ਪੰਜਾਬ ਦੇ ਕਿਸਾਨਾਂ ‘ਤੇ ਕੇਂਦਰ ਨੇ ਪਾਇਆ 1800 ਕਰੋੜ ਦਾ ਆਰਥਿਕ ਬੋਝ
ਹਲਕਾ ਲੰਬੀ ਵਿਚ ਸੰਗਤ ਦਰਸ਼ਨ ਪ੍ਰੋਗਰਾਮ ਆਯੋਜਿਤ
ਮਲੋਟ, (ਸ੍ਰੀ ਮੁਕਤਸਰ ਸਾਹਿਬ) – ਅੱਜ ਸਰਦਾਰਨੀ ਹਰਸਿਮਰਤ ਕੌਰ ਬਾਦਲ ਮੈਂਬਰ ਪਾਰਲੀਮੈਂਟ ਬਠਿੰਡਾ ਨੇ ਵਿਧਾਨ ਸਭਾ ਹਲਕਾ ਲੰਬੀ ਦੇ ਪਿੰਡਾਂ ਵਿਚ ਸੰਗਤ ਦਰਸ਼ਨ ਪ੍ਰੋਗਰਾਮ ਆਯੋਜਿਤ ਕਰਕੇ ਹਲਕੇ ਦੇ ਲੋਕਾਂ ਨਾਲ ਰਾਬਤਾ ਕਾਇਮ ਕੀਤਾ ਅਤੇ ਸ੍ਰੋਮਣੀ ਅਕਾਲੀ ਦਲ ਨੂੰ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿਚ ਭਾਰੀ ਬਹੁਮਤ ਨਾਲ ਜਿਤਾਉਣ ‘ਤੇ ਉਨ•ਾਂ ਦਾ ਦਿਲੀਂ ਧੰਨਵਾਦ ਕੀਤਾ।
ਇਸ ਮੌਕੇ ਲੋਕਾਂ ਦੇ ਭਾਰੀ ਇੱਕਠਾਂ ਨੂੰ ਸੰਬੋਧਨ ਕਰਦਿਆਂ ਬੀਬੀ ਬਾਦਲ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪੰਜਾਬ ਨੂੰ ਕੋਈ ਸਹਾਇਤਾ ਨਹੀਂ ਦਿੱਤੀ ਜਾ ਰਹੀ ਹੈ। ਉਲਟਾ ਪੰਜਾਬ ਵਿਚੋਂ ਉਗਰਾਹੇ ਜਾਂਦੇ ਕਰਾਂ ਵਿਚੋਂ ਪੰਜਾਬ ਨੂੰ ਕੇਵਲ 1.30 ਫੀਸਦੀ ਹਿੱਸਾ ਹੀ ਕੇਂਦਰ ਵੱਲੋਂ ਵਾਪਸ ਦਿੱਤਾ ਜਾਂਦਾ ਹੈ। ਕੇਂਦਰ ਵੱਲੋਂ ਸੁਬਿਆਂ ਨੂੰ ਮਦਦ ਦੇਣ ਦੀ ਨੀਤੀ ਨੂੰ ਦੋਸ਼ਪੂਰਣ ਕਰਾਰ ਦਿੰਦਿਆਂ ਉਨ•ਾਂ ਕਿਹਾ ਕਿ ਜਿਆਦਾ ਕਰ ਅਦਾ ਕਰਨ ਵਾਲੇ ਪੰਜਾਬ ਨੂੰ ਘੱਟ ਰਾਸ਼ੀ ਦਿੱਤੀ ਜਾ ਰਹੀ ਹੈ। ਉਨ•ਾਂ ਕਿਹਾ ਕਿ ਭ੍ਰਿਸ਼ਟਾਚਾਰ ਵਿਚ ਗਲਤਾਨ ਕੇਂਦਰ ਸਰਕਾਰ ਗਰੀਬਾਂ ਅਤੇ ਕਿਸਾਨਾਂ ਦਾ ਮਹਿੰਗਾਈ ਵਧਾ ਕੇ ਖੂਨ ਚੂਸ ਰਹੀ ਹੈ। ਉਨ•ਾਂ ਕਿਹਾ ਕਿ ਗਰੀਬਾਂ ਦੇ ਨਾਂਅ ‘ਤੇ ਕਾਂਗਰਸ ਨੇ ਕੇਂਦਰ ਵਿਚ ਸਰਕਾਰ ਬਣਾ ਕੇ ਗਰੀਬਾਂ ਨੂੰ ਬਦਲੇ ਵਿਚ ਮੰਹਿਗਾਈ ਦਾ ਤੋਹਫਾ ਦਿੱਤਾ ਹੈ। ਮਹਿੰਗਾਈ ਕਾਰਨ ਦੇਸ਼ ਵਿਚ ਗਰੀਬੀ ਵੱਧ ਰਹੀ ਹੈ ਅਤੇ ਹਰ ਸਾਲ ਮੁਲਕ ਵਿਚ 25 ਲੱਖ ਲੋਕ ਭੁੱਖਮਰੀ ਨਾਲ ਮਰਦੇ ਹਨ। ਕੇਂਦਰੀ ਯੋਜਨਾ ਅਯੋਗ ਵੱਲੋਂ ਗਰੀਬੀ ਰੇਖਾ ਦਾ ਪੈਮਾਨਾ ਪਿੰਡਾਂ ਵਿਚ ਪ੍ਰਤੀ ਵਿਅਕਤੀ ਪ੍ਰਤੀ ਦਿਨ ਦੀ ਆਮਦਨ 26 ਰੁਪਏ ਅਤੇ ਸ਼ਹਿਰਾਂ ਲਈ 32 ਰੁਪਏ ਨਿਰਧਾਰਤ ਕੀਤੇ ਜਾਣ ‘ਤੇ ਟਿੱਪਣੀ ਕਰਦਿਆਂ ਉਨ•ਾਂ ਕਿਹਾ ਕਿ ਜੇਕਰ ਇਸ ਮਾਮੂਲੀ ਕਮਾਈ ਵਾਲੇ ਵਿਅਕਤੀਆਂ ਨੂੰ ਵੀ ਕੇਂਦਰ ਸਰਕਾਰ ਅਮੀਰ ਮੰਨਦੀ ਹੈ ਤਾਂ ਫਿਰ ਕੇਂਦਰ ਸਰਕਾਰ ਹੀ ਦੱਸੇ ਕਿ ਗਰੀਬ ਕੌਣ ਹੈ । ਉਨ•ਾਂ ਕਿਹਾ ਕਿ ਦੂਜੇ ਪਾਸੇ ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਨੇ ਮਹਿੰਗਾਈ ਤੋਂ ਗਰੀਬ ਲੋਕਾਂ ਨੂੰ ਰਾਹਤ ਦੇਣ ਲਈ ਸਸਤੇ ਆਟਾ ਦਾਲ ਦੀ ਨਵੇਕਲੀ ਯੋਜਨਾ ਸ਼ੁਰੂ ਕੀਤੀ ਹੈ ਅਤੇ ਪੰਜਾਬ ਵਿਚ ਭੁੱਖਮਰੀ ਕਾਰਨ ਕੋਈ ਮੌਤ ਨਹੀਂ ਹੋਈ ਕਿਉਕਿ ਪੰਜਾਬ ਸਰਕਾਰ ਹਰ ਮਹੀਨੇ ਕਰੀਬ 14 ਲੱਖ ਲੋਕਾਂ ਨੂੰ ਸਸਤੀਆਂ ਦਰਾਂ ‘ਤੇ ਆਟਾ ਦਾਲ ਸਪਲਾਈ ਕਰ ਰਹੀ ਹੈ। ਪੰਜਾਬ ਸਰਕਾਰ ਵੱਲੋਂ ਬੁਢਾਪਾ ਪੈਂਸਨ, ਸ਼ਗਨ ਸਕੀਮ ਆਦਿ ਵਰਗੀਆਂ ਸਮਾਜ ਭਲਾਈ ਦੀਆਂ ਸਕੀਮਾਂ ਦਾ ਜਿਕਰ ਕਰਦਿਆਂ ਉਨ•ਾਂ ਕਿਹਾ ਕਿ ਪੰਜਾਬ ਅਜਿਹੀਆਂ ਯੋਜਨਾਵਾਂ ਲਾਗੂ ਕਰਨ ਵਾਲਾ ਦੇਸ਼ ਦਾ ਪਹਿਲਾ ਸੂਬਾ ਹੈ ਅਤੇ ਅਕਾਲੀ ਭਾਜਪਾ ਸਰਕਾਰ ਦੀਆਂ ਇੰਨ•ਾਂ ਯੋਜਨਾਵਾਂ ਦੀ ਸਫਲਤਾ ਤੋਂ ਬਾਅਦ ਹੁਣ ਹੋਰ ਸੂਬਾ ਸਰਕਾਰਾਂ ਵੀ ਇੰਨ•ਾਂ ਯੋਜਨਾਵਾਂ ਦੀ ਨਕਲ ਕਰਕੇ ਆਪਣੇ ਸੂਬਿਆਂ ਵਿਚ ਇਹ ਯੋਜਨਾਵਾਂ ਲਾਗੂ ਕਰ ਰਹੀਆਂ ਹਨ।
ਕੇਂਦਰ ਸਰਕਾਰ ਵੱਲੋਂ ਡੀਜਲ ਅਤੇ ਖਾਦਾਂ ਦੀਆਂ ਕੀਮਤਾਂ ਵਿਚ ਕੀਤੇ ਬੇਤਹਾਸਾ ਵਾਧੇ ਦੀ ਤਿੱਖੇ ਸ਼ਬਦਾਂ ਵਿਚ ਨਿੰਦਾ ਕਰਦਿਆਂ ਉਨ•ਾਂ ਕਿਹਾ ਕਿ ਇਸ ਕਾਰਨ ਪੰਜਾਬ ਦੇ ਕਿਸਾਨਾਂ ‘ਤੇ 1800 ਕਰੋੜ ਰੁਪਏ ਦਾ ਆਰਥਿਕ ਬੋਝ ਪਾਇਆ ਗਿਆ ਹੈ।
ਪੰਜਾਬ ਵਿਚ ਕਾਂਗਰਸ ਪਾਰਟੀ ਵੱਲੋਂ ਸ਼ੁਰੂ ਕੀਤੀ ਜਾ ਰਹੀ ਪੰਜਾਬ ਬਚਾਓ ਯਾਤਰਾ ਅਤੇ ਅਕਾਲੀ ਦਲ ਦੇ ਬਾਗੀ ਨੇਤਾ ਮਨਪ੍ਰੀਤ ਸਿੰਘ ਬਾਦਲ ਵੱਲੋਂ ਸ਼ੁਰੂ ਕੀਤੀਆਂ ਜਾ ਰਹੀਆਂ ਯਾਤਰਾਵਾਂ ਨੂੰ ਸਿਆਸੀ ਡਰਾਮੇਬਾਜੀ ਕਰਾਰ ਦਿੰਦਿਆਂ ਉਨ•ਾਂ ਕਿਹਾ ਕਿ ਕਾਂਗਰਸ ਨੇ ਆਪ ਤਾਂ ਕਦੇ ਪੰਜਾਬ ਦਾ ਭਲਾ ਨਹੀਂ ਕੀਤਾ ਅਤੇ ਹੁਣ ਚੋਣਾਂ ਮੌਕੇ ਯਾਤਰਾਵਾਂ ਦੁਆਰਾ ਸਿਆਸੀ ਲਾਹਾ ਲੈਣ ਦੀ ਫਿਰਾਕ ਵਿਚ ਹੈ। ਪੀ.ਪੀ.ਪੀ. ਦੀ ਇੱਜਤ ਬਚਾਓ ਯਾਤਰਾ ਦਾ ਜਿਕਰ ਕਰਦਿਆਂ ਸ੍ਰੀਮਤੀ ਬਾਦਲ ਨੇ ਕਿਹਾ ਕਿ ਇਸ ਪਾਰਟੀ ਦੇ ਨਾਲ ਜਿਹੜੇ ਛੇ ਬੰਦੇ ਸਨ ਉਹ ਤਾਂ ਪਾਰਟੀ ਛੱਡ ਗਏ, ਇਨ•ਾਂ ਤੋਂ ਤਾਂ ਆਪਣੀ ਇੱਜਤ ਨਹੀਂ ਬਚਾਈ ਗਈ ਇਹ ਲੋਕਾਂ ਦੀ ਇੱਜਤ ਕੀ ਬਚਾਉਣਗੇ।
ਬੀਬੀ ਹਰਸਿਮਰਤ ਕੌਰ ਬਾਦਲ ਨੇ ਪਿਛਲੇ ਸਾਢੇ ਚਾਰ ਸਾਲਾਂ ਵਿਚ ਅਕਾਲੀ ਭਾਜਪਾ ਸਰਕਾਰ ਵੱਲੋਂ ਕੀਤੇ ਰਿਕਾਰਡਤੋੜ ਵਿਕਾਸ ਦਾ ਜ਼ਿਕਰ ਕਰਦਿਆਂ ਕਿਹਾ ਕਿ ਬਠਿੰਡਾ ਵਿਚ ਗੁਰੂ ਗੋਬਿੰਦ ਸਿੰਘ ਰਿਫਾਇਨਰੀ ਸ਼ੁਰੂ ਕਰਵਾਈ ਗਈ ਹੈ ਜਿਸ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਤਾਲੇ ਮਰਵਾ ਦਿੱਤੇ ਸਨ। ਇਸ ਫੈਕਟਰੀ ਵਿਚ 30000 ਲੋਕਾਂ ਨੂੰ ਨੌਕਰੀ ਮਿਲੀ ਹੈ। ਪੰਜਾਬ ਸਰਕਾਰ ਵੱਲੋ ਂਮੈਰਿਟ ਦੇ ਅਧਾਰ ‘ਤੇ ਰਿਕਾਰਡ 80000 ਭਰਤੀ ਕੀਤੀ ਗਈ ਹੈ। ਕੈਂਸਰ ਦੀ ਰੋਕਥਾਮ ਲਈ ਨਵੇਂ ਹਸਪਤਾਲ ਬਣਾਏ ਗਏ ਹਨ। ਸਾਫ ਪਾਣੀ ਉਪਲਬੱਧ ਕਰਵਾਉਣ ਲਈ ਆਰ.ਓ. ਪਲਾਂਟ ਲਗਾਏ ਗਏ ਹਨ। ਸੜਕਾਂ, ਪੁਲਾਂ, ਰੇਲਵੇ ਓਵਰ ਬ੍ਰਿਜਾਂ ਦਾ ਵੱਡੇ ਪੱਧਰ ਤੇ ਨਿਰਮਾਣ ਕੀਤਾ ਗਿਆ ਹੈ। ਰਾਜ ਨੂੰ ਬਿਜਲੀ ਸਰਪਲਸ ਸੂਬਾ ਬਣਾਉਣ ਲਈ ਨਵੇਂ ਬਿਜਲੀ ਘਰਾਂ ਦਾ ਨਿਰਮਾਣ ਸ਼ੁਰੂ ਕਰਵਾਇਆ ਗਿਆ ਹੈ। ਸਿੱਖਿਆ, ਸਿਹਤ ਦੇ ਖੇਤਰ ਵਿਚ ਵੀ ਲੋਕਾਂ ਨੂੰ ਬੇਹਤਰ ਸਹੁਲਤਾਂ ਅਕਾਲੀ ਸਰਕਾਰ ਨੇ ਦਿੱਤੀਆਂ ਹਨ। ਉਨ•ਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਕ ਵਾਰ ਫਿਰ ਰਾਜ ਵਿਚ ਗਠਬੰਧਨ ਦੀ ਸਰਕਾਰ ਬਣਾਈ ਜਾਵੇ ਤਾਂ ਅਕਾਲੀ ਭਾਜਪਾ ਸਰਕਾਰ ਪੰਜਾਬ ਨੂੰ ਤਰੱਕੀ ਦੇ ਉਸ ਮੁਕਾਮ ‘ਤੇ ਪਹੁੰਚਾ ਦੇਵੇਗੀ ਕਿ ਬਿਨ•ਾਂ ਕੇਂਦਰ ਦੀ ਮਦਦ ਦੇ ਵੀ ਪੰਜਾਬ ਦੇਸ਼ ਦਾ ਨੰਬਰ ਇਕ ਸੂਬਾ ਬਣ ਜਾਵੇਗਾ।
ਇਸ ਮੌਕੇ ਉਨ•ਾਂ ਨੇ ਪਿੰਡ ਸ਼ਾਮ ਖੇੜੇ ਵਿਚ ਮਾਤਾ ਭਾਗੋ ਵਿਦਿਆ ਯੋਜਨਾ ਤਹਿਤ 46 ਸਕੂਲੀ ਵਿਦਿਆਰਥਣਾਂ ਨੂੰ ਸਾਈਕਲ ਵੀ ਤਕਸੀਮ ਕੀਤੇ। ਬੀਬੀ ਬਾਦਲ ਨੇ ਅੱਜ ਲੰਬੀ ਹਲਕੇ ਦੇ ਸਰਾਵਾਂ ਜੈਲ ਦੇ ਪਿੰਡ ਅਸਪਾਲਾਂ, ਕੱਟਿਆਵਾਲੀ, ਪੱਕੀ ਟਿੱਬੀ, ਗੁਰੂਸਰ ਜੋਧਾ, ਸ਼ਾਮ ਖੇੜਾ, ਢਾਣੀ ਬਰਕੀ, ਕੋਲਿਆਂ ਵਾਲੀ, ਛਾਪਿਆਂ ਵਾਲੀ, ਬੁਰਜ ਸਿਧਵਾਂ, ਡੱਬਵਾਲੀ ਢਾਬ ਅਤੇ ਸਰਾਵਾਂ ਬੋਦਲਾ ਦਾ ਦੌਰਾ ਕੀਤਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਜੱਥੇਦਾਰ ਦਿਆਲ ਸਿੰਘ ਕੋਲਿਆਂ ਵਾਲੀ, ਜੱਥੇਦਾਰ ਬਿੱਕਰ ਸਿੰਘ ਚਨੂੰ ਦੋਨੋ ਮੈਂਬਰ ਐਸ.ਜੀ.ਪੀ.ਸੀ., ਜੱਥੇਦਾਰ ਇਕਬਾਲ ਸਿੰਘ ਤਰਮਾਲਾ ਸਰਕਲ ਪ੍ਰਧਾਨ, ਸ: ਅਵਤਾਰ ਸਿੰਘ ਬੰਨਵਾਲਾ, ਡਿਪਟੀ ਕਮਿਸ਼ਨਰ ਸ: ਅਰਸ਼ਦੀਪ ਸਿੰਘ ਥਿੰਦ, ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀ ਅਮਿਤ ਢਾਕਾ, ਡੀ.ਡੀ.ਪੀ.ਓ. ਸ: ਐਚ. ਐਸ. ਸਰਾਂ, ਐਸ.ਡੀ.ਐਮ. ਸ: ਬਲਬੀਰ ਸਿੰਘ ਆਦਿ ਵੀ ਹਾਜਰ ਸਨ।