ਅੰਮਿ੍ਰਤਸਰ- ਪੰਜਾਬ ਦੇ ਐਡਵੋਕੇਟ ਜਨਰਲ ਸ੍ਰੀ ਅਸ਼ੋਕ ਅਗਰਵਾਲ ਆਪਣਾ ਅਹੁਦਾ ਸੰਭਾਲਣ ਤੋਂ ਬਾਅਦ ਅੱਜ ਸ੍ਰੀ ਦਰਬਾਰ ਸਾਹਿਬ ਅੰਮਿ੍ਰਤਸਰ ਵਿਖੇ ਮੱਥਾ ਟੇਕਣ ਪਹੁੰਚੇ।
ਉਨ੍ਹਾਂ ਸ੍ਰੀ ਦਰਬਾਰ ਸਾਹਿਬ ਟੇਕਣ ਉਪਰੰਤ ਆਪਣੀਆਂ ਭਾਵਨਾਵਾਂ ਪ੍ਰਗਟ ਕਰਦੇ ਹੋਏ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਇੱਕ ਐਸੀ ਜਗ੍ਹਾ ਹੈ, ਜਿੱਥੇ ਪੂਰੀ ਦੁਨੀਆਂ ਆ ਕੇ ਨਤਮਸਤਕ ਹੁੰਦੀ ਹੈ ਅਤੇ ਅੱਜ ਇਸ ਜਗ੍ਹਾ ਦੇ ਦਰਸ਼ਨ ਕਰਕੇ ਅਤੇ ਮੱਥਾ ਟੇਕ ਕੇ ਦਿਲ ਨੂੰ ਬੜਾ ਸਕੂਨ ਮਹਿਸੂਸ ਹੋਇਆ ਅਤੇ ਇਸ ਪਵਿੱਤਰ ਸਥਾਨ ਤੋਂ ਇਹੀ ਸੰਦੇਸ਼ ਜਾਂਦਾ ਹੈ ਕਿ ਪੂਰੀ ਮਨੁੱਖਤਾ ਨੂੰ ਮੁਹੱਬਤ ਅਤੇ ਭਾਈਚਾਰੇ ਨਾਲ ਰਹਿਣਾ ਚਾਹੀਦਾ ਹੈ।
ਇਸ ਮੌਕੇ ਉਨ੍ਹਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿਰੋਪਾਓ ਅਤੇ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।