October 23, 2011 admin

ਦਿਵਾਲੀ ਦਾ ਤਿਉਹਾਰ ਨੂੰ ਦਿਲ ਦੀਆਂ ਬੁਰਾਈ ਨੂੰ ਦੂਰ ਕਰਕੇ ਮਨਾਉਣਾ ਚਾਹੀਦਾ ਹੈ

ਲੇਖਕ
ਅਕੇਸ਼ ਕੁਮਾਰ
ਮੋ 98880-31426

ਦਿਵਾਲੀ ਦਾ ਤਿਉਹਾਰ ਰੌਸ਼ਨੀ ਦਾ ਤਿਉਹਾਰ ਹੈ। ਇਸ ਦਿਨ ਭਗਵਾਨ ਰਾਮ ਅਯੋਧਿਆ ਵਾਪਿਸ ਆਏ ਸਨ ਅਤੇ ਉਹਨਾਂ ਦੇ ਆਉਣ ਦੀ ਖੁਸ਼ੀ ਵਿੱਚ ਦੀਪਮਾਲਾ ਕੀਤੀ ਗਈ ਸੀ। ਇਸ ਦਿਨ ਮੱਸਿਆ ਦੀ ਹਨੇਰੀ ਰਾਤ ਨੂੰ ਵੀ ਟਿਮਟਿਮਾਂਦੇ ਦੀਵੇ ਤੇ ਰੌਸ਼ਨੀ ਦੇ ਬਲਬ ਇੰਝ ਰੌਸ਼ਨ ਕਰ ਦਿੰਦੇ ਹਨ ਕਿ ਪੂਨਮ ਦਾ ਚੰਨ ਵੀ ਫਿੱਕਾ ਪੈ ਜਾਵੇ। ਪਰ ਕੁੱਝ ਲੋਕਾਂ ਦੀ ਥੋੜੀ ਜਿਹੀ ਲਾਪਰਵਾਹੀ ਤੇ ਕਈਆਂ ਦਾ ਥੌੜਾ ਜਿਹਾ ਲਾਲਚ ਕਈ ਘਰਾਂ ਨੂੰ ਹਨੇਰੇ ਵਿੱਚ ਡੁਬੋ ਦਿੰਦਾ ਹੈ। ਦਿਵਾਲੀ ਆਪਸੀ ਭਾਈਚਾਰੇ ਦਾ ਤਿਓੁਹਾਰ ਹੈ ਅਤੇ ਇਹ ਆਪਸ ਵਿੱਚ ਲੋਕਾਂ ਨੂੰ ਜੋੜਦਾ ਹੈ ਅਤੇ ਇਸ ਦਿਨ ਲੋਕ ਆਪਣੇ ਦੋਸਤਾਂ ਅੇ ਰਿਸ਼ਤੇਦਾਰਾਂ ਨੂੰ ਤੋਹਫੇ ਦਿੰਦੇ ਹਨ। ਰੌਸ਼ਨੀ ਤੇ ਪਿਆਰ ਦੇ ਇਸ ਤਿਉਹਾਰ ਨੂੰ ਦਿਲ ਦੀ ਬੁਰਾਈ ਨੂੰ ਦੂਰ ਕਰਕੇ ਮਨਾਉਣਾ ਚਾਹੀਦਾ ਹੈ ਅਤੇ  ਲੋਕਾਂ ਨੂੰ ਚਾਹੀਦਾ ਹੈ ਕਿ ਇਸ ਦਿਨ ਉਹ ਸਿਰਫ ਆਪਣੇ ਘਰ ਹੀ ਨਹੀਂ ਜੇ ਹੋ ਸਕੇ ਤਾਂ ਕਿਸੀ ਦੀ ਜਿੰਦਗੀ ਵੀ ਰੌਸ਼ਨ ਕਰਣ। ਉਹ ਦਿਵਾਲੀ ਤੇ ਆਸ ਪਾਸ ਦੇ ਗਰੀਬ ਬੱਚਿਆ ਨਾਲ ਕੁਝ ਸਮਾਂ ਦਿਵਾਲੀ ਮਨਾਉਣ ਅਤੇ ਹੋ ਸਕੇ ਤਾਂ ਆਪਣੀ ਸਮਰਥਾਂ ਦੇ ਹਿਸਾਬ ਨਾਲ ਗਰੀਬ ਬੱਚਿਆ ਨੂੰ ਕੁਝ ਤੋਹਫੇ ਦੇਣ।
ਦਿਵਾਲੀ ਖੁਸ਼ੀ ਅਤੇ ਰੌਸ਼ਨੀ ਦਾ ਤਿਉਹਾਰ ਹੈ। ਲੋਕ ਆਪਣੀ ਖੁਸ਼ੀ ਵਜੋ ਘਰ ਸਾਫ ਸੁਫਾਈ ਕਰਕੇ, ਨਵੀਂ ਖਰੀਦਾਰੀ ਕਰਕੇ ਅਤੇ ਪੱਟਾਖੇ ਚਲਾ ਕੇ ਮਨਾਉਂਦੇ ਹਨ। ਪਰ ਪਟਾਖੇ ਚਲਾਉਣ ਸਮੇਂ ਵਰਤੀ ਗਈ ਥੌੜੀ ਜਿਹੀ ਲਾਪਰਵਾਹੀ ਉਮਰ ਭਰ ਦਾ ਦੁੱਖ ਦੇ ਜਾਂਦੀ ਹੈ। ਅੱਜ ਕੱਲ੍ਹ ਬਜ਼ਾਰ ਵਿੱਚ ਵੰਨ ਸੁਵੱਨੇ ਪਟਾਖੇ ਮਿਲਦੇ ਹਨ। ਉਹ ਜਿੰਨ੍ਹੇ ਮਨਮੋਹਕ ਹੁੰਦੇ ਹਨ ਅਤੇ ਉਨ੍ਹੇ ਹੀ ਖਤਰਨਾਕ ਵੀ। ਕਈ ਮਾਂ ਬਾਪ ਬੱਚਿਆਂ ਨੂੰ ਆਪੇ ਹੀ ਪਟਾਖੇ ਚਲਾਉਣ ਦੀ ਇਜਾਜਤ ਦੇ ਦਿੰਦੇ ਹਨ। ਬੱਚੇ ਇੱਕ ਦੂਜੇ ਦੀ ਦੇਖਾ ਦੇਖੀ ਹੀਰੋ ਬਣਨ ਦੇ ਚਾਅ ਵਿੱਚ ਹੱਥ ਵਿੱਚ ਫੜ ਕੇ ਜਾਂ ਫਿਰ ਸਿੱਧਾ ਹੀ ਮਾਚਿਸ ਦੀ ਤੀਲੀ ਨਾਲ ਪਟਾਖੇ ਚਲਾਉਣ ਲੱਗ ਜਾਂਦੇ ਹਨ ਜੋਕਿ ਕਈ ਵਾਰ ਵੱਡੀ ਦੁਰਘਟਨਾ ਦਾ ਕਾਰਨ ਬਣਦੇ ਹਨ। ਇਸੇ ਤਰਾਂ ਕਈ ਪਟਾਖੇ ਵੇਚਣ ਵਾਲੇ ਵੱਧ ਕਮਾਈ ਦੇ ਲਾਲਚ ਵਿੱਚ ਘਟੀਆ ਕਿਸਮ ਦੇ ਜਾਂ ਫਿਰ ਪਿਛਲੇ ਸਾਲ ਦੇ ਪਏ ਪੁਰਾਣੇ ਖਰਾਬ ਪਟਾਖੇ ਨਵੇਂ ਕਹਿ ਕੇ ਵੇਚ ਦਿੰਦੇ ਹਨ ਜੋਕਿ ਕਈ ਵਾਰ ਵੱਡੀ ਦੁਰਘਟਨਾ ਦਾ ਕਾਰਣ ਬਣਦੇ ਹਨ ਤੇ ਦਿਵਾਲੀ ਦੇ ਦਿਨ ਘਰ ਰੌਸ਼ਨ ਹੋਣ ਦੀ ਬਜਾਏ ਕਈ ਜਿੰਦਗੀਆਂ ਹਨੇਰੇ ਵਿੱਚ ਡੁੱਬ ਜਾਂਦੀਆਂ ਹਨ। ਅੱਜ ਕੱਲ੍ਹ ਵੈਸੇ ਵੀ ਬਜ਼ਾਰ ਚੀਨ ਦੇ ਪਟਾਖਿਆਂ ਨਾਲ ਭਰੇ ਪਏ ਹਨ ਤੇ ਇਹ ਪਟਾਖੇ ਮਨ ਖਿਚਵੀਂ ਪੈਕਿਂਗ ਵਿੱਚ ਬੰਦ ਖਤਰੇ ਤੋਂ ਘੱਟ ਨਹੀਂ ਹਨ।
ਆਏ ਸਾਲ ਪ੍ਰਸ਼ਾਸਨ ਵਲੋਂ ਦਿਵਾਲੀ ਦੇ ਦਿਨਾਂ ਵਿੱਚ ਭੀੜ ਭਰੇ ਅਤੇ ਤੰਗ ਬਜਾਰਾਂ ਵਿੱਚ ਪਟਾਖੇ ਵੇਚਣ ਤੇ ਪਾਬੰਦੀ ਲਗਾਈ ਜਾਂਦੀ ਹੈ ਪਰ ਦਿਵਾਲੀ ਆਉਣ ਤੇ ਸਭ ਂਿÂਹ ਨਿਯਮ ਧਰੇ ਰਹਿ ਜਾਂਦੇ ਹਨ। ਪ੍ਰਸ਼ਾਸਨ ਵਲੋਂ ਕੁੱਝ ਖਤਰਨਾਕ ਪਟਾਖਿਆਂ ਦੀ ਵਿਕਰੀ ਤੇ ਵੀ ਪਾਬੰਦੀ ਲਗਾਈ ਗਈ ਹੈ ਪਰ ਫਿਰ ਵੀ ਖਤਰਨਾਕ ਪਟਾਖੇ ਵੇਚੇ ਵੀ ਜਾਂਦੇ ਹਨ ਤੇ ਚਲਾਏ ਵੀ ਜਾਂਦੇ ਹਨ। ਹੈਰਾਨੀ ਦੀ ਗੱਲ੍ਹ ਤਾਂ ਇਹ ਹੈ ਕਿ ਕੁੱਝ ਪਲਾਂ ਦੀ ਖੁਸ਼ੀ ਲਈ ਅਸੀਂ ਆਪਣੀ ਤੇ ਬੱਚਿਆਂ ਦੀ ਜਿੰਦਗੀ ਕਿਵੇਂ ਖਤਰੇ ਵਿੱਚ ਪਾ ਦਿੰਦੇ ਹਾਂ।
ਲੋਕਾਂ ਵੱਲੋਂ ਦਿਵਾਲੀ ਦੀ ਪੂਜਾ ਕਰਨ ਲਈ ਮਿਠਾਈ ਲਿਆਦੀ ਜਾਂਦੀ ਹੈ। ਪਰ ਜਿਸ ਤਰ੍ਹਾਂ ਪਿਛਲੇ ਕੁੱਝ ਸਾਲਾਂ ਵਿੱਚ ਮਿਠਾਈ ਵਿੱਚ ਮਿਲਾਵਟ ਦੇ ਮਾਮਲੇ ਸਾਮਣੇ ਆ ਰਹੇ ਹਨ ਉਸ ਕਾਰਣ ਪੂਜਾ ਲਈ ਮਿਠਾਈ ਖਰੀਦਣ ਸਮੇਂ ਇਸ ਬਾਰੇ ਜਰੂਰ ਚੈਕ ਕਰ ਲੈਣਾ ਚਾਹੀਦਾ ਹੈ ਕਿ ਮਿਠਾਈ ਸ਼ੁਧ ਹੈ? ਅਗਰ ਮਿਠਾਈ ਸ਼ੁੱਧ ਨਹੀ ਲੱਗਦੀ ਤਾਂ ਪੂਜਾ ਲਈ ਘਰ ਹੀ ਮਿਠਾਈ ਬਣਾ ਲੈਣੀ ਚਾਹੀਦੀ ਹੈ। ਮਿਲਾਵਟੀ ਮਿਠਾਈ ਖਾ ਕੇ ਖੁਸ਼ੀਆਂ ਦੇ ਤਿਉਹਾਰ ਨੂੰ ਗਮੀ ਵਿੱਚ ਬਦਲਣ ਵਿੱਚ ਕੋਈ ਸਮਝਦਾਰੀ ਨਹੀਂ ਹੈ।
ਦਿਵਾਲੀ ਖੁਸ਼ੀਆਂ ਦਾ ਤਿਉਹਾਰ ਹੈ ਤੇ ਜਰੂਰਤ ਹੈ ਕਿ ਇਸ ਤਿਉਹਾਰ ਨੂੰ ਖੁਸ਼ੀਆਂ ਨਾਲ ਹੀ ਮਨਾਉਣ ਦੀ। ਸਾਡੀਆਂ ਆਪਣੀਆਂ ਖੁਸ਼ੀਆਂ ਸਾਡੇ ਆਪਣੇ ਹੱਥ ਹਨ ਬੱਸ ਜਰੂਰਤ ਹੈ ਥੋੜੀ ਜਿਹੀ ਸਾਵਧਾਨੀ ਦੀ। ਤਾਂ ਹੀ ਇਹ ਦਿਵਾਲੀ ਸਹੀ ਮਾਇਨੇ ਵਿੱਚ ਸ਼ੁਭ ਦਿਪਾਵਲੀ ਹੋ ਸਕੇਗੀ।
 

Translate »