October 22, 2011 admin

ਅਬਾਦੀ ਵਾਲੇ ਖੇਤਰਾਂ ਵਿਚ ਪਟਾਕੇ ਰੱਖਣ ਅਤੇ ਵੇਚਣ ਪਾਬੰਦੀ

ਫਿਰੋਜ਼ਪੁਰ ਜ਼ਿਲ੍ਹੇ ਵਿਚ ਪਟਾਕੇ ਵੇਚਣ ਲਈ ਥਾਵਾਂ ਨਿਸ਼ਚਿਤ ਕੀਤੀਆਂ
ਫਿਰੋਜ਼ਪੁਰ – ਦੀਵਾਲੀ ਦੇ ਤਿਉਹਾਰ ਨੂੰ ਮੁੱਖ ਰੱਖਦਿਆ ਫਿਰੋਜ਼ਪੁਰ ਦੇ ਜ਼ਿਲ੍ਹਾ ਮੈਜਿਸਟਰੇਟ ਨੇ ਕਿਸੇ ਅਣ-ਸੁਖਾਵੀਂ ਘਟਨਾਂ ਨੂੰ ਵਾਪਰਨ ਤੋਂ ਰੋਕਣ ਲਈ ਅਬਾਦੀ ਵਾਲੇ ਖੇਤਰਾਂ ਵਿਚ ਪਟਾਕਿਆ ਆਦਿ ਨੂੰ ਸਟੋਰ ਕਰਨ ਅਤੇ ਵੇਚਣ ਤੇ ਪਾਬੰਦੀ ਲਗਾਈ ਹੈ।
ਜ਼ਿਲ੍ਹਾ ਮੈਜਿਸਟਰੇਟ ਡਾ:ਐਸ.ਕਰੁਣਾ ਰਾਜੂ ਵੱਲੋਂ ਦਫਾ 144 ਅਧੀਨ ਆਪਣੇ ਅਧਿਕਾਰਾਂ ਦੀ ਵਰਤੋਂ ਕਰਦਿਆ ਆਦੇਸ਼ ਜਾਰੀ ਕੀਤੇ ਹਨ ਕਿ ਸਿਰਫ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋ ਨਿਸ਼ਚਿਤ ਕੀਤੀਆਂ ਥਾਵਾਂ ਤੇ ਹੀ ਪਟਾਕੇ ਆਦਿ ਸਮਗਰੀ ਵੇਚੀ ਜਾ ਸਕਦੀ ਹੈ ਅਤੇ ਇਸ ਨੂੰ ਅਬਾਦੀ ਵਾਲੀਆਂ ਥਾਂਵਾ ਤੇ ਸਟੋਰ ਨਹੀ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਸਬੰਧਿਤ ਐਸ.ਡੀ.ਐਮ ਦੀ ਪ੍ਰਵਾਨਗੀ ਨਾਲ ਹੀ ਪਟਾਕੇ ਵੇਚੇ ਜਾ ਸਕਦੇ ਹਨ। ਇਸ ਲਈ ਜ਼ਿਲ੍ਹੇ ਵਿਚ ਫਿਰੋਜ਼ਪੁਰ ਸ਼ਹਿਰ ਵਿਚ ਓਪਨ ਗਰਾਉਂਡ ਹਾਊਸਿੰਗ ਬੋਰਡ ਕਲੋਨੀ, ਫਿਰੋਜ਼ਪੁਰ ਛਾਉਣੀ ਵਿਚ ਰਾਮ ਬਾਗ( ਦੁਸ਼ਿਹਰਾ ਗਰਾਉਂਡ), ਤਲਵੰਡੀ ਭਾਈ ਵਿਖੇ ਓਪਨ ਗਰਾਉਂਡ ਸੀਨੀਅਰ ਸੰਕੈਡਰੀ ਸਕੂਲ (ਲੜਕੇ), ਮਮਦੋਟ ਵਿਖੇ  ਬੀ.ਐਸ.ਐਫ ਹੈਡ ਕੁਆਰਟਰ ਨੇੜੇ ਓਪਨ ਗਰਾਉਂਡ, ਜ਼ੀਰਾ ਵਿਖੇ ਓਪਨ ਗਰਾਉਂਡ ਸ਼ਹੀਦ ਗੁਰਦਾਸ ਰਾਮ ਸੀਨੀਅਰ ਸੰਕੈਡਰੀ ਸਕੂਲ, ਓਪਨ ਗਰਾਉਂਡ ਸ੍ਰੀ ਜੀਵਨ ਮੱਲ ਸੀਨੀਅਰ ਸੰਕੈਡਰੀ ਸਕੂਲ, ਮੱਖੂ ਵਿਖੇ ਪੁਰਾਣਾ ਬੱਸ ਸਟੈਂਡ ਨਜਦੀਕ ਪੁਲੀਸ ਸਟੇਸ਼ਨ, ਮੱਲਾਵਾਲਾ ਵਿਖੇ ਓਪਨ ਗਰਾਉਂਡ ਸ਼ਹੀਦ ਸੁਖਵਿੰਦਰ ਸਿੰਘ ਸੀਨੀਅਰ ਸੰਕੈਡਰੀ ਸਕੂਲ ਅਤੇ ਗੁਰੂਹਰਸਹਾਏ ਵਿਖੇ ਨਜਦੀਕ ਦੁਸ਼ਹਿਰਾ ਗਰਾਉਂਡ ਨਿਸ਼ਚਿਤ ਕੀਤੇ ਗਏ ਹਨ।

Translate »