October 30, 2011 admin

ਸ. ਮਹਿੰਦਰ ਸਿੰਘ ਕੈਥ ਦੀ ਰਹਿਨਮਾਈ ਹੇਠ ਤਿਆਰੀਆਂ ਦਾ ਕੰਮ ਪੂਰੇ ਜੋਸੋ-ਖਰੋਸ਼ ਨਾਲ

ਗੁਰਦਾਸਪੁਰ – ਦੂਸਰੇ ਪਰਲਜ਼ ਵਰਲਡ ਕੱਪ ਕਬੱਡੀ ਪੰਜਾਬ 2011 ਦੇ ਜਿਲਾ ਗੁਰਦਾਸਪੁਰ ਵਿੱਚ ਖੇਡੇ ਜਾਣ ਵਾਲੇ ਤਿੰਨ ਮੈਚਾਂ ਨੂੰ ਸੁਚਾਰੂ ਢੰਗ ਨਾਲ ਕਰਵਾਉਣ ਲਈ ਡਿਪਟੀ ਕਮਿਸ਼ਨਰ ਗੁਰਦਾਸਪੁਰ ਸ. ਮਹਿੰਦਰ ਸਿੰਘ ਕੈਥ ਦੀ ਰਹਿਨਮਾਈ ਹੇਠ ਤਿਆਰੀਆਂ ਦਾ ਕੰਮ ਪੂਰੇ ਜੋਸੋ-ਖਰੋਸ਼ ਨਾਲ ਚਲ ਰਿਹਾ ਹੈ। ਕੀਤੀਆਂ ਜਾ ਰਹੀਆਂ ਤਿਆਰੀਆਂ ਦਾ ਜਾਇਜਾ ਲੈਣ ਲਈ ਅੱਜ  ਸ੍ਰੀ ਪ੍ਰਦੀਪ ਸੱਭਰਵਾਲ ਵਧੀਕ ਡਿਪਟੀ ਕਮਿਸਨਰ (ਜ) ਗੁਰਦਾਸਪੁਰ ਦੀ ਪ੍ਰਧਾਨਗੀ ਹੇਠ ਸਥਾਨਕ ਪੰਚਾਇਤ ਭਵਨ ਵਿਖੇ ਡਿਪਟੀ ਕਮਿਸ਼ਨਰ ਸ੍ਰੀ ਕੈਥ ਵਲੋ ਵੱਖ-ਵੱਖ ਪ੍ਰਬੰਧਾਂ ਲਈ ਅਧਿਕਾਰੀਆਂ ਤੇ ਅਧਾਰਿਤ ਗਠਿਤ ਕੀਤੀਆਂ ਗਈਆਂ ਕਮੇਟੀਆਂ ਦੇ ਕਨਵੀਨਰਾ ਦੀ ਮੀਟਿੰਗ ਆਯੋਜਿਤ ਕੀਤੀ ਗਈ। ਇਸ ਮੌਕੇ ਏ.ਡੀ.ਸੀ (ਜ) ਗੁਰਦਾਸਪੁਰ ਸ੍ਰੀ ਸੱਭਰਵਾਲ ਵਲੋ ਕਮੇਟੀਆਂ ਦੇ ਨਿਯੁਕਤ ਕਨਵੀਨਰਾ ਕੋਲੋ ਕੀਤੇ ਜਾ ਰਹੇ ਪਰਬੰਧਾਂ ਦੀ ਪ੍ਰਗਤੀ ਸਬੰਧੀ ਵਿਸਥਾਰਪੂਰਵਕ ਜਾਇਜਾ ਲਿਆ ਗਿਆ ਅਤੇ ਜਰੂਰੀ ਹਦਾਇਤਾ ਜਾਰੀ ਕਰਦਿਆਂ ਉਨਾ ਕਿਹਾ ਕਿ ਹਰੇਕ ਅਧਿਕਾਰੀ ਨੂੰ ਸੌਪੀ ਗਈ ਪ੍ਰਬੰਧਾ ਸਬੰਧੀ ਕੋਈ ਮੁਸ਼ਕਿਲ ਪੇਸ਼ ਆਉਦੀ ਹੈ ਤਾਂ ਉਹ ਨਿੱਜੀ ਤੌਰ ‘ਤੇ ਉਨਾ ਨਾਲ ਜਾਂ ਖੇਡ ਸਟੇਡੀਅਮ ਵਿਖੇ ਸਥਾਪਤ ਕੀਤੇ ਗਏ ਕੰਟਰੋਲ ਰੂਮ ਵਿਖੇ ਤਾਇਨਾਤ ਕੰਟਰੋਲ ਰੂਮ ਦੇ ਕਨਵੀਨਰ ਸ. ਬਲਵਿੰਦਰ ਸਿੰਘ ਜਿਲਾ ਲੋਕ ਭਲਾਈ ਅਫਸਰ ਗੁਰਦਾਸਪੁਰ ਨਾਲ ਤਾਲਮੇਲ ਕਰ ਸਕਦਾ ਹੈ। ਉਨਾ ਅੱਗੇ ਕਿਹਾ ਕਿ ਪਹਿਲੀ ਨਵੰਬਰ ਤਕ ਤਿਆਰੀਆਂ ਦਾ ਕੰਮ ਮੁਕੰਮਲ ਹੋਣਾ ਚਾਹੀਦਾ ਹੈ ਅਤੇ ਇਨਾ ਚਲ ਰਹੀਆਂ ਤਿਆਰੀਆਂ ਦੇ ਕੰਮ ਦਾ ਮੌਕੇ ਤੇ ਜਾਇਜਾ ਲੈਣ ਲਈ 31-10-2011 ਨੂੰ ਸ਼ਾਮ 4 ਵਜੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਸ੍ਰਈ ਕੈਥ ਵਲੋਂ ਸਥਾਨਕ ਖੇਡ ਸਟੇਡੀਅਮ ਵਿਖੇ ਸਮੂਹ ਅਧਿਕਾਰੀਆਂ ਦੀ ਮੀਟਿੰਗ ਕੀਤੀ ਜਾਵੇਗੀ ਅਤੇ ਕੀਤੇ ਜਾ ਰਹੇ ਪ੍ਰਬੰਧਾ ਦਾ ਜਾਇਜਾ ਲਿਆ ਜਾਵੇਗਾ। ਇਸ ਮੌਕੇ ਹੋਰਨਾ ਤੋਂ ਇਲਾਵਾ ਸ. ਤੇਜਿੰਦਰਪਾਲ ਸਿੰਘ ਐਸ.ਡੀ.ਐਮ ਗੁਰਦਾਸਪੁਰ, ਸ. ਰਣਬੀਰ ਸਿੰਘ ਮੂਧਲ ਡੀ.ਡੀ.ਪੀ.ਓ ਗੁਰਦਾਸਪੁਰ, ਸ੍ਰੀ ਪੀ.ਐਸ.ਟਿਵਾਣਾ ਐਕਸੀਅਨ ਪੀ.ਡਬਲਿਊ.ਡੀ., ਸ. ਵਰਿੰਦਰ ਸਿੰਘ ਬਾਜਵਾ ਜਿਲਾ ਮਾਲ ਅਫਸਰ, ਸ. ਬਲਵਿੰਦਰ ਸਿੰਘ ਜਿਲਾ ਲੋਕ ਭਲਾਈ ਅਫਸਰ, ਸ. ਜਗਦੀਪ ਸਿੰਘ ਮੋਮੀ ਤਹਿਸੀਲਦਾਰ ਡੇਰਾ ਬਾਬਾਨਾਨਕ , ਸ੍ਰੀਮਤੀ ਓਮਾ ਜੱਗੀ ਜਿਲਾ ਖੇਡ ਅਫਸਰ, ਸ੍ਰੀਮਤੀ ਸਿੰਦੋ ਸਾਹਨੀ ਜਿਲਾ ਸਿੱਖਿਆ ਅਫਸਰ, ਸ. ਕਰਮਜੀਤ ਸਿੰਘ ਜਿਲਾ ਸਿੱਖਿਆ ਅਫਸਰ ਵੀ ਹਾਜਰ ਸਨ।

Translate »