October 23, 2011 admin

ਪੁਲਿਸ , ਪ੍ਰਸਾਸ਼ਨ ਅਤੇ ਨਗਰ ਨਿਗਮ ਦੀ ਸਾਂਝੀ ਕੋਸ਼ਿਸ਼ ਸਦਕਾ ਜਾਨੀ ਨੁਕਸਾਨ ਹੋਣ ਤੋਂ ਬੱਚਿਆ :- ਡੀ.ਸੀ.

ਅੰਮ੍ਰਿਤਸਰ – ਬੀਤੀ ਰਾਤ ਮਹਾਂ ਸਿੰਘ ਗੇਟ ਦੇ ਨਜਦੀਕ ਸਥਿਤ ਪਟਾਕਿਆਂ ਦੀ ਦੁਕਾਨ ਵਿੱਚ ਲੱਗੀ ਅੱਗ ਦੌਰਾਨ ਪੁਲਿਸ ਪ੍ਰਸਾਸ਼ਨ ਅਤੇ ਨਗਰ ਨਿਗਮ ਦੀ ਸਾਂਝੀ ਕੋਸ਼ਿਸ਼ ਸਦਕਾ ਕੋਈ ਜਾਣੀ ਨੁਕਸਾਂਨ ਨਹੀਂ ਹੋਇਆ।
ਇਹ ਜਾਣਕਾਰੀ ਦਿੰਦੀਆਂ ਸ਼੍ਰੀ ਰਜਤ ਅਗਰਵਾਲ ਡਿ ਕਮਿਸ਼ਨਰ ਅੰਮ੍ਰਿਤਸਰ ਨੇ ਦੱਸਿਆ ਕਿ ਦੁਕਾਨ ਵਿੱਚ ਵੱਡੀ ਤਾਦਾਦ ਵਿੱਚ ਪਟਾਖੇ ਮੌਜੂਦ ਸਨ ਜਿਸ ਕਾਰਨ ਅੱਗ ਮਿੰਟੋ ਮਿੰਟੀ ਫੈਲ ਗਈ। ਸੂਚਨਾਂ ਮਿਲਦੀਆਂ ਹੀ ਡਿ ਕਮਿਸ਼ਨਰ,ਕਮਿਸ਼ਨਰ ਪੁਲਿਸ, ਕਮਿਸ਼ਨਰ ਨਗਰ ਨਿਗਮ, ਐਸ.ਡੀ.ਐਮ., ਤਹਿਸੀਲਦਾਰ ਫਾਰਨ ਮੌਕੇ ਤੇ ਪਹੁੰਚੇ ਅਤੇ ਆਪਣੀ ਦੇਖ ਰੇਖ ਵਿੱਚ ਅੱਗ ਤੇ ਕਾਬੂ ਪਾਉਣ ਦੀ ਕਾਰਵਾਈ ਕਰਵਾਈ।
ਅੱਗ ਦੇ ਖਤਰੇ ਨੂੰ ਧਿਆਨ ਵਿੱਚ ਰਖਦਿਆਂ ਹੋਇਆਂ ਫ਼ਾਰਨ ਪੰਜਾਬ ਸਰਕਾਰ ਨੂੰ ਸੂਚਿਤ ਕੀਤਾ ਗਿਆ ਅਤੇ ਨੇੜਲੇ ਜ਼ਿਲ੍ਹੀਆਂ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੰਗਵਾਇਆਂ ਗਈਆਂ। ਅੰਮ੍ਰਿਤਸਰ ਨਗਰ ਨਿਗਮ, ਏਅਰਪੋਟ, ਸੇਵਾ ਸੰਮਿਤੀ, ਹੁਸ਼ਿਆਰਪੁਰ, ਬਟਾਲਾ, ਜਲੰਧਰ, ਕਰਤਾਰਪੁਰ, ਕਪੂਰਥੱਲਾ ਅਤੇ ਗੁਰਦਾਸਪੁਰ ਦੀਆਂ ਤਕਰੀਬਨ 20 ਗੱਡੀਆਂ ਰਾਤ ਭਰ ਇਸ ਆਪਰੇਸ਼ਨ ਨੂੰ ਅਨਜਾਮ ਦੇਣ ਲਈ ਲੱਗੀਆਂ ਰਹੀਆਂ। ਦੋ ਦਰਜਨ ਤੋਂ ਵੱਧ ਫਾਇਰਮੈਨ ਆਪਣੇ ਸਟਾਫ਼ ਸਥਿਤ ਲਗਾਤਾਰ ਕੰਮ ਕਰਦੇ ਰਹੇ । ਅੱਗ ਬਝਾਉਣ ਦੇ ਕੰਮ ਵਿੱਚ ਤਕਰੀਬਨ 114 ਗੱਡੀਆਂ ਪਾਣੀ ਲੱਗਾ। ਪਾਣੀ ਦਾ ਇੰਤਜ਼ਾਮ ਨਗਰ ਨਿਗਮ ਦੇ ਟਾਊਨ ਹਾਲ ਸਥਿਤ ਫਿਲਿੰਗ ਸਟੇਸ਼ਨ ਤੋਂ ਕੀਤਾ ਗਿਆ ਅਤੇ ਏਅਰਪੋਰਟ ਤੇ ਜਣ ਸਹਿਤ ਦੇ ਫਿਲਿੰਗ ਸਟੇਸ਼ਨਾਂ ਨੂੰ ਵੀ ਰਾਖਵੇਂ ਰੱਖਿਆ ਗਿਆ ਸੀ। ਮੌਕੇ ਤੇ ਵੇਖਿਆ ਗਿਆ ਕਿ ਅੱਗ ਦੁਕਾਨ ਦੇ ਪਿਛਲੇ ਪਾਸੇ ਵੱਲ ਫੈਲ ਰਹੀ ਸੀ ਜਿੱਥੇ ਤਕਰੀਬਨ 50 ਹੋਰ ਦੁਕਾਨਾਂ ਅਤੇ ਘਰ ਸਨ। ਅੱਗ ਦਾ ਫੈਲਾਹ ਪਿਛਲੇ ਪਾਸੇ ਹੋਣ ਤੋਂ ਰੋਕਣ ਲਈ ਦੁਕਾਨ ਦੇ ਪਿੱਛੇ ਮੌਜੂਦ ਤਕਰੀਬਨ 2-2.50 ਫੁੱਟ ਦੀ ਥਾਂ ਤੇ 5 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅਤੇ ਅੱਗਲੇ ਪਾਸੇ 3 ਗੱਡੀਆਂ ਲਗਾਤਾਰ ਅੱਗ ਬਝਾਉਣ ਦਾ ਕੰਮ ਕਰਦੀਆਂ ਰਹੀਆਂ। ਇਨ੍ਹਾਂ ਹੀ ਨਹੀਂ ਬਿਜਲੀ ਸਪਲਾਈ ਫੋਰਨ ਬੰਦ ਕੀਤੀ ਗਈ ਤਾਂ ਜੋ ਹੋਰ ਨੁਕਸਾਨ ਨਾ ਹੋ ਸਕੇ। ਬਿਜਲੀ ਬੰਦ ਹੋਣ ਦੇ ਸਮੇਂ ਦੌਰਾਨ ਪੁਲਿਸ ਅਤੇ ਮਾਰਕਿਟ ਤੋਂ ਲਈਆਂ ਡਰੈਗਨ ਲਾਇਟਾਂ  ਦੀ ਮਦਦ ਨਾਲ ਅੱਗ ਬਝਾਉਣ ਦਾ ਕੰਮ ਕੀਤਾ ਗਿਆ। ਜਲਦੀ ਹੀ ਬਿਜਲੀ ਵਿਭਾਗ ਨੇ ਡਿ ਚੀਫ ਇੰਜੀਨੀਅਰ ਨੇ ਬਿਜਲੀ ਦਾ ਪ੍ਰਬੰਧ ਕਰਵਾਇਆ ਤਾਂ ਜੋ ਅੱਗ ਬਝਾਉਣ ਦੀ ਕਾਰਵਾਈ ਵਿੱਚ ਵਿਗਨ ਨਾਂ ਪਵੇ। ਸੀ.ਐਮ.ਓ., ਸਹਾਇਕ ਸਿਵਲ ਸਰਜਨ ਅਤੇ ਮਾਹਰ ਡਾਕਟਰਾਂ ਦਾ 6 ਟਿੰਮਾਂ ਅਤੇ ਐਂਬੂਲੈਂਸਾਂ ਮੌਕੇ ਤੇ ਮੋਜੂਦ ਸਨ। ਦੁਕਾਨ ਦੇ ਨੇੜੇ ਹੋਟਲ ਵਿੱਚ ਅੱਗ ਨਾਲ ਨੁਕਸਾਨ ਹੋਣ ਤੋਂ ਬਚਾਉਣ ਲਈ ਉਥੋਂ ਦੇ ਸਾਰੇ ਗਸ ਸਿਲੰਡ ਬਾਹਰ ਕਢਵਾ ਲਏ ਗਏ। ਕਰੇਨ ਰਾਹੀਂ ਬਾਰਿਆਂ ਦੇ ਜੰਗਲੇ ਲਾਹ ਕੇ ਤੇ ਸ਼ਿਸ਼ੇ ਤੋੜ ਕੇ ਪਾਣੀ ਦਾ ਪੂਰਾ ਛਿੜਕਾਵ ਅੱਗ ਬਝਾਉਣ ਲਈ ਯਕੀਨੀ ਬਨਾਇਆ ਗਿਆ। ਲੋਕਾਂ ਪਾਸੋਂ ਪਤਾ ਲੱਗਾ ਕਿ ਉਸੇ ਦੁਕਾਨਦਾਰ ਦਾ ਇੱਕ ਹੋਰ ਪਟਾਖਿਆਂ ਦਾ ਗੁਦਾਮ ਨੇੜੇ ਹੀ ਮੋਜੂਦ ਹੈ। ਉਕਤ ਦੁਕਾਨ/ਗੁਦਾਮ ਦਾ ਤਾਲਾ ਫੋਰਨ ਤੋੜਿਆ ਗਿਆ ਅਤੇ ਪਤਾ ਲੱਗਾ ਕਿ ਦੁਕਾਨ ਪਟਾਖਿਆਂ ਨਾਲ ਨੱਕੋ ਨੱਕੋ ਭਰੀ ਸੀ। ਅੱਗ ਕਾਰਨ ਵੱਡੀ ਤਾਇਦਾਦ ਵਿੱਚ ਮੋਜੂਦ ਬਾਰੂਦ ਨੂੰ ਉਸ ਦੁਕਾਨ ਵਿੱਚੋਂ ਬਾਹਰ ਨਹੀਂ ਕੱਢਿਆ ਜਾ ਸਕਦਾ ਸੀ। ਇਸ ਲਈ ਸਾਰੇ ਸਮਾਨ ਨੂੰ ਪਾਣੀ ਪਾ ਕੇ ਨਸ਼ਟ ਕੀਤਾ ਗਿਆ ਅਤੇ ਹੋਰ ਨੁਕਸਾਨ ਹੋਣ ਤੋਂ ਬਚਾਇਆ ਗਿਆ।
ਡਿ ਕਮਿਸ਼ਨਰ ਨੇ ਦੱਸਿਆ ਕਿ ਬਿਨਾਂ ਮੰਨਜੂਰੀ ਅਤੇ ਬਿਨ੍ਹਾਂ ਲਾਇਸੰਸ ਭਾਰੀ ਤਾਇਦਾਦ ਵਿੱਚ ਧਮਾਕਾਖੇਜ ਸਮਗਰੀ ਰੱਖਣ ਸਬੰਧੀ ਮੁਕਦਮਾ ਨੰਬਰ 144 ਥਾਣਾ ਕੋਤਵਾਲੀ ਵਿੱਚ ਤਿੰਨ ਅਕਤੂਬਰ ਨੂੰ ਪਹਿਲਾਂ ਹੀ ਰਜਿਸਟਰ ਕੀਤਾ ਗਿਆ ਸੀ ਅਤੇ ਉਸ ਦੀ ਦੁਕਾਨ ਸੀਲ ਕੀਤੀ ਗਈ । ਉਹਨਾਂ ਦੱਸਿਆ ਕਿ ਮੁਕੱਦਮਾ ਦਰਜ ਹੋਣ ਦੇ ਬ ਉਕਤ ਦੋਸ਼ੀ ਬਾਜ ਨਹੀਂ ਆਇਆ ਅਤੇ ਉਸਨੇ ਆਪਣੇ ਪਾਸ ਭਾਰੀ ਤਾਇਦਾਦ ਵਿੱਚ ਐਕਸਕਲੋਸਿਵ ਅਤੇ ਧਮਾਕਾਖੇਜ ਸਮਗਰੀ ਰੱਖੀ, ਜਿਸ ਨਾਲ ਬਿਤੀ ਰਾਤ ਉਸ ਦੀ ਦੁਕਾਨ ਵਿੱਚ ਅੱਗ ਲਗ ਗਈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਉਕਤ ਵਿਅਕਤੀ ਨੇ ਸ਼ਰੇਆਮ ਉਸ ਜਗ੍ਹਾ ਤੇ ਜਿਥੇ ਕਿ ਪਬਲਿਕ ਦੀ ਆਵਾਜਾਈ ਅਤੇ ਸੰਗਨੀ ਰਿਹਾਇਸ਼ੀ ਅਬਾਦੀ ਹੈ ਵਿੱਚ ਭਾਰੀ ਤਾਦਾਦ ਵਿੱਚ ਐਕਸਪਲੋਸਿਵ ਅਤੇ ਧਮਾਕਾਖੇਜ ਸਮਗਰੀ ਰੱਖ ਕੇ ਆਮ ਲੋਕਾਂ ਦੀ ਜਾਣ ਤ ੇਮਾਲ ਨੂੰ ਖਤਰੇ ਵਿੱਚ ਪਾਇਆ, ਇਸ ਲਈ ਉਕਤ ਵਿਅਕਤੀ ਖਿਲਾਫ਼ 22-ਅਕਤੂਬਰ ਨੂੰ ਧਾਰਾ 307,336,427, ਆਈ.ਪੀ.ਸੀ. ਅਤੇ 9-ਬੀ ਐਕਸਪਲੋਸਿਵ ਐਕਟ ਤਹਿਤ ਥਾਣਾ ਕੋਤਵਾਲੀ ਵਿੱਚ ਮੁਕੱਦਮਾ ਦਰਜ ਕੀਤਾ ਗਿਆ ਹੈ ਅਤੇ ਮੁਕੱਦਮੇ ਦੀ ਤਫ਼ਤੀਸ਼ ਜਾਰੀ ਹ ੈ । ਸ਼੍ਰੀ ਅਗਰਵਾਲ ਨੇ ਦੱਸਿਆ ਕਿ ਉਕਤ ਵਿਅਕਤੀ ਦੇ ਗੁਆਂਡੀ ਦੁਕਾਨਦਾਰਾਂ ਤੋਂ ਪੱਤਾ ਲੱਗਾ ਹੈ ਕਿ ਉਸ ਨੇ ਪਹਿਲਾਂ ਦਰਜ ਐਫ.ਆਈ.ਆਰ. ਅਤੇ ਸੀਲ ਹੋਈ ਦੁਕਾਨ ਖੋਲਣ ਸਮੇਂ ਲੋਕਾਂ ਨੂੰ ਦੱਸਿਆ ਕਿ ਉਸ ਨੇ ਪਟਾਖੇ ਰੱਖਣ ਸਬੰਧੀ ਡਾਇਰੈਕਟਰ ਐਕਸਪਲੋਸਿਵ ਫਰੀਦਾਬਾਦ ਤੋਂ ਆਗਿਆ ਲਈ ਹੈ। ਸ਼੍ਰੀ ਅਗਰਵਾਲ ਨੇ ਕਿਹਾ ਕਿ ਇਸ ਸਬੰਧੀ ਵੀ ਤਫ਼ਤੀਸ਼ ਜਾਰੀ ਹੈ ਪਰ੍ਹ ਪ੍ਰਮਾਣ ਪ੍ਰਾਪਤ ਨਹੀਂ ਹੋਏ।
ਡਿ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਉਕਤ ਹਾਦਸੇ ਵਿੱਚ ਕੋਈ ਜਾਣੀ ਨੁਕਸਾਨ ਨਹੀਂ ਹੋਇਆ, ਕੇਵਲ ਇੱਕ ਆਦਮੀ ਦੀ ਹਾਲਤ ਤੁਏਂ ਕਾਰਨ ਖਰਾਬ ਹੋ ਗਈ ਸੀ ਜਿਸ ਨੂੰ ਇਲਾਜ਼ ਲਈ ਗੁਰੂ ਨਾਨਕ ਦੇਵ ਹਸਪਤਾਲ ਭੇਜ ਦਿੱਤਾ ਗਿਆ। ਉਥੋਂ ਉਹ ਵਿਅਕਤੀ ਇੱਕ ਸਥਾਨਕ ਪ੍ਰਾਈਵੇਟ ਹਸਪਤਾਲ ਵਿੱਚ ਆਪਣੀ ਮਰਜੀ ਨਾਲ ਸ਼ਿਫਟ ਹੋ ਗਿਆ ਅਤੇ ਉਸ ਨੂੰ ਕਲ ਤੱਕ ਛੁੱਟੀ ਮਿਲ ਜਾਵੇਗੀ।
ਸ਼੍ਰੀ ਅਗਰਵਾਲ ਨੇ ਫਾਇਰ ਬ੍ਰਿਗੇਡ ਦੀ ਸਾਰੇ ਕਰਮਚਾਰੀਆਂ ਦੀ ਬਹਾਦਰੀ ਤੇ ਦਲੇਰੀ ਦੀ ਭਰਪੂਰ ਸ਼ਲਾਗਾ ਕੀਤੀ ਅਤੇ ਸਮੂੰਹ ਸਬੰਧਤ ਮਹਿਕਮੀਆਂ ਨੂੰ ਰੱਲ ਕੇ ਕੰਮ ਕਰਨ ਅਤੇ ਸਹਿਯੋਗ ਲਈ ਧੰਨਵਾਦ ਕੀਤਾ। ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਥੋੜੇ ਜਿਹੇ ਮਾਲੀ ਫਾਇਦੇ ਅਤੇ ਨਿਜੀ ਸਵਾਰਥ ਲਈ ਲੋਕਾਂ ਦੀ ਜਾਣ ਤੋਂ ਮਾਹਨ ਨਾਲ ਖਿਲਵਾੜ ਨਾਂ ਕੀਤਾ ਜਾਏ  ।

Translate »