October 22, 2011 admin

ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਸਬ-ਡਵੀਜ਼ਨ ਵਾਈਜ ਪਟਾਖੇ, ਆਤਿਸ਼ਬਾਜੀ ਅਤੇ ਚੱਕਰੀਆਂ ਆਦਿ ਵੇਚਣ ਲਈ ਥਾਵਾਂ ਨਿਸ਼ਚਿਤ ਕੀਤੀਆਂ

ਹੁਸ਼ਿਆਰਪੁਰ – ਜ਼ਿਲ੍ਹਾ ਮੈਜਿਸਟਰੇਟ ਹੁਸ਼ਿਆਰਪੁਰ ਸ੍ਰ:ਦੀਪਇੰਦਰ ਸਿੰਘ ਨੇ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਸਬ-ਡਵੀਜ਼ਨ ਵਾਈਜ ਪਟਾਖੇ, ਆਤਿਸ਼ਬਾਜੀ ਅਤੇ ਚੱਕਰੀਆਂ ਆਦਿ ਵੇਚਣ ਲਈ ਥਾਵਾਂ ਨਿਸ਼ਚਿਤ ਕੀਤੀਆਂ ਹਨ। ਸਬ-ਡਵੀਜ਼ਨ ਹੁਸ਼ਿਆਰਪੁਰ ਵਿੱਚ ਨਵੀਂ ਆਬਾਦੀ, ਰੌਸ਼ਨ ਗਰਾਉਂਡ, ਗਰੀਨ ਵਿਊ ਪਾਰਕ, ਜ਼ਿਲ੍ਹਾ ਪ੍ਰੀਸ਼ਦ ਮਾਰਕੀਟ ਅੱਡਾ ਮਾਹਿਲਪੁਰ, ਜਲੰਧਰ ਰੋਡ ਸੜਕ, ਰਾਮ ਲੀਲਾ ਗਰਾਉਂਡ ਹਰਿਆਣਾ, ਗਰਾਉਂਡ ਰੋਜਾ ਬਾਬਾ ਸ਼ਾਮੀ ਸ਼ਾਹ ਸ਼ਾਮਚੁਰਾਸੀ ਵਿਖੇ ਪਟਾਖੇ ਆਦਿ ਵੇਚੇ ਜਾ ਸਕਦੇ ਹਨ। ਇਸੇ ਤਰ੍ਹਾਂ ਸਬਡਵੀਜ਼ਨ ਗੜ੍ਹਸ਼ੰਕਰ ਵਿਖੇ ਮਿਲਟਰੀ ਕੈਪਿੰਗ ਗਰਾਉਂਡ ਦਫ਼ਤਰ ਉਪ ਮੰਡਲ ਮੈਜਿਸਟਰੇਟ ਦੇ ਸਾਹਮਣੇ (ਗੜ੍ਹਸ਼ੰਕਰ ਏਰੀਏ ਲਈ), ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੀਨੇਵਾਲ ਦੇ ਨਾਲ ਲਗਦੇ ਖਾਲੀ  ਜਗ੍ਹਾ ਤੇ (ਬੀਤ ਏਰੀਏ ਲਈ), ਨਹਿਰ ਦੇ ਨਾਲ-ਨਾਲ ਲਗਦੀ ਖਾਲੀ ਜਗ੍ਹਾ ਤੇ (ਕੋਟਫਤੂਹੀ ਲਈ) ਅਤੇ ਹਵੇਲੀ ਰੋਡ ਤੇ ਖਾਲੀ ਜਗ੍ਹਾ ਤੇ (ਮਾਹਿਲਪੁਰ ਏਰੀਏ ਲਈ) ਪਟਾਖੇ ਆਦਿ ਵੇਚੇ ਜਾ ਸਕਦੇ ਹਨ। ਸਬ-ਮੁਕੇਰੀਆਂ ਵਿਖੇ ਦੁਸ਼ਹਿਰਾ ਗਰਾਉਂਡ (ਮੁਕੇਰੀਆਂ ਲਈ), ਸੀਨੀਅਰ ਸੈਕੰਡਰੀ ਸਕੂਲ ਭੰਗਾਲਾ (ਭੰਗਾਲਾ ਲਈ), ਦਸ਼ਹਿਰਾ ਗਰਾਉਂਡ ਹਾਜੀਪੁਰ (ਹਾਜੀਪੁਰ ਲਈ), ਨਰਸਰੀ ਗਰਾਉਂਡ ਸੈਕਟਰ 3 ਤਲਵਾੜਾ (ਤਲਵਾੜਾ ਲਈ) ਅਤੇ ਸਬਡਵੀਜ਼ਨ ਦਸੂਹਾ ਵਿਖੇ ਪੰਚਾਇਤ ਸੰਮਤੀ ਸਟੇਡੀਅਮ ਦਸੂਹਾ, ਗਰਾਉਂਡ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਟਾਂਡਾ ਜਿਥੇ ਦੁਸਹਿਰਾ ਲੱਗਦਾ ਹੈ, ਦੁਸਹਿਰਾ ਗਰਾਉਂਡ ਗੜ੍ਹਦੀਵਾਲਾ, ਗਰਾਉਂਡ ਖਾਲਸਾ ਕਾਲਜ ਗੜ੍ਹਦੀਵਾਲਾ, ਖਾਲੀ ਗਰਾਉਂਡ ਸੀਨੀਅਰ ਸੈਕੰਡਰੀ ਸਕੂਲ ਮਿਆਣੀ, ਗਰਾਉਂਡ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੁੱਡਾ ਅਤੇ ਗਰਾਉਂਡ ਸਰਕਾਰੀ ਹਾਈ ਸਕੂਲ ਘੋਗਰਾ ਵਿਖੇ ਪਟਾਖੇ ਆਦਿ ਵੇਚੇ ਜਾ ਸਕਦੇ ਹਨ।
 ਪਟਾਖੇ ਆਦਿ ਵੇਚਣ ਲਈ ਦੁਕਾਨ ਖੁਲੀ ਜਗ੍ਹਾ ਤੇ ਹੋਵੇ, ਇਸ ਦੇ ਉਪਰ ਬਿਜਲੀ ਦੀਆਂ ਤਾਰਾਂ ਜਾਂ ਲੂਜ਼ ਕੁਨੈਕਸ਼ਨ ਆਦਿ ਨਾ ਹੋਣ, ਦੁਕਾਨਾਂ ਉਪਰ ਸੀਮੈਂਟ ਸ਼ੀਟ /ਟੀਨ ਦੀ ਟੈਪਰੇਰੀ ਛੱਤ ਹੋਵੇ ਅਤੇ ਆਪਸ ਵਿੱਚ ਦੁਕਾਨਾਂ ਵਿੱਚ ਘੱਟੋ-ਘੱਟ 5 ਫੁੱਟ ਦਾ ਫਰਕ ਹੋਵੇ ਅਤੇ ਸੀਮੈਂਟ ਦੀ ਸ਼ੀਟ /ਟੀਨ ਦੀ ਪਾਰਟੀਸ਼ਨ ਹੋਵੇ, ਅੱਗ ਬਝਾਊ ਯੰਤਰ ਜਾਂ ਪਾਣੀ /ਰੇਤਾ ਉਪਬਲਦ ਹੋਵੇ, ਰੇਸ਼ਮੀ ਕਪੜੇ ਅਤੇ ਪਲਾਸਟਿਕ ਦਾ ਪ੍ਰਯੋਗ ਨਾ ਕੀਤਾ ਜਾਵੇ ਅਤੇ ਜਿਥੇ ਕਿਤੇ ਸਰਕਾਰੀ ਸੰਸਥਾ ਜਾਂ ਵਿਭਾਗ ਦੀ ਪ੍ਰਾਪਰਟੀ ਹੋਵੇ ਤਾਂ ਉਸ ਮਹਿਕਮੇ /ਸੰਸਥਾ ਤੋਂ ਐਨ ਓ ਸੀ ਲੈਣਾ ਜ਼ਰੂਰੀ ਹੋਵੇਗਾ।  ਦੀਵਾਲੀ ਦੇ ਤਿਉਹਾਰ ਅਤੇ ਹੋਰ ਤਿਉਹਾਰਾਂ ਦੇ ਮੌਕੇ ਤੇ ਪਟਾਖੇ ਆਦਿ ਵੇਚਣ ਅਤੇ ਸਟੋਰ ਕਰਨ ਲਈ ਸਬੰਧਤ ਉਪ ਮੰਡਲ ਮੈਜਿਸਟਰੇਟ ਪਾਸੋਂ ਮਨਜ਼ੂਰੀ ਲੈਣੀ ਜ਼ਰੂਰੀ ਹੋਵੇਗੀ । ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਰਾਤ 10-00 ਵਜੇ ਤੋਂ ਸਵੇਰੇ 6-00 ਵਜੇ ਤੱਕ ਕਿਸੇ ਕਿਸਮ ਦੇ ਪਟਾਖੇ ਚਲਾਉਣ ਦੀ ਇਜ਼ਾਜਤ ਨਹੀਂ ਹੋਵੇਗੀ ਅਤੇ ਖਾਮੋਸ਼ ਖੇਤਰ ਜਿਵੇਂ ਕਿ ਹਸਪਤਾਲ, ਸਿੱਖਿਆ ਸੰਸਥਾਵਾਂ, ਅਦਾਲਤਾਂ ਅਤੇ ਧਾਰਮਿਕ ਸਥਾਨਾਂ ਆਦਿ ਦੇ 100 ਮੀਟਰ ਦੇ ਘੇਰੇ ਅੰਦਰ ਪਟਾਖੇ ਚਲਾਉਣ ਦੀ ਇਜ਼ਾਜਤ ਨਹੀਂ ਹੋਵੇਗੀ।
ਇਹ ਹੁਕਮ 23 ਅਕਤੂਬਰ ਤੋਂ 28 ਅਕਤੂਬਰ 2011 ਤੱਕ ਲਾਗੂ ਰਹੇਗਾ।

Translate »