ਚੰਡੀਗੜ੍ਹ – ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ(ਪੀ.ਐਸ.ਪੀ.ਸੀ.ਐਲ.) ਨੇ ਮੀਟਰ ਸਪਲਾਈ ਲਈ 8 ਪੈਸੇ ਪ੍ਰਤੀ ਯੂਨਿਟ ਸਰਚਾਰਜ ਅਤੇ ਮੀਟਰ ਤੋਂ ਬਿਨਾਂ ਵਾਲੀ ਸਪਲਾਈ ਲਈ 5 ਰੁਪਏ ਪ੍ਰਤੀ ਬੀ.ਐਚ.ਵੀ. ਵਾਧਾ ਕਰਨ ਦੀਆਂ ਅਖਬਾਰਾਂ ਦੇ ਇਕ ਇੱਸੇ ਵਿਚ ਖਬਰਾਂ ‘ਤੇ ਪ੍ਰਤੀਕਿਰਿਆ ਪ੍ਰਗਟ ਕਰਦੇ ਹੋਏ ਬਿਜਲੀ ਦਰਾਂ ਵਿਚ ਕਿਸੇ ਵੀ ਤਰ੍ਹਾਂ ਦੇ ਵਾਧੇ ਤੋਂ ਇਨਕਾਰ ਕੀਤਾ ਹੈ।
ਪੀ.ਐਸ.ਪੀ.ਸੀ.ਐਲ. ਦੇ ਇਕ ਬੁਲਾਰੇ ਨੇ ਅੱਜ ਇਥੇ ਦੱਸਿਆ ਕਿ ਬਿਜਲੀ ਦਰਾਂ ਵਿਚ ਕਿਸੇ ਵੀ ਤਰ੍ਹਾਂ ਦਾ ਨਵਾਂ ਵਾਧਾ ਨਹੀਂ ਕੀਤਾ ਜਾਵੇਗਾ। ਮੀਟਰ ਸਪਲਾਈ ਕਰਨ ਲਈ 8 ਪੈਸੇ ਪ੍ਰਤੀ ਯੂਨਿਟ ਸਰਚਾਰਜ ਅਤੇ ਬਿਨਾਂ ਮੀਟਰ ਵਾਲੀ ਸਪਲਾਈ ਲਈ 5 ਰੁਪਏ ਪ੍ਰਤੀ ਬੀ.ਐਸ.ਪੀ.ਪਹਿਲਾਂ ਹੀ ਪਹਿਲੀ ਅਪ੍ਰੈਲ 2011 ਤੋਂ ਚਾਰਜ ਕੀਤਾ ਜਾ ਰਿਹਾ ਹੈ ਜਿਸ ਦੀ ਕਿ ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਨੇ ਆਗਿਆ ਦਿਤੀ ਸੀ। ਉਨਾਂ ਕਿਹਾ ਕਿ ਕਮਿਸ਼ਨ ਨੇ ਮੀਟਰ ਸਪਲਾਈ ਲਈ 8 ਪੈਸੇ ਪ੍ਰਤੀ ਯੂਨਿਟ ਸਰਚਾਰਜ ਅਤੇ ਬਿਨਾਂ ਮੀਟਰ ਵਾਲੀ ਸਪਲਾਈ ਲਈ 5 ਰੁਪਏ ਪ੍ਰਤੀ ਬੀ.ਐਸ.ਪੀ ਜਾਰੀ ਰੱਖਣ ਦਾ ਫੈਸਲਾ ਕੀਤਾ ਹੈ ਅਤੇ ਖਪਤਕਾਰਾਂ ਤੇ ਕੋਈ ਵੀ ਵਾਧੂ ਸਰਚਾਰਜ ਨਹੀਂ ਲਾਇਆ ਜਾ ਰਿਹਾ। ਉਨ੍ਹਾਂ ਕਿਹਾ ਕਿ ਬਿਜਲੀ ਖਪਤਕਾਰਾਂ ਦੀ ਕਿਸੇ ਵੀ ਸ਼੍ਰੇਣੀ ‘ਤੇ ਕੋਈ ਵੀ ਵਾਧੂ ਬੋਝ ਨਹੀਂ ਪਾਇਆ ਜਾਵੇਗਾ ਅਤੇ ਇਹ ਪਹਿਲਾਂ ਵਾਲਾ ਹੀ ਰਹੇਗਾ।
ਬੁਲਾਰੇ ਨੇ ਦੱਸਿਆ ਕਿ ਬਿਜਲੀ ਦਰਾਂ ਵਿਚ ਵਾਧੇ ਬਾਰੇ ਮੀਡੀਆ ਨੇ ਲੋਕਾਂ ਨੂੰ ਗੁੰਮਰਾਹਕੁੰਨ ਸੂਚਨਾ ਦਿਤੀ ਹੈ ਅਤੇ ਬਿਜਲੀ ਦਰਾਂ ਵਿਚ ਕੋਈ ਵਾਧਾ ਨਹੀਂ ਕੀਤਾ ਗਿਆ ਹੈ।