ਅੰਮ੍ਰਿਤਸਰ – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀਆਂ ਸਾਲਾਨਾ ਪ੍ਰੀਖਿਆਵਾਂ ਲਈ ਪ੍ਰਾਈਵੇਟ ਵਿਦਿਆਰਥੀਆਂ ਦੇ ਦਾਖਲਾ ਫਾਰਮ ਦੀ ਅੰਤਿਮ ਮਿਤੀ 21 ਅਕਤੂਬਰ ਤੋਂ ਵਧਾ ਕੇ 28 ਅਕਤੂਬਰ ਕਰ ਦਿੱਤੀ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਰਜਿਸਟਰਾਰ, ਡਾ. ਇੰਦਰਜੀਤ ਸਿੰਘ ਨੇ ਦੱਸਿਆ ਕਿ ਸਾਲਾਨਾ ਪ੍ਰੀਖਿਆਵਾਂ ਲਈ ਪ੍ਰਾਈਵੇਟ ਵਿਦਿਆਰਥੀਆਂ ਦੇ ਦਾਖਲਾ ਫਾਰਮਾਂ ਦੀ ਫੀਸ 21 ਅਕਤੂਬਰ ਤਕ ਬਿਨਾ ਲੇਟ ਫੀਸ ਭਰੀ ਜਾਣੀ ਸੀ, ਉਹ ਹੁਣ 28 ਅਕਤੂਬਰ ਭਰੀ ਜਾ ਸਕਦੀ ਹੈ। ਉਨਾਂ੍ਹ ਦੱਸਿਆ ਕਿ ਗਰੈਜੂਏਟ ਅਤੇ ਪੋਸਟ ਗਰੈਜੂਏਟ ਕਲਾਸਾਂ ਦੇ ਪ੍ਰਾਈਵੇਟ ਵਿਦਿਆਰਥੀ ਹੁਣ ਇਨ੍ਹਾਂ ਦਾਖਲਾ ਫਾਰਮਾਂ ਦੀ ਫੀਸ ਸਟੇਟ ਬੈਂਕ ਆਫ ਪਟਿਆਲਾ ਦੀ ਕਿਸੇ ਵੀ ਸ਼ਾਖਾ ਵਿਚ 28 ਅਕਤੂਬਰ ਤਕ ਬਿਨਾ ਲੇਟ ਫੀਸ ਜਮ੍ਹਾਂ ਕਰਵਾ ਸਕਦੇ ਹਨ।