October 22, 2011 admin

ਜਥੇ: ਸੁਖਦਰਸ਼ਨ ਸਿੰਘ ਮਰਾੜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ

ਅੰਮ੍ਰਿਤਸਰ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੋਈ ਜਨਰਲ ਚੋਣ ‘ਚ ਹਲਕਾ ਮੁਕਤਸਰ ਤੋਂ ਨਵੇਂ ਚੁਣੇ ਮੈਂਬਰ ਜਥੇਦਾਰ ਸੁਖਦਰਸ਼ਨ ਸਿੰਘ ਮਰਾੜ ਸ਼ੁਕਰਾਨੇ ਵਜੋਂ ਰੁਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ ਅਤੇ ਕੀਰਤਨ ਸਰਵਣ ਕੀਤਾ।
ਉਪਰੰਤ ਸ਼੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫਤਰ ‘ਚ ਉਹਨਾਂ ਨੂੰ ਐਡੀ ਸਕੱਤਰ ਸ. ਮਨਜੀਤ ਸਿੰਘ ਵਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਅਤੇ ਸਿਰੋਪਾਓ ਨਾਲ ਸਨਮਾਨਿਤ ਕੀਤਾ ਗਿਆ। ਵਰਨਣਯੋਗ ਹੈ ਕਿ ਸ. ਸੁਖਦਰਸ਼ਨ ਸਿੰਘ ਮਰਾੜ ਸ਼੍ਰੋਮਣੀ ਕਮੇਟੀ ਦੇ ਮੈਂਬਰ ਚੁਣੇ ਜਾਣ ਦੇ ਨਾਲ-ਨਾਲ ਹਲਕਾ ਮੁਕਤਸਰ ਤੋ ਐਮ. ਐਲ. ਏ. ਅਤੇ ਪੰਜਾਬ ਸਟੇਟ ਕੋਆਪਰੇਟਿਵ (ਲੈਂਡ ਮਾਰਕੇਜ) ਬੈਂਕ ਦੇ ਚੇਅਰਮੈਨ ਵੀ ਹਨ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਮੈ ਗੁਰੂ ਸਾਹਿਬ ਦਾ ਸ਼ੁਕਰਾਨਾਂ ਕਰਨ ਆਇਆਂ ਹਾਂ ਕਿਉਂਕਿ ਬਤੌਰ ML1 ਹੁਦਿਆਂ ਮੈਂ ਹਲਕਾ ਮੁਕਤਸਰ ਵਾਸੀਆਂ ਦੀ ਪੰਜਾਬ ਸਰਕਾਰ ‘ਚ ਨੁਮਾਇੰਦਗੀ ਕਰਦਾ ਹਾਂ ਤੇ ਨਾਲ-ਨਾਲ ਲਂੈਡ ਮਾਰਕੇਜ ਬੈਂਕ ਦਾ ਚੇਅਰਮੈਨ ਹੋਣ ਕਰਕੇ ਪੂਰੇ ਪੰਜਾਬ ਪ੍ਰਾਂਤ ਦੀ ਜਨਤਾਂ ਦਾ ਨੁਮਾਇੰਦਾ ਵੀ ਹਾਂ ਤੇ ਹੁਣ ਪਾਰਟੀ (ਸ਼੍ਰੋਮਣੀ ਅਕਾਲੀ ਦਲ) ਨੇ ਮੇਰੇ ‘ਚ ਭਰੋਸਾ ਪ੍ਰਗਟ ਕਰਕੇ ਮੈਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਲੜਾਈ ਹੈ ਮੈ ਦ੍ਰਿੜ ਵਿਸ਼ਵਾਸ਼ ਨਾਲ ਕਹਿੰਦਾ ਹਾਂ ਕਿ ਸਤਗੁਰੂ ਦੀ ਕ੍ਰਿਪਾ ਸਦਕਾ ਹਲਕਾ ਮੁਕਤਸਰ ਵਿਚ ਸਿੱਖੀ ਦੀ ਪ੍ਰਚਾਰ ਲਹਿਰ ਚਲਾਈ ਜਾਵੇਗੀ ਤੇ ਨੋਜਵਾਨਾਂ ਨੂੰ ਜੋ ਸਿੱਖੀ ਤੋ ਦੂਰ ਜਾ ਕੇ ਨਸ਼ਿਆਂ ਦੀ ਦਲਦਲ ਵਿੱਚ ਫੱਸਦੇ ਜਾ ਰਹੇ ਹਨ ਨੂੰ ਸਿੱਖੀ ਨਾਲ ਜੋੜਨ ਦੀ ਪੂਰੀ ਕੋਸ਼ਿਸ਼ ਕੀਤੀ ਜਾਵੇਗੀ।
ਇਸ ਮੌਕੇ ਪਬਲੀਸਿਟੀ ਵਿਭਾਗ ਦੇ ਇੰਚਾਰਜ ਸ. ਕੁਲਵਿੰਦਰ ਸਿੰਘ ਰਮਦਾਸ ਤੇ ਸ. ਗੁਰਦੇਵ ਸਿੰਘ (ਉਬੋਕੇ), ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ (ਸਰਾਵਾਂ) ਸ. ਪ੍ਰਤਾਪ ਸਿੰਘ, ਐਲ. ਏ. ਸ. ਪ੍ਰੀਤਪਾਲ ਸਿੰਘ, ਗੁਰਦੁਆਰਾ ਗਜ਼ਟ ਦੇ ਸੰਪਾਦਕ ਸ. ਗੁਰਮੀਤ ਸਿੰਘ, ਚੀਫ ਗੁਰਦੁਆਰਾ ਇੰਸਪੈਕਟਰ ਸ. ਮੁਖਤਾਰ ਸਿੰਘ, ਸੁਪਰਵਾਈਜ਼ਰ (ਸਰਾਵਾਂ) ਸ. ਗੁਰਾ ਸਿੰਘ, ਸ. ਜਤਿੰਦਰ ਸਿੰਘ, ਸ. ਪਲਵਿੰਦਰ ਸਿੰਘ ਤੇ ਸ. ਤਰਸੇਮ ਸਿੰਘ ਵੀ ਮੌਜੂਦ ਸਨ।

Translate »