October 23, 2011 admin

ਮੇਲਾਂ ਧੀਆਂ ਦਾ ਖੇਡਾਂ ਵਿਚ ਹਾਕੀ ਅਤੇ ਬਾਸਕਟ ਬਾਲ ‘ਚ ਸਰਕਾਰੀ ਕਾਲਜ ਲੁਧਿਆਣਾ, ਫੁੱਟਬਾਲ ‘ਚ ਗੁਰੂਸਰ ਸੁਧਾਰ ਕਾਲਜ ਚੈਂਪੀਅਨ ਬਣੇ

ਲੁਧਿਆਣਾ – ਮੇਲਾ ਧੀਆਂ ਦਾ ਦੇ ਰਾਜ ਪੱਧਰੀ ਖੇਡ ਮੁਕਾਬਲਿਆਂ ਵਿਚ ਅੱਜ ਹਾਕੀ ਅਤੇ ਬਾਸਕਟ ਬਾਲ ਵਿਚ ਜਿੱਥੇ ਸਰਕਾਰੀ ਕਾਲਜ ਲੁਧਿਆਣਾ ਨੇ ਆਪਣੀ ਸਰਦਾਰੀ ਨੂੰ ਦਰਸਾਇਆ, ਉਥੇ ਫੁੱਟਬਾਲ ਵਿਚ ਗੁਰੂਸਰ ਕਾਲਜ ਸੁਧਾਰ ਨੇ ਮਾਨਸਾ ਨੂੰ 1-0 ਨਾਲ ਹਰਾ ਕੇ ਖਿਤਾਬੀ ਜਿੱਤ ਹਾਸਿਲ ਕੀਤੀ।
ਗੁਰੂ ਨਾਨਕ ਸਟੇਡੀਅਮ ਲੁਧਿਆਣਾ ਵਿਖੇ ਬਾਸਕਟਬਾਲ ਦੇ ਫਾਈਨਲ ਮੁਕਾਬਲੇ ਵਿਚ ਸਰਕਾਰੀ ਕਾਲਜ ਲੁਧਿਆਣਾ ਨੇ ਖਾਲਸਾ ਕਾਲਜ ਲੁਧਿਆਣਾ ਨੂੰ 47-35 ਨਾਲ ਹਰਾ ਕੇ ਖਿਤਾਬੀ ਜਿੱਤ ਹਾਸਿਲ ਕੀਤੀ, ਜਦੋਂ ਕਿ ਫੁੱਟਬਾਲ ਵਿਚ ਗੁਰੂਸਰ ਕਾਲਜ ਸੁਧਾਰ ਨੇ ਮਾਨਸਾ ਨੂੰ ਇਕ ਸਿਫ਼ਰ ਨਾਲ ਚੈਂਪੀਅਨਸ਼ਿਪ ਹਾਸਿਲ ਕੀਤੀ। ਜੇਤੂ ਟੀਮ ਵੱਲੋਂ ਸੁਖਜਿੰਦਰ ਕੌਰ ਨੇ ਗੋਲ ਕੀਤਾ। ਜਦ ਕਿ ਹਾਕੀ ਦੇ ਫਾਈਨਲ ਮੁਕਾਬਲੇ ਵਿਚ ਸਰਕਾਰੀ ਕਾਲਜ ਲੁਧਿਆਣਾ ਨੇ ਖਾਲਸਾ ਕਾਲਜ ਲੁਧਿਆਣਾ ਨੂੰ 2-1 ਨਾਲ ਹਰਾਇਆ। ਜੇਤੂ ਟੀਮ ਵੱਲੋਂ ਹਰਸ਼ਿਤਾ ਨੇ ਦੋਵੇਂ ਗੋਲ ਕੀਤੇ। ਖਾਲਸਾ ਕਾਲਜ ਵੱਲੋਂ ਗੁਰਪ੍ਰੀਤ ਕੌਰ ਨੇ ਇੱਕੋਂ ਇਕ ਗੋਲ ਕੀਤਾ। ਇਸਤੋਂ ਇਲਾਵਾ ਜਵਾਹਰ ਨਗਰ ਸਪੋਰਟਸ ਵਿੰਗ ਲੁਧਿਆਣਾ ਨੇ ਸਿੱਧਵਾਂ ਕਾਲਜ ਨੂੰ 2-1 ਨਾਲ ਹਰਾ ਕੇ ਤੀਸਰਾ ਸਥਾਨ ਹਾਸਿਲ ਕੀਤਾ। ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਕੈਬਨਿਟ ਮੰਤਰੀ ਜੱਥੇਦਾਰ ਹੀਰਾ ਸਿੰਘ ਗਾਬੜੀਆ ਨੇ ਕੀਤੀ। ਇਸ ਮੌਕੇ ਤੇ ਜੱਥੇ. ਗਾਬੜੀਆ ਨੇ ਜੇਤੂ ਖਿਡਾਰਣਾਂ ਨੂੰ ਆਸ਼ੀਰਵਾਦ ਦਿੰਦਿਆ ਵਧਾਈ ਦਿੱਤੀ। ਇਸ ਮੌਕੇ ਤੇ ਲੋਕ ਗਾਇਕ ਸੁਰਿੰਦਰ ਸ਼ਿੰਦਾ, ਰੁਪਿੰਦਰ ਸਿੰਘ ਰਵੀ ਸਟੇਟ ਆਰਗੇਨਾਈਜ਼ਰ ਸਿੱਖਿਆ ਵਿਭਾਗ, ਉਲੰਪੀਅਨ ਸ਼ਰਨਜੀਤ ਕੌਰ, ਤੇਜਾ ਸਿੰਘ ਧਾਲੀਵਾਲ, ਮੈਡਮ ਅਰਨਜੀਤ ਕੌਰ, ਮੈਡਮ ਪਰਮਜੀਤ ਕੌਰ, ਗੁਰਸਤਿੰਦਰ ਸਿੰਘ ਪ੍ਰਗਟ, ਸੁਖਵਿੰਦਰ ਸਿੰਘ, ਕੁਲਜੀਤ ਸਿੰਘ ਕਾਲਾ, ਗੁਰਦੀਪ ਸਿੰਘ ਕਿਲ੍ਹਾ ਰਾਏਪੁਰ, ਗੁਰਤੇਜ਼ ਸਿੰਘ ਲਾਡੀ, ਯਾਦਵਿੰਦਰ ਸਿੰਘ ਆਦਿ ਹੋਰ ਪ੍ਰਬੰਧਕ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

Translate »