ਬਰਨਾਲਾ – ਪੰਜਾਬ ਵਿਧਾਨ ਸਭਾ ਚੋਣਾਂ 2012 ਦੇ ਸਬੰਧ ਵਿੱਚ ਵੋਟਰ ਸੂਚੀਆਂ ਦੀ ਕੀਤੀ ਜਾ ਰਹੀ ਸੁਧਾਈ ਵਿੱਚ ਚੋਣ ਕਮਿਸ਼ਨ ਵੱਲੋਂ 24 ਅਕਤੂਬਰ ਤੱਕ ਦਾ ਵਾਧਾ ਕੀਤਾ ਗਿਆ ਹੈ ਅਤੇ ਹੁਣ ਵੋਟਾਂ ਸਬੰਧੀ ਦਾਅਵੇ ਅਤੇ ਇਤਰਾਜ 24 ਅਕਤੂਬਰ ਤੱਕ ਪੇਸ਼ ਕੀਤੇ ਜਾ ਸਕਦੇ ਹਨ। ਇਸ ਤੋਂ ਪਹਿਲਾਂ 4 ਅਕਤੂਬਰ ਤੋਂ 20 ਅਕਤੂਬਰ ਤੱਕ ਵੋਟਰ ਸੂਚੀਆਂ ਦੇ ਸੁਧਾਈ ਦਾ ਪ੍ਰੋਗਰਾਮ ਚੱਲ ਰਿਹਾ ਸੀ।
ਚੋਣ ਕਮਿਸ਼ਨ ਦੀਆਂ ਜਾਰੀ ਹਦਾਇਤਾਂ ਅਨੁਸਾਰ ਜਿਸ ਵਿਅਕਤੀ ਦੀ ਉਮਰ 1 ਜਨਵਰੀ 2012 ਨੂੰ 18 ਸਾਲ ਜਾਂ ਇਸ ਤੋਂ ਵੱਧ ਬਣਦੀ ਹੋਵੇ, ਉਸ ਵੱਲੋਂ ਵੋਟਰ ਸੂਚੀ ਵਿੱਚ ਆਪਣਾ ਨਾਂ ਦਰਜ਼ ਕਰਵਾਉਣ ਲਈ ਫਾਰਮ ਨੰ: 6 ਦੇ ਨਾਲ ਫਾਰਮ ਨੰ: ਈ| ਸੀ| ਆਈ| 001-ਏ ਭਰਕੇ 2 ਰੰਗਦਾਰ ਪਾਸਪੋਰਟ ਸਾਈਜ਼ ਫੋਟੋਆਂ ਲਾ ਕੇ ਉਮਰ ਅਤੇ ਰਿਹਾਇਸ਼ੀ ਦੇ ਸਬੂਤਾਂ ਸਮੇਤ 24 ਅਕਤੂਬਰ 2011 ਤੱਕ ਚੋਣਕਾਰ ਰਜਿਸ਼ਟ੍ਰੇਸ਼ਨ ਅਧਿਕਾਰੀ ਜਾਂ ਬੀ| ਐੱਲ| ਓ| ਨੂੰ ਦਿੱਤੇ ਜਾ ਸਕਦੇ ਹਨ। 25 ਸਾਲ ਤੋਂ ਵੱਧ ਉਮਰ ਵਾਲੇ ਵਿਅਕਤੀ ਨਵੀਂ ਵੋਟ ਬਣਾਉਣ ਲਈ ਫਾਰਮ ਨੰ: 6 ਦੇ ਪਿਛਲੇ ਪਾਸੇ ਕਾਲਮ ਨੰ: 4 ਭਰਕੇ ਜਮਾਂ ਕਰਵਾ ਸਕਦੇ ਹਨ।
ਜੇਕਰ ਕਿਸੇ ਵੋਟਰ ਦਾ ਨਾਂ ਜਾਂ ਕੋਈ ਵੇਰਵਾ ਗਲਤ ਹੈ ਤਾਂ ਉਹ ਫਾਰਮ ਨੰ: 8 ਭਰਕੇ ਅਤੇ ਜੇਕਰ ਫੋਟੋ ਵੀ ਗਲਤ ਹੈ ਤਾਂ ਫਾਰਮ 001ਬੀ| ਭਰਕੇ 24 ਅਕਤੂਬਰ ਤੱਕ ਜਮਾਂ ਕਰਵਾ ਸਕਦੇ ਹਨ। ਇਸ ਤੋਂ ਇਲਾਵਾ ਜਿਨਾਂ ਵੋਟਰਾਂ ਦੀ ਫੋਟੋ ਵੋਟਰ ਲਿਸਟ ਵਿੱਚ ਨਹੀਂ ਹੈ ਉਹ ਵੀ ਫਾਰਮ ਨੰ: 001ਬੀ| ਭਰਕੇ 2 ਰੰਗਦਾਰ ਫੋਟੋਆਂ 24 ਅਕਤੂਬਰ ਤੱਕ ਚੋਣਕਾਰ ਰਜਿਸਟਰੇਸ਼ਨ ਅਧਿਕਾਰੀ ਕੋਲ ਜਮਾਂ ਕਰਵਾ ਸਕਦਾ ਹੈ।