ਪਟਿਆਲਾ – ਡਿਪਟੀ ਕਮਿਸ਼ਨਰ ਪਟਿਆਲਾ ਸ਼੍ਰੀ ਵਿਕਾਸ ਗਰਗ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹੇ ਦੀਆਂ ਸਮੂਹ ਮੰਡੀਆਂ ਵਿੱਚ ਹੁਣ ਤੱਕ 5 ਲੱਖ 38 ਹਜ਼ਾਰ 770 ਮੀਟਰਕ ਟਨ ਝੋਨੇ ਦੀ ਖਰੀਦ ਕੀਤੀ ਜਾ ਚੁੱਕੀ ਹੈ, ਜਿਸ ਵਿੱਚੋਂ ਪਨਗ੍ਰੇਨ ਵੱਲੋਂ 1 ਲੱਖ 39 ਹਜ਼ਾਰ 551 ਮੀਟਰਕ ਟਨ, ਮਾਰਕਫੈਡ ਵੱਲੋਂ 1 ਲੱਖ 06 ਹਜ਼ਾਰ 754, ਪਨਸਪ ਵੱਲੋਂ 1 ਲੱਖ 75 ਹਜ਼ਾਰ 945, ਵੇਅਰ ਹਾਊਸ ਵੱਲੋਂ 57 ਹਜ਼ਾਰ 40, ਪੰਜਾਬ ਐਗਰੋ ਵੱਲੋਂ 49 ਹਜ਼ਾਰ 888, ਐਫ.ਸੀ.ਆਈ. ਵੱਲੋਂ 2 ਹਜ਼ਾਰ 629 ਅਤੇ ਵਪਾਰੀਆਂ ਵੱਲੋਂ 6 ਹਜ਼ਾਰ 963 ਮੀਟਰਕ ਟਨ ਝੋਨੇ ਦੀ ਖਰੀਦ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਹੁਣ ਤੱਕ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਵੱਖ-ਵੱਖ ਖਰੀਦ ਏਜੰਸੀਆਂ ਵੱਲੋਂ 4 ਲੱਖ 2 ਹਜ਼ਾਰ 105 ਮੀਟਰਕ ਟਨ ਝੋਨੇ ਦੀ ਖਰੀਦ ਕੀਤੀ ਗਈ ਸੀ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਮੂਹ ਖਰੀਦ ਏਜੰਸੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਕਿਸਾਨਾਂ ਨੂੰ ਉਹਨਾਂ ਦੀ ਫਸਲ ਦੀ ਅਦਾਇਗੀ 48 ਘੰਟੇ ਦੇ ਅੰਦਰ ਕਰਨ ਨੂੰ ਯਕੀਨੀ ਬਣਾਇਆ ਜਾਵੇ ਅਤੇ ਖਰੀਦ ਕੀਤੇ ਗਏ ਝੋਨੇ ਨੂੰ ਨਾਲੋ-ਨਾਲ ਮੰਡੀਆਂ ਵਿੱਚੋਂ ਚੁਕਵਾਇਆ ਜਾਵੇ।
ਸ਼੍ਰੀ ਗਰਗ ਨੇ ਦੱਸਿਆ ਕਿ ਬੀਤੀ ਸ਼ਾਮ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਕੁੱਲ 63 ਹਜ਼ਾਰ 04 ਮੀਟਰਕ ਟਨ ਝੋਨੇ ਦੀ ਖਰੀਦ ਕੀਤੀ ਗਈ ਸੀ ਜਿਸ ਵਿੱਚੋਂ ਪਨਗ੍ਰੇਨ ਵੱਲੋਂ 21 ਹਜ਼ਾਰ 88 ਮੀਟਰਕ ਟਨ, ਮਾਰਕਫੈਡ ਵੱਲੋਂ 12 ਹਜ਼ਾਰ 237, ਪਨਸਪ ਵੱਲੋਂ 19 ਹਜ਼ਾਰ 982, ਵੇਅਰ ਹਾਊਸ ਵੱਲੋਂ 5 ਹਜ਼ਾਰ 457, ਪੰਜਾਬ ਐਗਰੋ ਵੱਲੋਂ 3 ਹਜ਼ਾਰ 306, ਐਫ.ਸੀ.ਆਈ. ਵੱਲੋਂ 426 ਅਤੇ ਵਪਾਰੀਆਂ ਵੱਲੋਂ 508 ਮੀਟਰਕ ਟਨ ਝੋਨੇ ਦੀ ਖਰੀਦ ਕੀਤੀ ਗਈ ਹੈ।