ਸ਼ਰਧਾਂਜਲੀ ਸਮਾਰੋਹ 4 ਨਵੰਬਰ ਨੂੰ
ਬਰਨਾਲਾ – ਖੇਤੀਬਾੜੀ ਕਿਸਾਨ ਤੇ ਵਿਕਾਸ ਫਰੰਟ ਦੇ ਸੂਬਾ ਪ੍ਰਧਾਨ ਸਾਥੀ ਮੱਘਰ ਸਿੰਘ ਕੂਲਰੀਆ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਸਾਥੀ ਕੂਲਰੀਆ ਦੀ ਬੇਵਕਤੀ ਵਿਛੋੜੇ ਨਾਲ, ਇਨਕਲਾਬੀ ਜਨਤਕ ਜਮਹੂਰੀ ਲਹਿਰ ਲਈ ਬਹੁਤ ਵੱਡਾ ਨਾ ਪੂਰਿਆ ਜਾ ਸਕਣ ਵਾਲਾ ਘਾਟਾ ਦੱਸਦਿਆਂ ਇਨਕਲਾਬੀ ਕੇਂਦਰ ਪੰਜਾਬ ਦੇ ਪ੍ਰਧਾਨ ਨਰਾਇਣ ਦੱਤ ਡੀ. ਟੀ. ਐੱਫ. ਦੇ ਸੂਬਾ ਜਨਰਲ ਸਕੱਤਰ ਹਰਚਰਨ ਚੰਨਾ, ਰਾਜੀਵ ਕੁਮਾਰ ਲਾਲ ਪਰਚਮ ਮੈਂਗਜੀਨ ਦੇ ਸੰਪਾਦਕ ਰਣਜੀਤ ਸਿੰਘ ਲਹਿਰਾ, ਤਰਕਸ਼ੀਲ ਸੁਸਾਇਟੀ ਪੰਜਾਬ ਦੇ ਆਗੂ ਬਲਵਿੰਦਰ ਬਰਨਾਲਾ, ਹੇਮਰਾਜ ਸਟੈਨੋ, ਸੁਖਵੰਤ ਸਿੰਘ, ਅਦਾਰਾ ਪੁਲਾਘ ਦੇ ਸੂਬਾ ਪ੍ਰਧਾਨ ਐਸਐਸ ਗਿੱਲ, ਇੰਪਲਾਈਜ ਫੈਡਰੇਸ਼ਨ ਪੀਐਸਪੀਸੀਐਲ ਦੇ ਸੂਬਾ ਪ੍ਰਧਾਨ ਫਲਜੀਤ ਸਿੰਘ ਕੁਦਰਤ ਮਾਨਵ ਕੇਂਦਰ ਲੋਕ ਲਹਿਰ ਦੇ ਆਗੂਆਂ ਮਾਸਟਰ ਖੇਤਾ ਸਿੰਘ, ਸੁਖਦੇਵ ਭੂਪਾਲ, ਬੀ. ਕੇ. ਯੂ. (ਏਕਤਾ) ਡਕੌਦਾ ਦੀ ਸੂਬਾ ਆਗੂਆ ਦਰਸ਼ਨ ਸਿੰਘ ਰਾਏਸਰ ਕੁਲਵੰਤ ਸਿੰਘ ਕਿਸਨਗੜ ਜਮਹੂਰੀ ਕਿਸਾਨ ਸਭਾ ਦੀ ਸੂਬਾ ਆਗੂ ਮਲਕੀਤ ਸਿੰਘ ਵਜੀਦਕੇ, ਕਿਰਤੀ ਕਿਸਾਨ ਯੂਨੀਅਨ ਦੀ ਸੂਬਾ ਆਗੂ ਨਿਰਭੈ ਸਿੰਘ ਢੁੱਡੀਕੇ ਬੀ. ਕੇ. ਯੂ. ਉਗਰਾਹਾਂ ਦੇ ਆਗੂ ਬੁੱਕਣ ਸਿੰਘ ਬੱਦੋਵਾਲ ਮਜ਼ਦੂਰ ਆਗੂਆਂ ਗੁਰਪ੍ਰੀਤ ਸਿੰਘ ਰੂੜੇਕੇ, ਯਾਦਵਿੰਦਰ ਠੀਕਰੀਵਾਲ, ਤਰਕਸ਼ੀਲ ਸੁਸਾਇਟੀ ਭਾਰਤ ਦੇ ਆਗੂ ਮੇਘ ਰਾਜ ਮਿੱਤਰ, ਆਈ. ਡੀ. ਪੀ. ਆਗੂ ਹਮੀਰ ਸਿੰਘ ਟੀ. ਐਸ. ਯੂ. (ਰਜਿ) ਦੇ ਆਗੂ ਗੁਰਜੰਟ ਸਿੰਘ, ਕੁਲਵੀਰ ਸਿੰਘ ਆਦਿ ਨੇ ਕਿਹਾ ਕਿ ਸਾਥੀ ਮੱਘਰ ਸਿੰਘ ਕੂਲਰੀਆ ਜਵਾਨੀ ‘ਚ ਪੈਰ ਧਰਦਿਆਂ ਕਾਲਜ ਦੀ ਪੜਾਈ ਸਮੇਂ ਤੋਂ ਹੀ ਇਨਕਲਾਬੀ ਜਮਹੂਰੀ ਲਹਿਰ ਦੇ ਸਰਗਰਮੀ ਨਾਲ ਹਿੱਸਾ ਲੈਣ ਲੱਗ ਪਏ ਸਨ। ਇਸੇ ਕਰਕੇ ਹੀ ਜਦੋਂ ਹਕੂਮਤ ਨੇ ਜਮਹੂਰੀ ਹੱਕਾਂ ਨੂੰ ਕੁਚਲਣ ਲਈ 1975 ‘ਚ ਐਮਰਜੈਸੀ ਦਾ ਐਲਾਨ ਕੀਤਾ ਤਾਂ ਪਹਿਲੇ ਹੀ ਦਿਨ ਸਾਥੀ ਨੂੰ ਜ਼ੇਲ੍ਹ ‘ਚ ਡੱਕ ਦਿੱਤਾ ਗਿਆ ਪੂਰੇ 19 ਮਹੀਨੇ 19 ਦਿਨ ਜ਼ੇਲ੍ਹ ‘ਚ ਡੱਕੀ ਰੱਖਿਆ ਪਰ ਸਾਥੀ ਮੱਘਰ ਦਾ ਅਡੋਲ ਨਿਹਚੇ ਲਾਲ ਲੋਕ ਹੱਕਾ ਦੀ ਬੇਖੌਫ਼ ਆਵਾਜ਼ ਬੁਲੰਦ ਕਰਦੇ ਰਹੇ। ਸਾਥੀ ਮੱਘਰ ਸਿੰਘ ਤੋਂ ਹਕੂਮਤ ਇਸ ਕਦਰ ਭੈਅ ਖਾਦੀ ਸੀ ਕਿ ਉਨ੍ਹਾਂ ਨੂੰ ਅਦਾਲਤ ‘ਚ ਪੇਸ਼ ਕਰਨ ਹੱਥੀਂ ਹੱਥਕੜੀਆਂ ਅਤੇ ਪੈਰੀਂ ਬੇੜੀਆਂ ਪਾ ਕੇ ਪੇਸ਼ ਕੀਤਾ ਜਾਂਦਾ ਸੀ। ਉਸ ਤੋਂ ਬਾਅਦ ਵੀ ਸਾਥੀ ਮੱਘਰ ਸਿੰਘ ਕੂਲਰੀਆ ਆਖਰੀ ਦਮ ਤੱਕ ਲੋਕ ਹਿੱਤਾਂ ਲਈ ਸਰਗਰਮ ਭੂਮਿਕਾ ਨਿਭਾਉਂਦੇ ਹੋਏ ਸਾਨੂੰ ਸਾਰਿਆਂ ਨੂੰ ਬੇਵਕਤੀ ਵਿਛੋੜਾ ਦੇ ਗਏ। ਬੱਸ ਕਿਰਾਇਆ ਘੋਲ ਟਰਾਈਡੈਂਟ ਵੱਲੋਂ ਜਬਰੀ ਜ਼ਮੀਨਾਂ ਹੜੱਪਣ ਵਿਰੋਧੀ ਘੋਲ ਬਹੁਚਰਚਿਤ ਕਿਰਨਜੀਤ ਕੌਰ ਕਤਲ ਕਾਂਡ ਵਿਰੋਧੀ ਘੋਲ ਪਾਲੀ ਸੰਘੇੜਾ ਕਾਤਲ ਕਾਂਡ ਵਿਰੋਧੀ ਘੋਲ ਕੋਠੇ ਰਾਮਸਰ ਦੀ ਜ਼ਮੀਨ ਹੜੱਪਣ ਵਿਰੋਧੀ ਘੋਲ ਗੋਬਿੰਦਪੁਰਾ ਜ਼ਮੀਨੀ ਘੋਲ ਕਾਲੇ ਕਾਨੂਨਾਂ ਵਿਰੋਧੀ ਘੋਲ ਜਬਰ ਵਿਰੋਧੀ ਫਰੰਟ ਬਰਨਾਲਾ ਮੋਹਰੀ ਭੂਮਿਕਾ ਨਿਭਾਉਣ ਵਾਲਾ ਮੱਘਰ ਸਿੰਘ ਕੂਲਰੀਆ ਇੱਕ ਵਿਅਕਤੀ ਨਾ ਹੋ ਕੇ ਇੱਕ ਸੰਸਥਾ ਸਨ ਜਿਸ ਵਿੱਚ ਲੋਕਾਂ ਨੂੰ ਰਾਜਨੀਤਿਕ, ਸਮਾਜਿਕ, ਆਰਥਿਕ ਪੱਧਰ ਤੇ ਚੇਤਨ ਕਰਨ ਦੀ ਅਥਾਹ ਸਮਰੱਥਾ ਸੀ। ਅਜਿਹੇ ਲੋਕ ਆਗੂ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਆਗੂਆਂ ਨੇ ਦੱਸਿਆ ਕਿ ਸੰਗਰਾਮੀ ਨਾਹਰਿਆਂ ਅਤੇ ਬੁਲੰਦ ਹੌਂਸਲੇ ਨਾਲ ਅੰਤਿਮ ਵਿਦਾਇਗੀ ਦੇਣ ਤੋਂ ਬਾਅਦ ਸਾਥੀ ਮੱਘਰ ਸਿੰਘ ਦੀਆਂ ਅਰਥੀਆਂ 30 ਅਕਤੂਬਰ ਨੂੰ ਹੁਸੈਨੀਵਾਲਾ ਵਿਖੇ ਭਗਤ ਸਿੰਘ, ਰਾਜਗੁਰੂ, ਸੁਖਦੇਵ ਨੂੰ ਨਤਮਸਤਕ ਹੋਣ ਤੋਂ ਬਾਅਦ ਹੁਸੈਨੀਵਾਲਾ ਵਿਖੇ ਜਲ ਪ੍ਰਵਾਹ ਕੀਤੀਆਂ ਜਾਣਗੀਆਂ। ਅਸਥੀਆਂ ਭੇਟ ਕਰਨ ਲਈ ਇਹ ਕਾਫਲਾ ਸਵੇਰੇ 9 ਵਜੇ ਗੁਰੂਦੁਆਰਾ ਨਾਨਕਸਰ ਬਰਨਾਲਾ ਤੋਂ ਰਵਾਨਾ ਹੋਵੇਗਾ ਜਿਸ ਵਿੱਚ ਵੱਖ-ਵੱਖ ਜੱਥੇਬੰਦੀਆਂ ਦੇ ਆਗੂ ਆਪੋ ਆਪਣੀ ਝੰਡਿਆਂ/ਬੈਨਰਾਂ ਨਾਲ ਸ਼ਾਮਲ ਹੋਣਗੇ। ਸਾਥੀ ਮੱਘਰ ਸਿੰਘ ਕੂਲਰੀਆ ਦਾ ਸ਼ਰਧਾਂਜਲੀ ਸਮਾਗਮ 4 ਨਵੰਬਰ ਨੂੰ ਗੁਰੂਦੁਆਰਾ ਪਰਗਟ ਸਰ ਬਰਨਾਲਾ ਵਿਖੇ ਦੁਪਹਿਰ 12 ਵਜੇ ਸ਼ੁਰੂ ਹੋਵੇਗਾ।