*ਘੱਟੋ ਘੱਟ ਉਜਰਤਾਂ ਨਿਰਧਾਰਤ ਕੀਤੀਆਂ
ਚੰਡੀਗੜ੍ਹ – ਪੰਜਾਬ ਸਰਕਾਰ ਨੇ ‘ਸਕਿਊਰਿਟੀ ਏਜੰਸੀਆਂ ਰੋਜ਼ਗਾਰ’ ਨੂੰ ਸ਼ਡਿਊਲ ਰੋਜ਼ਗਾਰ ਵਿੱਚ ਸ਼ਾਮਲ ਕਰਨ ਦਾ ਫੈਸਲਾ ਕੀਤਾ ਹੈ। ਸਰਕਾਰ ਨੇ ਅੱਜ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕਰਕੇ ਇਸ ਰੋਜ਼ਗਾਰ ਦੀਆਂ ਘੱਟ ਘੱਟ ਉਜਰਤਾਂ ਫਿਕਸ ਕਰ ਦਿੱਤੀਆਂ ਹਨ।
ਪੰਜਾਬ ਦੇ ਕਿਰਤ ਮੰਤਰੀ ਸ੍ਰੀ ਅਰੁਣੇਸ਼ ਸ਼ਾਕਿਰ ਨੇ ਦੱਸਿਆ ਕਿ ਪੰਜਾਬ ਪ੍ਰਾਈਵੇਟ ਸਕਿਊਰਿਟੀ ਏਜੰਸੀਜ਼ ਰੁਲਜ਼ (2007) ਦੇ ਰੂਲ 5 (1) ਤਹਿਤ ਜਿਸ ਸਕਿਊਰਿਟੀ ਗਾਰਡ ਨੇ ਸਿਖਲਾਈ ਲਈ ਹੋਈ ਹੈ, ਉਸ ਦੀ ਘੱਟੋ ਘੱਟ ਮਾਸਿਕ ਉਜਰਤ 4,421 ਰੁਪਏ ਅਤੇ ਸਕਿਊਰਿਟੀ ਸੁਪਰਵਾਈਜ਼ਰ ਜਿਸ ਨੇ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਵੱਲੋਂ ਤਿਆਰ ਕੀਤੇ ਸਿਲੇਬਸ ਤਹਿਤ ਸਿਖਲਾਈ ਪ੍ਰਾਪਤ ਕੀਤੀ ਹੈ, ਉਸ ਦੀ ਘੱਟੋ ਘੱਟ ਮਾਸਿਕ ਉਜਰਤ 4,867 ਰੁਪਏ ਨਿਰਧਾਰਤ ਕੀਤੀ ਗਈ ਹੈ। ਸ੍ਰੀ ਸ਼ਾਕਿਰ ਨੇ ਅੱਗੇ ਦੱਸਿਆ ਕਿ ਇਸ ਤੋਂ ਇਲਾਵਾ ਸਵੀਪਿੰਗ ਅਤੇ ਕਲੀਨਿੰਗ ਰੋਜ਼ਗਾਰ ਨੂੰ ਵੀ ਇਸ ਵਿੱਚ ਸ਼ਾਮਲ ਕਰ ਲਿਆ ਹੈ ਅਤੇ ਇਸ ਦੀਆਂ ਉਜਰਤਾਂ ਨਿਰਧਾਰਤ ਕਰਨਾ ਸਰਕਾਰ ਦੇ ਵਿਚਾਰ ਅਧੀਨ ਹੈ।
ਮੰਤਰੀ ਨੇ ਅੱਗੇ ਦੱਸਿਆ ਕਿ ਉਕਤ ਤਂੋ ਇਲਾਵਾ ਸੱਤ ਹੋਰ ਨਵੇਂ ਰੋਜ਼ਗਾਰ ਜਿਵੇਂ ਟੋਲ ਪਲਾਜ਼ਾ, ਅਸ਼ਟੈਬਲਿਸ਼ਮੈਂਟ ਰੋਜ਼ਗਾਰ, ਮਾਲਜ਼ ਅਤੇ ਸ਼ਾਪਿੰਗ ਕੰਪਲੈਕਸ ਅਸ਼ਟੈਬਲਿਸ਼ਮੈਂਟ, ਵਾਇਨ ਐਂਡ ਲੀਕਰ ਸ਼ਾਪਸ ਅਸ਼ਟੈਬਲਿਸ਼ਮੈਂਟ, ਔਰਨਾਮੈਂਟਸ ਮੇਕਿੰਗ ਪਾਲਿਸ਼ਿੰਗ, ਰਿਪੇਰਿੰਗ ਅਤੇ ਸੇਲਿੰਗ ਅਸ਼ਟੈਬਲਿਸ਼ਮੈਂਟ, ਸ਼ਾਪਸ ਐਂਡ ਕਮਰਸ਼ੀਅਲ ਅਸ਼ਟੈਬਲਿਸ਼ਮੈਂਟ, ਜੂ ਅਤੇ ਪੈਲਸਿਸ, ਬਿਲਡਿੰਗ ਤੇ ਹੋਰ ਉਸਾਰੀ ਵਰਕ ਨੂੰ ਵੀ ਘੱਟੋ ਘੱਟ ਉਜਰਤਾਂ ਦੇ ਸ਼ਡਿਊਲ ਰੋਜ਼ਗਾਰ ਵਿੱਚ ਸ਼ਾਮਲ ਕਰਨਾ ਸਰਕਾਰ ਦੇ ਵਿਚਾਰ ਅਧੀਨ ਹੈ।