R09;ਮੁੱਖ ਮੰਤਰੀ ਵੱਲੋਂ ਜੋਨਲ ਯੁਵਕ ਮੇਲੇ ਦੇ ਪਹਿਲੇ ਦਿਨ ਦੇ ਜੇਤੂਆਂ ਨੂੰ ਇਨਾਮ ਤਕਸੀਮ
ਬਾਦਲ, (ਸ੍ਰੀ ਮੁਕਤਸਰ ਸਾਹਿਬ) – ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਜੋਨR09;ਸੀ ਦੇ ਦਸ਼ਮੇਸ ਗਰਲਜ਼ ਸਿੱਖਿਆ ਕਾਲਜ ਪਿੰਡ ਬਾਦਲ ਵਿਖੇ ਹੋ ਰਹੇ ਜੋਨਲ ਯੂਵਕ ਅਤੇ ਵਿਰਾਸਤੀ ਮੇਲੇ ਦੇ ਪਹਿਲੇ ਦਿਨ ਹੋਈਆਂ ਪ੍ਰਤਿਯੋਗਿਤਾਵਾਂ ਦੇ ਜੇਤੂਆਂ ਦੇ ਇਨਾਮ ਵੰਡ ਸਮਾਰੋਹ ਦੀ ਪ੍ਰਧਾਨਗੀ ਸ: ਪਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਨੇ ਕੀਤੀ। ਕਾਲਜ ਵੱਲੋਂ ਇਹ ਮੇਲਾ ਮਰਹੂਮ ਬੀਬੀ ਸੁਰਿੰਦਰ ਕੌਰ ਬਾਦਲ ਜੀ ਦੀ ਯਾਦ ਨੂੰ ਸਮਰਪਿਤ ਕੀਤਾ ਗਿਆ ਸੀ ਅਤੇ ਸਮਾਗਮ ਦੌਰਾਨ ਦੋ ਮਿੰਟ ਦਾ ਮੌਨ ਧਾਰਨ ਕਰਕੇ ਬੀਬੀ ਜੀ ਨੂੰ ਸਰਧਾਂਜਲੀ ਭੇਂਟ ਕੀਤੀ ਗਈ ਅਤੇ ਉਨ੍ਹਾਂ ਦੀ ਯਾਦ ਨੂੰ ਸਮਰਪਿਤ ਸੋਵਿਨਾਰ ਵੀ ਰਲੀਜ਼ ਕੀਤਾ ਗਿਆ।
ਇਸ ਮੌਕੇ ਉਨ੍ਹਾਂ ਆਪਣੇ ਸੰਬੋਧਨ ਵਿਚ ਕਿਹਾ ਕਿ ਵਿਦਿਆਰਥੀਆਂ ਨੂੰ ਆਪਣੀ ਪੜਾਈ ਦੇ ਨਾਲ ਨਾਲ ਕਲਾ ਅਤੇ ਕਲਚਰ ਵਿਚ ਰੂਚੀ ਲੈਂਦਿਆਂ ਅਜਿਹੇ ਮੁਕਾਬਲਿਆਂ ਵਿਚ ਵੱਧ ਚੜ੍ਹ ਕੇ ਭਾਗ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮਨੁੱਖ ਦੀ ਤਰੱਕੀ ਤਾਂ ਹੀ ਸੰਭਵ ਹੈ ਜੇਕਰ ਉਹ ਆਪਣੀ ਵਿਰਾਸਤ ਨੂੰ ਨਾ ਭੁੱਲੇ ਅਤੇ ਆਪਣੇ ਵਿਰਸੇ ਅਤੇ ਇਤਿਹਾਸ ਤੋਂ ਸੇਧ ਲੈ ਕੇ ਆਪਣੇ ਵਰਤਮਾਨ ਅਤੇ ਭਵਿੱਖ ਨੂੰ ਰੌਸ਼ਨ ਕਰਨ ਦੇ ਯਤਨ ਕਰੇ। ਉਨ੍ਹਾਂ ਕਿਹਾ ਕਿ ਸਾਡਾ ਵਿਰਸਾ ਬੇਹੱਦ ਅਮੀਰ ਹੈ ਅਤੇ ਉਹ ਕੌਮਾਂ ਹਮੇਸਾ ਹੀ ਤਰੱਕੀ ਦੀਆਂ ਮੰਜਿਲਾਂ ਨੂੰ ਚੁੰਮਦੀਆਂ ਹਨ ਜਿਹੜ੍ਹੀਆਂ ਆਪਣੇ ਵਿਰਸੇ ਨੂੰ ਨਹੀਂ ਵਿਸਾਰਦੀਆਂ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਖੇਡਾਂ ਵਿਚ ਚੰਗੀ ਕਾਰਗੁਜਾਰੀ ਵਿਖਾਉਣ ਵਾਲੇ ਖਿਡਾਰੀਆਂ ਨੂੰ ਨਗਦ ਇਨਾਮਾਂ ਅਤੇ ਵਧੀਆਂ ਸਰਕਾਰੀ ਨੌਕਰੀਆਂ ਦੇ ਕੇ ਨਵਾਜਿਆ ਹੈ। ਉਨ੍ਹਾਂ ਕਿਹਾ ਕਿ ਇਸੇ ਹੀ ਕਾਲਜ ਦੀਆਂ ਦੋ ਵਿਦਿਆਰਥਣਾਂ ਕ੍ਰਮਵਾਰ ਅਵਨੀਤ ਕੌਰ ਜਿਸਨੇ ਕਾਮਨਵੈਲਥ ਖੇਡਾਂ ਵਿਚ ਗੋਲਡ ਮੈਡਲ ਜਿੱਤਿਆ ਸੀ ਨੂੰ ਉਪ ਕਪਤਾਨ ਪੁਲਿਸ ਅਤੇ ਰੂਬੀ ਤੋਮਰ ਜਿਸਨੇ ਕਿ ਵਰਡ ਯੂਨੀਵਰਸਿਟੀ ਸੁਟਿੰਗ ਮੁਕਾਬਲਿਆਂ ਵਿਚ ਗੋਲਡ ਮੈਡਲ ਪ੍ਰਾਪਤ ਕੀਤਾ ਹੈ ਨੂੰ ਸਬ ਇੰਸਪੈਕਟਰ ਭਰਤੀ ਕਰ ਦਿੱਤਾ ਹੈ।
ਸ: ਬਾਦਲ ਨੇ ਕਿਹਾ ਕਿ ਇਸ ਕਾਲਜ ਨੂੰ ਸ਼ੁਰੂ ਹੋਇਆ ਹਾਲੇ ਸਿਰਫ਼ 6 ਸਾਲ ਹੀ ਹੋਏ ਹਨ ਪਰ ਇਸ ਕਾਲਜ ਨੇ ਥੋੜੇ ਜਿਹੇ ਸਮੇਂ ਵਿਚ ਹੀ ਵੱਡੀਆਂ ਪੁਲਾਂਘਾ ਪੁੱਟ ਲਈਆਂ ਹਨ। ਇਸ ਲਈ ਉਨ੍ਹਾਂ ਕਾਲਜ ਸਟਾਫ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਭਵਿੱਖ ਵਿਚ ਵੀ ਕਾਲਜ ਆਪਣੀ ਸਫਲਤਾ ਯਾਤਰਾ ਜਾਰੀ ਰੱਖੇਗਾ। ਇਸ ਮੌਕੇ ਉਨ੍ਹਾਂ ਨੇ ਅੱਜ ਹੋਏ ਮੁਕਾਬਲਿਆਂ ਦੇ ਜੇਤੂਆਂ ਨੂੰ ਇਨਾਮ ਤਕਸੀਮ ਕੀਤੇ। ਇਸ ਤੋਂ ਪਹਿਲਾਂ ਉਨ੍ਹਾਂ ਨੇ ਕਾਲਜ ਦੇ ਵਿਹੜੇ ਵਿਚ ਕਾਲਜ ਦੇ ਹੀ ਲੈਕਚਰਾਰ ਮਨਜੀਤ ਸਿੰਘ ਸਾਹੋਕੇ ਵੱਲੋਂ ਘੜੇ ਗਏ ਪੰਜ ਵਿਸਵ ਪ੍ਰਸਿੱਧੀ ਪ੍ਰਾਪਤ ਔਰਤਾਂ ਮਾਈ ਭਾਗੋ, ਝਾਂਸੀ ਦੀ ਰਾਣੀ, ਕਲਪਨਾ ਚਾਵਲਾ, ਮਾਤਾ ਗੁਜਰੀ ਅਤੇ ਮਦਰ ਟਰੇਸਾ ਦੇ ਬੁੱਤਾਂ ਤੋਂ ਵੀ ਪਰਦਾ ਹਟਾਉਣ ਦੀ ਰਸਮ ਵੀ ਅਦਾ ਕੀਤੀ।
ਕਾਲਜ ਪਿੰ੍ਰਸੀਪਲ ਸ: ਐਸ.ਐਸ.ਸੰਘਾ ਨੇ ਮੁੱਖ ਮੰਤਰੀ ਨੂੰ ਜੀ ਆਇਆਂ ਨੂੰ ਆਖਦਿਆਂ ਕਾਲਜ ਦੀਆਂ ਪ੍ਰਾਪਤੀਆਂ ਦਾ ਜਿਕਰ ਕੀਤਾ। ਇਸ ਮੌਕੇ ਸ: ਅਰਸ਼ਦੀਪ ਸਿੰਘ ਥਿੰਦ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ, ਸ੍ਰੀ ਰਿਸ਼ੀਪਾਲ ਓ.ਐਸ.ਡੀ. ਮੁੱਖ ਮੰਤਰੀ ਪੰਜਾਬ ਵੀ ਹਾਜਰ ਸਨ।
28 ਐਮ.ਕੇ.ਟੀ. 10.ਜੇ.ਪੀ.ਜੀ. ਦਸ਼ਮੇਸ ਗਰਲਜ਼ ਸਿੱਖਿਆ ਕਾਲਜ ਪਿੰਡ ਬਾਦਲ ਵਿਖੇ ਸਥਾਪਿਤ ਕੀਤੇ ਬੁੱਤ ਤੋਂ ਪਰਦਾ ਉਠਾਉਣ ਦੀ ਰਸਮ ਅਦਾ ਕਰਦੇ ਹੋਏ ਸ: ਪਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ।
28 ਐਮ.ਕੇ.ਟੀ. 11 ਅਤੇ 12.ਜੇ.ਪੀ.ਜੀ. ਦਸ਼ਮੇਸ ਗਰਲਜ਼ ਸਿੱਖਿਆ ਕਾਲਜ ਪਿੰਡ ਬਾਦਲ ਵਿਖੇ ਜੋਨਲ ਯੂਵਕ ਅਤੇ ਵਿਰਾਸਤੀ ਮੇਲੇ ਦੇ ਪਹਿਲੇ ਦਿਨ ਹੋਈਆਂ ਪ੍ਰਤਿਯੋਗਿਤਾਵਾਂ ਦੇ ਜੇਤੂਆਂ ਨੂੰ ਇਨਾਮ ਵੰਡਦੇ ਹੋਏ ਸ: ਪਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ।