵਿਦਿਆਰਥੀਆ ਦੇ ਕੋਲ ਆਪਣੀ ਮਰਜ਼ੀ ਦਾ ਪੇਪਰ ਦੇਣ ਦੀ ਛੂਟ ਹੋਣੀ ਚਾਹੀਦੀ ਹੈ।
ਵਧੇਰੇ ਜਾਨਕਾਰੀ ਲਈ ਸੰਪਰਕ ਕਰੋ
੯੮੭੮੯-੦੮੮੮੮