October 30, 2011 admin

ਤਿੰਨ-ਰੋਜ਼ਾ ਚੌਥੀ ਜ਼ਿਲਾ ਬਾਲ ਬੈਡਮਿੰਟਨ ਚੈਂਪੀਅਨਸ਼ਿਪ ਖਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਵਿਖੇ ਸ਼ੁਰੂ

ਅੰਮ੍ਰਿਤਸਰ – ਤਿੰਨ-ਰੋਜ਼ਾ ਚੌਥੀ ਜ਼ਿਲਾ ਬਾਲ ਬੈਡਮਿੰਟਨ ਚੈਂਪੀਅਨਸ਼ਿਪ ਦੀ ਸਥਾਨਕ ਖਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਵਿਖੇ ਇਕ ਸ਼ਾਨਦਾਰ ਢੰਗ ਨਾਲ ਅੱਜ ਸ਼ੁਰੂਆਤ ਹੋਈ। ਇਸ ਚੈਂਪੀਅਨਸ਼ਿਪ ਵਿਚ 24 ਦੇ ਕਰੀਬ ਜ਼ਿਲੇ ਦੇ ਵੱਖਰੇ-ਵੱਖਰੇ ਸਕੂਲਾਂ ਦੀਆਂ ਟੀਮਾਂ ਭਾਗ ਲੈ ਰਹੀਆਂ ਹਨ, ਜਿੰਨਾਂ੍ਹ ਵਿੱਚੋਂ ਆਪਣੇ-ਆਪਣੇ ਲੀਗ ਮੇਚ ਖੇਡ ਕੇ ਕੋਈ ਤਿੰਨ ਟੀਮਾਂ ਜੇਤੂ ਹੋਣਗੀਆਂ।
ਉਦਘਾਟਨੀ ਸਮਾਰੋਹ ਦੀ ਪ੍ਰਧਾਨਗੀ ਕਰਦਿਆਂ ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ, ਰਾਜਿੰਦਰ ਮੋਹਨ ਸਿੰਘ ਛੀਨਾ ਨੇ ਕਿਹਾ ਕਿ ਬਾਲ ਬੈਡਮਿੰਟਨ ਉਨ੍ਹਾਂ ਕੁਝ ਕੁ ਉਭਰਦੀਆਂ ਖੇਡਾਂ ਵਿੱਚੋਂ ਇੱਕ ਹੈ, ਜਿੰਨ੍ਹਾਂ ਵਿੱਚ ਖਿਡਾਰੀ ਆਪਣੇ ਜ਼ਿਲੇ, ਆਪਣੇ ਸੂਬੇ ਅਤੇ ਆਪਣੇ ਦੇਸ਼ ਦਾ ਨਾਮ ਰੋਸ਼ਨ ਕਰ ਸਕਦੇ ਹਨ। ਉਨ੍ਹਾਂ ਨੇ ਖਿਡਾਰੀਆਂ ਨੂੰ ਪੂਰੀ ਲਗਨ ਅਤੇ ਖੇਡ ਭਾਵਨਾ ਨਾਲ ਇਸ ਟੂਰਨਾਮੈਂਟ ਵਿੱਚ ਖੇਡਣ ਲਈ ਪ੍ਰੇਰਿਆ।
ਉਨ੍ਹਾਂ ਕਿਹਾ ਕਿ ਇਸ ਖੇਡ ਵਿੱਚ ਛੋਟੇ ਬੱਚੇ, ਜਿਹੜੇ ਕਿ ਸਬ-ਜੂਨੀਅਰ ਕੈਟੇਗਰੀ ਵਿੱਚ ਖੇਡਦੇ ਹਨ, ਵੀ ਭਾਗ ਲੈ ਰਹੇ ਹਨ ਜਿਸ ਦੀ ਉਨ੍ਹਾਂ ਨੂੰ ਬਹੁਤ ਖੁਸ਼ੀ ਹੈ ਕਿਉਂਕਿ ਏਨੀ ਛੋਟੀ ਉਮਰ ਵਿੱਚ ਬੱਚਿਆਂ ਦਾ ਖੇਡਾਂ ਵਿੱਚ ਏਨੀ ਦਿਲਚਸਪੀ ਲੈਣਾ ਇੱਕ ਬਹੁਤ ਹੀ ਦਿਲਚਸਪ ਅਤੇ ਮਹੱਤਵਪੂਰਨ ਗੱਲ ਹੈ। ਇਸ ਟੂਰਨਾਮੈਂਟ ਦੀ ਸਮਾਪਤੀ 1 ਨਵੰਬਰ ਨੂੰ ਹੋਵੇਗੀ, ਜਿਸ ਵਿੱਚ ਜੇਤੂ ਟੀਮਾਂ ਨੂੰ ਇਨਾਮ ਵੰਡੇ ਜਾਣਗੇ। ਸਟੇਟ ਬਾਲ ਬੈਡਮਿੰਟਨ ਐਸੋਸ਼ੀਏਸ਼ਨ ਦੇ ਮੀਤ-ਪ੍ਰਧਾਨ, ਡਾ. ਐਸ.ਐਸ. ਚੀਨਾ, ਆਨਰੇਰੀ ਸਕੱਤਰ, ਜੀ.ਐਸ. ਭੱਲਾ, ਕੋਚ ਬਲਜਿੰਦਰ ਸਿੰਘ, ਕੋਚ ਜਸਪ੍ਰੀਤ ਸਿੰਘ, ਕੋਚ ਗੁਰਜੀਤ ਸਿੰਘ, ਕੋਚ ਹਰਭਜਨ ਸਿੰਘ ਆਦਿ ਅੱਜ ਚੈਂਪੀਅਨਸ਼ਿਪ ਦੀ ਸ਼ੁਰੂਆਤ ਵੇਲੇ ਮੌਜੂਦ ਸਨ।

Translate »