October 22, 2011 admin

ਟਰੱਸਟ ਵੱਲੋਂ ਨਗਰ ਕੌਂਸਲ ਅਧੀਨ ਆਉਂਦੇ ਪੱਛੜੇ ਵਾਰਡਾਂ ਦਾ ਵੀ ਵਿਕਾਸ ਕੀਤਾ ਜਾਵੇਗਾ: ਚੇਅਰਮੈਨ ਚਹਿਲ

ਬਰਨਾਲਾ – ਨਗਰ ਸੁਧਾਰ ਟਰੱਸਟ ਬਰਨਾਲਾ ਦੀਆਂ ਵਿਕਾਸ ਯੋਜਨਾਵਾਂ ਲਗਭਗ ਵਿਕਸਤ ਹੋ ਚੱੁਕੀਆਂ ਹਨ ਅਤੇ ਹੁਣ ਟਰੱਸਟ ਵੱਲੋਂ ਨਗਰ ਕੌਂਸਲ ਅਧੀਨ ਆਉਂਦੇ ਪੱਛੜੇ ਵਾਰਡਾਂ ਦਾ ਵਿਕਾਸ ਵੀ ਕੀਤਾ ਜਾਵੇਗਾ, ਜਿਸ ਅਧੀਨ ਸੜਕਾਂ, ਰੌਸ਼ਨੀ, ਪਾਣੀ ਅਤੇ ਸੀਵਰੇਜ ਦੀ ਉਸਾਰੀ ਕਰਨਾ ਤਜਵੀਜ ਹੋਇਆ ਹੈ। ਇਹ ਪ੍ਰਗਟਾਵਾ ਨਗਰ ਸੁਧਾਰ ਟਰੱਸਟ ਬਰਨਾਲਾ ਦੇ ਚੇਅਰਮੈਨ ਸ੍ਰ| ਇੰਦਰਪਾਲ ਸਿੰਘ ਚਹਿਲ ਨੇ ਅੱਜ ਆਪਣੇ ਦਫਤਰ ਵਿੱਚ ਇੱਕ ਮੀਟਿੰਗ ਦੌਰਾਨ ਕੀਤਾ। ਉਹਨਾਂ ਦੱਸਿਆ ਕਿ ਟਰੱਸਟ ਦੀ ਇਸ ਤਜਵੀਜ ਨੂੰ ਸ੍ਰ| ਸੁਖਦੇਵ ਸਿੰਘ ਢੀਂਡਸਾ ਮੈਂਬਰ ਰਾਜ ਸਭਾ ਅਤੇ ਸਕੱਤਰ ਜਨਰਲ ਸ਼੍ਰੋਮਣੀ ਅਕਾਲੀ ਦਲ ਨਾਲ ਵਿਚਾਰਿਆ ਗਿਆ ਹੈ ਅਤੇ ਉਹਨਾਂ ਵੱਲੋਂ ਟਰੱਸਟ ਦੇ ਇਸ ਫੈਸਲੇ ਦੀ ਸ਼ਲਾਘਾ ਕੀਤੀ ਗਈ ਹੈ ਅਤੇ ਸਰਕਾਰ ਤੋਂ ਨਗਰ ਕੌਂਸਲ ਦੇ ਪੱਛੜੇ ਇਲਾਕਿਆਂ ਵਿੱਚ ਕੰਮ ਕਰਨ ਸਬੰਧੀ ਅਤੇ ਲੱਗਭਗ 14 ਕਰੋੜ ਰੁਪਏ ਦੇ ਖਰਚੇ ਦੀ ਮਨਜੂਰੀ ਲਈ ਹੈ।
ਸ੍ਰ| ਚਹਿਲ ਨੇ ਅੱਗੇ ਦੱਸਿਆ ਕਿ ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਸ੍ਰੀ ਤੀਕਸ਼ਣ ਸੂਦ ਨੇ ਵਿਕਾਸ ਕੰਮਾਂ ਸਬੰਧੀ ਪ੍ਰਵਾਨਗੀ ਹੁਕਮਾਂ ਦੀ ਪਾਲਣਾ ਵਿੱਚ ਵਿਧੀ ਅਨੁਸਾਰ ਟੈਂਡਰ ਮੰਗ ਲਏ ਹਨ। ਉਹਨਾਂ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪੂਰੇ ਪਾਰਦਰਸ਼ੀ ਢੰਗ ਨਾਲ ਯੋਗ ਠੇਕੇਦਾਰਾਂ ਨੂੰ ਕੰਮ ਅਲਾਟ ਕੀਤੇ ਜਾਣਗੇ ਅਤੇ ਸਰਕਾਰ ਵੱਲੋਂ ਪ੍ਰਵਾਨ ਕੀਤੇ ਇਹਨਾਂ ਕੰੰਮਾਂ ਨੂੰ ਟਰੱਸਟ ਆਪਣੇ ਫੰਡਾਂ ਰਾਹੀਂ ਜਲਦੀ ਤੋਂ ਜਲਦੀ ਪੂਰਾ ਕਰਕੇ ਸ਼ਹਿਰ ਬਰਨਾਲਾ ਨੂੰ ਸੂਬੇ ਦੇ ਸੁੰਦਰ ਸ਼ਹਿਰਾਂ ਦੀ ਕਤਾਰ ਵਿੱਚ ਸ਼ਾਮਲ ਕੀਤਾ ਜਾਵੇਗਾ।

Translate »