October 22, 2011 admin

ਜੋ ਦੇਸ਼ ਪ੍ਰਤੀ ਫਰਜਾਂ ਨੂੰ ਅੰਜਾਮ ਦੇਦਿੰਆਂ ਆਪਣੇ ਪ੍ਰਾਣਾਂ ਦੀ ਆਹੂਤੀ ਦੇ ਗਏ : ਸ. ਮਹਿੰਦਰ ਸਿੰਘ ਕਂੈਥ ਅਤੇ ਐਸ.ਐਸ.ਪੀ. ਗੁਰਦਾਸਪੁਰ ਸ. ਵਰਿੰਦਰਪਾਲ ਸਿੰਘ

ਗੁਰਦਾਸਪੁਰ – ਅੱਜ ਦਾ ਇਤਿਹਾਸਕ ਦਿਨ ਪੂਰੇ ਦੇਸ਼ ਅੰਦਰ ਦੇਸ਼ ਦੀ ਆਜ਼ਾਦੀ, ਏਕਤਾ,ਅਖੰਡਤਾ ਦੀ ਰਾਖੀ ਲਈ ਆਪਣੀਆਂ ਜਾਨਾ ਕੁਰਬਾਨ ਕਰਨ ਵਾਲੇ ਪੁਲਿਸ ਅਤੇ ਨੀਮ ਫੌਜੀ ਫੋਰਸਾਂ ਦੇ ਬਹਾਦਰ ਜਵਾਨਾ ਦੀ ਬੇਮਿਸਾਲ ਬਹਾਦਰੀ ਦੀ ਯਾਦ ਦਿਵਾਉਦਾ ਹੈ। ਜੋ ਦੇਸ਼ ਪ੍ਰਤੀ ਫਰਜਾਂ ਨੂੰ ਅੰਜਾਮ ਦੇਦਿੰਆਂ ਆਪਣੇ ਪ੍ਰਾਣਾਂ ਦੀ ਆਹੂਤੀ ਦੇ ਗਏ। ਇਹ ਪ੍ਰਗਟਾਵਾ ਅੱਜ ਪੁਲਸ ਲਾਈਨ ਗੁਰਦਾਸਪੁਰ ਵਿਖੇ ਜਿਲਾ ਪੁਲਸ ਗੁਰਦਾਸਪੁਰ ਵਲੋ ‘ਸ਼ਹੀਦੀ ਯਾਦਗਾਰ ਦਿਵਸ’ ਮੌਕੇ ਆਯੋਜਿਤ ਪ੍ਰਭਾਵਸ਼ਾਲੀ ਸ਼ਹੀਦ ਯਾਦਗਾਰੀ ਸਮਾਰੋਹ ਨੂੰ ਸੰਬੋਧਨ ਕਰਦਿਆ ਡਿਪਟੀ ਕਮਿਸ਼ਨਰ ਗੁਰਦਾਸਪੁਰ ਸ. ਮਹਿੰਦਰ ਸਿੰਘ ਕਂੈਥ ਅਤੇ ਐਸ.ਐਸ.ਪੀ. ਗੁਰਦਾਸਪੁਰ ਸ. ਵਰਿੰਦਰਪਾਲ ਸਿੰਘ ਨੇ ਸੰਬੋਧਨ ਕਰਦਿਆ ਕੀਤਾ। ਉਨਾ ਅੱਗੇ ਕਿਹਾ ਕਿ ਪੰਜਾਬ ਪੁਲਿਸ ਦਾ ਅਣਗਿਣਤ ਕੁਰਬਾਨੀਆਂ ਅਤੇ ਪ੍ਰਾਪਤੀਆਂ ਦਾ ਅਮੀਰ ਵਿਰਸਾ ਹੈ ਅਤੇ ਇਸਨੇ ਆਪਣੀ ਮਿਸਾਲੀ ਬਹਾਦਰੀ ਅਤੇ ਸਾਹਸ ਨਾਲ ਹਰ ਚੁਣੌਤੀ ਦਾ ਬਾਖੂਬੀ ਸਾਹਮਣਾ ਕੀਤਾ ਹੈ। ਉਨਾ ਕਿਹਾ ਕਿ ਪੰਜਾਬ ਪੁਲਿਸ ਨੇ ਰਾਸ਼ਟਰ ਵਿਰੋਧੀ ਤਾਕਤਾਂ ਵਲੋ ਪੇਸ਼ ਕੀਤੀ ਜਾਂਦੀ ਹਰ ਪ੍ਰਕਾਰ ਦੀ ਚੁਣੋਤੀ ਨੂੰ ਬਾਖੂਬੀ ਨਿਜੱਠਿਆ ਹੈ ਅਤੇ ਆਪਣੀ ਪੇਸ਼ੇਵਾਰਨਾ ਸਮਰਥਾ ਨੂੰ ਸਿੱਧ ਕੀਤਾ ਹੈ ਅਤੇ ਆਪਣੀ ਬੇਮਿਸਾਲੀ ਬਹਾਦਰੀ ਦਾ ਪ੍ਰਦਰਸ਼ਨ ਕੀਤਾ ਹੈ। ਉਨਾ ਇਹ ਵੀ ਕਿਹਾ ਕਿ ਪੰਜਾਬ ਪੁਲਿਸ ਨੇ ਆਪਣਾ ਪੇਸ਼ੇਵਰਾਨਾ ਸਮਰੱਥਾ ਅਤੇ ਵਚਨਬੱਧਤਾ ਦੇ ਨਾਲ ਅੱਤਵਾਦ ਵਿਰੁੱਧ ਸਫ਼ਲ ਲੜਾਈ ਵਿੱਚ ਆਪਣੀ ਸਮਰਪਿਤ ਭਾਵਨਾ ਨੂੰ ਪੂਰੀ ਤਰ੍ਹਾਂ ਸਾਬਤ ਕੀਤਾ ਹੈ। ਅਤੇ ਪੰਜਾਬ ਦੀ ਪਵਿੱਤਰ ਧਰਤੀ ਤੋਂ ਅੱਤਵਾਦ ਦੇ ਖਾਤਮੇ ਲਈ ਆਪਣੀਆਂ ਜਾਨਾ ਕੁਰਬਾਨ ਕੀਤੀਆਂ। ਇਸ ਮੌਕੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਅਤੇ ਐਸ.ਐਸ.ਪੀ ਗੁਰਦਾਸਪੁਰ ਤੋ ਇਲਾਵਾ ਪੁਲਿਸ ਅਧਿਕਾਰੀਆਂ, ਸੇਵਾ ਮੁਕਤ ਪੁਲਸ ਅਧਿਕਾਰੀਆਂ ਅਤੇ ਪਤਵੰਤੇ ਸ਼ਹਿਰੀਆਂ ਵਲੋਂ ਸ਼ਹੀਦੀ ਸਮਾਰਕ ਉੱਪਰ ਰੀਥ ਭੇਟ ਕਰਕੇ ਸ਼ਹੀਦਾ ਨੂੰ ਸ਼ਰਧਾਜਲੀ ਭੇਟ ਕੀਤੀ ਗਈ ਅਤੇ ਪੰਜਾਬ ਪੁਲਿਸ ਦੀ ਟੁਕੜੀ ਵਲੋ ਸ਼ਹੀਦਾ ਨੂੰ ਸਲਾਮੀ ਦਿੱਤੀ ਗਈ ਅਤੇ ਇਸ ਮੌਕੇ ਤੇ ਡਿਪਟੀ ਕਮਿਸ਼ਨਰ ਤੇ ਐਸ.ਐਸ.ਪੀ ਗੁਰਦਾਸਪੁਰ ਵਲੋ ਸ਼ਹੀਦਾ ਦੇ ਪਰਿਵਾਰਾ ਦੀਆਂ ਮੁਸ਼ਕਿਲਾ ਸੁਣ ਕੇ ਉਨਾ ਨੂੰ ਹੱਲ ਕੀਤਾ ਗਿਆ। ਇਸ ਮੌਕੇ ‘ਤੇ ਉਨਾ ਸ਼ਹੀਦਾਂ ਦੇ ਪਰਿਵਾਰਾਂ ਨੂੰ ਕਿਹਾ ਕਿ ਉਹ ਆਪਣੇ-ਆਪਣੇ ਪ੍ਰਸ਼ਾਸਨ ਦਾ ਪਹਿਲੇ ਦੀ ਤਰਾ ਹੀ ਹਿੱਸਾ ਸਮਝਣ। ਅਤੇ ਉਨਾ ਦੀਆਂ ਮੁਸ਼ਕਿਲਾ ਨੂੰ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਵੇਗਾ। ਕਿਉਕਿ ਉਹ ਸ਼ਹੀਦਾ ਦੇ ਵਾਰਿਸ ਅਤੇ ਰਾਸ਼ਟਰ ਦਾ ਅਮੀਰ ਸਰਮਾਇਆ ਹਨ। ਇਸ ਮੌਕੇ ਐਸ.ਪੀ.ਹੈਡਕੁਆਟਰ ਸ. ਚਰਨਜੀਤ ਸਿੰਘ ਵਲੋਂ ਬੀਤੇ ਇੱਕ ਸਾਲ ਵਿੱਚ ਦੇਸ਼ ਭਰ ਵਿੱਚ ਸ਼ਹੀਦ ਹੋਏ ਪੁਲਿਸ ਅਤੇ ਨੀਮ ਫੋਜੀ ਬਲਾ ਦੇ ਅਧਿਕਾਰੀਆਂ ਅਤੇ ਜਵਾਨਾਂ ਦੀ ਸੂਚੀ ਪੜ੍ਹ ਕੇ ਜਾਣੂ ਕਰਵਾਇਆ ਗਿਆ। 

Translate »