ਪੰਜਾਬ ਪੁਲਿਸ ਦੀਆਂ ਕੁਰਬਾਨੀਆਂ ਨੂੰ ਕਦੇ ਵਿਸਾਰਿਆ ਨਹੀਂ ਜਾ ਸਕਦਾ-ਡਿਪਟੀ ਕਮਿਸ਼ਨਰ
ਕਪੂਰਥਲਾ – ‘ਫਰਜ਼ ‘ਤੇ ਖੜ੍ਹੇ ਰਹਿਣ ਲਈ ਬੜੀ ਦਲੇਰੀ ਤੇ ਹਿੰਮਤ ਦੀ ਲੋੜ ਹੁੰਦੀ ਹੈ। ਆਪਣੀ ਡਿਊਟੀ ਕਰਦੇ ਜਾਨ ਦੀ ਪਰਵਾਹ ਨਾ ਕਰਨੀ ਇਹ ਇਕ ਸਿਪਾਹੀ ਦਾ ਹੀ ਕੰਮ ਹੈ ਅਤੇ ਇਹੋ ਹੈ ਸਰਵ ਉਚ ਬਲੀਦਾਨ।’ ਉਕਤ ਸ਼ਬਦਾਂ ਦਾ ਪ੍ਰਗਟਾਵਾ ਜ਼ਿਲ੍ਹਾ ਪੁਲਿਸ ਮੁਖੀ ਸ. ਸੁਖਮਿੰਦਰ ਸਿੰਘ ਮਾਨ ਨੇ ਸ਼ਹੀਦ ਪੁਲਿਸ ਕਰਮਚਾਰੀਆਂ ਦੀ ਯਾਦ ‘ਚ ਪੁਲਿਸ ਲਾਈਨ ਵਿਖੇ ਕਰਵਾਏ ਸਮਾਗਮ ਨੂੰ ਸੰਬੋਧਨ ਕਰਦੇ ਕੀਤਾ। ਉਨ੍ਹਾਂ ਦੱਸਿਆ ਕਿ ਇਹ ਦਿਨ ਸੀ. ਆਰ. ਪੀ. ਐਫ. ਦੇ ਉਨ੍ਹਾਂ 10 ਜਵਾਨਾਂ ਦੀ ਯਾਦ ‘ਚ ਮਨਾਇਆ ਜਾਂਦਾ ਹੈ, ਜਿਨ੍ਹਾਂ ਨੇ 21 ਅਕਤੂਬਰ 1959 ਨੂੰ ਲਦਾਖ ਦੇ ‘ਹਾਟ ਸਪਰਿੰਗ’ ਖੇਤਰ ‘ਚ ਚੀਨੀ ਫੌਜ ਨਾ ਲੋਹਾ ਲੈਂਦੇ ਆਪਣੀ ਜਾਨ ਕੁਰਬਾਨ ਕਰ ਦਿੱਤੀ ਸੀ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਆਪਣੇ ਫਰਜ਼ਾਂ ਤੋਂ ਕਦੇ ਪਿੱਛੇ ਨਹੀਂ ਹਟੀ। ਸ਼ਹੀਦਾਂ ਨੂੰ ਪ੍ਰਣਾਮ ਕਰਦੇ ਉਨ੍ਹਾਂ ਕਿਹਾ ਕਿ ਸ਼ਹੀਦਾਂ ਦੀਆਂ ਕੁਰਬਾਨੀਆਂ ਸਾਡੇ ਲਈ ਸਦਾ ਪ੍ਰਰੇਣਾ ਦਾ ਸਰੋਤ ਬਣੀਆਂ ਰਹਿਣਗੀਆਂ। ਇਸ ਮੌਕੇ ਸੰਬੋਧਨ ਕਰਦੇ ਡਿਪਟੀ ਕਮਿਸ਼ਨਰ ਡਾ. ਹਰਕੇਸ਼ ਸਿੰਘ ਸਿੱਧੂ ਨੇ ਕਿਹਾ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਦਾ ਮਾਮਲਾ ਹੋਵੇ ਜਾਂ ਅੰਦਰੂਨੀ ਅਮਨ-ਸ਼ਾਂਤੀ ਦਾ, ਸਾਡੇ ਜਵਾਨ ਕਦੇ ਪਿੱਛੇ ਨਹੀਂ ਹਟੇ, ਖਾਸ ਕਰਕੇ ਪੰਜਾਬ ਪੁਲਿਸ ਦੇ ਜਵਾਨ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਦੀਆਂ ਕੁਰਬਾਨੀਆਂ ਨੂੰ ਕਦੇ ਵਿਸਾਰਿਆ ਨਹੀਂ ਜਾ ਸਕਦਾ ਅਤੇ ਪੰਜਾਬ ‘ਚ ਅਮਨ-ਸ਼ਾਂਤੀ ਬਹਾਲ ਕਰਨ ‘ਚ ਪੁਲਿਸ ਦਾ ਅਹਮਿ ਯੋਗਦਾਨ ਰਿਹਾ ਹੈ। ਉਨ੍ਹਾਂ ਸ਼ਹੀਦਾਂ ਦੇ ਪਰਿਵਾਰਾਂ ਨੂੰ ਸੱਦਾ ਦਿੱਤਾ ਕਿ ਉਹ ਆਪਣੇ ਕਿਸੇ ਵੀ ਕੰਮ ਲਈ ਬੇਝਿਜਕ ਉਨ੍ਹਾਂ ਕੋਲ ਆ ਸਕਦੇ ਹਨ। ਇਸ ਤੋਂ ਪਹਿਲਾਂ ਡਾ. ਹਰਕੇਸ਼ ਸਿੰਘ, ਸ. ਸੁਖਵਿੰਦਰ ਸਿੰਘ ਮਾਨ, ਐਸ. ਪੀ. ਸ.ਕੁਲਵਿੰਦਰ ਸਿੰਘ ਥਿਆੜਾ, ਐਸ. ਪੀ. ਸ. ਜਗਮੋਹਨ ਸਿੰਘ, ਸ੍ਰੀ ਸੰਦੀਪ ਸਿੰਘ, ਸ. ਪ੍ਰਿਥੀਪਾਲ ਸਿੰਘ, ਕੁਲਵੰਤ ਸਿੰਘ ਹੀਰ, ਨਿਰਮਲ ਸਿੰਘ ਭੁਲੱਥ, ਗੁਰਮੇਲ ਕੌਰ, ਪ੍ਰੀਤਮ ਸਿੰਘ (ਸਾਰੇ ਡੀ. ਐਸ. ਪੀਜ਼), ਸਾਰੇ ਥਾਣਿਆਂ ਦੇ ਮੁਖੀ ਅਤੇ ਸ਼ਹੀਦਾਂ ਦੇ ਪਰਿਵਾਰਾਂ ਨੇ ਸ਼ਹੀਦੀ ਸਮਾਰਕ ‘ਤੇ ਫੁੱਲ ਮਲਾਵਾਂ ਭੇਟ ਕੀਤੀਆਂ। ਪਿਛਲੇ ਇਕ ਸਾਲ ਦੌਰਾਨ ਦੇਸ਼ ਭਰ ‘ਚ ਸ਼ਹੀਦ ਹੋਏ ਪੁਲਿਸ ਕਰਮੀਆਂ ਦੇ ਨਾਂਅ ਵੀ ਪੜ੍ਹ ਕੇ ਸੁਣਾਏ ਗਏ। ਇਸ ਉਪਰੰਤ ਕਪੂਰਥਲਾ ਜ਼ਿਲ੍ਹੇ ਦੇ ਸ਼ਹੀਦ ਹੋਏ ਪੁਲਿਸ ਜਵਾਨਾਂ ਜਿੰਨ੍ਹਾਂ ‘ਚ ਇੰਸਪੈਕਟਰ ਪ੍ਰੀਤਮ ਸਿੰਘ, ਐਸ. ਆਈ. ਹਰਭਜਨ ਸਿੰਘ ਤੇ ਸੁਹਿੰਦਰ ਸਿੰਘ, ਏ.ਐਸ.ਆਈ. ਸੰਤੋਖ ਸਿੰਘ, ਹਰਪ੍ਰੀਤ ਸਿੰਘ ਤੇ ਗੁਰਜਿੰਦਰਪਾਲ ਸਿੰਘ, ਹੌਲਦਾਰ ਜਸਬੀਰ ਸਿੰਘ, ਜਸਵਿੰਦਰ ਸਿੰਘ, ਪ੍ਰੀਤਮ ਸਿੰਘ, ਕੁਲਬੀਰ ਸਿੰਘ ਦਲਬੀਰ ਸਿੰਘ ਤੇ ਰੇਸ਼ਮ ਲਾਲ, ਸਿਪਾਹੀ ਪ੍ਰਿਤਪਾਲ ਸਿੰਘ, ਦਲੀਪ ਸਿੰਘ, ਜਗਦੀਸ਼ ਸਿੰਘ, ਇੰਦਪਾਲ ਸਿੰਘ, ਪਿਆਰਾ ਸਿੰਘ, ਬਖਸ਼ੀਸ਼ ਸਿੰਘ, ਪਰਮਜੀਤ ਸਿੰਘ, ਜਸਬੀਰ ਸਿੰਘ, ਪ੍ਰਿਤਪਾਲ ਸਿੰਘ ਬੋਗੋਵਾਲ, ਗੁਰਦੇਵ ਸਿੰਘ, ਸਮਸ਼ੇਰ ਸਿੰਘ, ਸੁਰਿੰਦਰ ਸਿੰਘ, ਮਲਕੀਤ ਸਿੰਘ, ਸ਼ਾਮ ਸੁੰਦਰ, ਸੁਖਵਿੰਦਰ ਸਿੰਘ, ਪਰਮਜੀਤ ਸਿੰਘ, ਗੁਰਮੇਲ ਸਿੰਘ, ਦਲਜੀਤ ਸਿੰਘ, ਅਵਤਾਰ ਸਿੰਘ ਅਤੇ ਹੋਮਗਾਰਡ ਦੇ ਜਵਾਨਾਂ ‘ਚ ਸ਼ਾਮਿਲ ਗੁਰਮੀਤ ਸਿੰਘ, ਦੇਵਰਾਜ, ਸੁਰਜੀਤ ਸਿੰਘ, ਬਲਦੇਵ ਸਿੰਘ ਦੇ ਪਰਿਵਾਰਾਂ ਨੂੰ ਡਿਪਟੀ ਕਮਿਸ਼ਨਰ ਅਤੇ ਐਸ. ਐਸ. ਪੀ. ਨੇ ਉਨ੍ਹਾਂ ਦੀਆਂ ਸੀਟਾਂ ‘ਤੇ ਜਾ-ਜਾ ਕੇ ਸਨਮਾਨਿਤ ਕੀਤਾ।