October 22, 2011 admin

ਸਵਰਗੀ ਸ. ਬਸੰਤ ਸਿੰਘ ਖਾਲਸਾ ਸਾਬਕਾ ਮੰਤਰੀ ਅਤੇ ਮੈਬਰ ਪਾਰਲੀਮੈਟ ਦੀ 15ਵੀ ਸਲਾਨਾ ਬਰਸੀ 23 ਅਕਤੂਬਰ ਨੂੰ

ਲੁਧਿਆਣਾ – ਸਵਰਗੀ ਸ. ਬਸੰਤ ਸਿੰਘ ਖਾਲਸਾ ਸਾਬਕਾ ਮੰਤਰੀ ਅਤੇ ਮੈਬਰ ਪਾਰਲੀਮੈਟ ਦੀ 15ਵੀ ਸਲਾਨਾ ਬਰਸੀ ਗੁਰਦੁਆਰਾ ਸਿੰਘ ਸਭਾ ਸਰਾਭਾ ਨਗਰ, ਲੁਧਿਆਣਾ ਵਿਖੇ 23 ਅਕਤੂਬਰ ਨੂੰ ਦੁਪਹਿਰ 12 ਤੋ 2 ਵਜੇ ਤੱਕ ਮਨਾਈ ਜਾ ਰਹੀ ਹੈ। ਇਸ ਮੌਕੇ ਤੇ ਸ: ਪਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਸਵ. ਬਸੰਤ ਸਿੰਘ ਖਾਲਸਾ ਨੂੰ ਸ਼ਰਧਾਂਜਲੀ ਭੇਟ ਕਰਨਗੇ।  ਇਹ ਜਾਣਕਾਰੀ ਸ: ਬਿਕਰਮਜੀਤ ਸਿੰਘ ਖਾਲਸਾ ਮੁੱਖ ਪਾਰਲੀਮਾਨੀ ਸਕੱਤਰ ਨੇ ਦਿੰਦਿਆ ਦੱਸਿਆ ਕਿ ਇਸ ਸ਼ਰਧਾਂਜਲੀ ਸਮਾਗਮ ਵਿੱਚ ਪੰਜਾਬ ਕੈਬਨਿਟ ਦੇ ਬਹੁਤ ਸਾਰੇ ਮੰਤਰੀ, ਐਮ.ਐਲ.ਏ. ਸ਼ਾਮਲ ਹੋਣਗੇ। ਉਹਨਾਂ ਦੱਸਿਆ ਕਿ ਸ: ਬਿਕਰਮ ਸਿੰਘ ਮਜੀਠੀਆ ਐਮ.ਐਲ.ਏ ਤੇ ਸਾਬਕਾ ਮੰਤਰੀ, ਸ: ਸੁਖਦੇਵ ਸਿੰਘ ਢੀਂਡਸਾ ਮੈਬਰ ਰਾਜ ਸਭਾ, ਸ: ਪ੍ਰੇਮ ਸਿੰਘ ਚੰਦੂਮਾਜਰਾ ਜਨਰਲ ਸਕੱਤਰ ਸ੍ਰੋਮਣੀ ਅਕਾਲੀ ਦਲ, ਅਤੇ ਹੋਰ ਬਹੁਤ ਸਾਰੇ ਨੇਤਾ ਵੀ ਸ਼ਾਮਲ ਹੋਣਗੇ। 

Translate »