ਪਟਿਆਲਾ – ਪੰਜਾਬ ਰਾਜ ਅਨੁਸੂਚਿਤ ਜਾਤਾਂ ਕਮਿਸ਼ਨ ਦੇ ਮੈਂਬਰ ਸ਼੍ਰੀ ਦਲੀਪ ਸਿੰਘ ਪਾਂਧੀ ਦੀ ਧਰਮਪਤਨੀ ਸਵ. ਸ਼੍ਰੀਮਤੀ ਗੁਰਨਾਮ ਕੌਰ ਪਾਂਧੀ ਦੀ ਪਹਿਲੀ ਬਰਸੀ ਸ਼ਰਧਾ ਨਾਲ ਮਨਾਈ ਗਈ । ਇਸ ਸਬੰਧ ਵਿੱਚ ਆਨੰਦ ਨਗਰ-ਏ, ਪਟਿਆਲਾ ਵਿਖੇ ਸਥਿਤ ਉਨ੍ਹਾਂ ਦੇ ਗ੍ਰਹਿ ਵਿਖੇ ਸ਼੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਜਿਸ ਤੋਂ ਬਾਅਦ ਗੁਰਦੁਆਰਾ ਸਿੰਘ ਸਭਾ ਵਿਖੇ ਵਿਛੜੀ ਰੂਹ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ ਗਈ । ਜ਼ਿਕਰਯੋਗ ਹੈ ਕਿ ਸ਼੍ਰੀਮਤੀ ਗੁਰਨਾਮ ਕੌਰ ਪਾਂਧੀ ਬੀਤੇ ਵਰ੍ਹੇ ਕੁਝ ਦੇਰ ਬਿਮਾਰ ਰਹਿਣ ਮਗਰੋਂ ਅਕਾਲ ਚਲਾਣਾ ਕਰ ਗਏ ਸਨ । ਇਸ ਮੌਕੇ ਵੱਡੀ ਗਿਣਤੀ ਵਿੱਚ ਸਮਾਜਿਕ, ਧਾਰਮਿਕ ਤੇ ਸਿਆਸੀ ਸ਼ਖ਼ਸ਼ੀਅਤਾਂ ਤੋਂ ਇਲਾਵਾ ਸ਼ਹਿਰੀ ਪਤਵੰਤਿਆਂ ਨੇ ਪੁੱਜ ਕੇ ਸਵ. ਸ਼੍ਰੀਮਤੀ ਗੁਰਨਾਮ ਕੌਰ ਪਾਂਧੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ । ਇਸ ਮੌਕੇ ਪਰਿਵਾਰ ਦੀ ਤਰਫੋਂ ਡਾ. ਗੁਰਬਚਨ ਸਿੰਘ ਰੁਪਾਲ ਅਤੇ ਡਾ. ਰਘੁਵੀਰ ਸ਼ੁਕਲਾ ਨੇ ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ ਕੀਤਾ ।