October 23, 2011 admin

ਸ਼ਾਕਿਰ ਵੱਲੋਂ ਹਰੀ ਦੀਵਾਲੀ ਮਨਾਉਣ ਦਾ ਸੱਦਾ

ਤੋਹਫੇ ਦੇ ਰੂਪ ਵਿੱਚ ਬੂਟੇ ਦੇਣ ਦੀ ਅਪੀਲ
ਚੰਡੀਗੜ੍ਹ – ਪੰਜਾਬ ਦੇ ਜੰਗਲਾਤ ਮੰਤਰੀ ਸ੍ਰੀ ਅਰੁਣੇਸ਼ ਸ਼ਾਕਿਰ ਨੇ ਪੰਜਾਬ ਵਾਸੀਆਂ ਨੂੰ ਹਰੀ ਤੇ ਸ਼ੋਰ ਮੁਕਤ ਦੀਵਾਲੀ ਮਨਾਉਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਇਸ ਨਾਲ ਜਿਥੇ ਵਾਤਾਵਰਣ ਗੰਧਲਾ ਹੋਣ ਤੋਂ ਬਚੇਗਾ, ਉਥੇ ਪੈਸੇ ਤੇ ਸਿਹਤ ਦਾ ਨੁਕਸਾਨ ਵੀ ਨਹੀਂ ਹਵੇਗਾ।
ਉਨ੍ਹਾਂ ਅਪੀਲ ਕੀਤੀ ਕਿ ਸਾਰੇ ਦੀਵਾਲੀ ਦੇ ਸ਼ੁੱਭ ਮੌਕੇ ‘ਤੇ ਆਪਣੇ ਸਕੇ ਸਬੰਧੀਆਂ ਤੇ ਦੋਸਤਾਂ ਨੂੰ ਬੂਟਿਆਂ ਦੇ ਤੋਹਫੇ ਦੇ ਕੇ ਅਤੇ ਲੈ ਕੇ ਨਵੀਂ ਪਿਰਤ ਪਾਉਣ। ਉਨ੍ਹਾਂ ਕਿਹਾ ਕਿ ਬੂਟਿਆਂ ਤੋਂ ਵਧੀਆ ਹੋਰ ਕਈ ਤੋਹਫਾ ਨਹੀਂ ਹੋ ਸਕਦਾ ਕਿਉਂਕਿ ਇਸ ਨਾਲ ਜਿਥੇ ਵਾਤਾਵਰਣ ਸਾਫ ਹੋਵੇਗਾ, ਉਥੇ ਅਸੀਂ ਸਾਰੇ ਤੋਹਫਿਆਂ ਦੀ ਫਜ਼ੂਲ ਖਰਚੀ ਤੋਂ ਵੀ ਬਚਾਂਗੇ।
ਸ੍ਰੀ ਸ਼ਾਕਿਰ ਨੇ ਕਿਹਾ ਕਿ ਦੀਵਾਲੀ ਮੌਕੇ ਪਟਾਕਿਆਂ ‘ਤੇ ਪੈਸੇ ਬਰਬਾਦ ਕਰਨ ਦੀ ਬਜਾਏ ਇਨ੍ਹਾਂ ਪੈਸਿਆਂ ਨੂੰ ਵਾਤਾਵਰਣ ਦੀ ਭਲਾਈ ਲਈ ਵਰਤਿਆ ਜਾਵੇ। ਉਨ੍ਹਾਂ ਕਿਹਾ ਕਿ ਇਹ ਸਾਡੇ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਨਵੀਂ ਪੀੜ੍ਹੀ ਨੂੰ ਸਾਫ ਵਾਤਾਵਰਣ ਦੇਈਏ, ਇਸ ਲਈ ਸਾਨੂੰ ਸਾਰਿਆਂ ਨੂੰ ਸ਼ੋਰ ਮੁਕਤ ਹਰੀ ਦੀਵਾਲੀ ਮਨਾਉਣ ਦਾ ਪ੍ਰਣ ਕਰਨਾ ਚਾਹੀਦਾ ਹੈ।

Translate »